14/06/2026
ਸ੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ ਚੈਰੀਟੇਬਲ ਸੋਸਾਇਟੀ ਅਤੇ ਸ੍ਰੀ ਬਾਲਾ ਜੀ ਟਰੱਸਟ ਸੁਨਾਮ ਦੁਆਰਾ ਤ੍ਰਿਓਦਸ਼ੀ ਮੇਲੇ 'ਤੇ ਸੁਨਾਮ ਵਾਲੀ ਧਰਮਸ਼ਾਲਾ (ਅਰੁਣਾਏ) ਵਿਖੇ ਵਿਸ਼ਾਲ ਭੰਡਾਰਾ ਅਤੇ ਮੋਬਾਈਲ ਹਸਪਤਾਲ ਵੈਨ ਰਾਹੀਂ 134 ਵਾਂ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਬਾਰੇ ਜਾਨਕਾਰੀ ਦਿੰਦੇ ਹੋਏ ਗੌਰਵ ਜਨਾਲੀਆ ਨੇ ਦੱਸਿਆ ਕਿ ਸ੍ਰੀ ਸੰਗਮੇਸ਼ਵਰ ਮਹਾਂਦੇਵ ਦੇ ਦਰਸ਼ਨ ਕਰਨ ਲਈ ਹਰ ਮਹੀਨੇ ਤ੍ਰਿਓਦਸ਼ੀ ਦੇ ਮੌਕੇ ਤੇ ਸ਼ਰਧਾਲੂਆਂ ਦੀ ਭਾਰੀ ਭੀੜ ਉਮੜਦੀ ਹੈ, ਜਿਸ ਕਾਰਨ ਹਰ ਮਹੀਨੇ ਸੁਨਾਮ ਵਾਲੀ ਧਰਮਸ਼ਾਲਾ ਵਿੱਚ ਭੰਡਾਰਾ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸ੍ਰੀ ਬਾਲਾ ਜੀ ਟਰੱਸਟ ਵੱਲੋਂ ਮੋਬਾਈਲ ਹਸਪਤਾਲ ਵੈਨ ਰਾਹੀਂ 134ਵਾਂ ਮੁਫ਼ਤ ਮੈਡੀਕਲ ਕੈਂਪ ਅਰੁਣਾਏ ਵਿੱਚ ਲਗਾਇਆ ਗਿਆ। ਫਾਰਮਾਸਿਸਟ ਅਮਨਦੀਪ ਗੋਇਲ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਸ੍ਰੀ ਬਾਲਾ ਜੀ ਟਰੱਸਟ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡਿਆ ਗਈਆਂ।
ਜਨਾਲੀਆ ਨੇ ਦੱਸਿਆ ਕਿ ਜੇਕਰ ਕਿਸੇ ਵੀ ਸ਼ਰਧਾਲੂ ਨੇ ਤ੍ਰਿਓਦਸ਼ੀ ਮੇਲੇ ਤੇ ਭੋਗ ਪ੍ਰਸ਼ਾਦ ਭੰਡਾਰਾ ਲਗਵਾਉਣਾ ਹੋਵੇ, ਤਾਂ ਉਸਦੀ ਸੇਵਾ 11,000 ਰੁਪਏ ਰੱਖੀ ਗਈ ਹੈ। ਜਿਸ ਵੀ ਸ਼ਰਧਾਲੂ ਨੇ ਭੰਡਾਰਾ ਬੁੱਕ ਕਰਵਾਉਣਾ ਹੈ ਉਹ 9888847165 ਅਤੇ 9876050498
ਤੇ ਸੰਪਰਕ ਕਰ ਸਕਦਾ ਹੈ।
ਜਨਾਲੀਆ ਨੇ ਭਰੋਸਾ ਦਿੱਤਾ ਕਿ ਉਹ ਮਨੁੱਖਤਾ ਦੀ ਸੇਵਾ ਪੂਰੀ ਮਿਹਨਤ ਅਤੇ ਲਗਨ ਨਾਲ ਕਰਦੇ ਰਹਿਣਗੇ।
ਇਸ ਮੌਕੇ ਐਡਵੋਕੇਟ ਨਵੀਨ ਜੈਨ,
ਐਡਵੋਕੇਟ ਪਾਰਸ ਜੈਨ,ਮੰਗਤ ਰਾਏ ਜਿੰਦਲ, ਸਾਹਿਲ ਮਿੱਤਲ, ਰੋਹਿਤ ਗੋਇਲ, ਸੋਨੂ ਸਿੰਗਲਾ, ਗਗਨ, ਕੇਸ਼ਵ ਗੁਪਤਾ, ਗੌਤਮ ਆਹੂਜਾ, ਸ਼ੈਟੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।