
29/08/2025
ਦਸਮੇਸ਼ ਸਕੂਲਾਂ ਨੇ ਜੋ਼ਨ ਵਿੱਚੋਂ 500 ਦੇ ਕਰੀਬ ਤਗਮੇ ਜਿੱਤਕੇ ਪੰਜਾਬ ਵਿੱਚੋਂ ਮੋਹਰੀ ਸਕੂਲਾਂ ਵਿੱਚ ਬਣਾਇਆ ਆਪਣਾ ਨਾਮ।
ਦਸਮੇਸ਼ੀਅਨ ਖਿਡਾਰੀਆ ਨੇ ਬਹੁਤ ਸਾਰੀਆ ਖੇਡਾਂ ਵਿੱਚ ਜਿੱਤੀਆਂ ਜ਼ੋਨ ਓਵਰਆਲ ਟਰਾਫੀਆਂ।
ਸਰਦੂਲਗੜ੍ਹ, 29 ਅਗਸਤ ( ਸੰਜੀਵ ਕੁਮਾਰ ਸਿੰਗਲਾ ) ਕੈਪਟਨ ਸੁਰਜੀਤ ਸਿੰਘ ਸੁਸਾਇਟੀ ਸਰਦੂਲਗੜ੍ਹ ਅਧੀਨ ਚੱਲ ਰਹੇ ਦਸਮੇਸ਼ ਕਾਨਵੈਂਟ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲਾਂ ਦੇ ਖਿਡਾਰੀਆਂ ਨੇ 500 ਦੇ ਕਰੀਬ ਤਗਮੇ ਜਿੱਤ ਕੇ ਪੂਰੇ ਪੰਜਾਬ ਵਿੱਚੋਂ ਜ਼ੋਨ ਪੱਧਰੀ ਮੁਕਾਬਲਿਆਂ ਦੇ ਸਭ ਤੋਂ ਵੱਧ ਤਗਮੇ ਜਿੱਤਣ ਵਾਲੇ ਸਕੂਲਾਂ ਵਿੱਚ ਆਪਣਾ ਨਾਮ ਬਣਾਇਆ। ਪੰਜਾਬ ਸਰਕਾਰ ਦੁਆਰਾ ਆਯੋਜਿਤ ਗਰਮ ਰੁੱਤ ਖੇਡਾਂ ਜ਼ੋਨ ਸਰਦੂਲਗੜ੍ਹ ਦੇ ਅਲੱਗ ਅਲੱਗ ਸਕੂਲਾਂ ਵਿੱਚ ਜ਼ੋਨ ਕੋਆਰਡੀਨੇਟਰ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅਲੱਗ-ਅਲੱਗ ਖੇਡ ਕੋਆਰਡੀਨੇਟਰ ਡੀ.ਪੀ.ਈ.ਗੁਰਮੀਤ ਸਿੰਘ,ਗੁਰਨਾਮ ਸਿੰਘ,ਅਮਨਦੀਪ ਸਿੰਘ,ਬਲਵੰਤ ਸਿੰਘ,ਬੂਟਾ ਸਿੰਘ,ਗੁਰਸੇਵਕ ਸਿੰਘ,ਰਜਿੰਦਰ ਕੁਮਾਰ,ਕ੍ਰਿਸ਼ਨ ਕੁਮਾਰ,ਧਰਮਿੰਦਰ ਸਿੰਘ ਅਤੇ ਮਨਜੀਤ ਸਿੰਘ ਮੰਨਾ ਦੀ ਯੋਗ ਅਗਵਾਈ ਹੇਠ ਦਿਲਚਸਪ ਅਤੇ ਫਸਵੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਦੋਨਾਂ ਸਕੂਲਾਂ ਦੇ ਤਕਰੀਬਨ 800 ਖਿਡਾਰੀਆਂ ਨੇ ਜੋਨ ਖੇਡਾਂ ਵਿੱਚ ਹਿੱਸਾ ਲੈਦਿਆਂ ਬਹੁਤ ਸਾਰੀਆਂ ਖੇਡਾਂ ਜਿਵੇਂ ਕਿ ਬੈਡਮਿੰਟਨ,ਰੱਸਾ-ਕੱਸੀ,ਵਾਲੀਬਾਲ,ਹੈਂਡਬਾਲ,ਮਾਰਸ਼ਲ ਆਰਟ ਅਤੇ ਤੈਰਾਕੀ ਵਿੱਚੋਂ ਓਵਰਆਲ ਟਰਾਫੀਆਂ ਜਿੱਤਦਿਆਂ ਹੋਇਆ 202 ਸੋਨ ਤੇ 170 ਚਾਂਦੀ ਤਗਮਿਆਂ ਨਾਲ ਤਕਰੀਬਨ 500 ਤਗਮੇ ਜਿੱਤ ਕੇ ਜੋ਼ਨ ਚੈਪੀਅਨ ਬਣਨ ਦਾ ਮਾਣ ਹਾਸਿਲ ਕੀਤਾ।ਬੈਡਮਿੰਟਨ ਅੰਡਰ-14 ਅਤੇ ਅੰਡਰ -17 ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ ਅੰਡਰ-19 ਲੜਕੀਆਂ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਜਿੱਤਿਆਂ ਅੰਡਰ-14 ਲੜਕਿਆ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਅੰਡਰ-17,19 ਲੜਕਿਆ ਨੇ ਤੀਸਰਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਹੈਂਡਬਾਲ ਅੰਡਰ-19 ਲੜਕੇ-ਲੜਕੀਆ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ ਅੰਡਰ- 17 ਲੜਕਿਆਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਅੰਡਰ -14 ਲੜਕਿਆਂ ਤੇ ਅੰਡਰ -17 ਲੜਕੀਆਂ ਨੇ ਤੀਸਰਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ।ਫੁੱਟਬਾਲ ਅੰਡਰ-19 ਲੜਕੀਆਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਵਾਲੀਬਾਲ ਅੰਡਰ–19 ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ ਅਤੇ ਅੰਡਰ-19 ਲੜਕਿਆਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਤਗਮਾ ਜਿੱਤਿਆ।ਬਾਸਕਿਟਬਾਲ ਅੰਡਰ-19 ਲੜਕੀਆਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਤਗਮੇ ਜਿੱਤੇ ਰੱਸਾ-ਕੱਸੀ ਅੰਡਰ-17,19 ਲੜਕਿਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮੇ ਜਿੱਤੇ, ਅੰਡਰ-14,17 ਲੜਕੀਆਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ਤਗਮੇ ਜਿੱਤੇ ਅਤੇ ਅੰਡਰ-19 ਲੜਕੀਆਂ ਨੇ ਤੀਸਰਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਸ਼ਤਰੰਜ ਅੰਡਰ-19 ਲੜਕੇ-ਲੜਕੀਆ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮੇ ਜਿੱਤੇ ਅਤੇ ਅੰਡਰ–17 ਲੜਕੇ-ਲੜਕੀਆ ਨੇ ਤੀਸਰਾ ਸਥਾਨ ਹਾਸਿਲ ਕਰਕੇ ਕਾਂਸੇ ਦੇ ਤਗਮੇ ਜਿੱਤੇ, ਯੋਗਾ ਅੰਡਰ-17 ਲੜਕੀਆ ਨੇ ਪਹਿਲਾ ਹਾਸਿਲ ਕਰਕੇ ਸੋਨ ਤਗਮਾ ਜਿੱਤਿਆਂ ਅਤੇ ਅੰਡਰ-19 ਲੜਕੇ-ਲੜਕੀਆ ਨੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮੇ ਜਿੱਤੇ,ਅੰਡਰ-14,17 ਲੜਕਿਆ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ਤਗਮੇ ਜਿੱਤੇ। ਗਤਕਾ ਅੰਡਰ-14,17,19 ਲੜਕਿਆ ਨੇ 13 ਸੋਨ, 3 ਚਾਂਦੀ ਤਗਮੇ ਜਿੱਤੇ ।ਸਕੇਟਿੰਗ ਅੰਡਰ-14, 17,19 ਲੜਕੇ-ਲੜਕੀਆਂ ਨੇ 4 ਸੋਨ, 1 ਚਾਂਦੀ ਦੇ ਤਗਮੇ ਜਿੱਤੇ । ਤੈਰਾਕੀ ਅੰਡਰ-14,17,19 ਨੇ 37 ਸੋਨ,43 ਚਾਂਦੀ ਤੇ 42 ਕਾਂਸੇ ਦੇ ਤਗਮੇ ਜਿੱਤੇ,ਮਾਰਸ਼ਲ ਆਰਟ ਮੁਕਾਬਲਿਆ ਵਿੱਚ ਖਿਡਾਰੀਆਂ ਨੇ 58 ਸੋਨ,39 ਚਾਂਦੀ ਤੇ 8 ਕਾਂਸੇ ਦੇ ਤਗਮੇ ਜਿੱਤੇ ਪ੍ਰਿੰਸੀਪਲ ਭੁੁਪਿੰਦਰ ਸਿੰਘ ਸੰਧੂ,ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ ਅਤੇ ਡਾਇਰੈਕਟਰ ਦਿਲਮੋਹਿਤ ਸਿੰਘ ਸੰਧੂ, ਵਾਈਸ ਪ੍ਰਿੰਸੀਪਲ ਮਨਦੀਪ ਬਾਵਾ ਅਤੇ ਵਾਈਸ ਪ੍ਰਿੰਸੀਪਲ ਰਾਜਵੀਰ ਕੌਰ ਮੱਲੀ ਨੇ ਦਸਮੇਸ਼ੀਅਨ ਖਿਡਾਰੀਆਂ ਵੱਲੋਂ ਏਨੀ ਵੱਡੀ ਗਿਣਤੀ ਤਗਮੇ ਜਿੱਤਣ ਤੇ ਇਨ੍ਹਾਂ ਖਿਡਾਰੀਆਂ ਅਤੇ ਅਲੱਗ-ਅਲੱਗ ਖੇਡਾਂ ਦੇ ਕੋਚ ਮਨਦੀਪ ਸਿੰਘ,ਗੁਰਸੇਵਕ ਸਿੰਘ, ਹਰਜਿੰਦਰ ਕੌਰ,ਮਨਜੀਤ ਕੌਰ,ਗੁਰਜੀਤ ਸਿੰਘ,ਅਮਨਦੀਪ ਸਿੰਘ, ਕੁਲਦੀਪ ਸਿੰਘ,ਇਕਬਾਲ ਕੌਰ,ਰਮਨਦੀਪ ਕੌਰ,ਜਸਵੀਰ ਕੌਰ,ਕਿਰਨਦੀਪ ਕੌਰ,ਪਰਮਜੀਤ ਕੌਰ,ਰਮਨਦੀਪ ਸਿੰਘ ਨੂੰ ਵਧਾਈਆਂ ਦਿੰਦਿਆਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਵਾਉਣ ਲਈ ਪ੍ਰੇਰਰਿਆ।