27/10/2025
                                            ਭਗਵਾਨ ਵਾਲਮੀਕਿ ਜੀਓ ਦਾ ਪ੍ਰਗਟ ਦਿਵਸ ਲਾਸੀਓ ਸੂਬੇ ਦੇ ਪ੍ਰਸਿੱਧ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ) 2 ਨਵੰਬਰ ਦਿਨ ਐਤਵਾਰ ਨੂੰ
ਰੋਮ(ਬਿਊਰੋ )ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਭਗਵਾਨ ਵਾਲਮੀਕਿ ਜੀਓ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਇਟਲੀ ਦੇ ਲਾਸੀਓ ਸੂਬੇ ਦੀ ਨਾਮੀ ਧਾਰਮਿਕ ਸੰਸਥਾ ਭਗਵਾਨ ਵਾਲਮੀਕਿ ਸਭਾ ਰੋਮ ਵੱਲੋਂ 2 ਨਵੰਬਰ 2025 ਦਿਨ ਐਤਵਾਰ ਨੂੰ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ)ਵਿਖੇ ਮਹਾਨ ਧਾਰਮਿਕ ਗ੍ਰੰਥ "ਸ਼੍ਰੀ ਰਮਾਇਣ"ਦੇ ਰਚੇਤਾ ਤੇ ਦੂਰਦਰਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀਓ ਦਾ ਪ੍ਰਗਟ ਦਿਵਸ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਲਬੀਰ ਭੱਟੀ ਪ੍ਰਧਾਨ ਭਗਵਾਨ ਵਾਲਮੀਕਿ ਸਭਾ ਯੂਰਪ ਨੇ ਦਿੰਦਿਆਂ ਕਿਹਾ ਇਸ ਪ੍ਰਗਟ ਦਿਵਸ ਸਮਾਗਮ ਮੌਕੇ ਭਾਰਤ ਦੀ ਧਰਤੀ ਤੋਂ ਬਾਲਯੋਗੀ ਬਾਬਾ ਪ੍ਰਗਟ ਨਾਥ ਵਿਸ਼ੇਸ਼ ਤੌਰ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚ ਰਹੇ ਹਨ।  2 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਰਮਾਇਣ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 11 ਵਜੇ ਭੋਗ ਪੈਣਗੇ।ਇਸ ਮੌਕੇ ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਭਗਵਾਨ ਵਾਲਮੀਕਿ ਜੀਓ ਦੀ ਮਹਿਮਾਂ ਦਾ ਗੁਣਗਾਨ ਕਰਨੀਆਂ ਤੇ ਅਟੁੱਟ ਭੰਡਾਰੇ ਵਰਤਾਏ ਜਾਣਗੇ।ਦਲਬੀਰ ਭੱਟੀ ਨੇ ਇਲਾਕੇ ਦੀ ਸਮੂਹ ਸੰਗਤ ਨੂੰ ਇਸ ਭਾਗਾਂ ਭਰੇ ਦਿਵਸ ਮੌਕੇ ਹੁੰਮ-ਹੁੰਮਾਂ ਕੇ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ ਹੈ।