12/10/2025
💐..ਬੱਸ ਏਨਾ ਹੀ ਕਹਿਣਾ ਸੀ..💐
ਜਦੋਂ ਵੀ ਕਿਸੇ ਰਿਸ਼ਤੇ ਚੋਂ ਕਿਸੇ ਇੱਕ ਨੂੰ ਛੱਡਣਾ ਹੋਵੇ ਤਾਂ ਬਿਨਾਂ ਕਿਸੇ 'ਸਾਜ਼ਿਸ਼' ਦੇ.. ਉਸ ਰਿਸ਼ਤੇ ਨੂੰ ਖਰਾਬ ਕੀਤੇ ਬਿਨਾਂ.. ਕਿਸੇ ਨੂੰ ਨਿਰਾਸ਼ ਕੀਤੇ ਬਿਨਾਂ.. 'ਮੈਂ ਸਹੀ' 'ਤੂੰ ਗਲਤ' ਦੇ ਦੀ ਲੜਾਈ ਤੋਂ ਬਿਨਾਂ.. ਕਿਸੇ 'ਤੇ ਝੂਠੇ ਇਲਜ਼ਾਮ ਲਾਏ ਬਿਨਾਂ.. ਸ਼ਾਂਤਮਈ ਢੰਗ ਨਾਲ ਉਸ ਰਿਸ਼ਤੇ ਨੂੰ ਛੱਡ ਦੇਣਾ ਚਾਹੀਦਾ ਹੈ..!! ਸਾਹਮਣੇ ਵਾਲੇ ਨੂੰ ਇੱਕ ਵਾਰ ਘੁੱਟ ਕੇ ਜੱਫੀ ਪਾਓ, ਜੋ ਉਸ ਰਿਸ਼ਤੇ ਦਾ ਹੱਕ ਸੀ.. ਜਿਸਨੇ ਜਾਣਾ ਹੈ ਦੋਸਤੋ ਓਹ ਜਾਕੇ ਹੀ ਰਹੇਗਾ , ਤੁਸੀ ਚਾਹੇ ਲੱਖ ਰੋਵੋ, ਗਾਵੋ ਜਾਂ ਮਰੋ.. ਤੇ ਸੱਚ ਤਾਂ ਇਹ ਹੈ ਕਿ ਕੋਈ ਮਰਦਾ ਵੀ ਨਹੀਂ... ਜਿਹੜੇ ਸੋਚਦੇ ਸੀ ਉਹਦੇ ਜਾਣ ਤੋਂ ਬਾਅਦ ਮਰ ਜਾਵਾਂਗੇ.. ✌️ਤਾਂ ਛੱਡੋ, ਅੱਗੇ ਵਧੋ.. ਬੱਸ ਆਪਣੇ ਮਨ ਨਾਲ ਸੱਚੇ ਰਹੋ ਤਾਂ..ਰਿਸ਼ਤਾ ਛੱਡਦੇਆਂ ਏਨੇ ਨੀਚਪੁਣੇ ਉੱਤੇ ਨਾ ਉਤਰੋ ਕਿ ਦੁਬਾਰਾ ਕਿਸੇ ਚੁਰਾਹੇ ਤੇ ਮਿਲੋ ਤਾਂ ਅੱਖਾਂ ਤੱਕ ਵੀ ਨਾ ਮਿਲਾ ਸਕੋਂ ਇੱਕ ਦੁੱਜੇ ਨਾਲ..
💐ਸੁਭ ਸਵੇਰ ਮੁਬਾਰਕਾਂ 💐