11/06/2025
ਜਨਮ ਦਿਨ ਮੁਬਾਰਕ ਬਾਈ.. ਤੇਰੇ ਵਰਗਾ ਤੂੰ ਈ ਸੀ ਬੱਸ… ਦੂਜਾ ਨੀ ਜੰਮ ਸਕਦਾ… ਸਦੀਆਂ ਬਾਦ ਕਿਸੇ ਰੂਹ ਤੇ ਪਰਮਾਤਮਾ ਐਨੀ ਕਿਰਪਾ ਕਰਕੇ ਧਰਤੀ ਤੇ ਭੇਜਦਾ… ਬੇਸ਼ੱਕ ਤੇਰੇ ਖਿੱਤੇ ਦੇ ਲੋਕ ਤੈਨੂੰ ਜਿਊਂਦੇ ਜੀਅ ਸਮਝ ਨੀ ਸਕੇ… ਪਰ ਤੂੰ ਹਮੇਸ਼ਾ ਉਹਨਾਂ ਨੂੰ ਆਪਣਾ ਕਿਹਾ… ਤੂੰ ਮੁਹੱਬਤ ਨਾਲ਼ ਐਨਾ ਭਰਿਆ ਸੀ ਕਿ ਜਾਨਵਰਾਂ ਨੂੰ ਵੀ ਜੱਫੀਆਂ ਪਾਉਂਦਾ ਸੀ ਤੇ ਤੇਰੇ ਆਪਣੇ ਲੋਕ ਈ ਤੇਰੇ ਨਾਲ਼ ਨਫਰਤਾਂ ਕਰੀ ਗਏ…
ਤੂੰ ਹਮੇਸ਼ਾ ਮੌਤ ਤੇ ਗੀਤ ਗਾਏ… ਲਾਸਟ ਰਾਈਡ ਦੀ ਵੀਡੀਓ ਬਣਾਉਣ ਸਮੇਂ ਆਪ ਚਿਖਾ ਚਿਣ ਕੇ ਉਹਨੂੰ ਅੱਗ ਲਾਈ… ਤੇ ਗੀਤ ਚ ਦੱਸਿਆ ਕਿ ਮੈਂ ਚੱਲਿਆ ਬੱਸ… ਮੌਤ ਆਈ ਤੋਂ ਵੀ ਭੱਜਿਆ ਨੀ… ਕਹਿਣੀ ਤੇ ਕਰਨੀ ਇੱਕ ਰੱਖੀ… ਮਰਦਾਂ ਵਾਂਗ ਗਿਆ….
ਤੇਰੇ ਜਾਣ ਤੋਂ ਬਾਦ ਬੜਾ ਕੁਜ ਬਦਲ ਗਿਆ… ਕਿਸੇ ਤੋਂ ਉਮੀਦ ਨੀ ਰਹੀ… ਕਿਸੇ ਨਾਲ਼ ਮੋਹ ਨੀ ਰਿਹਾ…. ਪੰਜਾਬ ਨਾਲ਼ ਪਿਆਰ ਬਰਕਰਾਰ ਏ.. ਪਰ ਏਥੋਂ ਦੇ ਦੋਗਲੇ ਲੋਕਾਂ ਨਾਲ਼ ਨਫਰਤ ਹੋਗੀ…. ਸਮਝ ਆਗੀ ਕਿ ਇੱਥੋਂ ਦੇ ਲੋਕਾਂ ਨਾਲ਼ ਜੋ ਹੋ ਰਿਹਾ ਉਹ ਸ਼ਾਇਦ ਏਹੀ ਡਿਜਰਵ ਕਰਦੇ ਨੇ… ਬਦ ਦਿਮਾਗ ਲੀਡਰ ਲੈੱਸ ਤੇ ਵਿਕਾਊ ਲੋਕਾਂ ਨਾਲ਼ ਆਹੀ ਕੁਜ ਹੋਇਆ ਕਰਦਾ ਏ… ਤੂੰ ਇਹਨਾਂ ਖਾਤਿਰ ਕੁਜ ਕਰਨਾ ਚਾਹੁੰਦਾ ਸੀ… ਪਰ ਏਹ ਚਪੇੜਾਂ ਖਾਣ ਦੇ ਆਦੀ ਹੋ ਚੁੱਕੇ ਨੇ…ਤੇ ਖਾਂਦੇ ਰਹਿਣਗੇ,,,,ਦੱਲਿਆਂ ਦੀ ਭੀੜ ਚ ਅਕਸਰ ਮਰਦ ਧੋਖੇ ਨਾਲ਼ ਮਾਰ ਦਿੱਤੇ ਜਾਂਦੇ ਨੇ…
ਤੂੰ ਦੁਨੀਆਂ ਜਿੱਤ ਕੇ ਜਿਸਦੇ ਪੈਰਾਂ ਚ ਧਰਤੀ…ਤੇਰਾ ਪਿਓ ਤੇਰੇ ਇਨਸਾਫ ਲਈ ਤਰਲੇ ਮਾਰਦਾ ਰਹਿੰਦਾ… ਪਰ ਦਿੱਲੀ ਅੱਗੇ ਕੋਡੀ ਹੋਈ ਜੋਕਰ ਦੀ ਸਰਕਾਰ ਤੇ ਡੱਕਾ ਅਸਰ ਨੀ.. ਅਸਰ ਹੋਵੇ ਵੀ ਕਿਵੇਂ… ਚਾਪਲੂਸੀ ਤੇ ਬੇਈਮਾਨੀ ਸਾਡੇ ਲੋਕਾਂ ਦੇ ਲਹੂ ਚ ਰਚਗੀ… ਪਰ ਸੱਚੀਂ ਤੇਰੇ ਪਿਓ ਦੇ ਬੋਲ ਕਾਲ਼ਜਾ ਚੀਰਦੇ ਜਾਂਦੇ ਨੇ.,.. ਤੂੰ ਅਕਸਰ ਆਪਣੇ ਪਿਓ ਨੂੰ ਕਹਿੰਦਾ ਸੀ…. ਪਾਪਾ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ… ਹਾਲੇ ਤੁਸੀਂ “ਬਹੁਤ ਕੁਝ” ਵੇਖਣਾ ਏ… ਇਸ ਬਹੁਤ ਕੁਜ ਦੇ ਅਰਥ ਬਲਕੌਰ ਸਿੰਘ ਨੂੰ ਹੁਣ ਸਮਜ ਆ ਰਹੇ ਨੇ….
ਹੋਰ ਦਾ ਪਤਾ ਨੀ… ਮੈਂ ਤੇਰੇ ਜਾਣ ਤੋਂ ਬਾਦ ਸੁੰਨ ਹੋਇਆ ਪਿਆਂ…. ਸਭ ਕੁਜ ਉੱਥੇ ਈ ਉਵੇਂ ਈ ਖੜਾ… ਰੱਬ ਜਾਣਦਾ ਤੈਨੂੰ ਕਿੰਨਾ ਯਾਦ ਕੀਤਾ ਤੇ ਕਰਦਾਂ… ਤੇਰੇ ਜਿਊਂਦੇ ਜੀਅ ਵੀ ਹਮੇਸ਼ਾ ਲੋਕਾਂ ਦੇ ਉਲਟ ਜਾਕੇ ਤੇਰੀ ਸਪੋਟ ਕੀਤੀ.,,. ਤੇ ਜਾਣ ਤੋਂ ਬਾਦ ਵੀ ਕੀਤੀ… ਤੇ ਜਦ ਕੁਜ ਕਰਨ ਜੋਗਾ ਹੋਗਿਆ ਤੇ ਤੇਰੀ ਯਾਦ ਚ ਕੁਜ ਜਰੂਰ ਕਰਾਂਗੇ… ਜਦ ਤੱਕ ਸਰੀਰ ਚ ਸਾਹ ਨੇ…. ਤੇਰੀਆਂ ਗੱਲਾਂ ਕਰਦੇ ਰਹਾਂਗੇ… ਹਮੇਸ਼ਾ ਮਾਣ ਰਹੂ ਟਿੱਬਿਆਂ ਦੇ ਪੁੱਤ ਤੇ….!!!
- ਬਾਗੀ ਸੁਖਦੀਪ