19/08/2025
Verrity wandel ਬ੍ਰਿਸਬੇਨ ਅਸਟ੍ਰੇਲੀਆ ਦੀ ਰਹਿਣ ਵਾਲੀ ਹੈ, ਉਸ ਨੇ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਪੋਸਟ ਕੀਤੀ ਹੈ ਤੇ ਲਿਖਿਆ ਹੈ:-ਵੀਰਵਾਰ ਨੂੰ ਮੈਂ ਕਾਰ ਵਿੱਚ ਘਰ ਵੱਲ ਜਾ ਰਹੀ ਸੀ ਤੇ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੈਂ ਸੋਚਿਆ, "ਓਹ ਨੋ, ਮੇਰੀਆਂ ਚੱਦਰਾਂ ਭਿੱਜ ਜਾਣਗੀਆਂ!"ਪਰ ਜਦੋਂ ਮੈਂ ਘਰ ਪਹੁੰਚੀ, ਤਾਂ ਤਾਰ 'ਤੇ ਕੋਈ ਕੱਪੜੇ ਨਹੀਂ ਸਨ।ਇਹ ਅਜੀਬ ਸੀ, ਮੈਨੂੰ ਪੱਕਾ ਯਾਦ ਸੀ ਕਿ ਮੈਂ ਜਾਣ ਤੋਂ ਪਹਿਲਾਂ ਕੱਪੜੇ ਸੁਕਾਉਣ ਲਈ ਟੰਗੇ ਸਨ।ਆਪਣੇ ਆਪ 'ਤੇ ਸ਼ੱਕ ਹੋਣ ਲੱਗਾ, ਮੈਂ ਕਾਰ 'ਚੋਂ ਉਤਰੀ ਤੇ ਮੇਲਬਾਕਸ ਚੈੱਕ ਕੀਤਾ ਕਿਉਂਕਿ ਮੈਨੂੰ ਨੋਟੀਫਿਕੇਸ਼ਨ ਮਿਲੀ ਸੀ ਕਿ ਮੇਰਾ ਇੱਕ ਆਰਡਰ ਡਿਲੀਵਰ ਹੋ ਗਿਆ ਸੀ ਮੈਂ ਜ਼ਿਆਦਾਤਰ ਸਮਾਨ ਆਨਲਾਈਨ ਖਰੀਦਦਾਰੀ ਕਰਦੀ ਹਾਂ ਕਿਉਂਕਿ ਮੈਂ ਪਿਛਲੇ 10 ਸਾਲਾਂ ਤੋਂ ਆਨਲਾਈਨ ਕਾਰੋਬਾਰ ਰ ਚਲਾਉਂਦੀ ਹਾਂ। ਮੈਨੂੰ ਪਤਾ ਕਿ ਛੋਟੇ ਕਾਰੋਬਾਰੀਆਂ ਦਾ ਸਮਰਥਨ ਕਰਨਾ ਕਿੰਨਾ ਜ਼ਰੂਰੀ ਆ, ਤੇ ਮੈਂ ਸਿੱਧੇ ਆਨਲਾਈਨ ਖਰੀਦਣ ਨੂੰ ਤਰਜੀਹ ਦਿੰਦੀ ਹਾਂ।ਪਰ ਮੇਲਬਾਕਸ ਵਿੱਚ ਕੁਝ ਨਹੀਂ ਸੀ, ਨਾ ਹੀ ਲਾਕਡ ਬਾਕਸ ਵਿੱਚ।ਮੈਂ ਆਪਣਾ ਫੋਨ 📱 ਚੈੱਕ ਕੀਤਾ।ਇਹ ਵੀ ਅਜੀਬ ਸੀ।ਕਾਰ ਨੂੰ ਲਾਕ ਕਰਕੇ, ਮੈਂ ਪੌੜੀਆਂ ਉਤਰੀ ਤੇ ਵੇਖਿਆ ਕਿ ਬੈਂਚ 'ਤੇ, ਮੀਂਹ ਤੋਂ ਬਚਾਅ ਵਿੱਚ, ਮੇਰਾ ਪਾਰਸਲ ਤੇ ਮੇਰੇ 99% ਸੁੱਕੇ ਕੱਪੜੇ ਰੱਖੇ ਸਨ।ਕੀ ਹੋਇਆ?ਇਹ ਕਿਵੇਂ?ਇਹ ਕਿਉਂ ਸੀ?ਮੈਂ ਹੇਠਾਂ ਵੱਲ ਗਈ, ਜਿੱਥੇ ਹੇਠਲਾ ਗੇਟ ਖੁੱਲ੍ਹਿਆ ਤੇ ਸਟੀਫਨ ਵੀ ਹੁਣੇ ਘਰ ਪਹੁੰਚਿਆ ਸੀ। ਇਹ ਤਾਂ ਇਹ ਉਸ ਨੇ ਵੀ ਨਹੀਂ ਕੀਤਾ ਅਸੀਂ ਸਭ ਕੁਝ ਅੰਦਰ ਲੈ ਗਏ, ਮੈਂ ਕੱਪੜੇ ਚੈੱਕ ਕੀਤੇ ਤੇ ਉਹਨਾਂ ਨੂੰ ਡ੍ਰਾਇਰ ਵਿੱਚ ਪਾ ਦਿੱਤਾ ਤਾਂ ਜੋ ਉਹ ਪੂਰੀ ਤਰ੍ਹਾਂ ਸੁੱਕ ਜਾਣ । ਮੈਂ ਬਹੁਤ ਸ਼ੁਕਰਗੁਜ਼ਾਰ ਸੀ ਕਿ ਕੱਪੜੇ ਲਾਈਨ 'ਤੇ ਭਿੱਜੇ ਨਹੀਂ ਸਨ ਜਾਂ ਲਾਅਨ ਵਿੱਚ ਨਹੀਂ ਡਿੱਗੇ।ਅਸੀਂ ਅੰਦਰ ਜਾ ਕੇ ਸਰਵੇਲੈਂਸ ਸਿਸਟਮ ਚੈੱਕ ਕੀਤਾ ਤੇ ਇਹ ਵੇਖਿਆ।ਮਿਲੀਅਨ ਵਿੱਚੋਂ ਇੱਕ, ਇਹ ਬੰਦਾ ਬਹੁਤ ਸ਼ਾਨਦਾਰ ਹੈ। ਮੈਂ ਅਗਲੀ ਡਿਲੀਵਰੀ ਦੀ ਉਡੀਕ ਨਹੀਂ ਕਰ ਸਕਦੀ ਤਾਂ ਜੋ ਮੈਂ ਉਸ ਦਾ ਧੰਨਵਾਦ ਕਰ ਸਕਾਂ ਇਸ ਵੀਰ ਦਾ ਨਾਂ ਗੁਰਪ੍ਰੀਤ ਸਿੰਘ ਆ ਇਸ ਦੇ ਇਸ ਚੰਗੇ ਕੰਮ ਨੂੰ ਇੰਸਟਾ ਤੇ ਫੇਸਬੁੱਕ ਪੇਜ਼ ਉੱਪਰ ਲੱਖਾਂ ਲੋਕਾਂ ਨੇ ਸਲਾਹਿਆ । ਆਸਟ੍ਰੇਲੀਆ ਦੇ ਬਹੁਤ ਸਾਰੇ ਨਿਊਜ਼ ਚੈਨਲ ਇਹਨਾਂ ਦੋਨਾਂ ਦੀਆਂ ਇੰਟਰਵਿਊ ਕਰ ਰਹੇ ਹਨ।