
01/06/2025
1 ਜੂਨ 1984
ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) 'ਤੇ ਚੜ੍ਹ ਆਈਆਂ ਫੌਜਾਂ ਦੁਆਰਾ 1 ਜੂਨ 1984 ਨੂੰ ਬਿਨਾਂ ਕਿਸੇ ਐਲਾਨ ਦੇ ਦੁਪਹਿਰ 12:40 ਤੋਂ ਰਾਤ 8:15 ਤੱਕ ਗੋਲੀਬਾਰੀ ਕੀਤੀ ਗਈ । ਸਰਕਾਰੀ ਹੁਕਮਾਂ ਤੇ ਦਰਬਾਰ ਸਾਹਿਬ ਤੇ ਹੋਈ ਇਸ ਗੋਲੀਬਾਰੀ ਵਿੱਚ ਕਈ ਸਿੱਖ ਸ਼ਰਧਾਲੂ ਸ਼ਹੀਦ ਹੋਏ ਅਤੇ ਅਨੇਕਾਂ ਜ਼ਖਮੀ ਹੋਏ । ਸ੍ਰੀ ਦਰਬਾਰ ਸਾਹਿਬ ‘ਤੇ 1 ਜੂਨ ਨੂੰ ਸਰਕਾਰ ਦੇ ਹੁਕਮਾਂ ‘ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਜਦੋਂ ਸਿੱਖ ਸੰਗਤ ਨੇ ਦੇਖੇ ਤਾਂ ਉਹਨਾਂ ਦੇ ਹਿਰਦੇ ਵਲੂੰਧਰੇ ਗਏ । ਇਸ ਗੋਲੀਬਾਰੀ ਉਪਰੰਤ ਰਾਤ ਨੌਂ ਵਜੇ ਤੋਂ 32 ਘੰਟੇ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ।