18/05/2025
ਜੇ ਤੁਸੀਂ ਚਾਹੁੰਦੇ ਹੋ ਕਿ ਜਿਵੇਂ ਦੇ ਦਸ ਸਾਲ ਪਹਿਲਾਂ ਲੱਗਦੇ ਸੀ ਓਵੇਂ ਹੀ ਰਹੋ, ਜੇ ਤੁਸੀਂ ਚਾਹੁੰਦੇ ਹੋ ਸਾਰਾ ਦਿਨ ਭੱਜੇ ਫਿਰੋ ਤੇ ਥਕਾਵਟ ਨਾ ਹੋਵੇ ਤੇ ਜੇ ਤੁਸੀਂ ਸਾਰਾ ਦਿਨ ਕਾਵਾਂਰੌਲੀ ਪਾ ਕੇ ਵੀ ਦਿਮਾਗੀ ਤੌਰ ‘ਤੇ ਤਰੋਤਾਜ਼ਾ ਮਹਿਸੂਸ ਕਰਨਾ ਚਾਹੁੰਦੇ ਹੋ…
ਅੱਜਕੱਲ੍ਹ ਦੇ ਜੀਵਨ ਵਿਚ ਮਨੁੱਖ ਦਾ ਸਰੀਰ ਨਾਲੋਂ ਦਿਮਾਗੀ ਕੰਮਕਾਜ ਵੱਧ ਗਿਆ ਹੈ। ਇਸ ਦੇ ਕਾਰਨ ਬਹੁਤ ਸਾਰੇ ਕੰਮਕਾਜੀ ਲੋਕ ਲੋੜੀਂਦੀ ਊਰਜਾ ਦੀ ਕਮੀ ਕਾਰਨ ਦਿਮਾਗੀ ਅਤੇ ਸਰੀਰਕ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦੇ ਨਾਲ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਣ ਵਾਲੀ ਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਉਹ ਉਮਰ ਤੋਂ ਪਹਿਲਾਂ ਬੁੱਢੇ ਜਾਪਣ ਲੱਗਦੇ ਹਨ।
ਅੱਜ ਅਸੀਂ ਤੁਹਾਨੂੰ ਸਵੇਰੇ ਨਾਸ਼ਤੇ ਵਿਚ ਭੋਜਨ ਤੋਂ ਇਕ ਘੰਟਾ ਪਹਿਲਾਂ ਖਾਧੇ ਜਾਣ ਵਾਲੇ ਅਜਿਹੇ ਡਰਾਈ ਫਰੂਟਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਹੇਠਾਂ ਦਿੱਤੇ ਚਾਰਟ ਮੁਤਾਬਿਕ ਖਾ ਕੇ ਤੁਸੀਂ ਸਰੀਰ ਵਿਚ ਅਥਾਹ ਊਰਜਾ ਤਾਂ ਮਹਿਸੂਸ ਕਰੋਗੇ ਹੀ, ਬਲਕਿ ਤੁਹਾਡੇ ਸਰੀਰ ਅੰਦਰਲੀ ਅਜਿਹੀ ਫੌਜ ਵੀ ਨਿੱਸਲ ਹੋ ਜਾਵੇਗੀ ਜੋ ਮਨੁੱਖ ਨੂੰ ਬੁੱਢਾ ਕਰਦੀ ਹੈ। ਭਾਵ ਕਿ ਤੁਸੀਂ ਚਾਲੀ ਸਾਲ ਦੀ ਉਮਰ ਵਿਚ ਵੀ ਤੀਹ ਸਾਲਾਂ ਦੇ ਲੱਗੋਗੇ ਅਤੇ ਭਾਵੇਂ ਤੁਸੀਂ ਸਾਰਾ ਦਿਨ ਕਿਸੇ ਟੈਲੀਵਿਜ਼ਨ ਦੀ ਡਿਬੇਟ ਵਿਚ ਬੈਠ ਕੇ ਕਾਵਾਂਰੌਲੀ ਪਾਈ ਜਾਵੋ ਤੁਹਾਨੂੰ ਦਿਮਾਗੀ ਥਕਾਵਟ ਬਿਲਕੁਲ ਮਹਿਸੂਸ ਨਹੀਂ ਹੋਵੇਗੀ। ਤੁਸੀਂ ਸਾਰਾ ਦਿਨ ਉੱਡੇ ਫਿਰੋਗੇ ਤੁਹਾਨੂੰ ਥਕਾਵਟ ਬਿਲਕੁਲ ਨਹੀਂ ਹੋਵੇਗੀ।
ਹਫ਼ਤਾਵਾਰੀ ਸਵੇਰ ਦੇ ਨਾਸ਼ਤੇ ਦਾ ਚਾਰਟ
(ਸਭ ਕੁਝ ਰਾਤ ਨੂੰ ਭਿਉਂ ਕੇ ਰੱਖਣਾ ਅਤੇ ਸਵੇਰੇ ਖਾਣਾ)
ਸੋਮਵਾਰ:
• 10 ਗੁੜਬਿੰਦੀ ਬਾਦਾਮ।
• 2 ਅੰਜ਼ੀਰ।
• 1 ਖਜ਼ੂਰ।
ਮੰਗਲਵਾਰ:
• 2 ਅਖਰੋਟ।
• 10 ਦਾਣੇ ਕੱਚੀ ਮੁੰਗਫਲੀ।
• 1 ਅੰਜ਼ੀਰ।
ਬੁੱਧਵਾਰ:
• 10 ਭਿਉਂਏ ਹੋਏ ਕਾਲੇ ਛੋਲੇ।
• 1 ਖਜ਼ੂਰ।
• 5 ਗੁੜਬਿੰਦੀ ਬਾਦਾਮ।
ਵੀਰਵਾਰ:
• 2 ਅਖਰੋਟ।
• 10 ਗੁੜਬਿੰਦੀ ਬਾਦਾਮ।
• 1 ਅੰਜ਼ੀਰ।
• 1 ਹਰੀ ਇਲਾਇਚੀ।
ਸ਼ੁੱਕਰਵਾਰ:
• 10 ਦਾਣੇ ਕੱਚੀ ਮੁੰਗਫਲੀ।
• 10 ਕਾਲੇ ਛੋਲੇ।
• 1 ਖਜ਼ੂਰ।
ਸ਼ਨਿੱਚਰਵਾਰ:
• 10 ਗੁੜਬਿੰਦੀ ਬਾਦਾਮ।
• 2 ਅੰਜ਼ੀਰ।
• 10 ਦਾਣੇ ਸੌਂਗੀ ਦੇ।
ਐਤਵਾਰ:
• 2 ਅਖਰੋਟ।
• 10 ਦਾਣੇ ਕੱਚੀ ਮੁੰਗਫਲੀ।
• 1 ਖਜ਼ੂਰ।
• 5 ਦਾਣੇ ਹਰੀ ਇਲਾਇਚੀ।
ਇਹ ਸਾਰੀਆਂ ਚੀਜ਼ਾਂ ਰਾਤ ਨੂੰ ਭਿਉਂ ਕੇ ਰੱਖ ਦੇਣੀਆਂ ਅਤੇ ਸਵੇਰੇ ਖਾਣੀਆਂ। ਇਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਇਨ੍ਹਾਂ ਸਭ ਨੂੰ ਨਿਰਣੇ ਕਾਲਜੇ ਖਾਓ ਅਤੇ ਚਾਹ ਤੋਂ ਪ੍ਰਹੇਜ਼ ਰੱਖੋ ਤਾਂ ਸਭ ਤੋਂ ਵਧੀਆ ਪਰ ਜੇ ਚਾਹ ਪੀਣ ਤੋਂ ਨਹੀਂ ਰਹਿ ਸਕਦੇ ਤਾਂ ਉਪਰੋਕਤ ਡਰਾਈ ਫਰੂਟ ਖਾਣ ਤੋਂ ਇਕ ਘੰਟਾ ਬਾਅਦ ਪੀਓ।
ਇਸ ਪੋਸ਼ਣ ਚਾਰਟ ਨਾਲ ਤੁਹਾਨੂੰ ਪ੍ਰੋਟੀਨ, ਹੈਲਦੀ ਚਰਬੀ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ, ਅਤੇ ਓਮੇਗਾ-3 ਵਰਗੇ ਮੁੱਖ ਤੱਤ ਮਿਲਣਗੇ ਅਤੇ ਤੁਸੀਂ ਰੋਗਾਂ ਤੋਂ ਬਚੇ ਰਹੋਗੇ। ਸਰੀਰਕ ਕਸਰਤ, ਪੈਦਲ ਤੁਰਨਾ ਜਾਂ ਜਿੰਮ ਲਾਉਣ ਵਰਗੀਆਂ ਗਤੀਵਿਧੀਆਂ ਵੀ ਜ਼ਰੂਰ ਕਰੋ।