11/10/2025
ਗੁਰੂ ਗ੍ਰੰਥ ਸਹਿਬ ਦੀ ਮਹਾਨਤਾ ।
ਦੁਨੀਆ ਦੇ ਪੈਦਾ ਹੋਣ ਦੇ ਸਮੇ ਵਾਰੇ ਪੂਰਨ ਠੀਕ ਅੰਦਾਜਾ ਨਹੀ ਲਗਾਇਆ ਜਾ ਸਕਦਾ । ਪ੍ਰੰਤੂ ਅੰਦਾਜੇ ਅਨੁਸਾਰ ਤਕਰੀਬਨ ਪਿੱਛਲੇ 5000ਸਾਲਾ ਤੋ ਜੋ ਸੰਸਾਰ ਦੀ ਹੋਂਦ ਅਤੇ ਹੋਰ ਰੂਪ ਰੇਖਾ ਮਿਲ ਰਹੀ ਹੈ , ਉਸਦਾ ਵੇਰਵਾ ਰੀਕਾਰਡ ਉਪਰ ਦਰਜ ਹੋਇਆ ਪ੍ਰਾਪਤ ਹੁੰਦਾ ਹੈ ।ਅੱਜ ਪੂਰਨ ਰੂਪ ਵਿਕਸਤ ਅਤੇ ਸਿਸਟਮ ਅਨੁਸਾਰ ਜੋ ਮਨੁੱਖੀ ਜੀਵਨ ਦਾ ਚੱਲਣਾ ਸ਼ੁਰੂ ਹੋਇਆ ਹੈ, ਉਸ ਦਾ ਸਮਾ 2500ਸਾਲਾ ਤੋ ਅੰਗ੍ਰੇਜੀ ਕਲੈਂਡਰ ਅਧਾਰਿਤ ਹੀ ਦੁਨੀਆ ਭਰ ਵਿੱਚ ਲਿਆ ਜਾ ਰਿਹਾ ਹੈ । ਜੋ ਰੀਕਾਰਡ ਉਪਰ ਨਹੀ ਹੈ ਅਤੇ ਜੋ ਅੱਜ ਲਿਖਤੀ ਜਾ ਅਲਿਖਤੀ ਰੂਪਾ ਵਿੱਚ ਇਨਸਾਨੀ ਜੀਵਨ ਜਿਊਣ ਦੀ ਸ਼ੈਲੀ ਅਤੇ ਤੌਰ ਤਰੀਕਿਆ ਵਾਰੇ ਵੇਰਵੇ ਮਿਲਦੇ ਹਨ । ਉਹ ਬਹੁਤ ਦੁਖ ਦਰਦ ਭਰੇ , ਅਸਥਿਰਤਾ,ਮਾਸੂਮਾ ਦੇ ਬੁਰੀ ਤਰਾਂ ਸ਼ੋਸ਼ਣ ਹੋਣ ਵਾਲੇ ਅਤੇ ਬੇਸਹਾਰੇ ਵਾਲਿਆ ਦੇ ਹੀ ਮਿਲਦੇ ਹਨ । ਅਜਿਹੇ ਮਜਲੂਮਾ ਅਤੇ ਮਜਬੂਰ ਲੋਕਾ ਦੀ ਚੰਗੀ ਤਰਾਂ ਬਾਹ ਫੜ ਕੇ ਬੇੜੀ ਪਾਰ ਕਰਨ ਵਾਲਾ ਕੋਈ ਮਹਾ ਪੁਰਸ਼ ਰੀਕਾਰਡ ਉਪਰ ਨਹੀ ਮਿਲਿਆ ਸੀ, ਭਾਵੇ ਮਹਾਪੁਰਸ਼ ਪੈਦਾ ਹੋਏ ਸਨ ,ਇਸ ਚੀਜ ਦਾ ਅਹਿਸਾਸ ਅਸੀ ਇਤਿਹਾਸ ਪੜ੍ਹ ਕੇ ਕਰ ਸਕਦੇ ਹਾ। ਇਹ ਸੋਸ਼ਣ ਅੱਜ ਵੀ ਹੈ ,ਪ੍ਰੰਤੂ ਉਹ ਆਪਣਾ ਰੂਪ ਬਦਲ ਚੁੱਕਾ ਹੈ ।
ਜਦੋ ਪੁਰਾਤਨ ਇਤਿਹਾਸ ਦਾ ਵਿਸ਼ਲੇਸ਼ਣ ਕਰਦੇ ਹਾ , ਉਸ ਵਿੱਚ ਬੇਸਹਾਰਿਆ ,ਮਾਸੂਮਾ, ਬੇਕਸੂਰਾ ਅਤੇ ਇਨਸਾਨੀਅਤ ਦੇ ਹਿੱਤਾ ਨੂੰ ਬਚਾਉਣ ਲਈ ਭਾਵੇ ਕੁੱਝਕ ਯਤਨ ਸੀਮਤ ਢੰਗ ਨਾਲ ਤਾ ਹੋਏ ਸਨ । ਪ੍ਰੰਤੂ ਉਹ ਉਸ ਰੂਪ ਵਿੱਚ ਨਹੀ ਹੋਏ ਜਿਸ ਨਾਲ ਕੋਈ ਪ੍ਰਭਾਵ ਪੈਕੇ ਮਨੁੱਖਤਾ ਦਾ ਕੋਈ ਕਲਿਆਣ ਹੋ ਸਕਦਾ ਸੀ । ਉਹ ਸੀਮਤ ਦਾਇਰੇ ਵਿੱਚ ਹੀ ਰਹੇ ਸਨ। ਜਿਸ ਕਾਰਨ ਕਲਿਆਣਕਾਰੀ ਕਾਰਜ ਅੱਗੇ ਨਹੀ ਵੱਧ ਸਕੇ ਸਨ । ਬਲਕਿ ਇਨਸਾਨ ਦਾ ਸ਼ੋਸ਼ਣ ਵੱਧਦਾ ਹੀ ਗਿਆ ਸੀ । ਇਸ ਸ਼ੋਸ਼ਣ ਵਿਰੁੱਧ ਅਵਾਜਾ ਤਾ ਉਠੀਆ, ਪਰੰਤੂ ਉਹ ਉਹ ਜੋਰ ਨਹੀ ਫੜ ਸਕੀਆ ਜੋ ਫੜਨਾ ਚਾਹੀਦਾ ਸੀ । ਬਲਕਿ ਦੱਬ ਜਾਦੀਆ ਸਨ ,ਜਿਸ ਦਾ ਕਾਰਨ ਸਨ ਉਸ ਵਕਤ ਦੇ ਮਹਾਨ ਪੁਰਸ਼ਾ ਦੀ ਅਵਾਜ ਨੂੰ ਅੱਗੇ ਵਧਾਉਣ ਵਾਲੇ ਵਾਰਸਾ ਅਤੇ ਨੁਮਾਇੰਦਿਆ ਦੀ ਖੁਦਗਰਜ ਸੋਚ ਅਤੇ ਸੱਚੇ ਦਿਲੋ ਲੋਕ ਭਲਾਈ ਕਰਨ ਵਾਲੇ ਉਹਨਾ ਦੇ ਵਾਰਸਾ ਦੀ ਕਮਜੋਰੀਆ ਸਨ ।
15ਵੀ ਸਦੀ ਤੱਕ ਮਨੁੱਖਤਾ ਅੰਦਰ ਆਪਸੀ ਵੰਡ ਪੈ ਕੇ ਜੋ ਆਪੋ ਧਾਪੀ ਦਾ ਆਲਮ ਛਾਇਆ ਹੋਇਆ ਸੀ ,ਉਸ ਪ੍ਰਤੀ ਸਮੁੱਚੀ ਮਨੁੱਖਤਾ ਦੀ ਬਾਹ ਫੜਨ ਵਾਲਾ ਅਗਰ ਕੋਈ ਮਹਾਪੁਰਸ਼ ਪਰਗਟ ਹੋਇਆ ਸੀ ਉਹ ਸੀ ਸਿੱਖਇਜ਼ਮ ਦਾ ਬਾਨੀ ਗੁਰੂ ਨਾਨਕ ਦੇਵ ਜੀ । ਉਹਨਾ ਨੇ ਕਾਲੀ ਬੋਲੀ ਅੰਧੇਰ ਗਰਦੀ ਦੀ ਹਾਲਤ ਵਿੱਚ ਜੁਲਮ ਦੇ ਵਿਰੁੱਧ ਅਵਾਜ ਬੁਲੁੰਦ ਕੀਤੀ ਸੀ ।ਉਸ ਅਵਾਜ ਨੂੰ ਬੁਲੰਦ ਕਰਨ ਲਈ ਸੰਸਾਰ ਦੀਆ ਚਾਰਾ ਕੂਟਾ ਵਿੱਚ ਜਾ ਕੇ ਸਰਬਸਾਂਝੀਵਾਲਤਾ ਦਾ ਪੈਗਾਮ ਪਹਿਲੀ ਦਫਾ ਇਸ ਧਰਤੀ ਦੇ ਗਲੋਬ ਉਪਰ ਦਿੱਤਾ ਸੀ। ਸਮੁੱਚੀ ਮਨੁੱਖਤਾ ਲਈ ਅਗਰ ਕੋਈ ਦੇਵਤਾ ਪਰਗਟ ਹੋਇਆ ਸੀ ਉਹ ਸੀ ਬਾਬਾ ਨਾਨਕ । ਉਹਨਾ ਦੀ ਪਰਭਾਵਸ਼ਾਲੀ ਸ਼ਖਸ਼ੀਅਤ ਨੇ ਆਪਣੇ 10 ਜਾਮਿਆ ਰਾਹੀ ਆਪਣੇ ਵਾਰਸ ਪਰਗਟ ਕਰਕੇ ਮਨੁੱਖਤਾ ਲਈ ਬੇਮਿਸਾਲ ਇਤਿਹਾਸ ਰਚ ਦਿੱਤਾ ਸੀ ।ਜਿਸ ਨੇ ਅਤਿਚਾਰੀਆ ਦਾ ਰੁਖ ਬਦਲ ਦਿੱਤਾ ਸੀ। ਮਨੁੱਖਤਾ ਅੰਦਰ ਆਪਣੇ ਸਵੈਮਾਣ ਦੀ ਨਵੀ ਸੋਚ ਉਭਰਨ ਲਾ ਦਿੱਤੀ ਗਈ ਸੀ । ਉਹ ਸਵੈਮਾਣ ਪ੍ਰਾਪਤ ਕਰਨ ਦਾ ਰਸਤਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਕ ਬੇਨਜੀਰ ਅਤੇ ਵਿਲੱਖਣ ਢੰਗ ਨਾਲ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਅਤੇ ਸਰਬੰਸ ਦੀ ਕੁਰਬਾਨੀ ਕਰਕੇ ਕਾਇਮ ਕਰ ਦਿੱਤਾ ਸੀ ।
ਮਹਾਨ ਸਰਬੰਸ ਦਾਨੀ ਗੁਰੂ ਸਹਿਬ ਨੇ ਵਿਰਸੇ ਤੋ ਪ੍ਰਪਾਤ ਕੀਤਾ ਹੋਇਆ ਸਰਬਸਾਂਝੀਵਾਲਤਾ ਵਾਲੇ ਉਪਦੇਸ਼ ਨੂੰ ਅੱਗੇ ਵਧਾਉਦੇ ਹੋਇਆ ਨੇ, ਭਾਰਤ ਦੀਆ ਚਾਰਾ ਕੂਟਾ ਨੂੰ ਬਰਾਬਰਤਾ ਦਾ ਰੁਤਬਾ ਦੇਣ ਲਈ, ਅਲੱਗ ਅਲੱਗ ਸ਼੍ਰੇਣੀਆ ਅਤੇ ਜਗਾਂ ਤੋ ਪੰਜ ਪਿਆਰੇ ਸਾਜ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਵਾ ਕੇ ਇਕ ਹੀ ਬਾਟੇ ਵਿੱਚ ਸਭ ਨੂੰ ਛੱਕਾ ਕੇ ਭਰਮਾ, ਵਹਿਮਾ,ਊੱਚ,ਨੀਚ , ਡਰ ਭੈ ਆਦਿ ਦਾ ਅੰਤ ਕਰ ਦਿੱਤਾ ਸੀ । ਜਿਸ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਸਾਰੀ ਮਨੁੱਖਤਾ ਇਕ ਵਾਹਿਗੁਰੂ ਦੁਆਰਾ ਰਚੀ ਹੋਈ ਹੈ ਅਤੇ ਪੂਰੀ ਇਨਸਾਨੀਅਤ ਰੱਬ ਦਾ ਰੂਪ ਹੈ । ਸਿੱਖ ਵਿਸ਼ਵਾਸ਼ ਨੂੰ ਖਾਲਸਾ ਰੂਪ ਧਾਰਨ ਕਰਵਾ ਕੇ ਵੰਡੀ ਹੋਈ ਮਨੁੱਖਤਾ ਨੂੰ ਇਕ ਇਨਸਾਨੀ ਰੂਪ ਧਾਰਨ ਕਰਵਾ ਦਿੱਤਾ ਹੈ । ਖਾਲਸਾ ਕਿਸੇ ਸੀਮਤ ਸੋਚ ਦਾ ਮਾਲਕ ਨਹੀ ਹੈ ,ਬਲਕਿ ਸਮੁੱਚੀ ਮਾਨਵਤਾ ਇਸ ਵਿੱਚ ਸਮੋਈ ਹੋਈ ਹੈ ।
ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਦੂਰ ਅੰਦੇਸ਼ੀ ਦੇ ਮਾਲਕ ਅਤੇ ਅੰਤਰਜਾਮੀ ਮਹਾਪੁਰਸ਼ ਸਨ । ਉਹਨਾ ਨੂੰ ਪਤਾ ਸੀ ਕੇ ਆਉਣ ਵਾਲੇ ਸਮੇ ਵਿੱਚ ਮਨੁੱਖਤਾ ਦਾ ਰੂਪ ਕਿਸ ਤਰਾਂ ਦਾ ਹੋਵੇਗਾ । ਮਨੁੱਖਤਾ ਦਾ ਮਾਰਗਦਰਸ਼ਨ ਕਰਨ ਲਈ ਗੁਰੂ ਸਹਿਬ ਨੇ ਗੁਰੂ ਗਰੰਥ ਸਹਿਬ ਦੀ ਰਚਨਾ ਕਰਕੇ ਗੁਰਗੱਦੀ ਬਖਸ਼ਿਸ਼ ਕੀਤੀ ਸੀ । ਇਸ ਮਹਾਨ ਗ੍ਰੰਥ ਸਾਹਿਬ ਵਿਚ ਗੁਰੂਆ, ਅਲੱਗ ਅਲੱਗ ਇਲਾਕਿਆ, ਭਾਸ਼ਾਵਾ ਅਤੇ ਜਾਤੀਆ ਅਧਾਰਿਤ ਭਗਤਾ,ਭੱਟਾ,ਅਤੇ ਵਿਦਵਾਨਾ ਦੀਆ ਬਾਣੀਆ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕੇ ਗੁਰੂ ਗ੍ਰੰਥ ਸਾਹਿਬ ਕਿਸੇ ਇਕ ਵਿਚਾਰਧਾਰਾ, ਫਿਰਕੇ, ਵਿਸ਼ਵਾਸ਼ ਅਤੇ ਇਲਾਕੇ ਤੱਕ ਸੀਮਤ ਨਹੀ ਹੈ ਨਾ ਨੁਮਾਇੰਦਗੀ ਕਰਦਾ ਹੈ । ਬਲਕਿ ਸਮੁੱਚੀ ਇਨਸਾਨੀਅਤ ਲਈ ਸਰਵਸਾਝੀਵਾਲਤਾ ਦਾ ਪਰਤੀਕ ਹੈ । ਇਸ ਵਿੱਚ ਅਲੱਗ ਅਲੱਗ ਕਿਸਮਾ ਦੀਆ ਭਾਸ਼ਾਵਾ ਵਾਲੇ ਮਹਾ ਪੁਰਸ਼ਾ ਦੇ ਉਪਦੇਸ਼। ਉਹਨਾ ਦੀ ਲਿਪੀ ਅਨੁਸਾਰ ਗੁਰਮੁੱਖੀ ਵਿੱਚ ਦਰਜ ਹਨ ।
ਅਫਸੋਸ ਅੱਜ ਦੇ ਇਸ ਇਨਸਾਨੀ ਜਾਮੇ ਵਿੱਚ ਹਵਾਨੀਅਤ ਹਲੇ ਮਰੀ ਨਹੀ ਹੈ । ਅੱਜ ਅਜਿਹੀ ਨੀਚ ਆਤਮਾ ਵਾਲਿਆ ਵਲੋ ਇਕੋ ਇਕ ਇਸ ਗਲੋਬ ਦਾ ਸਰਬਸਾਂਝੀਵਾਲਤਾ ਵਾਲੇ ਗੁਰੂ ਗਰੰਥ ਸਹਿਬ ਦੀਆ ਬੇਅਦਬੀਆ ਕਰਨ ਲੱਗ ਪਏ ਹਨ । ਇਹ ਬਹੁਤ ਘਟੀਆ ਅਤੇ ਨੀਚ ਇਨਸਾਨੀ ਜਮੀਰ ਦਾ ਪ੍ਰਦਰਸ਼ਨ ਕਰਨ ਵਾਲੇ ਇਨਸਾਨੀ ਹਿੱਤਾ ਦੇ ਦੁਸ਼ਮਣਾ ਦੀਆ ਚਾਲਾ ਹਨ । ਇਹ ਚਾਲਾ ਦਾ ਉਦੇਸ਼ ਹੈ ਸਮੁੱਚੀ ਮਾਨਵਤਾ ਵਿੱਚ ਵਿਰੋਧ ਪੈਦਾ ਕਰਨਾ ਹੈ ।
ਮਹਾਨ ਯੋਧਿਆਂ ਦੀਆਂ ਗਾਥਾਵਾਂ ਕਿੱਸੇ ਕਹਾਣੀਆਂ ਲੇਖ ਸਾਖੀਆਂ ਗੁਰੂ ਸਹਿਬਾਨ ਜੀਵਨੀਆਂ ਪੜਨ ਲਈ ਫੋਲੋ ਫੇਸਬੁੱਕ
ਸਾਡੇ ਇਸ ਪੇਜ ਨੂੰ ਲਾਈਕ ਸ਼ੇਅਰ ਕਰੋ ਜੀ ਧੰਨਵਾਦ ਸਹਿਤ
Harpinder Kaleke