Bekhauf Kalam ਬੇਖ਼ੌਫ ਕਲਮ

  • Home
  • Bekhauf Kalam ਬੇਖ਼ੌਫ ਕਲਮ

Bekhauf Kalam ਬੇਖ਼ੌਫ ਕਲਮ Former News Editor at Charhdikla
Former Reporter at Punjab Today,Zee news
Currently In News 18
(2)

22/06/2025

ਅਸਲ ਮੁੱਦਾ ਕੀਂ ਸੀ ਬਾਬਾ ਜੋਗੀ ਪੀਰ ਦਾ ਕਿਸਨੇ ਇਸ ਜਗ੍ਹਾ ਤੇ ਖੜ੍ਹੇ ਹੋ ਕੇ ਬੋਲਿਆ ਕੋਰਾ ਝੂਠ ਸੁਣੋ

ਮਾਨਸਾ ਜ਼ਿਲ੍ਹੇ ਦੇ ਵਿੱਚ ਪੀਟਰ ਰੇੜਿਆ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਟਰੈਫਿਕ ਪੁਲਿਸ ਆਪਣੀਆਂ ਮੁੱਠੀਆਂ ਗਰਮ ਕਰਨ ਵਿੱਚ ਲੱਗੀ , ਹਾਈਕੋਰਟ ਦੇ ਹੁ...
19/06/2025

ਮਾਨਸਾ ਜ਼ਿਲ੍ਹੇ ਦੇ ਵਿੱਚ ਪੀਟਰ ਰੇੜਿਆ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਟਰੈਫਿਕ ਪੁਲਿਸ ਆਪਣੀਆਂ ਮੁੱਠੀਆਂ ਗਰਮ ਕਰਨ ਵਿੱਚ ਲੱਗੀ , ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਜਾ ਰਹੀਆਂ ਨੇ ਧੱਜੀਆਂ

08/06/2025

ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਦੱਸਿਆ ਕਿ 11 ਜੂਨ ਨੂੰ ਆਉਣ ਵਾਲੇ ਗੀਤ ਕਿਸਤੇ ਲਿਖਿਆ ਵੱਡਾ ਗੀਤ ਮਚਾ ਦੇਵੇਗਾ ਧੂੰਮ

04/06/2025

I got over 2,000 reactions on my posts last week! Thanks everyone for your support! 🎉

ਸਿੱਧੂ ਮੂਸੇ ਵਾਲਾ  ਬਾਈ ਆਪਣੀ ਮਾਂ ਚਰਨ ਕੌਰ ਨਾਲ ਕਿਵੇਂ ਲਗੀ ਇਹ ਤਸਵੀਰ  ਦੱਸਣਾ ਕੋਮੈਂਟਸ ਕਰਕੇ
01/06/2025

ਸਿੱਧੂ ਮੂਸੇ ਵਾਲਾ ਬਾਈ ਆਪਣੀ ਮਾਂ ਚਰਨ ਕੌਰ ਨਾਲ ਕਿਵੇਂ ਲਗੀ ਇਹ ਤਸਵੀਰ ਦੱਸਣਾ ਕੋਮੈਂਟਸ ਕਰਕੇ

29/05/2025

ਸਿੱਧੂ ਮੂਸੇ ਵਾਲੇ ਦੀ ਤੀਜੀ ਬਰਸੀ ਤੇ ਛੋਟੇ ਸਿੱਧੂ ਨੇ ਦਿੱਤੀ ਸ਼ਰਧਾਂਜਲੀ ਵੇਖੋ ਤਸਵੀਰਾ

ਮਾਨਸਾ ਜ਼ਿਲ੍ਹੇ ਦੀ* ਇਕ ਲੜਕੀ  ਨੇ *ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਤਾ ਸਾਹਿਬ ਕੌਰ ਹੋਸਟਲ ਵਿੱਚ ਬੀਐਸਸੀ ਥਰਡ ਈਅਰ ਦੀ ਵਿਦਿਆਰਥਨ ਜਸਪ੍ਰੀਤ ...
01/05/2025

ਮਾਨਸਾ ਜ਼ਿਲ੍ਹੇ ਦੀ* ਇਕ ਲੜਕੀ ਨੇ *
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਤਾ ਸਾਹਿਬ ਕੌਰ ਹੋਸਟਲ ਵਿੱਚ ਬੀਐਸਸੀ ਥਰਡ ਈਅਰ ਦੀ ਵਿਦਿਆਰਥਨ ਜਸਪ੍ਰੀਤ ਕੌਰ ਵੱਲੋਂ ਫਾ=ਹਾ ਲਗਾ ਕੇ ਖੁ=ਦ=ਕੁਸ਼ੀ ਕਰ ਲਈ
ਜਸਪ੍ਰੀਤ ਕੌਰ ਹੋਸਟਲ ਦੇ ਕਮਰਾ ਨੰਬਰ119 ਵਿੱਚ ਰਹਿ ਰਹੀ ਸੀ ਨਾਲ ਦੇ ਸਾਥੀਆਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਜਸਪ੍ਰੀਤ ਕੌਰ ਨੂੰ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਜਿੰਦਰਾ ਹੋਸਪਿਟਲ ਭੇਜਿਆ ਗਿਆ ਪਰ ਉਸਦੀ ਮੌ=ਤ ਹੋ ਗਈ। ਜਸਪ੍ਰੀਤ ਕੌਰ ਮਾਨਸਾ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਸੀ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਸੀ

ਭੈਣਾਂ ਵਾਲੇ ਇਸ ਫੋਟੋ ਨੂੰ ਸ਼ੇਅਰ ਜਰੂਰ ਕਰੋ, ਇਹ ਭੈਣ ਪਿੰਡ ਅਲੀ ਸੇਰ ਜਿਲਾ ਮਾਨਸਾ ਦੀ ਰਹਿਣ ਵਾਲੀ ਹੈ ਜਿਸ ਦੇ ਦਿਮਾਗ ਦੀ ਸਰਜਰੀ ਹੋਣੀ ਹੈ ਪਰਿਵ...
29/04/2025

ਭੈਣਾਂ ਵਾਲੇ ਇਸ ਫੋਟੋ ਨੂੰ ਸ਼ੇਅਰ ਜਰੂਰ ਕਰੋ, ਇਹ ਭੈਣ ਪਿੰਡ ਅਲੀ ਸੇਰ ਜਿਲਾ ਮਾਨਸਾ ਦੀ ਰਹਿਣ ਵਾਲੀ ਹੈ ਜਿਸ ਦੇ ਦਿਮਾਗ ਦੀ ਸਰਜਰੀ ਹੋਣੀ ਹੈ ਪਰਿਵਾਰ ਬਹੁਤ ਜਿਆਦਾ ਗਰੀਬ ਹੈ ਕਿਰਪਾ ਕਰਕੇ ਹਰ ਇੱਕ ਇਸ ਫੋਟੋ ਨੂੰ ਸ਼ੇਅਰ ਜਰੂਰ ਕਰੋ ਤੇ ਇਸ ਭੈਣ ਦੀ ਮਦਦ ਜਰੂਰ ਕਰੋ ਤਾਂ ਜੋ ਇਸਦਾ ਇਲਾਜ ਹੋ ਸਕੇ, ਜੋ ਕਿ ਆਦੇਸ਼ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ
SBI ac 38596949810
IFSC sbin0002373
Name sikander singh vill alisher, branch joga

G, pay 90563 09426

ਇਹ ਨੌਜਵਾਨ ਵਿਦੇਸ਼ ਤੋਂ ਵਿਆਹ ਕਰਾਉਣ ਆਇਆ ਸੀ ਹੋ ਗਿਆ ਵੱਡਾ,,,ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ ਦਾ ਨੌਜਵਾਨ ਯੂ,ਐਸ,ਏ ਤੋਂ ਵਿਆਹ ਕਰਵਾਉਣ ਆਇਆ...
18/04/2025

ਇਹ ਨੌਜਵਾਨ ਵਿਦੇਸ਼ ਤੋਂ ਵਿਆਹ ਕਰਾਉਣ ਆਇਆ ਸੀ ਹੋ ਗਿਆ ਵੱਡਾ,,,

ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ ਦਾ ਨੌਜਵਾਨ ਯੂ,ਐਸ,ਏ ਤੋਂ ਵਿਆਹ ਕਰਵਾਉਣ ਆਇਆ ਸੀ ਬਿਤੀ ਰਾਤ ਗੱਡੀ ਦਾ ਐਕਸੀਡੈਂਟ ਹੋਣ ਕਾਰਨ 2 ਨੌਜਵਾਨਾਂ ਦੀ ਮੌਤ 2 ਜਖਮੀ ਮਾਰਨ ਵਾਲੇ ਨੌਜਵਾਨ ਦੇ ਵਿਆਹ ਨੂੰ 4 ਮਹੀਨੇ ਹੋਏ ਸੀ

ਇਹ ਵੀਰ ਤਰਸੇਮ ਸਿੰਘ ਰੱਲਾ ਹੈ ਜਿਸ ਦਾ ਕੱਲ ਐਕਸੀਡੈਂਟ ਹੋਣ ਕਾਰਨ ਦੋਨੇ ਲੱਤਾਂ ਤੇ ਬਾਹਵਾਂ ਟੁੱਟ ਗਈਆਂ ਘਰੋਂ ਬਹੁਤ ਜਿਆਦਾ ਗਰੀਬ ਹੈ ਅਤੇ ਤਿੰਨ ਬ...
09/04/2025

ਇਹ ਵੀਰ ਤਰਸੇਮ ਸਿੰਘ ਰੱਲਾ ਹੈ ਜਿਸ ਦਾ ਕੱਲ ਐਕਸੀਡੈਂਟ ਹੋਣ ਕਾਰਨ ਦੋਨੇ ਲੱਤਾਂ ਤੇ ਬਾਹਵਾਂ ਟੁੱਟ ਗਈਆਂ ਘਰੋਂ ਬਹੁਤ ਜਿਆਦਾ ਗਰੀਬ ਹੈ ਅਤੇ ਤਿੰਨ ਬੱਚੇ ਤਿੰਨੋ ਗੂੰਗੇ ਬਹਿਰੇ ਹਨ ਅਤੇ ਘਰਵਾਲੀ ਵੀ ਗੂੰਗੀ ਬੈਹਰੀ ਹੈ ਕਿਰਪਾ ਕਰਕੇ ਜੋ ਵੀ ਇਸਦੀ ਮਦਦ ਕਰ ਸਕਦਾ ਹੈ ਉਹ ਜਰੂਰ ਕਰੋ ਤੇ ਫੋਟੋ ਨੂੰ ਵੱਧੋ ਵੱਧ ਸ਼ੇਅਰ ਕਰੋ । ਤੁਹਾਡਾ ਧੰਨਵਾਦ ਹੋਵੇਗਾ
Bank sbi 55131728817 jagsir singh s/o pholli singh, IFSC sbin0050457
M 9465702974

ਯੁੱਧ ਨਸ਼ਿਆਂ ਵਿਰੁੱਧ: ਹੈਰੋਇਨ ਸਮੇਤ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ- ਪੁਲਿਸ...
03/04/2025

ਯੁੱਧ ਨਸ਼ਿਆਂ ਵਿਰੁੱਧ: ਹੈਰੋਇਨ ਸਮੇਤ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

- ਪੁਲਿਸ ਟੀਮਾਂ ਵੱਲੋਂ ਮੁਲਜ਼ਮ ਦੀਆਂ ਜਾਇਦਾਦਾਂ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ: ਆਈਜੀਪੀ ਸੁਖਚੈਨ ਗਿੱਲ

- ਐਸਐਸਪੀ ਬਠਿੰਡਾ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼

ਚੰਡੀਗੜ੍ਹ, 3 ਅਪ੍ਰੈਲ:( ਬਲਦੇਵ ਸ਼ਰਮਾ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਤੁਰੰਤ ਅਤੇ ਸਖ਼ਤ ਕਾਰਵਾਈ ਕਰਦਿਆਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਬੈਲਟ ਨੰ: 621/ਐਮਐਨਐਸ ਨੂੰ ਨਸ਼ਿਆਂ ਸਬੰਧੀ ਕੇਸ ਵਿੱਚ ਸ਼ਾਮਲ ਹੋਣ ਕਾਰਨ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਹੈਡਕੁਆਰਟਰ ਡਾ. ਸੁਖਚੈਨ ਸਿੰਘ ਨੇ ਦਿੱਤੀ।

ਇਹ ਕਾਰਵਾਈ ਬਠਿੰਡਾ ਪੁਲਿਸ ਦੀਆਂ ਟੀਮਾਂ ਵੱਲੋਂ ਮੁਲਜ਼ਮ ਅਮਨਦੀਪ ਕੌਰ ਨੂੰ ਉਸ ਦੀ ਕਾਲੇ ਰੰਗ ਮਹਿੰਦਰਾ ਥਾਰ, ਜਿਸਨੂੰ ਉਹ ਚਲਾ ਰਹੀ ਸੀ, ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕਰਨ ਉਪਰੰਤ ਗ੍ਰਿਫ਼ਤਾਰ ਕਰਨ ਤੋਂ ਇਕ ਦਿਨ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਟੀਮਾਂ ਨੇ ਉਸਦੀ ਥਾਰ ਗੱਡੀ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ 05 ਏਕਿਊ 7720 ਹੈ, ਵੀ ਜ਼ਬਤ ਕਰ ਲਈ ਹੈ। ਦੋਸ਼ੀ ਮਹਿਲਾ ਕਾਂਸਟੇਬਲ ਆਰਜ਼ੀ ਤੌਰ 'ਤੇ ਪੁਲਿਸ ਲਾਈਨ ਬਠਿੰਡਾ ਵਿਖੇ ਤਾਇਨਾਤ ਸੀ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨਾਲ ਸਬੰਧਤ ਕੇਸਾਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਹਰ ਮੁਲਾਜ਼ਮ ਨੂੰ ਬਰਖਾਸਤ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਤੁਰੰਤ ਕਾਰਵਾਈ ਕਰਦਿਆਂ ਮਾਨਸਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਭਾਗੀਰਥ ਮੀਨਾ ਨੇ ਬਣਦੀ ਕਾਰਵਾਈ ਕੀਤੀ ਅਤੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

ਆਈਜੀਪੀ ਨੇ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਲਜ਼ਮ ਦੀਆਂ ਜਾਇਦਾਦਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਜਾਇਜ਼ ਤੌਰ 'ਤੇ ਬਣਾਈ ਜਾਇਦਾਦ ਪਾਈ ਗਈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਇਸ ਮਾਮਲੇ ਦੀ ਪੂਰੀ ਤਹਿ ਤੱਕ ਪਹੁੰਚਣ ਲਈ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Address


Website

Alerts

Be the first to know and let us send you an email when Bekhauf Kalam ਬੇਖ਼ੌਫ ਕਲਮ posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share