12/07/2025
(News1)ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰ਼ਜ ਯੂਨੀਅਨ ਪੰਜਾਬ ਹੈੱਡ ਆਫ਼ਿਸ ਯੂਨਿਟ ਪਟਿਆਲਾ ਦੀ ਮੀਟਿੰਗ ਅੱਜ ਮਿਤੀ 12.07.2025 ਨੂੰ ਅਣਖੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਸ. ਭਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਥੇਬੰਦੀ ਦੇ ਮੈਂਬਰ ਕਰਤਾਰ ਸਿੰਘ ਭੱਟੀ ਅਤੇ ਸ: ਭਿੰਦਰ ਸਿੰਘ ਚਹਿਲ ਪ੍ਰਧਾਨ ਦੇ ਭਾਣਜੇ ਗੁਰਜੀਤ ਸਿੰਘ ਦੀ ਹੋਈ ਮੌਤ ਕਾਰਣ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਮੀਟਿੰਗ ਵਿੱਚ ਇੰਜ ਸੰਤੋਖ ਸਿੰਘ ਬੋਪਾਰਾਏ ਸੂਬਾ ਸਲਾਹਕਾਰ, ਇੰਜ ਹਰਜੀਤ ਸਿੰਘ ਸਕੱਤਰ, ਮੋਹਨ ਰਾਜ, ਮਲਕੀਅਤ ਸਿੰਘ ਨਰਵਾਣ ਸਰਪਰਸਤ, ਬੀਬੀ ਹਰਸ਼ਰਨਜੀਤ ਕੌਰ ਮੁੱਖ ਸਲਾਹਕਾਰ ਅਤੇ ਇੰਜ: ਹਰਕੇਸ਼ ਲਾਲ ਨੇ ਆਪਣੇ ਵਿਚਾਰ ਦਿੱਤੇ । ਇੰਜ: ਜਗਤਾਰ ਸਿੰਘ ਖਜ਼ਾਨਚੀ ਨੇ ਜਥੇਬੰਦੀ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਦਿੱਤੀ ।ਸ: ਭਿੰਦਰ ਸਿੰਘ ਚਹਿਲ ਪ੍ਰਧਾਨ ਨੇ ਬੁਲਾਰਿਆਂ ਦੇ ਵਿਚਾਰ ਸੁਨਣ ਉਪਰੰਤ ਪਾਵਰਕੌਮ ਮੈਨੇਜਮੈਂਟ ਵੱਲੋਂ ਨਿਰਧਾਰਤ ਮਿਤੀ 30.06.2025 ਤੱਕ ਸਾਰੇ ਪੈਨਸ਼ਨਰਾਂ ਨੂੰ ਮਿੱਥੇ ਸ਼ਡਿਊਲ ਅਨੁਸਾਰ ਪੇ-ਰਵਿਜਨ ਦੇ ਬਕਾਇਆ ਦੀ ਅਦਾਇਗੀ ਨਾ ਕਰਨ ਅਤੇ ਪਾਵਰਕੌਮ ਵੱਲੋਂ ਲਿਖਤੀ ਹਦਾਇਤਾਂ ਦੇ ਬਾਵਜੂਦ ਏਰੀਅਰਜ ਰੀਲੀਜ ਕਰਨ ਵਿੱਚ ਢਿੱਲੀ ਕਾਰਗੁਜ਼ਾਰੀ ਦੀ ਸਖ਼ਤ ਨਿਖੇਧੀ ਕੀਤੀ ਗਈ ਕਿਉਂਕਿ ਪੈਨਸ਼ਨਰਾਂ ਵਿੱਚ ਬੇਚੈਨੀ ਪੈਦਾ ਹੋ ਰਹੀ ਹੈ । ਸ: ਭਿੰਦਰ ਸਿੰਘ ਚਹਿਲ ਪ੍ਰਧਾਨ ਵੱਲੋਂ ਪਾਵਰਕੌਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕੀਤੀ ਗਈ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਜੁਲਾਈ ਦੇ ਅੰਤ ਤੱਕ ਬਕਾਏ ਜਾਰੀ ਨਾ ਕੀਤੇ ਤਾਂ ਜਥੇਬੰਦੀ ਵੱਲੋਂ ਸੰਘਰਸ਼ ਵਿੱਢ ਦਿੱਤਾ ਜਾਵੇਗਾ ਜਿਸ ਲਈ ਪਾਵਰਕੌਮ ਮੈਨੇਜਮੈਂਟ ਜਿੰਮੇਵਾਰ ਹੋਵੇਗੀ । ਇਸ ਦੇ ਨਾਲ-ਨਾਲ 22.05.2025 ਨੂੰ ਹੋਈ ਮੀਟਿੰਗ ਵਿੱਚ ਵਿਚਾਰੀਆਂ ਗਈਆਂ ਮੰਗਾਂ ਸਬੰਧੀ ਅਮਲੀ ਜਾਮਾ ਪਹਿਨਾਉਣ ਲਈ ਮੀਟਿੰਗ ਵਿੱਚ ਬਣੀ ਸਹਿਮਤੀ ਅਨੁਸਾਰ ਨੋਟੀਫ਼ਿਕੇਸ਼ਨਾਂ ਜਾਰੀ ਕੀਤੀਆਂ ਜਾਣ । 20 ਸਾਲ ਦੀ ਸਰਵਿਸ ਉਪਰੰਤ ਰਿਟਾਇਰ ਹੋਏ ਕਰਮਚਾਰੀਆਂ ਨੂੰ 25 ਸਾਲ ਦੇ ਨਿਯਮਾ ਅਨੁਸਾਰ ਸੇਵਾ ਲਾਭ ਜਾਰੀ ਕੀਤੇ ਜਾਣ । 85 ਸਾਲ ਤੋਂ ਵੱਧ ਦੀ ਉਮਰ ਵਾਲੇ ਪੈਨਸ਼ਨਰ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਫੈਮਿਲੀ ਪੈਨਸ਼ਨਰਾਂ ਨੂੰ ਪੇ-ਰਿਵੀਜਨ ਦਾ ਬਣਦਾ ਬਕਾਇਆ ਕਿਸ਼ਤਾਂ ਦੀ ਬਜਾਏ ਯੱਕਮੁਕਤ ਦਿੱਤਾ ਜਾਵੇ । 01.01.2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਫੈਕਟਰ ਨਾਲ ਸੁਧਾਈ ਕੀਤੀ ਜਾਵੇ। ਸ. ਭਿੰਦਰ ਸਿੰਘ ਚਹਿਲ ਪ੍ਰਧਾਨ ਨੇ ਪਾਵਰਕੌਮ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ । ਮੀਟਿੰਗ ਵਿੱਚ ਗੱਜਣ ਸਿੰਘ ਮੀਡੀਆ ਸਲਾਹਕਾਰ, ਮਲਕੀਤ ਸਿੰਘ ਮੀਤ ਪ੍ਰਧਾਨ, ਇੰਜ ਕਰਤਾਰ ਸਿੰਘ ਸਲਾਹਕਾਰ, ਇੰਜ ਭਾਨ ਸਿੰਘ ਤੇ ਭੁਪਿੰਦਰ ਸਿੰਘ ਸਹਾਇਕ ਸਕੱਤਰ , ਭੁਪਿੰਦਰ ਸਿੰਘ ਮੀਤ ਪ੍ਰਧਾਨ, ਸਤਵੰਤ ਸਿੰਘ, ਅਮਰੀਕ ਸਿੰਘ, ਸਤਪਾਲ ਗੋਇਲ, ਹਰਬੰਸ ਸਿੰਘ, ਮਹਿੰਦਰ ਸਿੰਘ, ਪ੍ਰਕਾਸ਼ ਸਿੰਘ, ਇੰਜ ਗੌਰੀ ਸ਼ੰਕਰ, ਗੁਰਦੀਪ ਸਿੰਘ ਕਾਲਾ ਝਾੜ, ਇੰਜ ਮੁਲਖ ਰਾਜ ਅਤੇ ਭਾਰੀ ਗਿਣਤੀ ਵਿੱਚ ਜਥੇਬੰਦੀ ਦੇ ਆਗੂ ਤੇ ਮੈਂਬਰ ਹਾਜ਼ਰ ਸਨ ।
ਜਾਰੀ ਕਰਤਾ
ਇੰਜ ਹਰਜੀਤ ਸਿੰਘ ਸਕੱਤਰ