17/08/2026
ਪ੍ਰੈਸ ਨੋਟ : Punjabi - Hindi- English
16-Aug-2026
ਲੁਧਿਆਣਾ ਸ਼ਹਿਰ ਵਿੱਚ ਸੰਤ ਸੀਚੇਵਾਲ ਵੱਲੋਂ ਜੰਗਲ ਲਗਾਉਣ ਦੀ ਸ਼ੁਰੂਆਤ
15 ਏਕੜ ਵਿੱਚ ਲਗਾਏ ਜਾਣਗੇ 10 ਹਜ਼ਾਰ ਬੂਟੇ, ਜੰਗਲ ਬਦਲੇਗਾ ਲੁਧਿਆਣਾ ਦੀ ਤਕਦੀਰ ਤੇ ਤਸਵੀਰ
ਜੇਲ੍ਹ ਪ੍ਰਸ਼ਾਸਨ ਦੀ ਜ਼ਮੀਨ ’ਤੇ ਸਨ ਨਾਜਾਇਜ਼ ਕਬਜ਼ੇ
ਲੁਧਿਆਣਾ, 17 ਅਗਸਤ:
ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਹਰਿਆ-ਭਰਿਆ ਬਣਾਉਣ ਲਈ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ 15 ਏਕੜ ਜ਼ਮੀਨ ਵਿੱਚ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ। ਇਸ 15 ਏਕੜ ਜ਼ਮੀਨ ਵਿੱਚ ਲਗਭਗ 10 ਹਜ਼ਾਰ ਬੂਟੇ ਲਗਾਏ ਜਾਣਗੇ। ਇਹ ਜ਼ਮੀਨ ਜੇਲ੍ਹ ਵਿਭਾਗ ਦੀ ਹੈ। ਇਸ ਮੌਕੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਸਹਾਇਕ ਸੁਪਰਡੈਂਟ ਬਲਬੀਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
ਜੰਗਲ ਲਗਾਉਣ ਦੀ ਸ਼ੁਰੂਆਤ ਕਰਦਿਆਂ ਸੰਤ ਸੀਚੇਵਾਲ ਨੇ ਇਸ ਨੂੰ ਕੁਦਰਤ ਦਾ ‘ਆਕਸੀਜਨ ਪਲਾਂਟ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜੰਗਲ ਲੁਧਿਆਣਾ ਵਾਸੀਆਂ ਲਈ ਫੇਫੜਿਆਂ ਦਾ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਜੰਗਲ ਵਿੱਚ ਲਗਾਏ ਜਾ ਰਹੇ ਬੂਟਿਆਂ ਦੀ ਉਮਰ ਤਿੰਨ ਤੋਂ ਚਾਰ ਸਾਲ ਤੱਕ ਹੈ ਅਤੇ ਇਨ੍ਹਾਂ ਦੀ ਔਸਤ ਲੰਬਾਈ ਚਾਰ ਫੁੱਟ ਤੋਂ ਲੈ ਕੇ 10 ਫੁੱਟ ਤੱਕ ਹੈ। ਇੰਨੇ ਵੱਡੇ ਬੂਟੇ ਲਗਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਨ੍ਹਾਂ ਨੂੰ ਟ੍ਰੀ ਗਾਰਡ ਦੀ ਲੋੜ ਨਹੀਂ ਪਵੇਗੀ ਅਤੇ ਅਗਲੀਆਂ ਬਰਸਾਤਾਂ ਤੱਕ ਇਹ ਬੂਟੇ ਆਪਣੀ ਜੜ੍ਹ ’ਤੇ ਮਜ਼ਬੂਤੀ ਨਾਲ ਕਾਇਮ ਹੋ ਜਾਣਗੇ।
ਸੰਤ ਸੀਚੇਵਾਲ ਨੇ ਕਿਹਾ ਕਿ ਜੰਗਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇੱਥੇ ਪੰਛੀਆਂ ਦੇ ਨਾਲ-ਨਾਲ ਕੁਦਰਤ ਦੇ ਹੋਰ ਜੀਵ-ਜੰਤੂ ਵੀ ਇਸ ਜੰਗਲ ਦਾ ਸ਼ਿੰਗਾਰ ਬਣਨਗੇ। ਉਨ੍ਹਾਂ ਕਿਹਾ ਕਿ ਰੁੱਖ ਅਤੇ ਪੰਛੀ ਧਰਤੀ ਦੇ ਅਨਮੋਲ ਗਹਿਣੇ ਹਨ, ਜਿਨ੍ਹਾਂ ਨਾਲ ਕੁਦਰਤ ਦੀ ਸੁੰਦਰਤਾ ਕਾਇਮ ਰਹਿੰਦੀ ਹੈ। ਜਿੰਨੇ ਵੱਧ ਰੁੱਖ ਹੋਣਗੇ, ਉੱਨੀ ਹੀ ਸ਼ੁੱਧ ਹਵਾ ਮਿਲੇਗੀ ਅਤੇ ਤਾਪਮਾਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਮਿਲੇਗੀ। ਰੁੱਖ ਮੀਂਹ ਪੈਣ ਵਿੱਚ ਵੀ ਸਹਾਈ ਹੁੰਦੇ ਹਨ।
ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਨ੍ਹਾਂ ਦੇ ਹਲਕੇ ਵਿੱਚ ਜੰਗਲ ਲਗਾਉਣ ਦੀ ਕੀਤੀ ਜਾ ਰਹੀ ਪਹਿਲ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਹੀ ਨਹੀਂ, ਸਗੋਂ ਸਮੁੱਚਾ ਪੰਜਾਬ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਸੰਭਾਲ ਦੇ ਕਾਰਜਾਂ ਦਾ ਕਰਜ਼ ਨਹੀਂ ਉਤਾਰ ਸਕਦਾ।
ਇਸ ਮੌਕੇ ਤਲਵਾੜਾ ਪਿੰਡ ਦੀ ਸਰਪੰਚ ਬੀਬੀ ਪਾਲ ਕੌਰ, ਗੁਰੂ ਰਾਮ ਦਾਸ ਨਗਰ ਦੇ ਸਰਪੰਚ ਬਲਵਿੰਦਰ ਸਿੰਘ ਵਿਰਕ, ਪਿੰਡ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਸਮੇਤ ਹੋਰ ਦਰਜਨਾਂ ਪਿੰਡਾਂ ਦੇ ਸਰਪੰਚਾਂ ਨੇ ਆਪਣੇ ਹੱਥੀਂ ਬੂਟੇ ਲਗਾ ਕੇ ਇਸ ਇਤਿਹਾਸਕ ਪਲ ਦੇ ਚਸ਼ਮਦੀਦ ਗਵਾਹ ਬਣੇ।
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਵਿਨੀਤ ਕੁਮਾਰ ਅਤੇ ਜੁਆਇੰਟ ਕਮਿਸ਼ਨਰ ਅਮਨਪ੍ਰੀਤ ਸਿੰਘ, ਐਕਸੀਅਨ ਏਕਜੋਤ ਸਿੰਘ, ਪੀਪੀਸੀਬੀ ਦੇ ਐਕਸੀਅਨ ਜਸਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।
===
*लुधियाना शहर में संत सीचेवाल ने शुरू किया जंगल लगाने का अभियान*
*15 एकड़ में लगाए जाएंगे 10 हजार पौधे, जंगल बदलेगा लुधियाना की तकदीर और तस्वीर*
*जेल प्रशासन की जमीन पर थे अवैध कब्जे*
लुधियाना, 17 अगस्त: लुधियाना शहर को प्रदूषण मुक्त करने और हरा-भरा बनाने के उद्देश्य से राज्यसभा सदस्य एवं पर्यावरण प्रेमी संत बलबीर सिंह सीचेवाल ने आज 15 एकड़ जमीन में जंगल लगाने की शुरुआत की। इस 15 एकड़ जमीन में करीब 10 हजार पौधे लगाए जाएंगे। यह जमीन जेल विभाग की है। इस अवसर पर केंद्रीय जेल लुधियाना के सुपरिंटेंडेंट कुलवंत सिंह सिद्धू, सहायक सुपरिंटेंडेंट बलबीर सिंह सहित अन्य अधिकारी एवं कर्मचारी उपस्थित रहे।
जंगल लगाने की शुरुआत करते हुए संत सीचेवाल ने इसे प्रकृति का ‘ऑक्सीजन प्लांट’ करार दिया। उन्होंने कहा कि यह जंगल लुधियाना वासियों के लिए फेफड़ों का काम करेगा। उन्होंने बताया कि इस जंगल में लगाए जा रहे पौधों की उम्र तीन से चार वर्ष है और इनकी औसत लंबाई चार से 10 फीट तक है। इतने बड़े पौधे लगाने का सबसे बड़ा फायदा यह होगा कि इन्हें ट्री गार्ड की जरूरत नहीं पड़ेगी और अगली बरसात तक ये पौधे अपनी जड़ों पर मजबूती से स्थापित हो जाएंगे।
संत सीचेवाल ने कहा कि जंगल के अस्तित्व में आने के बाद यहां पक्षियों के साथ-साथ प्रकृति के अन्य जीव-जंतु भी इस जंगल की शोभा बढ़ाएंगे। उन्होंने कहा कि पेड़ और पक्षी धरती के अनमोल गहने हैं, जिनसे प्रकृति की सुंदरता कायम रहती है। जितने अधिक पेड़ होंगे, उतनी ही शुद्ध हवा मिलेगी और तापमान को संतुलित रखने में मदद मिलेगी। पेड़ वर्षा होने में भी सहायक होते हैं।
विधायक दलजीत सिंह ग्रेवाल ने राज्यसभा सदस्य संत बलबीर सिंह सीचेवाल द्वारा उनके विधानसभा क्षेत्र में जंगल लगाने की की जा रही पहल का स्वागत किया। उन्होंने कहा कि लुधियाना शहर ही नहीं, बल्कि पूरा पंजाब संत सीचेवाल द्वारा किए जा रहे पर्यावरण संरक्षण के कार्यों का ऋण नहीं चुका सकता।
इस अवसर पर तलवाड़ा गांव की सरपंच बीबी पाल कौर, गुरु राम दास नगर के सरपंच बलविंदर सिंह विर्क, गांव भूखड़ी खुर्द के सरपंच सतपाल सिंह सहित दर्जनों गांवों के सरपंचों ने अपने हाथों से पौधे लगाकर इस ऐतिहासिक पल के प्रत्यक्षदर्शी बने।
नगर निगम के अतिरिक्त कमिश्नर विनीत कुमार और संयुक्त कमिश्नर अमनप्रीत सिंह, एक्सईएन एकजोत सिंह, पीपीसीबी के एक्सईएन जसपाल सिंह सहित अन्य अधिकारी भी इस अवसर पर उपस्थित रहे।
======
*Sant Seechewal Launches Forest Plantation Drive in Ludhiana City*
*10,000 Saplings to Be Planted Across 15 Acres; Forest to Transform Ludhiana’s Environment and Landscape*
*Land belonging to the Jail Administration had been under illegal occupation*
Ludhiana, August 17: To make Ludhiana city pollution-free and greener, Rajya Sabha Member and environmentalist Sant Balbir Singh Seechewal today launched a forest plantation drive across 15 acres of land. Around 10,000 saplings will be planted on this 15-acre site, which belongs to the Jail Department. Central Jail Ludhiana Superintendent Kulwant Singh Sidhu, Assistant Superintendent Balbir Singh, along with other officers and employees, were present on the occasion.
Launching the plantation drive, Sant Seechewal described the initiative as an “oxygen plant” for nature. He said that this forest would serve as the lungs of Ludhiana’s residents. He informed that the saplings being planted are three to four years old, with an average height ranging from four to 10 feet. The biggest advantage of planting such mature saplings is that they will not require tree guards, and by the next monsoon, they are expected to become firmly established in the soil.
Sant Seechewal said that once the forest comes into existence, birds as well as other wildlife will become an integral part of it. He said that trees and birds are priceless ornaments of the earth and play an important role in preserving the beauty of nature. The more trees there are, the cleaner the air will be, while they will also help regulate temperatures. Trees also play an important role in supporting rainfall.
MLA Daljit Singh Grewal welcomed the initiative undertaken by Rajya Sabha Member Sant Balbir Singh Seechewal to develop a forest in his constituency. He said that not only Ludhiana city but the entire Punjab would remain indebted to Sant Seechewal for his continued efforts towards environmental conservation.
On the occasion, Talwara village Sarpanch Bibi Pal Kaur, Guru Ram Das Nagar Sarpanch Balwinder Singh Virk, Bhukhri Khurd village Sarpanch Satpal Singh, along with sarpanches from dozens of other villages, personally planted saplings and witnessed this historic moment.
Additional Municipal Commissioner Vineet Kumar and Joint Commissioner Amanpreet Singh, XEN Aikjot Singh, PPCB XEN Jaspal Singh, along with other officials, were also present on the occasion.