13/08/2025
🌹🌺ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺 🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ🌹 ੴ ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ ੴ
ਗੋਂਡ ॥
ਗੋਂਡ।
ਖਸਮੁ ਮਰੈ, ਤਉ ਨਾਰਿ ਨ ਰੋਵੈ ॥
ਜਦ ਕੰਤ ਮਰ ਜਾਂਦਾ ਹੈ, ਤਾਂ ਉਸ ਦੀ ਵਹੁਟੀ ਰੋਂਦੀ ਨਹੀਂ।
ਉਸੁ ਰਖਵਾਰਾ, ਅਉਰੋ ਹੋਵੈ ॥
ਕੋਈ ਹੋਰ ਜਣਾ ਉਸ ਦਾ ਰਖਵਾਲਾ ਬਣ ਜਾਂਦਾ ਹੈ।
ਰਖਵਾਰੇ ਕਾ, ਹੋਇ ਬਿਨਾਸ ॥
ਜਦ ਇਹ ਰੱਖਿਆ ਕਰਨ ਵਾਲਾ ਮਰ ਜਾਂਦਾ ਹੈ,
ਆਗੈ ਨਰਕੁ, ਈਹਾ ਭੋਗ ਬਿਲਾਸ ॥੧॥
ਏਥੇ ਕਾਮ ਦੇ ਸੁਆਦ ਮਾਨਣ ਦੀ ਖਾਤਿਰ, ਉਹ ਅੱਗੇ ਦੋਜ਼ਕ ਵਿੱਚ ਪੈਂਦਾ ਹੈ।
ਏਕ ਸੁਹਾਗਨਿ, ਜਗਤ ਪਿਆਰੀ ॥
ਕੇਵਲ ਮਾਇਆ ਹੀ ਸੰਸਾਰ ਦੀ ਲਾਡਲੀ ਹੈ।
ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥
ਸਾਰੇ ਪ੍ਰਾਣਧਾਰੀਆਂ ਦੀ ਉਹ ਵਹੁਟੀ ਹੈ। ਠਹਿਰਾਉ।
ਸੋਹਾਗਨਿ, ਗਲਿ ਸੋਹੈ ਹਾਰੁ ॥
ਗਰਦਨ ਦੁਆਲੇ ਗਲ ਮਾਲਾ ਨਾਲ ਮਾਇਆ ਸੁੰਦਰ ਦਿੱਸਦੀ ਹੈ।
ਸੰਤ ਕਉ ਬਿਖੁ, ਬਿਗਸੈ ਸੰਸਾਰੁ ॥
ਸਾਧੂ ਲਈ ਉਹ ਜ਼ਹਿਰ ਦੀ ਤਰ੍ਹਾਂ ਹੈ ਪ੍ਰੰਤੂ ਉਸ ਨੂੰ ਵੇਖ ਕੇ ਜਗਤ ਖਿੜ ਜਾਂਦਾ ਹੈ।
ਕਰਿ ਸੀਗਾਰੁ, ਬਹੈ ਪਖਿਆਰੀ ॥
ਹਾਰ-ਸ਼ਿੰਗਾਰ ਲਾ ਕੇ ਉਹ ਕੰਜਰੀ ਦੀ ਤਰ੍ਹਾਂ ਬੈਠਦੀ ਹੈ।
ਸੰਤ ਕੀ ਠਿਠਕੀ, ਫਿਰੈ ਬਿਚਾਰੀ ॥੨॥
ਸਾਧੂਆਂ ਦੀ ਠਿਠ ਕੀਤੀ ਹੋਈ ਉਹ ਨੀਚ ਭਟਕਦੀ ਫਿਰਦੀ ਹੈ।
ਸੰਤ ਭਾਗਿ, ਓਹ ਪਾਛੈ ਪਰੈ ॥
ਉਹ ਭੱਜ ਕੇ ਸਾਧੂਆਂ ਦੇ ਪਿਛੇ ਪੈਂਦੀ ਹੈ।
ਗੁਰ ਪਰਸਾਦੀ, ਮਾਰਹੁ ਡਰੈ ॥
ਉਹ ਗੁਰਾਂ ਦੀ ਦਇਆ ਦੇ ਪਾਤ੍ਰ ਸਾਧੂਆਂ ਦੀ ਕੁਟ ਮਾਰ ਤੋਂ ਡਰਦੀ ਹੈ।
ਸਾਕਤ ਕੀ, ਓਹ ਪਿੰਡ ਪਰਾਇਣਿ ॥
ਅਧਰਮੀ ਦੀ ਉਹ ਦੇਹ ਤ ਜਿੰਦ-ਜਾਨ ਹੈ।
ਹਮ ਕਉ ਦ੍ਰਿਸਟਿ ਪਰੈ, ਤ੍ਰਖਿ ਡਾਇਣਿ ॥੩॥
ਮੈਨੂੰ ਉਹ ਮੇਰੇ ਲਹੂ ਦੀ ਤਿਹਾਈ ਚੁੜੇਲ ਮਲੂਮ ਹੁੰਦੀ ਹੈ।
ਹਮ ਤਿਸ ਕਾ, ਬਹੁ ਜਾਨਿਆ ਭੇਉ ॥
ਮੈਂ ਉਸ ਦੇ ਭੇਤਾਂ ਦਾ ਚੰਗੀ ਤਰ੍ਹਾਂ ਜਾਣੂ ਹੋ ਗਿਆ ਹਾਂ,
ਜਬ ਹੂਏ ਕ੍ਰਿਪਾਲ, ਮਿਲੇ ਗੁਰਦੇਉ ॥
ਹੁਣ ਜਦ ਮਿਹਰਬਾਨ ਹੋ ਕੇ ਮੈਨੂੰ ਮੇਰੇ ਗੁਰੂ-ਪਰਮੇਸ਼ਰ ਮਿਲ ਪਏ ਹਨ।
ਕਹੁ ਕਬੀਰ, ਅਬ ਬਾਹਰਿ ਪਰੀ ॥
ਕਬੀਰ ਜੀ ਆਖਦੇ ਹਨ, ਹੁਣ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
ਸੰਸਾਰੈ ਕੈ, ਅੰਚਲਿ ਲਰੀ ॥੪॥੪॥੭॥
ਉਹ ਜਗਤ ਦੇ ਪੱਲੇ ਨਾਲ ਚਿੰਮੜ ਗਈ ਹੈ।