
25/07/2025
ਪੰਜਾਬ ਪੁਲਿਸ ਜ਼ਿੰਦਾਬਾਦ -ਮੇਰੇ ਮਨ ਵਿੱਚ ਆਇਆ ਕਿ ਮੈਂ ਪੰਜਾਬ ਪੁਲਿਸ ਦੇ ਬੁਹਾਦਰ ਨੋਜਵਾਨ ਹੌਲਦਾਰ ਜਸਵੰਤ ਸਿੰਘ ਤੇ ਉਸ ਦੀ ਟੀਮ ਦੀ ਗਲ੍ਹ ਜ਼ਰੂਰ ਕਰਾਂ, ਜੋ ਕਰਨੀ ਵੀ ਬਣਦੀ ਹੈ ਇਸ ਨੌਜਵਾਨ ਨੇ ਜੋ ਕੰਮ ਕਰ ਵਿਖਾਇਆ ਉਹ ਸ਼ਾਇਦ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਹੋਵੇਗਾ ਇਹ ਨੋਜਵਾਨ ਆਪਣੀ ਜਾਣ ਦੀ ਪਰਵਾਹ ਨਾ ਕਰਦਿਆਂ ਹੋਇਆ ਨਹਿਰ ਵਿੱਚੋਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ , ਭਾਵੇਂ ਡੀਜੀਪੀ ਡਿਸਕ ਨਾਲ ਬਠਿੰਡਾ ਜਿਲੇ ਦੇ ਪੁਲਿਸ ਮੁਖੀ ਵੱਲੋਂ ਸਨਮਾਨਿਤ ਵੀ ਕਰ ਦਿੱਤਾ ਗਿਆ ਹੈ ਪਰ ਲੋਕਾਂ ਵਿਚ ਇਸ ਗੱਲ ਦਾ ਰੋਸ ਜਰੂਰ ਪਾਇਆ ਜਾ ਰਿਹਾ ਸੀ ਕਿ ਅੱਧੀ ਦਰਜਨ ਦੇ ਕਰੀਬ ਅਨਮੋਲ ਜਾਨਾਂ ਬਚਾਉਣ ਵਾਲੇ ਨੂੰ ਪੰਜਾਬ ਸਰਕਾਰ ਵੱਲੋਂ ਕਿਉਂ ਨਹੀਂ ਸਨਮਾਨਿਤ ਕੀਤਾ ਗਿਆ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਸ ਨੌਜਵਾਨ ਅਤੇ ਇਹਨਾਂ ਦੀ ਟੀਮ ਦੇ ਸਾਥੀਆਂ ਨੂੰ ਅੱਜ ਸਨਮਾਨਿਤ ਕਰ ਰਹੀ ਹੈ ਪਰ ਮੈਂ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਕਿ ਉਹ ਪੂਰੀ ਟੀਮ ਨੂੰ ਤਰੱਕੀ ਦੇਕੇ ਸਨਮਾਨਿਤ ਕਰਨ , ਪੰਜਾਬ ਪੁਲਿਸ ਦੇ ਬੁਹਾਦਰ ਨੋਜਵਾਨ ਨੂੰ ਦਿਲੋਂ ਸਲੂਟ ਹੈ ,ਤੁਹਾਡਾ ਆਪਣਾ ਵਿਜੇ ਸ਼ਰਮਾ ਤਪਾ,Punjab Police Jidabad