Punjabi TouchTV

  • Home
  • Punjabi TouchTV

Punjabi TouchTV Punjabi Touch TV is a Punjabi News Channel.

24/09/2025
24/09/2025
24/09/2025
24/09/2025

ਅੰਨ੍ਹੇ ਬੋਲ਼ੇ ਮੰਦਬੁੱਧੀ ਭਿਖਾਰੀਆਂ ਦੇ ਸਰਗਣੇ ਜਾ ਮਾਸਟਰ ਮਾਈਡ ਇਹਨਾਂ ਲੋਕਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਸਰਗਣਿਅ ਉਪਰ ਵੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਪੰਜਾਬ ਚੋਂ ਬੱਚਿਆਂ ਨੂੰ ਆਏ ਦਿਨ ਚੁੱਕੇ ਜਾਣ ਦੀਆਂ ਦਿੱਲ ਕੰਬਾਉ ਖ਼ਬਰਾਂ ਨੇ ਪੰਜਾਬ ਦੇ ਲੋਕ ਸੋਚੀ ਪਾ ਰੱਖੇ ਹਨ। ਇਹ ਭਿਖਾਰੀ ਗੈਂਗ ਯੁਪੀ ਬਿਹਾਰ ਵਰਗੀਆਂ ਸਟੇਟਾਂ ਦੇ ਹਨ। ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਲੋਕਾਂ ਦੀ ਮੰਗ ਹੈਕਿ ਇਸ ਗੰਭੀਰ ਮੁੱਦੇ ਤੇ ਹੋਰ ਧਿਆਨ ਦਿੱਤਾ ਜਾਵੇ।

24/09/2025

ਦੇਸ਼ੀ ਇਲਾਜ ਅਤੇ ਦੇਸੀ ਡਾਕਟਰ

24/09/2025

ਅਜੇ ਕਹਿੰਦੇ ਅਕਾਲੀ ਦਲ ਬਾਦਲ, ਇਹ ਨੋਜਵਾਨ ਦੀ ਸਚਾਈ ਸੁਣੋ
ਬਾਦਲ ਟੱਬਰ ਦੀਆਂ ਕਰਤੂਤਾਂ

*🙏ਅਕਾਲ ਉਸਤਤਿ ਜੀ 🙏* 👏👏👏👏👏*ਅਕਾਲ ਉਸਤਤਿ ਨਾਮ ਦੀ ਰਚਨਾ ਦੇ ਆਪਣੇ ਸਿਰਲੇਖ ਤੋਂ ਹੀ ਸਪਸ਼ਟ ਸੰਕੇਤ ਮਿਲਦਾ ਹੈ ਕਿ ਕਾਲ ਅਤੀਤ ਅਕਾਲ ਪੁਰਖ ਦੀ ਉਸਤਤ...
24/09/2025

*🙏ਅਕਾਲ ਉਸਤਤਿ ਜੀ 🙏*
👏👏👏👏👏
*ਅਕਾਲ ਉਸਤਤਿ ਨਾਮ ਦੀ ਰਚਨਾ ਦੇ ਆਪਣੇ ਸਿਰਲੇਖ ਤੋਂ ਹੀ ਸਪਸ਼ਟ ਸੰਕੇਤ ਮਿਲਦਾ ਹੈ ਕਿ ਕਾਲ ਅਤੀਤ ਅਕਾਲ ਪੁਰਖ ਦੀ ਉਸਤਤੀ ਵਖੋ ਵਖਰੇ ਰੂਪਾਂ ਵਿੱਚ ਕੀਤੀ ਗਈ ਹੈ।*
🚩🚩🚩🚩🚩
*ਇਸ ਰਚਨਾ ਅੰਦਰ 271 ਛੰਦ ਤਾਂ ਪੂਰੇ ਹਨ, ਅੰਤਲਾ ਛੰਦ ਅੱਧਾ ਹੀ ਹੈ ਇਸ ਬਾਰੇ ਵਿਦਵਾਨਾਂ ਦੀਆਂ ਰਾਵਾਂ ਵਖੋ ਵਖਰੀਆਂ ਹਨ। ਸ਼ਰਧਾ ਦ੍ਰਿਸ਼ਟੀ ਰਖਣ ਵਾਲੇ ਵਿਦਵਾਨਾਂ ਨੇ ਪ੍ਰਭੂ ਦੀ ਬੇਅੰਤਤਾ ਦਾ ਜ਼ਿਕਰ ਦੇਖਦਿਆਂ ਇਹ ਮੰਨਿਆ ਹੈ ਕਿ ਅਖੀਰਲਾ ਛੰਦ ਇਸ ਲਈ ਅਧੂਰਾ ਹੈ ਕਿ ਅਕੱਥ ਪ੍ਰਭੂ ਦੀ ਉਸਤਤੀ ਦਾ ਕੋਈ ਵੀ ਪੂਰਾ ਕਥਨ ਨਹੀਂ ਕਰ ਸਕਦਾ। ਵਿਦਵਾਨਾਂ ਦਾ ਦੂਸਰਾ ਪੱਖ ਇਸ ਨੂੰ ਇਸ ਤਰ੍ਹਾਂ ਲੈਂਦਾ ਹੈ ਕਿ ਇਸ ਰਚਨਾ ਦਾ ਅਖੀਰਲਾ ਛੰਦ ਪੂਰਾ ਨਹੀਂ ਮਿਲ ਸਕਿਆ ਇਸ ਕਰਕੇ ਅੱਧਾ ਹੀ ਰਹਿ ਗਿਆ ਹੈ। ਸਾਡਾ ਪਰਚਾ ਤਾਂ ਅਕਾਲ ਪੁਰਖ ਦੇ ਸਰੂਪ ਤੇ ਮਾਨਵ ਸੰਦੇਸ਼ ਨਾਲ ਸਬੰਧਤ ਹੈ।*

*ਮਹੱਤਵ*
*ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਸ ਰਚਨਾ ਅੰਦਰ ਸਮੁੱਚੇ ਰੂਪ ਵਿੱਚ ਪ੍ਰਭੂ ਨੂੰ ਇਕ, ਸਰਬ ਸ਼ਕਤੀਮਾਨ, ਸਰਬ ਸਮਰੱਥ, ਸਰਬ ਵਿਆਪਕ, ਨਿਰਾਕਾਰ, ਨਿਰਵਿਕਾਰ, ਗੁਣਾਤੀਤ, ਦਇਆਲੂ ਕਿਰਪਾਲੂ, ਦੁਸਟ ਦਮਨ ਆਦਿ ਆਦਿ ਰੂਪ ਬਿਆਨ ਕੀਤੇ ਗਏ ਹਨ, ਉਹ ਕਰਤਾ, ਭਰਤਾ ਅਤੇ ਹਰਤਾ ਹੈ। ਐਸੇ ਸਰਬ ਸ਼ਕਤੀਮਾਨ ਅਕੱਥ ਅਗੋਚਰ, ਤੇ ਅਲੱਖ ਪ੍ਰਭੂ ਦਾ ਅੰਤ ਪਾਉਣ ਲਈ ਸਾਧਕਾਂ ਨੇ ਕਈ ਮਾਰਗ ਅਪਨਾਏ ਜਿਨ੍ਹਾਂ ਵਿਚੋਂ ਮੁਖ ਰੂਪ ਵਿੱਚ ਗਿਆਨ ਮਾਰਗੀ, ਧਿਆਨ ਮਾਰਗੀ, ਨਵਿਰਤੀ ਮਾਰਗ ਵਾਲੇ, ਹੱਠ ਯੋਗੀ, ਕਰਮ ਯੋਗੀ ਆਦਿ ਸਭ ਮਾਰਗਾਂ ਵਾਲੇ ਆਪੋ ਆਪਣੇ ਢੰਗਾਂ ਨਾਲ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਆ ਰਹੇ ਹਨ। ਇਨ੍ਹਾਂ ਮਾਰਗਾਂ ਤੋਂ ਇਲਾਵਾ ਕਰਮ ਕਾਂਡੀਆਂ ਦਾ ਵਿਸਥਾਰ ਸਹਿਤ ਵਰਣਨ ਕੀਤਾ ਮਿਲਦਾ ਹੈ। ਗੁਰੂ ਜੀ ਇਸ ਪ੍ਰਕਾਰ ਦੇ ਸਭ ਮਾਰਗਾਂ ਦੇ ਧਾਰਨੀਆਂ ਦਾ ਵਰਣਨ ਕਰਦਿਆਂ, ਇਨ੍ਹਾਂ ਨੂੰ ਅਧੂਰਾ ਦਸਿਆ ਹੈ ਇਨ੍ਹਾਂ ਮਾਰਗਾਂ ਦੇ ਅਧੂਰੇਪਨ ਦਾ ਵਰਣਨ ਵੀ ਬੜੇ ਸੋਹਣੇ ਢੰਗ ਨਾਲ ਸਪਸ਼ਟ ਕੀਤਾ ਹੈ ਜਿਵੇ:-*

*ਗਿਆਨ ਮਾਰਗ ਦੀ ਆਪਣੀ ਇੱਕ ਸੀਮਾ ਹੈ। ਮਨੁੱਖੀ ਮਨ ਦੀ ਉਡਾਰੀ ਸੀਮਤ ਹੈ ਪ੍ਰਭੂ ਤਾਂ ਅਸੀਮ ਹੈ। ਗਿਆਨ ਮਨੁੱਖੀ ਇੰਦਰੀਆਂ ਦਾ ਵਿਸ਼ਾ ਹੈ ਜੋ ਦਿਸਦੀ ਵਸਤੂਆਂ ਦੀ ਕਿਸੇ ਹੱਦ ਤੱਕ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਪ੍ਰਭੂ ਇਨ੍ਹਾਂ ਇੰਦਰੀਆਂ ਤੋਂ ਪਰੇ ਰਹੱਸਮਈ ਖੇਤਰ ਨਾਲ ਸੰਬੰਧਿਤ ਹੈ। ਰਹੱਸ ਹਮੇਸ਼ਾ ਰਹੱਸ ਹੀ ਰਹਿੰਦਾ ਹੈ। ਸਾਧਕ ਵਿਸਮਾਦ ਵਿੱਚ ਵਾਹ ਵਾਹ ਕਰ ਉਠਦਾ ਹੈ। ਇਸੇ ਤਰ੍ਹਾਂ ਨਿਵਿਰਤੀ ਮਾਰਗ ਦੇ ਧਾਰਨੀ ਸੰਸਾਰ ਤੇ ਗ੍ਰਿਹਸਤ ਦਾ ਤਿਆਗ ਕਰਕੇ ਇਕਾਂਤ ਵਾਸਾ ਤਾਂ ਕਰ ਲੈਂਦੇ ਪ੍ਰੰਤੂ ਨਾ ਤਾਂ ਉਹ ਵਿਕਾਰਾਂ ਉੱਤੇ ਕਾਬੂ ਪਾਉਣ ਵਿੱਚ ਸਫਲ ਹੁੰਦੇ ਹਨ ਨਾ ਹੀ ਲਕਸ਼ ਦੀ ਪ੍ਰਾਪਤੀ ਹੁੰਦੀ ਹੈ:-*
*ਛੰਦ*
*ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ। …… ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ॥(212)*

*ਹਠ ਜੋਗੀ ਸਰੀਰ ਨੂੰ ਕਸ਼ਟ ਦੇਕੇ ਰਿਧੀਆਂ ਸਿਧੀਆਂ ਪ੍ਰਾਪਤ ਕਰਕੇ ਹੀ ਸੀਮਤ ਹੋ ਜਾਂਦਾ ਹੈ, ਉਹ ਇਨ੍ਹਾਂ ਸਿਧੀਆਂ ਨੂੰ ਹੀ ਜੀਵਨ ਲਕਸ਼ ਸਮਝਦਾ ਹੈ। ਰਿਧੀਆਂ ਸਿਧੀਆਂ ਤਾਂ ਪ੍ਰਭੂ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟਾਂ ਹਨ। ਗੁਰਮਤਿ ਨੇ ਇਨ੍ਹਾਂ ਅਵਰਾ ਸਾਦ ਮੰਨਿਆ ਹੈ।*

*ਇਸੇ ਤਰ੍ਹਾਂ ਕਰਮਕਾਂਡੀ ਵਹਿਮਾਂ ਭਰਮਾਂ ਤੇ ਡਰ ਕਾਰਨ ਕਈ ਪ੍ਰਕਾਰ ਦਾ ਪ੍ਰਪੰਚ ਕਚਦਾ ਹੈ। ਧਰਮ ਗ੍ਰੰਥਾਂ ਦਾ ਪਾਠ ਪਠਨ, ਅਗਨੀ ਹੋਮ, ਨਿਉਲੀ ਕਰਮ, ਤੀਰਥਾਂ ਦਾ ਭਰਮਣ, ਇਸ਼ਨਾਨ, ਦਾਨ, ਜਲਧਾਰੇ ਸਭ ਫੋਕਟ ਕਰਮ ਮੰਨੇ ਗਏ ਹਨ। ਕੇਵਲ ਇੱਕ ਨਾਮ ਸਿਮਰਨ ਹੀ ਸਰੇਸ਼ਟ ਕਰਮ ਹੈ:-*

*ਛੰਦ*
*ਸਭ ਕਰਮ ਫੋਕਟ ਜਾਨ ਸਭ ਧਰਮ ਨਿਹਫਲ ਮਾਨ ਬਿਨ ਏਕ ਨਾਮ ਅਧਾਰ ਸਭ ਕਰਮ ਭਰਮ ਬਿਚਾਰ॥*
*ਗੁਰੂ ਜੀ ਨੇ ਇਸ ਪ੍ਰਕਾਰ ਦੇ ਕਰਮ ਕਾਂਡੀਆਂ ਦੀ ਕਰੜੇ ਸ਼ਬਦਾਂ ਰਾਹੀਂ ਅਲੋਚਨਾਂ ਕਰਦਿਆਂ ਕਿਹਾ ਹੈ:-*

*ਜੇਕਰ ਗੰਦ ਮੰਦ ਖਾਣ ਨਾਲ ਜੀਵਨ ਦਾ ਪਾਰ ਉਤਾਰਾ ਹੁੰਦਾ ਹੋਵੇ ਤਾਂ ਸੂਰ ਦਾ ਉਧਾਰ ਹੋਇਆ ਸਮਝਣਾ ਚਾਹੀਦਾ ਹੈ। ਜੇਕਰ ਸਰੀਰ ਤੇ ਵਿਭੂਤੀ ਮਲਣ ਨਾਲ ਮੁਕਤੀ ਮਿਲਦੀ ਹੋਵੇ ਤਾਂ ਹਾਥੀ ਤੇ ਗਧਾ ਮੁਕਤ ਸਮਝੇ ਜਾਣੇ ਚਾਹੀਦੇ ਹਨ ਕਿਉਂਕਿ ਹਾਥੀ ਸਰੀਰ ਤੇ ਖੇਹ ਪਾ ਲੈਂਦੇ ਹਨ। ਗਧਾ ਰੂੜੀ ਵਿੱਚ ਲਿਟਦਾ ਹੈ। ਜੇਕਰ ਨੰਗਿਆਂ ਰਹਿਣ ਨਾਲ ਗਤੀ ਹੁੰਦੀ ਹੋਵੇ ਤਾਂ ਜੰਗਲ ਦੇ ਜਾਨਵਰ ਗਿੱਦੜ, ਹਿਰਨ, ਬਾਂਦਰ ਆਦਿ ਸਭ ਮੁਕਤ ਹੋ ਗਏ ਸਮਝਣੇ ਚਾਹੀਦੇ ਹਨ। ਜੇਕਰ ਮੋਨ ਧਾਰਨ ਨਾਲ ਕਲਿਆਣ ਹੁੰਦਾ ਹੋਵੇ ਤਾਂ ਰੁਖ ਤਾਂ ਹਮੇਸ਼ਾ ਹੀ ਮੋਨਧਾਰੀ ਰਹਿੰਦੇ ਹਨ। ਜੇਕਰ ਬਿੰਦ ਰੱਖਣ ਨਾਲ ਮੁਕਤੀ ਮਿਲਦੀ ਹੈ ਤਾਂ ਹੀਜੜੇ ਮੁਕਤ ਸਮਝੋ। ਧਿਆਨ ਮਾਰਗੀਆਂ ਦਾ ਜ਼ਿਕਰ ਕਰਦਿਆ ਕਿਹਾ ਹੈ ਪੰਛੀ ਤਾਂ ਉਚੀਆਂ ਉਡਾਰੀਆਂ ਮਾਰਨ ਵਾਲੇ ਸਭ ਮੁਕਤ ਹੀ ਸਮਝੋ। ਕਹਿਣ ਤੋਂ ਭਾਵ ਇਸ ਪ੍ਰਕਾਰ ਦਾ ਪ੍ਰਪੰਚ ਰਚਣ ਵਾਲੇ ਗਿਆਨੀ, ਧਿਆਨੀ, ਸੰਨਿਆਸੀ, ਭੇਖ ਧਾਰਕ, ਕਰਮਕਾਂਡੀ ਸਭ ਮੁਕਤੀ ਤੋਂ ਵਾਂਝੇ ਹੀ ਰਹਿੰਦੇ ਹਨ।*
*ਛੰਦ*
*ਜੇਤੋ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਡ ਮਨਿ ਭੂਲਿ ਆਨੀਅਤੁ ਹੈ॥(72)*

*ਕਈ ਲੋਕ, ਭਾਵਨਾ ਤੋਂ ਖਾਲੀ ਰਮਤੇ ਬਣਕੇ ਫਿਰਦੇ ਹਨ ਕਈ ਸਮਾਧੀਆਂ ਲਾਉਂਦੇ ਹਨ, ਕਈ ਲੰਬੇ ਪੈ ਕੇ ਡੰਡਾਉਤ ਕਰਦੇ ਹਨ, ਜਾਂ ਸਰੀਰ ਨੂੰ ਕਸ਼ਟ ਦੇਣਾ, ਸਭ ਵਿਅਰਥ ਹੈ ਜੋਤ ਸਰੂਪ ਪ੍ਰਭੂ ਤੀਰਥਾਂ ਤੇ ਭਰਮਣ, ਕਬਰਾਂ ਮਸਾਣਾਂ ਵਿੱਚ ਡੇਰੇ ਲਾਉਣ ਨਾਲ ਨਹੀਂ ਮਿਲਦਾ:-*

*ਛੰਦ*
*ਤੀਰਥ ਜਾਤ ਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਪਤ ਪਤਾਰ ਕੇ ਤਹਿ ਜਾਨੀਐ ਹਿਤ ਜੋਤਿ॥*
*ਜੋਤ ਸਰੂਪ ਪ੍ਰਭੂ ਤਾਂ ਸਰਵ-ਵਿਆਪਕ ਹੈ। ਉਸ ਨੂੰ ਜੜ ਵਸਤੂਆਂ ਵਿਚੋਂ ਲਭਣਾ, ਜਾਂ ਕਿਸੇ ਖਾਸ ਦਿਸ਼ਾ ਅੰਦਰ ਹੀ ਸੀਮਤ ਕਰ ਦੇਣਾ ਮਨੁੱਖੀ ਅਗਿਆਨਤਾ ਦਾ ਪ੍ਰਗਟਾਵਾ ਹੀ ਮੰਨਿਆ ਗਿਆ ਹੈ। ਪ੍ਰਭੂ ਤਾਂ ਜਲ, ਥਲ, ਇਥੇ-ਉਥੇ, ਉਰੇ-ਪਰੇ, ਸਭ ਥਾਂ ਵਿਆਪਕ ਹੈ। ਗੁਰੂ ਜੀ ਨੇ ਉਸਨੂੰ ਹਰ ਜ਼ਰੇ ਵਿੱਚ ਅਨੁਭਵ ਕਰਦਿਆਂ ਕਿਹਾ ਹੈ:-*
*ਛੰਦ*
*ਜਲਸ ਤੁਹੀ ਥਲਸ ਤੁਹੀ ਨਦਿਸ ਤੁ ਹੀ ਨਦਸ ਤੁ ਹੀ॥ ਈਹਾ ਹਰੀ ਊਹਾਂ ਹਰੀ ਜ਼ਿਮੀ ਹਰੀ ਜਮਾਂ ਹਰੀ॥(53)*

*ਗੁਰੂ ਜੀ ਨੇ ਅਕਾਲ ਪੁਰਖ ਨੂੰ ਪ੍ਰੇਮ ਦਾ ਸੋਮਾ ਮੰਨਿਆ ਹੈ। ਉਸਨੂੰ ਪ੍ਰਾਪਤ ਕਰਨ ਦਾ ਸਾਧਨ ਵੀ ਪ੍ਰੇਮ ਹੀ ਦੱਸਿਆ ਹੈ। ਦੇਵੀ ਦੇਵਤੇ ਅਵਤਾਰ ਸਭ ਉਸਦੇ ਦਰ ਉਤੇ ਖੜ੍ਹੇ ਭਗਤੀ ਕਰਦੇ ਹਨ। ਇਹ ਭਗਤੀ ਪ੍ਰੇਮ ਤੋਂ ਬਿਨਾਂ ਪ੍ਰਭੂ ਦਰ ਉਤੇ ਪ੍ਰਵਾਨ ਨਹੀਂ ਹੁੰਦੀ। ਭਵ ਸਾਗਰ ਤੋਂ ਤਰਨ ਦਾ ਸਾਧਨ ਪ੍ਰੇਮ ਭਰਪੂਰ ਭਗਤੀ ਮੰਨੀ ਗਈ ਹੈ। ਪ੍ਰੇਮਾ ਭਗਤੀ ਤੋਂ ਬਿਨਾਂ ਹੋਰ ਸਾਰੇ ਮਾਰਗ ਹਊਮੇ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ। ਪ੍ਰੇਮਾ ਭਗਤੀ ਨਾਲ ਮੈਂ ਮੇਰੀ ਅੰਹ ਭਰਪੂਰ ਭਾਵਨਾ ਤੂੰ ਹੀ ਤੂੰ ਹੀ ਵਿੱਚ ਬਦਲ ਜਾਂਦੀ ਹੈ। ਇਹੀ ਪ੍ਰੇਮਾ ਭਗਤੀ ਸਭ ਦੇਵੀ ਦੇਵਤਿਆਂ ਲਈ ਵੀ ਸ੍ਰੋਮਣੀ ਧਰਮ ਹੈ:-*

*ਛੰਦ*
*ਜਿਹ ਕੋਟਿ ਇੰਦ੍ਰ ਨ੍ਰਿਪਾਰ ਕਈ ਬ੍ਰਹਮ ਬਿਸਨ ਬਿਚਾਰ ਕਈ ਰਾਮ ਕ੍ਰਿਸਨ ਰਸੂਲ ਬਿਨ ਭਗਤ ਕੋ ਨ ਕਬੂਲ॥ (38)*

*ਅਕਾਲ ਪੁਰਖ ਦੇ ਗਿਆਨ ਬਾਰੇ ਸਾਰੇ ਆਸਤਕ ਧਰਮਾਂ ਅੰਦਰ ਕਈ ਪ੍ਰਕਾਰ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ ਹਨ। ਪ੍ਰੰਤੂ ਇਹ ਰਹੱਸ ਇੱਕ ਐਸਾ ਰਹੱਸਵਾਦੀ ਵਿਸ਼ਾ ਹੈ ਜਿਸ ਬਾਰੇ ਅਜੇ ਤਕ ਨਾ ਤਾਂ ਪੂਰਨ ਤੌਰ ਤੇ ਜਾਣਿਆ ਗਿਆ ਹੈ ਤੇ ਨਾ ਹੀ ਅਜੇ ਖੋਜ ਪੂਰੀ ਹੋਈ ਹੈ। ਇਹ ਖੋਜ ਹਮੇਸ਼ਾ ਨਵੀਨ ਹੀ ਰਹੇਗੀ। ਇਸ ਅਗਮ ਅਗੋਚਰ ਦੇ ਸਿਖਰ ਵਲ ਜਾਣ ਵਾਲੇ ਅਨੇਕਾਂ ਅਨੇਕਾਂ ਮਾਰਗ ਹਨ। ਮਾਰਗਾਂ ਤੇ ਚਲਣ ਵਾਲੇ ਸਾਧਕ ਉਸਦਾ ਅੰਤ ਨਹੀਂ ਪਾ ਸਕੇ। ਇਸ ਪ੍ਰਕਾਰ ਦੀ ਸਾਧਨਾਂ ਨਾਲ ਅਕਾਲ ਪੁਰਖ ਦੇ ਕਈ ਕਿਰਤਮ ਨਾਂਵ ਘੜੇ ਗਏ। ਅੰਤ ਵਿੱਚ ਇਨ੍ਹਾਂ ਅਨੇਕ ਨਾਵਾਂ ਨਾਲ ਵੀ ਉਸਦਾ ਅੰਤ ਨਹੀਂ ਪਾਇਆ ਜਾ ਸਕਿਆ। ਅਨੇਕਾਂ ਨਾਵਾਂ ਦੁਆਰਾ ਉਸਦੀ ਬੇਅੰਤਤਾ ਦੀ ਸੋਝੀ ਤਾਂ ਹੁੰਦੀ ਹੈ। ਬਿਨਾਂ ਬੇਅੰਤ ਗੁਣਾਂ ਵਾਲੇ ਅਕਾਲ ਪੁਰਖ ਦੀ ਸਰਬ ਉਤਮਤਾ ਨੂੰ ਕਥਨ ਕਰਨ ਲਈ ਨੇਤਿ ਨੇਤਿ ਸ਼ਬਦ ਹੀ ਵਰਤੇ ਗਏ ਤੇ ਉਸਦੀ ਹਸਤੀ ਅਕੱਥ ਹੀ ਰਹੀ। ਉਹ ਅਗਮ ਅਗੋਚਰ ਤੇ ਅਲੱਖ ਹੀ ਰਿਹਾ। ਗੁਰੂ ਜੀ ਨੇ ਸਭ ਪ੍ਰਕਾਰ ਦੀਆਂ ਸਾਧਨਾਵਾਂ ਦਾ ਕਥਨ ਕਰਕੇ ਅੰਤ ਨੂੰ ਇਹੀ ਸਿੱਧ ਕੀਤਾ ਹੈ ਕਿ ਇਨ੍ਹਾਂ ਨਾਲ ਪ੍ਰਾਪਤੀ ਨਹੀਂ ਹੁੰਦੀ ਸਗੋਂ ਜੀਵਨ ਵਿਅਰਥ ਚਲਾ ਜਾਂਦਾ ਹੈ:-*

*ਛੰਦ*
*ਜਿਹ ਧਿਆਨ ਕਾਜ ਮੁਨਿ ਜਨ ਅਨੰਤ, ਕਈ ਕਲਪ ਜੋਗ; ਸਾਧਤ ਦੁਰੰਤ। ਤਨ ਸੀਤ ਘਾਮ ਬਰਖਾ ਸਹੰਤ। ਕਈ ਕਲਪ ਏਕ ਆਸਨ ਬਿਤੰਤ। ਕਈ ਜਤਨ ਜੋਗ ਬਿੱਦਿਆ ਬਿਚਾਰ। ਸਾਧੰਤ ਤਦਿਪਿ ਪਾਵਤ ਨ ਪਾਰ। ਕਈ ਉਰਧ ਬਾਹ, ਦੇਸਨ ਭ੍ਰਮੰਤ ਕਈ ਉਰਧ ਮਧ ਪਾਵਕ ਝੁਲੰਤ ਕਈ ਸਿਮ੍ਰਿਤ ਸਾਸਤ੍ਰ ਉਚਰੇਤ ਬੇਦ ਕਈ ਕੋਕ ਕਬਿ ਕੱਬਤ ਕਤੇਬ। ਕਈ ਅਗਨਿ ਹੋਤ੍ਰ ਕਈ ਪਉਨਅਹਾਰ। ਕਈ ਕਰਤ ਕੋਟ ਮ੍ਰਿਤਕੋ ਅਹਾਰ। ਕਈ ਕਰਤ ਸਾਕ, ਪੈ ਪੱਤ੍ਰ ਭੱਛ ਨਹੀਂ ਤਦਿਪਿ ਦੇਵ, ਹੋਵਤ ਪ੍ਰਤੱਛ॥ (128-31)*

*ਦੇਵੀ ਦੇਵਤਿਆਂ, ਅਵਤਾਰਾਂ, ਧਰਮ ਗ੍ਰੰਥਾਂ, ਵੇਦਾਂ ਕਤੇਬਾਂ, ਜੰਤ੍ਰਾਂ ਮੰਤ੍ਰਾਂ ਤੰਤ੍ਰਾਂ ਨੇ ਵੀ ਉਸ ਅਕਾਲ ਪੁਰਖ ਨੂੰ ਨੇਤਿ ਨੇਤਿ ਹੀ ਕਿਹਾ ਹੈ। ਇਸ ਨਿਖੇਧਾਤਮਕ ਕਥਨ ਅੰਦਰ ਪ੍ਰਭੂ ਅਨੰਤਤਾ ਕਾਰਨ ਜਗਿਆਸੂ ਜਦੋਂ ਅਚਰਜ ਹੁੰਦਾ ਹੈ ਤਾਂ ਉਸਨੂੰ ਧੰਨ ਧੰਨ ਵਾਹ ਵਾਹ ਬਲਿਹਾਰ ਕਹਿ ਕੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ।*

*ਅਕਾਲ ਪੁਰਖ, ਪਰਮ ਪੁਰਖ, ਕਰਤਾ ਪੁਰਖ ਸਵੈ ਪ੍ਰਕਾਸ਼ਤ ਹੈ, ਉਸਦਾ ਮਾਂ ਪਿਓ ਕੋਈ ਨਹੀਂ, ਨਾ ਸਾਕ ਸਬੰਧੀ ਹੈ, ਨਾ ਉਸਨੂੰ ਕੋਈ ਪਾਲਣ ਪੋਸਣ ਵਾਲਾ ਹੈ। ਉਸਦਾ ਕੁਨਬਾ, ਜਾਤਿ, ਨਸਲ, ਰੰਗ ਕੁਝ ਨਹੀਂ ਕੋਈ ਦੇਸ ਨਹੀਂ ਨਾ ਹੀ ਕੋਈ ਭੇਸ ਹੈ। ਇਸ ਲਈ ਕਿਸੇ ਖਾਸ ਦਾ ਨਹੀਂ ਸਗੋਂ ਸਭ ਦਾ ਸਾਂਝਾ ਤੇ ਪਿਆਰਾ ਹੈ। ਸਦ ਭਾਵਨਾ ਤੇ ਸਮ ਦ੍ਰਿਸ਼ਟੀ ਵਾਲਾ ਹੈ। ਉਹ ਸਰੀਰ ਰਹਿਤ ਹੈ, ਇਸ ਲਈ ਉਸਨੂੰ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਮੋਹ ਹੈ, ਨਾ ਲੋਭ ਹੈ- ਅਕਾਲ ਪੁਰਖ ਜੋਤਿ ਸਰੂਪ ਹੋਣ ਕਰਕੇ ਇਨ੍ਹਾਂ ਸਭ ਪ੍ਰਕਾਰ ਦੇ ਵਿਕਾਰਾਂ ਤੋਂ ਮੁਕਤ ਹੈ:-*

*ਛੰਦ*
*ਨ ਜਾਤੇ ਨ ਪਾਤੇ, ਨ ਸੱਤ੍ਰੇ ਨ ਮਿੱਤ੍ਰੇ। (98) ਨ ਸਤ੍ਰੰ ਨ ਮਿਤ੍ਰੰ, ਨ ਨੇਹੰ ਨ ਗੇਹੰ॥ ਸਦੈਵੰ ਸਦਾ ਸਰਬ, ਸਰਬੱਤ ਸਨੇਹੰ॥(99)*

*ਨਿਖੇਧਆਤਮਕ ਸ਼ਬਦਾਂ ਦੁਆਰਾ ਅਭਾਵਾਤਮਕ ਉਚਾਰਣ ਵੀ ਅਕਾਲ ਪੁਰਖ ਦੇ ਭਾਵਾਤਮਕ ਗੁਣਾਂ ਪ੍ਰਤਿ ਵਿਸ਼ਵਾਸ ਦ੍ਰਿੜ ਕਰਾਉਂਦਾ ਹੈ। ਮਨੁੱਖ ਸੀਮਤ ਹੈ ਅਕਾਲ ਪੁਰਖ ਅਸੀਮ ਹੈ। ਇਸੇ ਲਈ ਉਸਨੂੰ ਅਕਾਲ ਪੁਰਖ, ਸੋ ਪੁਰਖ, ਹਰਿ ਪੁਰਖ, ਕਰਤਾ ਪੁਰਖ, ਪਰਮ ਪੁਰਖ, ਸਤਿ ਪੁਰਖ ਆਦਿ ਨਾਵਾਂ ਨਾਲ ਜਿਸਨੂੰ ਸਤਿਕਾਰਿਆ ਤੇ ਸਵੀਕਾਰਿਆ ਗਿਆ ਹੈ, ਉਸਦੇ ਦੈਵੀ ਗੁਣਾਂ ਦੀ ਪ੍ਰਾਪਤੀ ਲਈ ਮਨੁੱਖ ਤਾਂਘਦਾ ਹੈ।*

*ਇਹ ਵਿਆਪਕ ਸਰਗੁਣ ਸੰਸਾਰ ਨਿਰਗੁਣ ਪ੍ਰਭੂ ਦਾ ਹੀ ਆਪਣਾ ਆਪਾ ਹੈ। ਉਸਦੀ ਚੇਤਨਾ ਜੋਤ ਰੂਪ ਵਿੱਚ ਸਾਰੇ ਰਮ ਰਹੀ ਹੈ। ਚੌਹਾਂ ਦਿਸ਼ਾਵਾਂ ਅੰਦਰ ਉਸਦੀ ਜੋਤੀ ਦਾ ਪ੍ਰਕਾਸ਼ ਫੈਲਿਆ ਹੋਇਆ ਹੈ।ਇਸ ਜੋਤ ਅੰਦਰਿ ਘਾਟਾ ਵਾਧਾ ਨਹੀਂ। ਹਾਥੀ ਅਤੇ ਕੀੜੀ ਵਿੱਚ ਉਸੇ ਦੀ ਜੋਤ ਹੈ।ਉਹ ਹਾਥੀ ਚੰਘਾੜ ਨਾਲੋਂ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ ਹੈ:-*

*ਛੰਦ*
*ਪ੍ਰਣਵੋ ਆਦਿ ਏਕੰਕਾਰਾ ਜਲ ਥਲ ਮਹੀਅਲ ਕੀਓ ਪਸਾਰਾ ਹਸਤਿ ਕੀਟ ਕੇ ਬੀਚ ਸਮਾਨਾ॥(51)*

*ਅਕਾਲ ਪੁਰਖ ਨੇੜੇ ਤੋਂ ਨੇੜੇ ਤੇ ਦੂਰ ਤੋਂ ਦੂਰ ਹੈ। ਉਹ ਪ੍ਰੇਮੀਆਂ ਨੂੰ ਸਦਾ ਅੰਗ ਸੰਗ ਨੇੜੇ ਤੋਂ ਨੇੜੇ ਅਨੁਭਵ ਹੁੰਦਾ ਹੈ ਜਦਿ ਕਿ ਅਗਿਆਨੀ ਨੂੰ ਦੂਰ ਦਿਸਦਾ ਹੈ। ਉਹ ਅੰਤਰਜਾਮੀ ਹੈ। ਉਹ ਸਭ ਥਾਵਾਂ ਅੰਦਰ ਤੇ ਸਭ ਜੁਗਾਂ ਅੰਦਰ ਅਤੇ ਤਿੰਨਾਂ ਕਾਲਾਂ ਅੰਦਰ ਬਿਰਾਜਮਾਨ ਹੈ:-*

*ਸ਼ਤਿ ਦੁਆਪਰ ਤ੍ਰਿਤੀਆਂ ਕਲਜੁਗ ਚਤ੍ਰ ਕਾਲ ਪ੍ਰਧਾਨ॥(199) ਜਿਮੀ ਜ਼ਮਾਨ ਕੇ ਬਿਖੈ ਸਮਸਤ ਏਕ ਜੋਤਿ ਹੈ ਨ ਘਾਟ ਹੈ ਨਾ ਭਾਢ ਹੈ ਨ ਘਾਟ ਬਾਢ ਹੋਤ ਹੈ। (166)*

*ਪ੍ਰਭੂ ਦਇਆਲੂ ਕਿਰਪਾਲੂ ਪ੍ਰਤਿਪਾਲਕ ਹੈ। ਅਭਿਮਾਨੀਆਂ ਤੇ ਖਲਕਤ ਉਤੇ ਜ਼ੁਲਮ ਕਰਨ ਵਾਲਿਆਂ ਨੂੰ ਦੰਡ ਦਿੰਦਾ ਹੈ ਤੇ ਨਾਸ਼ ਵੀ ਕਰਦਾ ਹੈ। ਜੁਲਮ ਦਾ ਅੰਤ ਹੋਣ ਤੇ ਗੋਬਿੰਦ ਜੋ ਪ੍ਰਿਥਵੀ ਦਾ ਮਾਲਕ ਹੈ, ਇਸ ਲਈ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਪ੍ਰਬੰਧ ਉਹ ਆਪਣੇ ਹੁਕਮ ਅੰਦਰ ਚਲਾ ਰਿਹਾ ਹੈ।*
*ਛੰਦ*
*ਸਰਬ ਠਉਰ ਰਹਿਓ ਬਿਰਾਜ ਧਿਰਾਜ ਰੰਜਪ੍ਰਬੀਨ॥(184)*
*ਅਕਾਲ ਉਸਤਤਿ ਦੀ ਰਚਨਾ ਦੇ ਸ਼ੁਰੂ ਵਿੱਚ ਹੀ ਪ੍ਰਭੂ ਦੀ ਹਸਤੀ ਸ਼ਕਤੀ ਨੂੰ ਬੜੇ ਵਿਲੱਖਣ ਨਾਮ ਨਾਲ ਯਾਦ ਕਰਕੇ ਉਸ ਤੋਂ ਫੌਲਾਦ ਵਰਗਾ ਵਰਦਾਨ ਮੰਗਿਆ ਹੈ। ਇਸ ਵਰਦਾਨ ਤੋਂ ਲਗਦਾ ਹੈ ਕਿ ਗੁਰੂ ਜੀ ਨੇ ਸਰਬਲੋਹ ਵਰਗਾ ਮਜ਼ਬੂਤ ਆਚਰਣ ਖਾਲਸੇ ਅੰਦਰ ਸੰਚਾਰ ਕਰਨ ਲਈ ਅਕਾਲ ਪੁਰਖ ਤੋਂ ਇਹ ਮੰਗ ਮੰਗਦਿਆਂ ਕਿਹਾ ਹੈ:-*

*ਛੰਦ*
*ਅਕਾਲ ਪੁਰਖ ਦੀ ਰੱਛਾ ਹਮ ਨੈ। ਸਰਬ ਲੋਹ ਦੀ ਰੱਛਿਆ ਹਮਨੈ। ਸਰਬਕਾਲ ਜੀ ਦੀ ਰੱਛਿਆ ਹਮਨੈ। ਸਰਬਲੋਹ ਜੀ ਦੀ ਸਦਾ ਰੱਛਿਆ ਹਮਨੈ॥*

*ਗੁਰੂ ਸਾਹਿਬ ਦੀਆਂ ਬਾਣੀ, ਮੁੱਖ ਮੁੱਖ ਬਾਣੀਆਂ ਅੰਦਰ ਵੀ ਪ੍ਰਭੂ ਦਾ ਐਸਾ ਰੂਪ ਦੇਖਣ ਵਿੱਚ ਆਉਂਦਾ ਹੈ ਕਿ ਗੁਰੂ ਜੀ ਨੇ ਅਕਾਲ ਪੁਰਖ ਨੂੰ ਸ਼ਸਤ੍ਰਧਾਰੀ ਰੂਪ ਵਿੱਚ ਨਮਸਕਾਰ ਕੀਤਾ। ਚੰਡੀ ਦੀ ਵਾਰ ਵਿੱਚ ਅਕਾਲ ਪੁਰਖ ਨੂੰ ਭਗਉਤੀ ਦੇ ਰੂਪ ਵਿਚ। ਜਾਪ ਸਾਹਿਬ ਅੰਦਰ ਸ਼ਸਤ੍ਰਾਂ ਨਾਲ ਲੈਸ ਸਵੀਕਾਰ ਕਰਕੇ ਨਮੋ ਸਸਤ੍ਰਪਾਣੈ (51) ਕਿਹਾ ਹੈ ਅਤੇ ਕਿਤੇ ਖੜਗ ਕੇਤ ਦੇ ਰੂਪ ਵਿੱਚ ਚਿਤਰਿਆ ਹੈ। ਇਹ ਸਭ ਰੂਪ ਪ੍ਰਭੂ ਦੀ ਪ੍ਰਚੰਡ ਸ਼ਕਤੀ ਦੇ ਚਿਤਰਨ ਦਾ ਭਾਵ ਇਸ ਤਰ੍ਹਾਂ ਲਗਦਾ ਹੈ ਕਿ ਗੁਰੂ ਜੀ ਭਾਰਤ ਵਾਸੀਆਂ ਦੇ ਨਿਰਬਲ ਹੋਏ ਮਨਾਂ ਨੂੰ ਮੁੜ, ਸਵੈਮਾਨ, ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਭਰਨਾ ਚਾਹੁੰਦੇ ਸਨ। ਸ਼ਸਤ੍ਰਾਂ ਨੂੰ ਗੁਰੂ ਪੀਰ ਦੀ ਪਦਵੀ ਦੇ ਕੇ ਨਮਸਕਾਰ ਕੀਤਾ ਹੈ:-*

*ਛੰਦ*
*ਨਮੋ ਸਸਤ੍ਰਮਾਣੇ ਨਮੋ ਅਸਤ੍ਰਮਾਣੇ॥ ਸੈਫ ਸਰੋਹੀ ਸੈਹਥੀ ਜਹੀ ਹਮਾਰੇ ਪੀਰ॥(51)*
*(ਸ਼ਸ਼ਤ੍ਰਨਾਮ ਮਾਲਾ)*
*ਪ੍ਰਭੂ ਦਾ ਸਰਬਲੋਹ ਰੂਪ ਇੱਕ ਪਾਸੇ ਤਾਂ ਫੌਲਾਦ ਵਾਂਗ ਮਜ਼ਬੂਤ ਸ਼ਕਤੀ ਦਾ ਪ੍ਰਤੀਕ ਹੈ ਅਤੇ ਦੂਸਰੇ ਪਾਸੇ ਸ਼ਸਤ੍ਰ ਦਾ ਪ੍ਰਤੀਕ ਹੋਣ ਕਰਕੇ ਦੁਸ਼ਟਾਂ ਦਾ ਸੰਘਾਰ ਕਰਨ ਵਾਲਾ ਤੇ ਧਰਮ ਰੱਖਿਅਕ ਹੈ। ਇਸ ਪ੍ਰਕਾਰ ਗੁਰੂ ਜੀ ਨੇ ਭਗਤੀ ਰਾਹੀਂ ਸ਼ਕਤੀ ਦਾ ਸੰਚਾਰ ਕਰਕੇ ਇੱਕ ਵਿਲੱਖਣ ਤੇ ਨਵਾਂ ਤਜ਼ਰਬਾ ਕੀਤਾ ਜਿਹੜਾ ਬੜਾ ਸਫਲ ਸਿਧ ਹੋਇਆ।*

*ਅਕਾਲ ਉਸਤਤਿ ਵਿੱਚ ਪਹਿਲਾਂ ਇਸ਼ਟ ਦਾ ਸਰੂਪ ਤੇ ਫਿਰ ਇਸ਼ਟ ਦੇ ਗੁਣਾਂ ਨੂੰ ਜਿਸ ਰੂਪ ਵਿੱਚ ਚਿਤਰਿਆ ਹੈ ਬੜਾ ਹੀ ਮਹੱਤਵਪੂਰਨ ਪੱਖ ਹੈ। ਇਸ਼ਟ ਦੀ ਪ੍ਰਸੰਨਤਾ ਜਾਂ ਅਸ਼ੀਰਵਾਦ ਲਈ ਕੀਤੇ ਕਰਮ ਵੀ ਆਪਣੇ ਆਪ ਵਿੱਚ ਵਿਲੱਖਣ ਹਨ। ਇਸ ਰਚਨਾ ਵਿੱਚ ਗੁਰੂ ਜੀ ਨੇ ਪ੍ਰਚੱਲਤ ਫੋਕਟ ਕਰਮਾਂ ਦਾ ਖੰਡਨ ਕੀਤਾ ਅਤੇ ਭਾਰਤਵਾਸੀਆਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਨਵਾਂ ਆਦਰਸ਼, ਨਵੇਂ ਸਾਧਨ ਤੇ ਨਵਾਂ ਜੀਵਨ ਪ੍ਰਦਾਨ ਕੀਤਾ। ਅਕਾਲ ਪੁਰਖ ਦੇ ਸ਼ਸਤ੍ਰਧਾਰੀ ਰੂਪ ਦਾ ਚਿਤਰਨ, ਸਮੇਂ ਦੀ ਮੰਗ ਸੀ। ਕਿਉਂਕਿ ਗੁਰੂ ਜੀ ਦੇ ਆਗਮਨ ਦਾ ਮੰਤਵ ਹੀ ਸਚ ਧਰਮ ਦੀ ਸਥਾਪਨਾ, ਨੇਕ ਪੁਰਸ਼ਾਂ ਦੀ ਰੱਖਿਆ ਅਤੇ ਦੁਸ਼ਟਾਂ ਦਾ ਨਾਸ਼ ਕਰਨਾ ਸੀ। ਅਜਿਹੇ ਮੰਤਵ ਦੀ ਪੂਰਤੀ ਤਾਂ ਸ਼ਕਤੀਸ਼ਾਲੀ ਰੂਪ ਨਾਲ ਹੀ ਸੰਭਵ ਹੋ ਸਕਦੀ ਹੈ। ਅਕਾਲ ਪੁਰਖ ਨੇ ਆਪਣੇ ਇਸ ਮੰਤਵ ਦੀ ਪੂਰਤੀ ਗੁਰੂ ਰਾਹੀਂ ਕੀਤੀ। ਅਕਾਲ ਪੁਰਖ:-*

*ਛੰਦ*
*ਗਨੀਮੁਲ ਖਿਰਾਜ ਹੈ। ਗਰੀਬੁਲ ਨਿਵਾਜ ਹੈ॥(ਜਾਪੁ ਸਾਹਿਬ) ਦੁਸਟ ਗੰਜਨ ਸਤ੍ਰ ਭੰਜਨ ਪਰਮ ਪੁਰਖ ਪ੍ਰਮਾਥ॥ ਦੁਸਟ ਹਰਤਾ ਸ਼੍ਰਿਸਟ ਕਰਤਾ ਜਗਤ ਮੈ ਜਿਹਗਾਥ॥(192)*
*ਮਨੁੱਖੀ ਏਕਤਾ ਦੇ ਆਧਾਰ ਲਈ ਇਸ਼ਟ ਦੀ ਏਕਤਾ ਜਰੂਰੀ ਹੈ। ਗੁਰੂ ਜੀ ਨੇ ਆਪਣੀ ਰਚਨਾ ਵਿੱਚ ਰੱਬੀ ਏਕਤਾ ਅਤੇ ਮਨੁੱਖੀ ਏਕਤਾ ਤੇ ਬੜਾ ਜ਼ੋਰ ਦਿੱਤਾ। ਭਾਰਤ ਵਾਸੀਆਂ ਦੀਆਂ ਧਰਮ ਸਾਧਨਾਵਾਂ ਅੰਦਰ ਇਸ਼ਟ ਏਕਤਾ ਦੀ ਘਾਟ ਨੇ ਉਨ੍ਹਾਂ ਨੂੰ ਹਰ ਪੱਖ ਤੋਂ ਕਮਜ਼ੋਰ ਕਰ ਦਿੱਤਾ ਸੀ। ਗੁਰੂ ਜੀ ਨੇ ਰੱਬੀ ਏਕਤਾ ਦੇ ਵਿਸ਼ਵਾਸ ਨੂੰ ਮੁੜ ਦ੍ਰਿੜ ਕਰਵਾਇਆ ਤੇ ਨਾਲ ਹੀ ਇਸਨੂੰ ਅਮਲੀ ਰੂਪ ਵਿੱਚ ਸਥਾਪਤ ਕਰਕੇ, ਮਾਨਵ ਚੇਤਨਾ ਅੰਦਰ ਇੱਕ ਨਵਾਂ ਮੋੜ ਲਿਆਂਦਾ। ਗੁਰੂ ਜੀ ਨੇ ਧਰਮ ਦੀ ਏਕਤਾ, ਧਰਮ ਗ੍ਰੰਥਾਂ ਅੰਦਰ ਪ੍ਰਭੂ ਦੇ ਗੁਣਾਂ ਦੀ ਅਨੇਕਤਾ ਵਿੱਚ ਏਕਤਾ, ਧਰਮ ਸਥਾਨਾਂ ਦੀ ਏਕਤਾ, ਜਾਤੀ ਏਕਤਾ, ਮਨੁੱਖਤਾ ਦੀ ਏਕਤਾ ਨੂੰ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਦ੍ਰਿੜ ਕਰਾਇਆ:-*

*ਧਰਮਾਂ, ਧਰਮ ਗ੍ਰੰਥਾਂ, ਧਾਰਮਕ ਪੂਜਾ ਪੱਧਤੀਆਂ, ਭਾਸ਼ਾਵਾਂ ਦੀ ਅਨੇਕਤਾ ਅੰਦਰ ਵੀ ਏਕਤਾ ਦਾ ਤੱਤ ਦ੍ਰਿੜ ਕਰਵਾਉਣਾ ਗੁਰੂ ਜੀ ਦਾ ਇੱਕ ਨਵਾਂ ਦ੍ਰਿਸ਼ਟੀਕੋਨ ਸੀ ਜਿਸਨੇ ਸਾਰੀ ਮਾਨਵਤਾ ਅੰਦਰ ਇੱਕ ਪ੍ਰਸਪਰ ਪਿਆਰ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ:-*

*ਛੰਦ*
*ਦੇਹੁਰਾ ਔ ਮਸੀਤ ਸੋਈ ਪੂਜਾ ਔ ਨਿਵਾਜ ਓਈ॥ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉਂ ਹੈ॥ ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ। ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ॥ ਖਾਕ ਬਾਦ ਆਤਿਸ਼ ਔ ਆਬ ਕੋ ਰਲਾਉ ਹੈ। ਅਲਹੁ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ॥ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ॥(86)*

*ਗੁਰੂ ਜੀ ਨੇ ਭਰਾਤਰੀ ਭਾਵਨਾ ਦਾ ਸੰਦੇਸ਼ ਪਹਿਲਾਂ ਮਨੁੱਖੀ ਮਨ ਅੰਦਰ ਸਾਹਿਤਕ ਰਚਨਾ ਦੇ ਵਿਰਸੇ ਰਾਹੀਂ ਪ੍ਰਗਟ ਕੀਤਾ। ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾਂ ਰਾਹੀਂ ਭਾਰਤੀ ਬੀਰ ਪ੍ਰੰਪਰਾ ਦੇ ਅਦੁੱਤੀ ਕਾਰਨਾਮਿਆਂ ਨਾਲ ਭਰੇ ਹੋਏ ਇਤਿਹਾਸ ਨੂੰ ਆਮ ਭਾਰਤ ਵਾਸੀਆਂ ਤਕ ਪਹੁੰਚਣ ਲਈ ਇਸਦਾ ਉਲੱਥਾ ਕਰਵਾਇਆ, ਦਰਬਾਰੀ ਕਵੀਆਂ ਰਾਹੀਂ ਇਸ ਬੀਰਤਾ ਭਰੇ ਵਿਰਸੇ ਨੂੰ ਮਾਨਵ ਜਾਗਰਿਤੀ ਲਈ ਸਾਹਮਣੇ ਲਿਆਂਦਾ। ਗੁਰੂ ਜੀ ਦਾ ਇਹ ਕਦਮ ਸਮੇਂ ਦੀ ਮੰਗ ਸੀ ਅਤੇ ਜੁਗ ਪਲਟਾਉ ਭਾਵਨਾ ਨਾਲ ਭਰਪੂਰ ਸੀ। ਲੋਕਾਂ ਦੇ ਮਨਾਂ ਅੰਦਰ ਧਰਮ ਜੁਧ ਦੀ ਭਾਵਨਾ ਦਾ ਸੰਚਾਰ ਕਰਨਾ ਸੀ।*

*ਦੂਸਰਾ ਕਦਮ ਜਿਹੜਾ ਗੁਰੂ ਜੀ ਨੇ ਉਠਾਇਆ ਉਹ ਇਹ ਸੀ ਕਿ ਭਰਾਤਰੀ ਭਾਵ ਨੂੰ ਮਨ੍ਹਾਂ ਅੰਦਰ ਦ੍ਰਿੜ ਕਰਾਇਆ, ਜਾਤੀ ਭਿਨ-ਭੇਦ ਊਚ-ਨੀਚ ਦੇ ਵਿਤਕਰੇ, ਭੇਦ ਭਰਮ ਖਤਮ ਕਰਕੇ ਇੱਕ ਸਾਂਝੇ ਪਲੇਟਫਾਰਮ ਉੱਤੇ ਮਾਨਵ ਨੂੰ ਇਕੱਤਰਤ ਕੀਤਾ, ਗੁਰੂ ਨਾਨਕ ਮਿਸ਼ਨ ਦੇ ਧਾਰਨੀ ਸਿਖਾਂ ਅੰਦਰ, ਗੁਰਮਤਿ ਦੇ ਅਸੂਲਾਂ ਨੂੰ ਪ੍ਰਮਾਣਤਾ ਦਿੰਦਿਆਂ, ਮਾਨਵਤਾ ਦੇ ਕਲਿਆਣ ਹਿਤ, ਦੇਸ਼, ਨਸਲ, ਜਾਤੀ ਅਭਿਮਾਨ, ਰੰਗਾਂ ਰੂਪਾਂ ਦੇ ਵਿਤਕਰਿਆਂ ਦੀਆਂ ਹੱਦ ਬੰਦੀਆਂ ਟੱਪਕੇ ਇੱਕ ਐਸੇ ਆਦਰਸ਼ ਮਨੁੱਖ ਦੀ ਕਲਪਨਾ ਨੂੰ ਸਾਕਾਰ ਕੀਤਾ ਜਿਸ ਅੰਦਰ ਮਾਨਵੀਅਤਾ ਦੇ ਤੱਤ ਭਰਪੂਰ ਸਨ। ਇਸ ਆਦਰਸ਼ ਵਿਅਕਤੀ ਨੂੰ ‘ਖਾਲਸਾ’ ਆਖਿਆ। ਇਸ ਖਾਲਸੇ ਲਈ ਸਾਰੀ ਮਾਨਵਤਾ ਇੱਕ ਸੀ। ਗੁਰੂ ਜੀ ਦਾ ਉਪਦੇਸ਼ ਸੀ:-*
*ਛੰਦ*
*ਕੋਊ ਭਇਓ ਮੁੰਡੀਆ ਸਨਿਆਸੀ ਕੋਊ ਜੋਗੀ ਭਇਓ॥ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ॥ ਮਾਨਸ ਕੀ ਜਾਤਿ ਸਬੈ ਏਕੇ ਪਹਿਚਾਨਬੋ॥*

*ਪ੍ਰਭੂ ਇੱਕ ਹੈ। ਰਾਮ ਤੇ ਰਹੀਮ ਦੋਵੇਂ ਉਸ ਇਕੋ ਪ੍ਰਭੂ ਦੇ ਗੁਣ ਨਾਮ ਹਨ। ਨਾਵਾਂ ਦੀ ਅਨੇਕਤਾ ਕਾਰਨ ਨਾ ਕੋਈ ਕਾਫਰ ਹੈ ਨਾ ਕੋਈ ਮਲੇਸ਼ ਹੈ। ਪ੍ਰਬੂ ਦਿਆਲੂ ਤੇ ਕ੍ਰਿਪਾਲੂ, ਸਭ ਨੂੰ ਰਿਜਕ ਦੇਵ ਵਾਲਾ ਹੈ।*

*ਉਸੇ ਇੱਕ ਦੀ ਜੋਤ ਦਾ ਪਸਾਰਾ ਸਾਰੇ ਹੀ ਪਸਰਿਆ ਹੋਇਆ ਹੈ। ਉਸੇ ਇੱਕ ਜੋਤ ਸਰੂਪ ਪ੍ਰਭੂ ਦਾ ਪਸਾਰਾ ਸਾਰੇ ਪਸਰਿਆ ਹੋਇਆ ਸਮਝ ਕੇ ਸਭ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ। ਉਹ ਇਤਨਾ ਦਇਆਲੂ ਤੇ ਕਿਰਪਾਲੂ ਹੈ। ਪਾਪੀਆਂ ਅਤੇ ਨਾਸਤਿਕਾਂ ਨੂੰ ਵੀ ਰੋਜ਼ੀ ਦਿੰਦਾ ਹੈ:-*
*ਛੰਦ*
*ਕਰਤਾ ਕਰੀਮ ਸੋਈ, ਰਾਜ਼ਿਕ ਰਹੀਮ ਉਈ; ਦੂਸਰੋ ਨ ਭੇਦ ਕੋਈ, ਭੂਲਿ ਭ੍ਰਮ ਮਾਨਬੋ। ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ; ਏਕ ਹੀ ਸਰੂਪ ਸਬੈ, ਏਕੈ ਜੋਤਿ ਜਾਨਬੋ। (85) ਸਾਰੀ ਮਾਨਵਤਾ ਦਾ ਜਨਮ ਤਾਂ ਇਕੋ ਪ੍ਰਭੂ ਦੇ ਹੁਕਮ ਅੰਦਰ ਹੋਇਆ ਹੈ। ਸਾਰਿਆਂ ਦਾ ਅੰਤ ਵੀ ਮੁੜ ਉਸੇ ਇੱਕ ਹੋਣਾ ਮੰਨਿਆ ਗਿਆ ਹੈ। ਇਸ ਵਿਚਾਰ ਦੀ ਪ੍ਰੋੜਤਾ ਗੁਰੂ ਜੀ ਨੇ ਅਗਨੀ ਵਿਚੋਂ ਨਿਕਲਣ ਵਾਲਿਆਂ ਚੰਗਿਆੜਿਆਂ, ਧੂਰ ਦੇ ਕਿਨਕਿਆਂ ਤੇ ਪਾਣੀ ਦੀਆਂ ਤਰੰਗਾਂ ਦਾ ਦ੍ਰਿਸ਼ਟਾਂਤ ਦੇ ਕੇ ਕੀਤੀ ਹੈ।*
*ਛੰਦ*
*ਜੈਸੇ ਏਕ ਆਗ ਤੇ, ਕਨੂਕਾ ਕੋਟਿ ਆਗ ਉਠੇ; ਨਿਆਰੇ ਨਿਆਰੇ ਹੁਇ ਕੈ, ਫੇਰਿ ਆਗ ਮੈ ਮਿਲਾਂਹਿੰਗੇ। ਜੈਸੇ ਏਕ ਧੂਰਿ ਤੇ, ਅਨੇਕ ਧੂਰਿ ਪੂਰਤ ਹੈ; ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ। ਜੈਸੇ ਏਕ ਨਦ ਤੇ, ਤਰੰਗ ਕੋਟਿ ਉਪਜਤ ਹੈ;-*
*ਪਾਨਿ ਕੇ ਤਰੰਗ ਸਬੈ, ਪਾਨਿ ਹੀ ਕਹਾਹਿੰਗੇ।। ਤੈਸੇ ਬਿਸਵ ਰੂਪ ਤੇ, ਅਭੂਤ ਭੂਤ ਪ੍ਰਗਟ ਹੋਇ; ਤਾ ਹੀ ਤੇ ਉਪਜਿ ਸਬੈ, ਤਾਹੀ ਮੈ ਸਮਾਹਿੰਗੇ॥*
🙏🙏🙏🙏🙏
*ਵਾਹਿਗੁਰੂ ਜੀ ਭੁੱਲ ਚੁੱਕ ਦੀ ਖਿਮਾਂ ਬਖਸ਼ੋ ਜੀ।*
🚩🚩🚩🚩🚩
*🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਿਆਰੀਉ।🙏*
*🚩ਦਾਸ:-ਗੁਰਪ੍ਰੀਤ ਸਿੰਘ ਖ਼ਾਲਸਾ🚩*

ਸ਼ੁਭ ਸਵੇਰ ਦੋਸਤੋ,     ਸਾਨੂੰ ਸਭ ਨੂੰ ਪਤਾ ਕਿ ‘ਅਸੀਂ ਸਾਰੇ ਸਫ਼ਰ ‘ਤੇ ਹਾਂ, ਜੱਗ ਚਲੋਂ ਚਲੀ ਦਾ ਮੇਲਾ ਹੈ’ ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਅਕ...
24/09/2025

ਸ਼ੁਭ ਸਵੇਰ ਦੋਸਤੋ,
ਸਾਨੂੰ ਸਭ ਨੂੰ ਪਤਾ ਕਿ ‘ਅਸੀਂ ਸਾਰੇ ਸਫ਼ਰ ‘ਤੇ ਹਾਂ, ਜੱਗ ਚਲੋਂ ਚਲੀ ਦਾ ਮੇਲਾ ਹੈ’ ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਅਕਸਰ ਹੀ ਹੁੰਦੀ ਹੈ ਕਿ ‘ਸਾਨੂੰ ਮੋਇਆਂ ‘ਤੇ ਰੋਣਾ ਤਾਂ ਬਹੁਤ ਵਧੀਆ ਆਉਂਦਾ ਹੈ, ਜਿਉਂਦਿਆਂ ਸੰਗ ਜਿਉਂਣਾ ਕਿਉਂ ਨਹੀਂ ਆਉਂਦਾ..?’ ਹਾਲਾਂਕਿ ਸਾਨੂੰ ਚਾਹੀਦਾ ਹੈ ਕਿ ਅਸੀਂ “ਜਿਉਂਦਿਆਂ ਦੀ ਕਦਰ ਕਰਨੀ ਸਿੱਖੀਏ, ਮਰਨ ਮਗਰੋਂ ਦੇ ਹੰਝੂਆਂ ਦਾ ਕੋਈ ਲਾਭ ਜਾਂ ਮਤਲਬ ਨਹੀਂ ਹੁੰਦਾ”।
ਮੈਂ ਜਦੋਂ ਵੀ ਕਿਸੇ ਪਿਆਰੇ ਦੀ ਮੌਤ ਵਾਲੀ ਮਨਹੂਸ ਖ਼ਬਰ ਸੁਣਦਾ ਹਾਂ ਤਾਂ ਮਨ ਨੂੰ ਇੱਕ ਦਮ ਝਟਕਾ ਜਾ ਲੱਗਦਾ ਹੈ, ਪਰ ਜਦੋਂ ਜਾਣ ਵਾਲੇ ਦੇ ਜੀਵਨ ਨੂੰ ਵਾਚਦਾ ਹਾਂ ਤਾਂ ਬਹੁ ਗਿਣਤੀ ਸੱਜਣਾਂ ਦਾ ਸੰਸਾਰ ਤੋਂ ਰੁਖ਼ਸਤ ਹੋਣਾ ਦੀ ਮੈਨੂੰ ਮੁਕਤੀ ਬਰਾਬਰ ਲੱਗਦਾ ਹੈ, ਕਾਰਨਾਂ ਤੋਂ ਸਭ ਜਾਣੂ ਹਨ।
‘ਸਮਝ ਇਹ ਵੀ ਹੈ ਕੇ ਮੌਤ ਇੱਕ ਸੰਪੂਰਨ ਨੀਂਦ ਹੈ, ਜਦੋਂ ਕੋਈ ਇਨਸਾਨ ਜ਼ਿੰਦਗੀ ਦੇ ਨਾਲ ਸੰਘਰਸ਼ ਕਰਦਾ ਕਰਦਾ ਕਿਸੇ ਨਾ-ਮੁਰਾਦ ਬਿਮਾਰੀ ਨਾਲ ਜੂਝਦਿਆਂ ਥੱਕ ਹਾਰ ਕੇ, ਚੂਰ ਹੋ ਏਥੋਂ ਜਾਂਦਾ ਹੈ ਤਾਂ ਕੁਦਰਤ ਉਸ ਆਪਣੇ ਅੰਸ਼ ਨੂੰ ਆਪਣੀ ਗੋਦ ਵਿਚ ਸਮਾਅ ਲੈਂਦੀ ਹੈ'। ਪੂਰੇ ਜਗਤ ਦੀ ਇਹੋ ਹੋਣੀ ਹੈ ਸਾਡੀ ਵੀ, ਹੋਰਾਂ ਦੀ ਵੀ, ਖਾ ਹੰਢਾ ਕੇ ਚਲੇ ਜਾਣ ਵਾਲਿਆਂ ਲਈ ਅਲ੍ਹਵਿਦਾ ਕਹਿਣਾ ਬਣਦਾ ਹੈ, ਪਰ ਜਦੋਂ ਕੋਈ ਅਣਹੋਣੀ ਵਾਪਰਦੀ ਹੈ ਤਾਂ ਸਿਰਫ਼ ਨੇੜਲਿਆਂ ਨੂੰ ਹੀ ਦੁੱਖ ਜ਼ਿਆਦਾ ਹੁੰਦਾ ਹੈ।
ਮਰਨ ਮਗਰੋਂ, ਜਾਣ ਵਾਲੇ ਦੇ ਕੁੱਝ ਦਿਨ ਗੁਣ ਗਾਨ ਹੁੰਦੇ ਹਨ, ਮਗਰੋਂ ਸਭ ਭੁੱਲ ਭੁਲਾ ਜਾਂਦੇ ਨੇ, ਇੱਕ ਵਾਰ ਕਹਿਣਗੇ ਕਿ… ‘ਸੱਚ ਨੀ ਆਉਂਦਾ ਉਸ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਣ ਬਾਰੇ! ਉਹ ਬੇਹੱਦ ਸਾਊ, ਸ਼ਰੀਫ ਤੇ ਮਿਲਾਪੜਾ ਸੀ!’ ਨਾਲੇ ਸਾਨੂੰ ਪਤਾ ਹੁੰਦਾ ਕਿ ਹੁਣ ਸਾਡੀਆਂ ਫ਼ੋਕੀਆਂ ਤਸੱਲੀਆਂ ਤੇ ਦੁਆਵਾਂ ਜਾਣ ਵਾਲੇ ਦੇ ਸਾਹ ਨੀ ਮੋੜ ਸਕਦੀਆਂ। ਹੁਣ ਸਾਰੀਆਂ ਸਾਝਾਂ ਖ਼ਤਮ ਹੋ ਗਈਆਂ ਹਨ, ਸਿਰਫ਼ ਯਾਦਾਂ ਨੇ ਆਉਂਦੇ ਰਹਿਣਾ..!
ਜੀਵਨ ਵਿੱਚ ਦੁੱਖਾਂ ਦਾ ਕੋਈ ਅੰਤ ਨਹੀਂ ਹੁੰਦਾ, ਦੁੱਖਾਂ ਦੀ ਕੋਈ ਪਰਿਭਾਸ਼ਾ ਨਹੀਂ, ਸਾਡੇ ਦੁੱਖਾਂ ਨੂੰ ਨਾਪਣ ਲਈ ਕੋਈ ਪੈਮਾਨਾ ਨਹੀਂ ਬਣਿਆ, ਮੇਰੇ ਲਈ ਬਹੁਤ ਹੀ ਹਿਰਦੇ - ਵੇਧਕ ਖ਼ਬਰ ਹੁੰਦੀ ਹੈ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ। ਇਹ ਖ਼ਬਰ ਸੁਣਨੀ ਅਤੇ ਇਸ ਤੇ ਯਕੀਨ ਕਰਨਾ ਮੇਰੇ ਲਈ ਬਹੁਤ ਔਖਾ ਹੁੰਦਾ ਹੈ। ਮਨੁੱਖ ਪਲ ਵਿੱਚ ਸਾਡੇ ਹੱਥੋਂ ਰੇਤ ਵਾਂਗ ਕਿਰ ਜਾਂਦਾ ਹੈ, ਕੌਣ ਸਾਈਂ ਨੂੰ ਆਖੇ..?
ਪਰ ਕਿੰਨਾ ਚੰਗਾ ਹੋਵੇ, ਜੇਕਰ ਜਿਉਂਦੇ ਜੀ ਅਸੀਂ ਛੋਟੇ-ਛੋਟੇ ਲਾਲਚਾਂ ਨੂੰ ਤਿਆਗ ਕੇ ਰਹਿਣਾ, ਜਿਉਂਣਾ ਤੇ ਖੁਸ਼ਹਾਲ ਹੋਣਾ ਸਿੱਖੀਏ, ਮਰ ਕੇ ਤਾਂ ਸਾਡਾ ਸਭ ਦਾ, ਸਭ ਕਾਸੇ ਬਿਨ ਹੀ ਸਰ ਜਾਣਾ ਹੈ।
ਹਾਲ ਪੁੱਛ ਕੇ ਦਿਲਾਂ ਨੂੰ ਖੁਸ਼ ਰੱਖੀਏ,
ਕਬਰਾਂ ‘ਤੇ ਫੁੱਲ ਭਾਵੇਂ ਨਾਂਹੀ ਰੱਖੀਏ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157

Dr , ਬਲਵਿੰਦਰ ਸਿੰਘ ਵਾਲੀਆ ਪੱਟੀ ਵਾਲਿਆਂ ਵੱਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਦੀ ਸੇਵਾ,,,ਜ਼ਿਲ੍ਹਾ ਤਰਨਤਾਰਨ ਹਲਕਾ ਪੱਟੀ ਦੇ ਅੰਦਰ ਆਉਂਦੇ ਪਿੰਡ ਜ...
24/09/2025

Dr , ਬਲਵਿੰਦਰ ਸਿੰਘ ਵਾਲੀਆ ਪੱਟੀ ਵਾਲਿਆਂ ਵੱਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਦੀ ਸੇਵਾ,,,
ਜ਼ਿਲ੍ਹਾ ਤਰਨਤਾਰਨ ਹਲਕਾ ਪੱਟੀ ਦੇ ਅੰਦਰ ਆਉਂਦੇ ਪਿੰਡ ਜੋਂ ਦਰਿਆ ਦੀ ਮਾਰ ਹੇਠ ਆਏ
Report by
Avtar nandpuri
9855000146

DR BALWINDER WALIA

23/09/2025

*ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀਉ
🙏🚩ਸਤਿਨਾਮੁ ਸ੍ਰੀ ਵਾਹਿਗੁਰੂ ਜੀ🚩🙏*
👏 👏 👏 👏 👏
*🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚਖੰਡ ਸ੍ਰੀ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ (ਅੰਮ੍ਰਿਤਸਰ) ਜੀ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰੇ ਜੀ। ਅੱਜ ਦਿਨ ਬੁੱਧਵਾਰ ਅੱਸੂ =09 # 24/09/2025 ਜੀ🙏*
🚩 🚩 🚩 🚩 🚩
*ਸਤਿਨਾਮੁ ਸ੍ਰੀ ਵਾਹਿਗੁਰੂ ਜੀ*
*ਸਤਿਨਾਮੁ ਸ੍ਰੀ ਵਾਹਿਗੁਰੂ ਜੀ*
*ਸਤਿਨਾਮੁ ਸ੍ਰੀ ਵਾਹਿਗੁਰੂ ਜੀ*
*ਸਤਿਨਾਮੁ ਸ੍ਰੀ ਵਾਹਿਗੁਰੂ ਜੀ*
*ਸਤਿਨਾਮੁ ਸ੍ਰੀ ਵਾਹਿਗੁਰੂ ਜੀ*
🌼 🌼 🌼 🌼 🌼
*ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕੁ ਆਵੈ ਜਾਣੀਐ ਸਭ ਆਪੇ ਸਚਿਆਰ॥*
🪻 🪻 🪻 🪻 🪻
*ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਮਾਹਾਰਾਜ ਜੀ।।*
*ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ 2ਮਾਹਾਰਾਜ ਜੀ।।*
🌷 🌷 🌷🌷 🌷
*ਧੰਨੁਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।*
*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।*
🙏 🙏 🙏 🙏 🙏
*੧ਓ ੧ਓ ੧ਓ ੧ਓ ੧ਓ*
🚩 🚩 🚩 🚩 🚩
*🚩ਦਾਸ:-ਗੁਰਪ੍ਰੀਤ ਸਿੰਘ ਖ਼ਾਲਸਾ🚩*

23/09/2025

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀਉ
🙏🚩ਸਤਿਨਾਮੁ ਸ੍ਰੀ ਵਾਹਿਗੁਰੂ ਜੀ🚩🙏*
👏 👏 👏 👏 👏
*🙏ਅਮ੍ਰਿਤ ਵੇਲੇ ਕਿਵਾੜ ਖੁਲਣ ਦੇ ਦਰਸ਼ਨ ਦੀਦਾਰੇ ਸੱਚਖੰਡ ਸ੍ਰੀ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ (ਅਮ੍ਰਿਤਸਰ) 24/09/2025 ਅੱਜ ਦਿਨ ਬੁੱਧਵਾਰ # ਅੱਸੂ =09🙏*
🚩 🚩 🚩 🚩 🚩
*ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨੈ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ।। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।*
🌼 🌼 🌼 🌼 🌼
*ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮੁ ਚਿਤ ਆਵੇ ਨਾਨਕੁ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।*
🍀 🍀 🍀 🍀 🍀
*ਆਓ ਗੁਰੂ ਫ਼ਤਹਿ ਦੀ ਸਾਂਝ ਪਾਈਏ*
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
*ਗੁਰਮੁਖ ਪਿਆਰੇ ਜੀਉ*
🪻 🪻‌🪻 🪻 🪻
*ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਾਹਾਰਾਜ ਜੀ।।*
*ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਾਹਾਰਾਜ ਜੀ।।*
🌷 🌷 🌷 🌷 🌷
*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।*
*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।*
🙏 🙏 🙏 🙏 🙏
*੧ਓ ੧ਓ ੧ਓ ੧ਓ ੧ਓ*
🚩 🚩 🚩 🚩 🚩

एक मंझे हुए एक्टर से ऐसी उम्मीद न थी।सब सही था,फोकस सही था, लाइटिंग सही थी, मेकअप ओके था, चेहरे पर गजब का कॉन्फिडेंस था,...
23/09/2025

एक मंझे हुए एक्टर से ऐसी उम्मीद न थी।

सब सही था,फोकस सही था, लाइटिंग सही थी, मेकअप ओके था, चेहरे पर गजब का कॉन्फिडेंस था, नज़रे कैमरा से 30° कोण बनाते हुए हल्का चिन-अप, एक हाथ जेब में , दूसरे से फाईल पकड़े आप सेंटर ऑफ द फ्रेम में थे....

पीछे दो पंटर लोग परफेक्ट V एंगल पर थे...

तीनों का दायां पैर आगे था, कदमताल करते हुए ये एक जहीन, पढ़े-लिखे, साउथ इंडियन हीरो की एंट्री का कहर सीन था, पता नहीं साहब कैसे फाइल में कागज डालना भूल गए।😅 इस छोटी सी गलती ने फिल्म डुबो दी...( copied from thread)

#हाय री अनपढ़ता 😃

Address


Alerts

Be the first to know and let us send you an email when Punjabi TouchTV posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share