Aw news 18

Aw news 18 Contact information, map and directions, contact form, opening hours, services, ratings, photos, videos and announcements from Aw news 18, News & Media Website, Mohali.
(1)

Punjabi website news channel

ਚੈਨਲ ਤੇ ਦਿੱਤੇ ਗਏ ਵਿਚਾਰ ਬੁਲਾਰਿਆਂ ਤੇ ਵਿਦਵਾਨਾਂ ਦੇ ਨਿੱਜੀ ਹਨ। 'Aw news18' ਵਿਚਾਰਾਂ ਨੂੰ ਪ੍ਰਤੀਬਿੰਬਤ/ਪੁਸ਼ਟੀ ਨਹੀ ਕਰਦਾ,ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ ਸਾਰੇ ਜਾਂ ਕਿਸੇ ਵੀ ਵਿਚਾਰ ਲਈ ਪ੍ਰਸਾਰਕ ਜਾਂ ਇਸਦੇ ਚੈਨਲ ਨੂੰ ਜਵਾਬ-ਦੇਹ ਨਹੀਂ ਠਹਿਰਾਇਆ ਜਾ ਸਕਦਾ ।

10/09/2025

ਮਾਂ ਅਕਸਰ ਦੱਸਿਆ ਕਰਦੀ..ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ..
ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ..!ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ!
ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ..!
ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ..ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ..!
ਨਿੱਕਾ ਵੀ ਖਹਿੜੇ ਪੈ ਗਿਆ..ਅਖ਼ੇ ਮੱਸਿਆ ਵੇਖਣ ਤੇਰੇ ਨਾਲ ਹੀ ਜਾਣਾ!ਬਦੋ-ਬਦੀ ਟਾਂਗੇ ਵਿਚ ਆਣ ਬੈਠਾ..ਮਾਂ ਪਿੱਛੋਂ ਟਾਹਰਾਂ ਦਿੰਦੀ ਰਹੀ ਵੇ ਨਿੱਕੇ ਵੀਰ ਨੂੰ ਮਾਰੀਂ ਨਾ..!
ਉਹ ਕੋਲ ਬੈਠਾ ਹੁਣ ਬਹੁਤ ਖ਼ੁਸ਼ ਸੀ ਪਰ ਮੈਨੂੰ ਓਸਤੇ ਬਹੁਤ ਗੁੱਸਾ ਆ ਰਿਹਾ ਸੀ!ਹੇਠਾਂ ਉੱਤਰ ਸਭ ਤੋਂ ਪਹਿਲਾਂ ਖਿਡੌਣਿਆਂ ਵਾਲੀ ਦੁਕਾਨ ਤੇ ਗਏ..ਚਾਬੀ ਵਾਲੀ ਕਾਰ ਇੱਕ ਅਠਿਆਨੀ ਦੀ ਸੀ..ਨਿੱਕੇ ਨੂੰ ਬਾਂਹ ਫੜ ਅੱਗੇ ਤੋਰ ਲਿਆ..ਆਖਿਆ ਮਹਿੰਗੀ ਏ..ਕੋਲ ਪੈਸੇ ਘੱਟ ਨੇ!
ਅੱਗੇ ਪੰਘੂੜੇ ਸਨ..ਇੱਕ ਝੂਟਾ ਪੂਰੇ ਦਸ ਪੈਸੇ ਦਾ..ਸੋਚਿਆ ਜੇ ਇਥੇ ਖਰਚ ਲਏ ਤਾਂ ਵਾਪਿਸ ਟਾਂਗੇ ਜੋਗੇ ਨਹੀਂ ਬਚਣੇ!
ਬਹਾਨਾ ਜਿਹਾ ਲਾ ਕੇ ਨਿੱਕੇ ਨੂੰ ਓਥੋਂ ਵੀ ਅੱਗੇ ਤੋਰ ਲਿਆ..!
ਅੱਗੇ ਹਲਵਾਈ ਦੀ ਦੁਕਾਨ ਤੇ ਕਿੰਨੇ ਰੰਗਾ ਦਾ ਵੇਸਣ ਪਿਆ ਸੀ..ਚਾਰ ਆਨੇ ਦੀਆਂ ਚਾਰ ਟੁਕੜੀਆਂ..ਹਿਸਾਬ ਲਾਇਆ ਤੇ ਓਥੋਂ ਵੀ ਉਸਦਾ ਧਿਆਨ ਦੂਜੇ ਪਾਸੇ ਨੂੰ ਕਰ ਦਿੱਤਾ!
ਏਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਅੱਡ ਸਾਡੇ ਵੱਲ ਵੇਖ ਰਿਹਾ ਸੀ..ਮੈਂ ਮੁੱਠ ਵਿਚ ਫੜੀ ਚੁਵਾਨੀ ਜ਼ੋਰ ਨਾਲ ਮੀਚ ਲਈ ਤੇ ਛੇਤੀ ਨਾਲ ਅੱਗੇ ਲੰਘ ਗਿਆ..!ਮੁੜ ਕੇ ਵੇਖਿਆ..ਉਹ ਅਜੇ ਵੀ ਸਾਡੇ ਵੱਲ ਹੀ ਵੇਖ ਰਿਹਾ ਸੀ..ਮੈਂ ਡਰ ਗਿਆ ਕਿਧਰੇ ਬੋਰੀ ਵਿਚ ਪਾ ਕੇ ਲੈ ਹੀ ਨਾ ਜਾਵੇ!
ਓਥੋਂ ਬਹੁਤ ਦੂਰ ਇੱਕ ਰੁੱਖ ਦੀ ਛਾਵੇਂ ਬੈਠ ਗਏ..ਹੁਣ ਨਿੱਕਾ ਆਖ ਰਿਹਾ ਸੀ ਵੀਰੇ ਜ਼ੋਰ ਦੀ ਭੁੱਖ ਲੱਗੀ ਏ..ਕੁਝ ਖਵਾਦੇ..ਆਖਿਆ ਪਾਣੀ ਪੀ ਲਵੇ..ਸ਼ਾਮ ਹੋਣ ਵਾਲੀ ਏ..ਫਲੂਦਾ ਹੋਰ ਸਸਤਾ ਲਾ ਦੇਣਾ ਫੇਰ ਦੋ ਦੋ ਖਾਵਾਂਗੇ..ਪਰ ਉਹ ਉੱਚੀ-ਉੱਚੀ ਰੋ ਪਿਆ..ਅਖ਼ੇ ਮੈਥੋਂ ਹੁਣ ਹੋਰ ਨਹੀਂ ਜਰੀ ਜਾਂਦੀ..! ਉਸਦੇ ਰੋਣੇ ਅੱਗੇ ਮੇਰੀਆਂ ਯੋਜਨਾਵਾਂ ਰੇਤ ਵਾਂਙ ਭੁਰਦੀਆਂ ਹੋਈਆਂ ਨਜਰ ਆਉਣ ਲੱਗੀਆਂ..!
ਏਨੇ ਨੂੰ ਪਿੱਛਿਓਂ ਕਿਸੇ ਨੇ ਹਲੂਣਿਆਂ..ਸਿਰ ਭਵਾਂ ਕੇ ਵੇਖਿਆ ਓਹੀ ਮੰਗਤਾ ਸੀ..ਮੈਂ ਡਰ ਗਿਆ..ਨਿੱਕੇ ਨੂੰ ਲੈ ਕੇ ਭੱਜਣ ਲੱਗਾ ਤਾਂ ਉਸ ਨੇ ਰੋਕ ਲਿਆ..ਅਖ਼ੇ ਡਰੋ ਨਾ ਪੁੱਤਰੋ..ਮੇਰੇ ਵੀ ਦੋ ਬੱਚੇ ਸਨ ਤੁਹਾਡੇ ਜਿੱਡੇ..ਹਾਲਾਤਾਂ ਦੀ ਭੇਂਟ ਚੜ ਗਏ..ਫੇਰ ਉਸਨੇ ਮੁੱਠ ਪੈਸਿਆਂ ਦੀ ਭਰੀ ਤੇ ਨਿੱਕੇ ਦੇ ਬੋਝੇ ਵਿਚ ਪਾ ਦਿੱਤੀ..ਤੇ ਆਪ ਵਾਹੋਦਾਹੀ ਦੂਰ ਚਲਾ ਗਿਆ..! ਅਸੀਂ ਕਦੀ ਪੈਸਿਆਂ ਵੱਲ ਵੇਖੀਏ ਤੇ ਕਦੀ ਓਧਰ ਨੂੰ ਜਿਧਰ ਨੂੰ ਉਹ ਗਿਆ ਸੀ..!
ਫੇਰ ਅਸੀਂ ਕਿੰਨੀਆਂ ਚੀਜਾਂ ਖਾਦੀਆਂ..ਕਿੰਨੇ ਖਿਡੌਣੇ ਵੀ ਲਏ..ਹੁਣ ਨਿੱਕਾ ਬੜਾ ਹੀ ਖੁਸ਼ ਸੀ..ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾ ਰਿਹਾ ਸੀ..ਵੀਰੇ ਉਹ ਕੌਣ ਸੀ ਜਿਸਨੇ ਸਾਨੂੰ ਏਨੇ ਪੈਸੇ ਦਿੱਤੇ..?
ਅਖੀਰ ਆਖਣਾ ਪਿਆ ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ..!
ਨਿੱਕਾ ਬੋਲ ਪਿਆ..ਵੀਰੇ ਓਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆਂ?
ਇਸ ਵੇਰ ਉਸਦੀ ਗੱਲ ਦਾ ਜੁਆਬ ਨਾ ਦੇ ਸਕਿਆ ਕਿਓੰਕੇ ਮੇਰੀ ਇੱਕ ਹੋਰ ਰੱਬ ਨਾਲ ਬਹਿਸ ਚੱਲ ਰਹੀ ਸੀ..ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ.."ਤੁਹਾਥੋਂ ਕਾਹਦੇ ਪੈਸੇ ਪੁੱਤਰੋ..ਜਾਓ ਖੇਡੋ ਮੱਲੋ..ਵੱਡੇ ਹੋਵੇਗੇ ਤਾਂ ਓਦੋਂ ਦੇ ਦਿਓ"
✍️✍️ਜਤਿੰਦਰ ਘੁੜਿਆਣਾ

09/09/2025

DC ਫਾਜਿਲਕਾ ਵਲੋ ਹੜ ਰਾਹਤ ਕੈਂਪਾਂ ਚ ਪਲ ਪਲ ਹੜ ਪੀੜਤਾਂ ਦਾ ਰੱਖਿਆ ਜਾ ਰਿਹਾ ਹੈ ਪੂਰਾ ਖਿਆਲ

09/09/2025

Breaking News
ਪੀਐਮ ਮੋਦੀ ਨੇ ਪੰਜਾਬ ਲਈ 1600 ਕਰੋੜ ਦੇ ਪੈਕੇਜ ਦਾ ਕੀਤਾ ਐਲਾਨ

09/09/2025

ਸੂਫੀ ਸੰਤ ਬਾਬਾ ਬੁੱਲ੍ਹੇ ਸ਼ਾਹ ਯਾਦਗਾਰੀ ਮੇਲਾ ਪਹਿਲਾ ਦਿਨ ਕੰਧਵਾਲਾ ਹਾਜ਼ਰ ਖਾਂ Fazilka Live
ੁੱਲੇਸ਼ਾਹ

09/09/2025

ਸੂਫੀ ਸੰਤ ਬਾਬਾ ਬੁੱਲ੍ਹੇ ਸ਼ਾਹ ਯਾਦਗਾਰੀ ਮੇਲਾ ਪਹਿਲਾ ਦਿਨ ਕੰਧਵਾਲਾ ਹਾਜ਼ਰ ਖਾਂ Fazilka Live
ੁੱਲੇਸ਼ਾਹ

09/09/2025

ਫਰੀਦਕੋਟ ਪੁਲਿਸ ਦੀ ਇਤਿਹਾਸ ਚ ਨਸ਼ਿਆ ਖਿਲਾਫ
ਹੈਰੋਇਨ ਦੀ ਸਭ ਤੋਂ ਵੱਡੀ ਖੇਪ ਬ੍ਰਾਮਦ- SSP ਫਰੀਦਕੋਟ

09/09/2025

ਸੂਫੀ ਸੰਤ ਬਾਬਾ ਬੁੱਲ੍ਹੇ ਸ਼ਾਹ ਯਾਦਗਾਰੀ ਮੇਲਾ ਪਹਿਲਾ ਦਿਨ ਕੰਧਵਾਲਾ ਹਾਜ਼ਰ ਖਾਂ Live
ੁੱਲੇਸ਼ਾਹ

ਟੂਰ ਪ੍ਰੋਗਰਾਮ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਮਿਤੀ 09/09/2025 ਮੰਗਲਵਾਰ                         1. ਸਤਿਸੰਗ ਘਰ ...
09/09/2025

ਟੂਰ ਪ੍ਰੋਗਰਾਮ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ
ਮਿਤੀ 09/09/2025 ਮੰਗਲਵਾਰ
1. ਸਤਿਸੰਗ ਘਰ 4.00 ਵਜੇਂ ਸ਼ਾਮ ਮੰਡੀ ਲਾਧੂਕਾ (ਫਾਜ਼ਿਲਕਾ)
2. ਸਤਿਸੰਗ ਘਰ 5.00 ਵਜੇਂ ਸ਼ਾਮ ਫਾਜ਼ਿਲਕਾ ਸ਼ਹਿਰ

09/09/2025

ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਨੂੰ ਮਿਲਿਆ ਨਵਾਂ ਐਗਜੀਕਿਊਟਿਵ ਡਾਇਰੈਕਟਰ
ਸਕੂਲ ਜਾਵੇਗਾ ਹੁਣ ਹੋਰ ਬੁਲੰਦੀਆਂ ਵੱਲ
Rps MB District Public Relations Office Fazilka

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਕੱਲ, ਵੱਡੇ ਰਾਹਤ ਪੈਕਜ ਦੀ ਉਮੀਦ, ਕੀ ਕੇਂਦਰ ਪੰਜਾਬ ਨੂੰ ਵਿਸ਼ੇਸ਼ ਸੁਵਿਧਾਵਾਂ ਦੀ ਪੇਸ਼ਕਸ਼ ਕਰੇਗ...
08/09/2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਕੱਲ, ਵੱਡੇ ਰਾਹਤ ਪੈਕਜ ਦੀ ਉਮੀਦ, ਕੀ ਕੇਂਦਰ ਪੰਜਾਬ ਨੂੰ ਵਿਸ਼ੇਸ਼ ਸੁਵਿਧਾਵਾਂ ਦੀ ਪੇਸ਼ਕਸ਼ ਕਰੇਗਾ?

08/09/2025

CM ਮਾਨ ਤੋਂ ਪਹਿਲਾਂ ਹੀ ਸ੍ਰੋਮਣੀ ਅਕਾਲੀ ਦਲ ਨੇ ਹੜ ਪ੍ਰਭਾਵਿਤ ਖੇਤਰਾਂ ਦੀ ਮਦਦ ਦਾ ਬਣਾ ਲਿਆ ਪਲਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੋਰਟੀਸ ਹਸਪਤਾਲ ਮੁਹਾਲੀ ਤੋਂ ਕੈਬਨਟ ਮੀਟਿੰਗ ਉਪਰੰਤ ਐਲਾਨ, ਮਿਰਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ...
08/09/2025

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੋਰਟੀਸ ਹਸਪਤਾਲ ਮੁਹਾਲੀ ਤੋਂ ਕੈਬਨਟ ਮੀਟਿੰਗ ਉਪਰੰਤ ਐਲਾਨ, ਮਿਰਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ, 20 ਹਜਾਰ ਰੁਪਏ ਪ੍ਰਤੀ ਏਕੜ ਫਸਲਾਂ ਦੇ ਨੁਕਸਾਨ ਦਾ ਮੁਆਵਜਾ, ਘਰਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਲਈ ਦੇਵਾਂਗੇ ਵਿੱਤੀ ਸਹਾਇਤਾ, ਜਿਸ ਦਾ ਖੇਤ ਉਸ ਦੀ ਰੇਤ ਪੋਲਸੀ ਦਾ ਐਲਾਨ..!

Address

Mohali

Alerts

Be the first to know and let us send you an email when Aw news 18 posts news and promotions. Your email address will not be used for any other purpose, and you can unsubscribe at any time.

Contact The Business

Send a message to Aw news 18:

Share