05/08/2025
‘ਅਰਮਾਨ’ (ISSN: 2583:9446) ਦੇ ਜੁਲਾਈ-ਸਤੰਬਰ 2025 ਅੰਕ ਲਈ ਖੋਜ-ਪੱਤਰ / ਪੇਪਰ ਪ੍ਰਕਾਸ਼ਨ ਲਈ ਸੱਦਾ ਪੱਤਰ
‘ਅਰਮਾਨ (ISSN: 2583:9446) ਰਾਜਸਥਾਨ ‘ਚ ਪੰਜਾਬੀ ਮਾਤ-ਭਾਸ਼ਾ ਦਾ ਆਨਲਾਈਨ ਪ੍ਰਕਾਸ਼ਿਤ ਹੋਣ ਵਾਲਾ ਪਲੇਠਾ ਤ੍ਰੈ-ਮਾਸਿਕ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ, ਓਪਨ ਐਕਸੈਸ, ਪੀਅਰ-ਰੀਵਿਊਡ ਅਤੇ ਇੰਡੈਕਸਡ ਰਿਸਰਚ ਜਰਨਲ ਹੈ, ਜੋ ਉੱਚ ਗੁਣਵੱਤਾ ਦੇ ਮੌਲਿਕ ਅਤੇ ਸਮੀਖਿਆ ਖੋਜ-ਪੱਤਰ ਪ੍ਰਕਾਸ਼ਿਤ ਕਰਦਾ ਹੈ। 'ਅਰਮਾਨ' ਨੂੰ DOI Prefix: 10.64119 ਦੀ ਅਧਿਕਾਰਿਕ ਮਨਜ਼ੂਰੀ ਪ੍ਰਾਪਤ ਹੈ, ਜੋ ਕਿ ਜਰਨਲ ਦੀ ਅੰਤਰਰਾਸ਼ਟਰੀ ਪਛਾਣ, ਵਿਗਿਆਨਕ ਮਾਨਤਾ ਅਤੇ ਡਿਜੀਟਲ ਪਹੁੰਚ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ‘ਅਰਮਾਨ’ ਦੇ ਅੰਕ ਵਿੱਚ ਸ਼ਾਮਲ ਹਰੇਕ ਖੋਜ ਪੇਪਰ ਨੂੰ DOI (Digital Object Identifier) ਵੱਲੋਂ ਇੱਕ ਵਿਲੱਖਣ ਡਿਜੀਟਲ ਲਿੰਕ ਪ੍ਰਦਾਨ ਕੀਤਾ ਜਾਂਦਾ ਹੈ, ਜੋ ਪਾਠਕਾਂ ਅਤੇ ਖੋਜਕਰਤਾਵਾਂ ਲਈ ਇਸ ਦੀ ਪਹੁੰਚ ਅਤੇ ਵਿਸ਼ਵਾਸਯੋਗਤਾ ਨੂੰ ਨਿਖਾਰਦਾ ਹੈ। ‘ਅਰਮਾਨ’ ਵਿਭਿੰਨ ਵਿਸ਼ਿਆਂ ਦੇ ਵਿਦਵਾਨਾਂ/ਖੋਜਕਰਤਾਵਾਂ ਨੂੰ ਆਪਣੇ ਖੋਜ-ਕਾਰਜ ਨੂੰ ਪੇਸ਼ ਕਰਨ, ਮੁਲਾਂਕਣ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਅਸੀਂ ਆਪ ਜੀ ਨੂੰ ‘ਅਰਮਾਨ ਦੇ ਜੁਲਾਈ-ਸਤੰਬਰ 2025 (ਸਾਲ-3, ਅੰਕ-3) ਦੇ ਅੰਕ ਵਿਚ ਖੋਜ-ਪੱਤਰ/ਪੇਪਰ ਪ੍ਰਕਾਸ਼ਨ ਲਈ ਸੱਦਾ ਦੇ ਰਹੇ ਹਾਂ। ਕਿਰਪਾ ਕਰਕੇ ਆਪਣੇ ਮੌਲਿਕ ਖੋਜ-ਪੱਤਰ/ਪੇਪਰ, ਨਿਰਧਾਰਿਤ ਘੋਸ਼ਣਾ ਫਾਰਮ ਅਤੇ ਜਮ੍ਹਾਂ ਫੀਸ ਦਾ ਸਕਰੀਨਸ਼ਾਟ 10 ਅਗਸਤ 2025 ਤੱਕ ਹੇਠ ਲਿਖੇ ਈ-ਮੇਲ ‘ਤੇ ਭੇਜੋ ਜੀ :-
E-Mail id: [email protected]
Website: - www.armaan.org.in
Mobile: 9413652646
Publication Fee: 500/-
Google pay/phone pay/Paytm number for deposit fee-9928352646
ਲੇਖਕਾਂ ਲਈ ਮਹੱਤਵਪੂਰਨ ਜਾਣਕਾਰੀ :-
(ੳ) ਲੇਖਕ ਆਪਣਾ ਖੋਜ-ਪੱਤਰ/ਪੇਪਰ ਸਬਮਿਟ ਕਰਨ ਤੋਂ ਪਹਿਲਾਂ ਸਾਹਿਤਕ ਚੋਰੀ (Plagiarism) ਦੀ ਜਾਂਚ ਕਰ ਲੈਣ। ਸਾਹਿਤਕ ਚੋਰੀ (Plagiarism) 10 ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ।
(ਅ) ਖੋਜ-ਪੱਤਰ/ਪੇਪਰ ਮਾਈਕ੍ਰੋਸਾਫਟ ਵਰਡ (Microsoft Word) ਵਿਚ ਟਾਈਪ ਹੋਣਾ ਚਾਹੀਦਾ ਹੈ ਅਤੇ ਟਾਈਪ ਲਈ ਅੰਗਰੇਜੀ ਦੇ Times new roman ਅਤੇ ਪੰਜਾਬੀ ਲਈ Raavi Font (Unicode) ਦੀ ਵਰਤੋਂ ਕਰੋ।
(ੲ) ਖੋਜ-ਪੱਤਰ/ਪੇਪਰ ਭੇਜਣ ਤੋਂ ਪਹਿਲਾਂ, ਉਸ ਵਿੱਚ ਟਾਈਪਿੰਗ ਗਲਤੀਆਂ ਦੀ ਜਾਂਚ ਅੱਖਰ ਸਾਫਟਵੇਅਰ ਰਾਹੀਂ ਕਰਨੀ ਲਾਜ਼ਮੀ ਹੈ। ਇਸ ਜਾਂਚ ਤੋਂ ਬਿਨਾਂ ਖੋਜ-ਪੱਤਰ/ਪੇਪਰ ਸਵੀਕਾਰ ਨਹੀਂ ਕੀਤਾ ਜਾਵੇਗਾ।
(ਸ) ਖੋਜ-ਪੱਤਰ/ਪੇਪਰ 2500 ਤੋਂ 5000 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ, ਜਿਸ ਵਿਚ ਖੋਜ-ਪੱਤਰ/ਪੇਪਰ ਨਾਲ ਸੰਬੰਧਤ ਟੇਬਲ, ਅੰਕੜੇ ਅਤੇ ਹਵਾਲੇ ਸ਼ਾਮਲ ਹਨ।
(ਹ) ਖੋਜ-ਪੱਤਰ/ਪੇਪਰ ਹੇਠ ਲਿਖੇ ਖਰੜੇ ਅਨੁਸਾਰ ਤਿਆਰ ਕੀਤਾ ਹੋਣਾ ਚਾਹੀਦਾ ਹੈ :-
1. ਸਬ ਤੋਂ ਪਹਿਲਾਂ ਖੋਜ-ਪੱਤਰ/ਪੇਪਰ ਦਾ ਟਾਈਟਲ ਅੰਗਰੇਜੀ (Times new roman, Font Size- 12 Bold) ਅਤੇ ਪੰਜਾਬੀ (Raavi Font Size- 12 Bold) ਵਿਚ ਲਿਖਿਆ ਹੋਣਾ ਚਾਹੀਦਾ ਹੈ।
2. ਫਿਰ ਲੇਖਕ ਅਪਣਾ ਨਾਂ, ਅਹੁਦਾ, ਸੰਸਥਾ ਆਦਿ ਅੰਗਰੇਜੀ (Times new roman, Font Size- 10 Bold) ਅਤੇ ਪੰਜਾਬੀ (Raavi Font Size- 10 Bold) ਵਿਚ ਲਿਖੇਗਾ। ਇਸਦੇ ਨਾਲ ਹੀ ਮੋਬਾਈਲ ਨੰਬਰ ਅਤੇ ਈ-ਮੇਲ ਲਿਖਣਾ ਲਾਜ਼ਮੀ ਹੈ।
3. ਫਿਰ ਖੋਜ-ਪੱਤਰ/ਪੇਪਰ ਦਾ ਢੁਕਵਾਂ ਸਾਰ (Raavi Font Size- 10 Italic) ਲਗਭਗ 200–300 ਸ਼ਬਦਾਂ ਵਿਚ ਲਿਖਣਾ ਹੈ।
4. ਸਾਰ ਤੋਂ ਬਾਅਦ ਖੋਜ-ਪੱਤਰ/ਪੇਪਰ ਨਾਲ ਸੰਬੰਧਤ 5 ਤੋਂ 8 ਤੱਕ ਢੁਕਵੇਂ ਕੀਵਰਡਸ (Raavi Font Size- 10 Bold & Italic) ਲਿਖਣੇ ਲਾਜ਼ਮੀ ਹਨ।
5. ਫਿਰ ਲੇਖਕ ਅਪਣਾ ਖੋਜ-ਪੱਤਰ/ਪੇਪਰ (Raavi Font Size- 10 Normal) ਲਿਖੇਗਾ। ਜਿਸ ਵਿਚ ਲੇਖਕ ਇਕੱਠੇ ਕੀਤੇ ਜਾਂ ਵਰਤੇ ਗਏ ਡੇਟਾ ਦੇ ਨਾਲ ਕੀਤੀ ਗਈ ਖੋਜ ਦਾ ਇੱਕ ਸਹੀ ਅਤੇ ਸੰਪੂਰਨ ਲੇਖਾ-ਜੋਖਾ ਪੇਸ਼ ਕਰੇਗਾ ਅਤੇ ਖੋਜ ਦੀ ਸਾਰਥਕਤਾ ਦੀ ਬਾਹਰਮੁਖੀ ਚਰਚਾ ਕਰੇਗਾ।
6. ਅੰਤ ਵਿਚ ਹਵਾਲੇ/ਸੰਦਰਭ ਸੂਚੀ/ਪੁਸਤਕ ਸੂਚੀ (Raavi Font Size- 10 Italic) ਦੇਣਾ ਲਾਜ਼ਮੀ ਹਨ। (ਸੰਦਰਭ ਸੂਚੀ/ਹਵਾਲੇ ਲਿਖਣ ਦਾ Example:- Author Last Name, Author First Name. (Publication year) Title, The Publisher, Page Numbers.)
ਵਿਸ਼ੇਸ਼ ਨੋਟ :- ‘ਅਰਮਾਨ’ ਦੇ ਸੰਪਾਦਕ ਨੂੰ ਪ੍ਰਕਾਸ਼ਨ ਲਈ ਕਿਸੇ ਖੋਜ-ਪੱਤਰ/ਪੇਪਰ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਪੂਰਾ ਅਧਿਕਾਰ ਹੈ। ਖੋਜ-ਪੱਤਰ/ਪੇਪਰ ਅਧੂਰਾ ਜਾਂ ਨਿਰਧਾਰਿਤ ਖਰੜੇ ਵਿਚ ਨਾ ਹੋਣ ‘ਤੇ ਜਾਂ ਨਿਰਧਾਰਿਤ ਘੋਸ਼ਣਾ ਫਾਰਮ ਤੇ ਜਮ੍ਹਾਂ ਫੀਸ ਦਾ ਸਕਰੀਨਸ਼ਾਟ ਨਾ ਮਿਲਣ ‘ਤੇ ਪ੍ਰਕਾਸ਼ਨ ਲਈ ਵਿਚਾਰਿਆ ਨਹੀਂ ਜਾਵੇਗਾ। ‘ਅਰਮਾਨ’ ਦੇ ਪੇਸ਼ਕਾਰੀ ਅਤੇ ਸ਼ੈਲੀ ਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਸੰਪਾਦਕ ਮੰਡਲ ਪ੍ਰਾਪਤ ਖੋਜ-ਪੱਤਰ/ਪੇਪਰ ਨੂੰ ਸੋਧਣ ਅਤੇ ਸੁਧਾਰਨ ਦਾ ਅਧਿਕਾਰ ਰੱਖਦਾ ਹੈ। ਘੋਸ਼ਣਾ ਫਾਰਮ https://www.armaan.org.in/publication_guidelines.html ਤੋਂ ਡਾਓਨਲੋਡ ਕੀਤਾ ਜਾ ਸਕਦਾ ਹੈ।