24/07/2025
🙏*ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ *
*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ*
*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*
*ਅੱਜ ਮਿਤੀ ੨੪ ਜੁਲਾਈ ੨੦੨੫ ਦਿਨ ਵੀਰਵਾਰ*
*ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ* ੬੩੬
ਸੋਰਠਿ ਮਹਲਾ ੧ ॥
Sorath 1st Guru.
ਸੋਰਿਠ ਪਹਿਲੀ ਪਾਤਿਸ਼ਾਹੀ।
ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥
ਸਾਥ = {सार्थ} ਕਾਫ਼ਲੇ, ਸੰਗੀ ਸਾਥੀ।
They, who serve the True Guru, O my dear, their associates too are saved. as well.
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਦੇ ਸੰਗੀ ਭੀ ਪਾਰ ਉਤਰ ਜਾਂਦੇ ਹਨ।
ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥
ਠਾਕ = ਰੋਕ। ਰਸਨ = ਜੀਭ (ਨਾਲ)। ਅੰਮ੍ਰਿਤ ਹਰੇ = ਹਰੀ ਦਾ ਨਾਮ ਅੰਮ੍ਰਿਤ।
None obstructs their entry in the Lord's court, as the God's Nectar Name is on their tongue.
ਕੋਈ ਜਣਾ ਉਨ੍ਹਾਂ ਨੂੰ ਸੁਆਮੀ ਦੇ ਦਰਬਾਰ ਵਿੱਚ ਦਾਖਲ ਹੋਣੋਂ ਨਹੀਂ ਰੋਕਦਾ, ਕਿਉਂ ਜੋ ਰੱਬ ਦਾ ਅੰਮ੍ਰਿਤਮਈ ਨਾਮ ਉਨ੍ਹਾਂ ਦੀ ਜੀਭ੍ਹਾ ਉਤੇ ਹੈ।
ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥
ਭਾਰੇ = ਪਾਪਾਂ ਦੇ ਭਾਰ ਨਾਲ ਲੱਦੇ ਹੋਏ ॥੧॥
They, who are heavy, without Lord's fear, are drowned but by His grace, He ferries them across O dear.
ਜੋ ਸਾਈਂ ਦੇ ਡਰ ਬਗੈਰ ਬੋਝਲ ਹਨ, ਉਹ ਡੁਬ ਜਾਂਦੇ ਹਨ। ਆਪਣੀ ਦਇਆ ਦੁਆਰਾ ਉਹ ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ, ਹੇ ਪ੍ਰੀਤਮਾ!
ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥
ਭੀ = ਸਦਾ ਹੀ। ਤੂਹੈ = ਤੈਨੂੰ ਹੀ। ਪਿਆਰੇ = ਹੇ ਸੱਜਣ ਪ੍ਰਭੂ! ਸਾਲਾਹ = ਸਿਫ਼ਤ ਸਾਲਾਹ।
My Beloved, I praise Thee ever, and in every case sing I Thine eulogies.
ਮੇਰੇ ਪ੍ਰੀਤਮਾ! ਮੈਂ ਸਦਾ ਹੀ ਤੇਰੀ ਉਸਤਤੀ ਕਰਦਾ ਹਾਂ ਤੇ ਹਰ ਹਾਲਤ ਵਿੱਚ ਮੈਂ ਤੇਰੀ ਸਿਫ਼ਤ ਸ਼ਲਾਘਾ ਗਾਉਂਦਾ ਹਾਂ।
ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥
ਬੋਹਿਥ = ਜਹਾਜ਼ (ਨਾਮ ਦਾ)। ਭੈ = ਭਉ ( ਸਾਗਰ) ਵਿਚ। ਕੰਧੀ = ਕੰਢਾ। ਕਹਾਹ = ਕਿਥੇ? ॥੧॥ ਰਹਾਉ ॥
Without the ship, the man is drowned in the sea of fear, O Beloved, How can he get at the yonder shore? Pause.
ਜਹਾਜ਼ ਦੇ ਬਾਝੋਂ ਬੰਦਾ ਡਰ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਹੇ ਪ੍ਰੀਤਮ! ਉਹ ਕਿਸ ਤਰ੍ਹਾਂ ਪਾਰਲੇ ਕੰਢੇ ਨੂੰ ਪਾ ਸਕਦਾ ਹੈ? ਠਹਿਰਾਉ।
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥
ਸਾਲਾਹੀ = ਸਾਲਾਹਣ ਯੋਗ ਹਰੀ।
I praise the praise worthy Lord, O dear and there is not any other worthy of praise.
ਮੈਂ ਉਪਮਾ ਯੋਗ ਸੁਆਮੀ ਦੀ ਉਪਮਾ ਕਰਦਾ ਹਾਂ, ਹੇ ਪਿਆਰਿਆ। ਕੋਈ ਹੋਰ (ਐਸੀ) ਉਪਮਾ ਦੇ ਲਾਇਕ ਨਹੀਂ।
ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥
ਸਾਲਾਹਨਿ = (ਜੇਹੜੇ ਬੰਦੇ) ਸਾਲਾਹੁੰਦੇ ਹਨ। ਸਬਦਿ = ਗੁਰੂ ਦੇ ਸ਼ਬਦ ਵਿਚ।
Sublime are they, who eulogise my Lord, O dear, They are imbued with the Name and blessed with the Lord's love.
ਸ੍ਰੇਸ਼ਟ ਹਨ, ਉਹ ਜਿਹੜੇ ਸੁਆਮੀ ਦੀ ਸਿਫ਼ਤ ਕਰਦੇ ਹਨ, ਹੇ ਪਿਆਰੇ! ਉਹ ਨਾਮ ਨਾਲ ਰੰਗੇ ਜਾਂਦੇ ਹਨ, ਅਤੇ ਉਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥
ਰਸੁ ਲੈ = ਨਾਮ ਅੰਮ੍ਰਿਤ ਚੱਖਦਾ ਹੈ। ਵਿਲੋਇ = (ਨਾਮ ਦੁੱਧ ਨੂੰ) ਰਿੜਕ ਕੇ। ਤਤੁ = ਜਗਤ ਦਾ ਮੂਲ ਪ੍ਰਭੂ ॥੨॥
If I meet with their society, O dear, I would gather bliss by (pondering over) or (churning) the reality.
ਜੇਕਰ ਮੈਂ ਉਨ੍ਹਾਂ ਦੇ ਮੇਲ ਮਿਲਾਪ ਨਾਲ ਮਿਲ ਜਾਵਾਂ, ਹੇ ਪਿਆਰਿਆ! ਤਾਂ ਮੈਂ ਅਸਲੀਅਤ ਨੂੰ ਵਿਚਾਰ ਜਾਂ ਰਿੜਕ ਕੇ ਖੁਸ਼ੀ ਨੂੰ ਪ੍ਰਾਪਤ ਹੋ ਜਾਵਾਂਗਾ।
ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥
ਪਤਿ = ਖਸਮ ਪ੍ਰਭੂ। ਪਰਵਾਨਾ = ਰਾਹਦਾਰੀ। ਸਾਚ ਕਾ = ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਮ ਦਾ। ਸਚਾ = ਸਦਾ ਥਿਰ ਰਹਿਣ ਵਾਲਾ। ਨੀਸਾਣੁ = ਮੋਹਰ।
The gate pass to honour is of Truth and on it is the stamp of the True Name, O dear.
ਇੱਜ਼ਤ ਆਬਰੂ ਦੀ ਰਾਹਦਾਰੀ ਸੱਚ ਦੀ ਹੈ। ਇਸ ਉਤੇ ਸੱਚੇ ਨਾਮ ਦੀ ਮੋਹਰ ਹੈ, ਹੇ ਪਿਆਰਿਆ!
ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥
ਹੁਕਮੀ ਹੁਕਮੁ = ਪਰਮਾਤਮਾ ਦੇ ਹੁਕਮ ਨੂੰ।
Coming into this world, one should depart with such written gate pass O dear. Realise thou, O man, the command of the Commanding Lord.
ਇਸ ਸੰਸਾਰ ਵਿੱਚ ਆ ਕੇ, ਆਦਮੀ ਨੂੰ ਐਹੇ ਜੇਹੀ ਲਿਖਤੀ ਰਾਹਦਾਰੀ ਨਾਲ ਜਾਣਾ ਚਾਹੀਦਾ ਹੈ। ਤੂੰ ਆਦੇਸ਼ ਦੇਣ ਵਾਲੇ ਸਾਈਂ ਦੇ ਆਦੇਸ਼ ਨੂੰ ਅਨੁਭਵ ਕਰ।
ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥
ਤਾਣੁ = ਬਲ, ਤਾਕਤ ॥੩॥
Without the Guru, Lord's order is not understood, O dear, True is the might of the True Lord.
ਗੁਰਾਂ ਦੇ ਬਾਝੋਂ ਸੁਆਮੀ ਦਾ ਹੁਕਮ ਸਮਝ ਨਹੀਂ ਆਉਂਦਾ, ਹੇ ਪ੍ਰੀਤਮਾ! ਸੱਚੀ ਹੈ ਤਾਕਤ ਸੱਚੇ ਸੁਆਮੀ ਦੀ।
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥
ਨਿੰਮਿਆ = ਮਾਂ ਦੇ ਪੇਟ ਵਿਚ ਟਿਕਿਆ। ਉਦਰ ਮਝਾਰਿ = ਪੇਟ ਵਿਚ।
In Lord's will, the mortal is conceived, O dear and in Lord's will, he thrives in the womb.
ਸਾਈਂ ਦੀ ਰਜ਼ਾ ਦੁਆਰਾ ਪ੍ਰਾਣੀ ਨਿਪਜਦਾ ਹੈ, ਹੇ ਪਿਆਰਿਆ ਅਤੇ ਸਾਈਂ ਦੀ ਰਜ਼ਾ ਦੁਆਰਾ, ਉਹ ਗਰਭ ਵਿੱਚ ਫਲਦਾ ਫੁਲਦਾ ਹੈ।
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥
ਊਧਉ = ਪੁੱਠਾ, ਉਲਟਾ।
In Lord's will is he born, O dear, upturned with head down wards.
ਸਾਹਿਬ ਦੀ ਰਜ਼ਾ ਵਿੱਚ, ਉਹ ਸਿਰ ਪਰਨੇ ਮੂਧੇ ਮੂੰਹ ਪੈਦਾ ਹੁੰਦਾ ਹੈ, ਹੇ ਪਿਆਰਿਆ!
ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥
ਕਾਰਜ = ਜਨਮ ਮਨੋਰਥ, ਉਹ ਕੰਮ ਜਿਸ ਦੇ ਕਰਨ ਵਾਸਤੇ ਜਗਤ ਵਿਚ ਆਇਆ। ਸਾਰਿ = ਸੰਭਾਲ ਕੇ, ਸਵਾਰ ਕੇ ॥੪॥
The Guru ward is honoured in the Lord's court and he departs after arranging his affair.
ਗੁਰੂ ਅਨੁਸਾਰੀ ਸੁਆਮੀ ਦੇ ਦਰਬਾਰ ਅੰਦਰ ਸਨਮਾਨਿਆ ਜਾਂਦਾ ਹੈ। ਉਹ ਆਪਣਾ ਕੰਮ ਰਾਸ ਕਰ ਕੇ ਚਾਲੇ ਪਾਉਂਦਾ ਹੈ।
ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥
ਜਾਦੋ ਜਾਇ = ਚਲਾ ਜਾਂਦਾ ਹੈ।
Under Lord's flat, man comes into the world, and under his flat he goes to the next place.
ਸੁਆਮੀ ਦੇ ਹੁਕਮ ਵਿੱਚ, ਬੰਦਾ ਜਗ ਵਿੱਚ ਆਉਂਦਾ ਹੈ ਅਤੇ ਉਸ ਦੇ ਅਮਰ ਤਾਬੇ ਹੀ ਉਹ ਅਗਲੀ ਥਾਵਨੂੰ ਚਲਿਆ ਜਾਂਦਾ ਹੈ।
ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥
ਬੰਨ੍ਹ੍ਹਿ = ਬੰਨ੍ਹ ਕੇ।
By Lord's will, is he bound down and despatched, O dear, The perverse person suffers punishment.
ਸਾਹਿਬ ਦੀ ਰਜ਼ਾ ਦੁਆਰਾ, ਉਹ ਨਰੜਿਆ ਹੋਇਆ ਤੌਰ ਦਿੱਤਾ ਜਾਂਦਾ ਹੈ। ਪ੍ਰਤੀਕੂਲ ਪੁਰਸ਼ ਸਜ਼ਾ ਪਾਉਂਦਾ ਹੈ।
ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥
ਸਬਦਿ = ਸ਼ਬਦ ਦੀ ਰਾਹੀਂ ॥੫॥
By Lord's will the Name is realised, O dear, and man goes to His court adorned in the robe of honour.
ਸਾਈਂ ਦੀ ਰਜ਼ਾ ਰਾਹੀਂ ਨਾਮ ਅਨੁਭਵ ਕੀਤਾ ਜਾਂਦਾ ਹੈ, ਹੇ ਪਿਆਰਿਆ! ਅਤੇ ਬੰਦਾ ਇੱਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥
ਗਣਤ ਗਣਾਈਐ = ਗਿਣਤੀਆਂ ਗਿਣਦਾ ਹੈ। ਦੋਇ = ਦ੍ਵੈਤ, ਮੇਰ ਤੇਰ।
In His will, one enters into accounts, O dear, and in His will, he is infested with ego and duality.
ਉਸ ਦੀ ਰਜ਼ਾ ਅੰਦਰ ਬੰਦਾ ਲੇਖਾ ਪੱਤਾ ਕਰਦਾ ਹੈ, ਹੇ ਪ੍ਰੀਤਮਾ! ਅਤੇ ਉਸ ਦੀ ਰਜ਼ਾ ਅੰਦਰ ਹੰਕਾਰ ਤੇ ਦਵੈਤ ਭਾਵ ਨਾਲ ਦੁਖੀ ਹੁੰਦਾ ਹੈ।
ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥
ਭਵੈ = ਭਟਕਦਾ ਹੈ। ਭਵਾਈਐ = ਭਟਕਣਾ ਵਿਚ ਪਾਇਆ ਜਾਂਦਾ ਹੈ। ਅਵਗਣਿ = ਔਗੁਣ ਦੀ ਰਾਹੀਂ। ਮੁਠੀ = ਲੁੱਟੀ ਹੋਈ, ਠੱਗੀ ਹੋਈ। ਰੋਇ = ਰੋਂਦੀ ਹੈ (ਲੋਕਾਈ)।
Goaded by Lord's will, the mortal wanders about and beguiled by demerits, he bewails, O dear.
ਰੱਬ ਦੀ ਰਜ਼ਾ ਦਾ ਧੱਕਿਆ ਹੋਇਆ ਪ੍ਰਾਣੀ ਭਟਕਦਾ ਫਿਰਦਾ ਅਤੇ ਬਦੀਆਂ ਦਾ ਠੱਗਿਆ ਹੋਇਆ ਉਹ ਵਿਰਲਾਪ ਕਰਦਾ ਹੈ, ਹੇ ਪਿਆਰੇ!
ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥
If man realises the wealthy Lord's will, he is blessed with truth, and receives honour, O dear.
ਜੇਕਰ ਇਨਸਾਨ ਸ਼ਾਹੂਕਾਰ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਤਾਂ ਉਸ ਨੂੰ ਸੱਚ ਦੀ ਦਾਤ ਮਿਲਦੀ ਹੈ ਅਤੇ ਉਹ ਇੱਜ਼ਤ ਆਬਰੂ ਪਾਉਂਦਾ ਹੈ, ਹੇ ਪ੍ਰੀਤਮਾ!
ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥
ਆਖਣਿ = ਆਖਣ ਵਿਚ।
Difficult it is to utter the Name. How can we, then utter and hear the True Name?
ਕਠਨ ਹੈ ਨਾਮ ਦਾ ਉਚਾਰਨ ਕਰਨਾ, ਫਿਰ ਆਪਾਂ ਕਿਸ ਤਰ੍ਹਾਂ ਸੱਚੇ ਨਾਮ ਨੂੰ ਉਚਾਰਨ ਤੇ ਸ੍ਰਵਣ ਕਰ ਸਕਦੇ ਹਾਂ?
ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥
They who praise that Lord, O dear, unto them I am a sacrifice.
ਜੋ ਉਸ ਪ੍ਰਭੂ ਦੀ ਪ੍ਰਭਤਾ ਕਰਦੇ ਹਨ, ਹੇ ਪ੍ਰੀਤਮਾ! ਉਨ੍ਹਾਂ ਉਤੋਂ ਮੈਂ ਘੋਲੀ ਵੰਞਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥
ਸੰਤੋਖੀਆਂ = ਮੈਨੂੰ ਸੰਤੋਖ ਆ ਜਾਏ। ਮਿਲਾਉ = ਮਿਲਉ ਮੈਂ ਮਿਲ ਜਾਵਾਂ ॥੭॥
Obtaining the Lord's Name I am satiated, O dear, and by God's grace, I am united in His union.
ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਮੈਂ ਤ੍ਰਿਪਤ ਹੋ ਗਿਆ ਹਾਂ, ਹੇ ਪ੍ਰੀਤਮਾ! ਅਤੇ ਹਰੀ ਦੀ ਦਇਆ ਦੁਆਰਾ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥
ਕਾਇਆ = ਸਰੀਰ। ਮਸਵਾਣੀ = ਸਿਆਹੀ ਦੀ ਦਵਾਤ।
My dear, if my body becomes the paper and if my mind be an inkpot,
ਮੇਰੇ ਪਿਆਰੇ! ਜੇਕਰ ਮੇਰੀ ਦੇਹ ਕਾਗਜ਼ ਬਣ ਜਾਵੇ ਅਤੇ ਮੈਂ ਆਪਣੇ ਮਨੂਏ ਨੂੰ ਦਵਾਤ ਮਨ ਲਵਾਂ,
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥
ਲਲਤਾ = ਜੀਭ। ਲੇਖਣਿ = ਕਲਮ।
and if my tongue be the pen, then I would thoughtfully write the excellences of the True God.
ਅਤੇ ਜੇਕਰ ਮੇਰੀ ਜੀਭ੍ਹਾ ਕਲਮ ਹੋ ਜਾਵੇ, ਤਦ ਮੈਂ ਸੋਚ ਵਿਚਾਰ ਕੇ ਸੱਚੇ ਵਾਹਿਗੁਰੂ ਦੀਆਂ ਸਿਫਤਾਂ ਲਿਖਾਂਗਾ।
ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥
ਧਨੁ = {धन्य} ਭਾਗਾਂ ਵਾਲਾ। ਉਰਿ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ ॥੮॥੩॥
Blessed is the scribe, O Nanak, who inscribes and enshrines the True Name in his mind.
ਮੁਬਾਰਕ ਹੈ ਉਹ ਲਿਖਣ ਵਾਲਾ, ਹੇ ਨਾਨਕ! ਜੋ ਸੱਚੇ ਨਾਮ ਨੂੰ ਆਪਣੇ ਰਿਦੇ ਵਿੱਚ ਉਕਰਦਾ ਤੇ ਟਿਕਾਉਂਦਾ ਹੈ।
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫਤਿਹ ਜੀ ॥*🙏*