
25/05/2025
💥 #ਲਾਸ਼ਾਂ ਦੀ #ਬਦਬੂ 💩
-: ਗੁਰਦੇਵ ਸਿੰਘ ਸੱਧੇਵਾਲੀਆ 24.05.2025
☝️ ਇਸੇ ਸਿਰਲੇਖ ਹੇਠ ਕਈ ਸਾਲ ਪਹਿਲਾਂ ਮੈਂ ਇਕ ਲੇਖ ਲਿਖਿਆ ਸੀ ਅਤੇ ਤੋਤੇ ਦੇ ਯਾਰਾਂ ਨਿਊਜੀਲੈਂਡ 'ਆਵਦੇ' ਗੁਰਦੁਆਰੇ ਦੀਆਂ ਕੰਧਾਂ ਉਪਰ ਪੋਸਟਰ ਬਣਾ ਬਣਾ ਚਿਪਕਾਏ ਸਨ, ਪਰ ਆਵਦੀਆਂ ਲਾਸ਼ਾਂ ਦੀ ਵਾਰੀ ਆਈ ਤਾਂ ਮੋਢੇ ਖਿੱਚ ਗਏ ਯਾਣੀ ਕੁੱਤਾ ਤਾਂ ਦੂਸਰੇ ਦਾ, ਖੁਦ ਦਾ ਤਾ ਟੌਮੀ।
🙏 ਮੈਂ ਜਦ ਲੂੰਗੀਆਂ ਵਾਲੇ #ਜਥੇਦਾਰਾਂ ਨੂੰ #ਲਾਸ਼ਾਂ ਕਹਿੰਦਾ ਸਾਂ ਤਾਂ ਬੰਦੇ ਅਪਣੇ ਕਹਿੰਦੇ ਜਥੇਦਾਰਾਂ 'ਤੇ ਹੱਥ ਹੌਲਾ ਰਖਿਆ ਕਰ, ਪਰ ਕੀ ਅਕਾਲ ਤਖਤ ਸਾਹਿਬ ਉਪਰ ਬੈਠਣ ਦੀ ਭੋਰਾ ਵੀ ਔਕਾਤ ਹੋਵੇ ਇਨਾ ਦੀ! ਕਿਥੇ ਦੋ ਕੋਡੀ ਦੇ ਤਨਖਾਹਦਾਰ, ਕਿੱਥੇ ਅਕਾਲ ਤਖਤ ਸਾਹਿਬ। ਜੇ ਕੌਡੀ ਦੀ ਔਕਾਤ ਨਾ ਹੁੰਦੀ ਤਾਂ ਛਿਤਰ ਲਾਹ ਕੇ ਦੌੜਾਓਂਦੇ ਨਾ ਕਿ ਇਸੇ ਤਖਤ ਨੂੰ ਮੜੀ ਕਹਿੰਦੇ ਰਹੇ ਓਂ ਬੇਗੈਰਤੋ। ਢਡਰੀ ਦੇ ਚੈਨਲ 'ਤੇ ਹਾਲਾਂ ਤਕ ਓਹ ਸਭ ਭਕਾਈ ਪਈ ਜਿਹੜੀ ਇਹ ਮਾਰਦੇ ਰਹੇ ਨੇ ਫਿਰ #ਕਾਹਦੀ #ਮਾਫੀ?
🌿 ਕਿਸਾਨ ਦਾ ਮਿੱਤਰ ਬਣਿਆ ਸ਼ੇਰ ਆਂਹਦਾ ਮੇਰੇ ਸਿਰ ਵਿਚ ਕੁਹਾੜਾ ਮਾਰ, ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ ਈ, ਪਰ ਦੋ ਹਫਤੇ ਬਾਅਦ ਪਤਾ ਮੇਰਾ ਜਰੂਰ ਲੈਣ ਆਈਂ। ਜਦ ਪਤਾ ਲੈਣ ਗਿਆ ਤਾਂ ਸ਼ੇਰ ਆਂਹਦਾ ਕੁਹਾੜੇ ਦੇ ਜਖਮ ਤਾਂ ਮਿਟ ਗਏ, ਪਰ ਇਨੀ ਗਹਿਰੀ ਪੀੜ ਵਿਚ ਵੀ ਤੇਰੀ ਔਰਤ ਦੀ ਕੀਤੀ ਕੁੱਤਿਆ ਬਿਲਿਆ ਯਾਣੀ ਬੋਲਾਂ ਦੇ ਫੱਟ ਨਹੀਂ ਮਿਟੇ।
🤡 #ਢੱਡਰੀ ਅਤੇ ਟੋਲੇ ਨੇ ਰਾਸ਼ਟਰਵਾਦੀਆਂ ਅਤੇ ਕਾਮਰੇਡਾਂ ਨਾਲੋਂ ਵੀ ਗਹਿਰੇ ਜ਼ਖਮ ਦਿੱਤੇ ਸਿੱਖ ਕੌਮ ਨੂੰ, ਅਤੇ ਓਹ ਵੀ ਨਾ ਮਿਟਣ ਵਾਲੇ ਜਹਿਰੀਲੇ ਲਫਜ਼ਾਂ ਦੇ। ਪਰ ਕਿਉਂਕਿ ਓਹ ਤਾਂ ਦੁਸ਼ਮਣ ਸਨ, ਪਰ ਇਹ ਸੱਪ ਕੌਮ ਮੇਰੀ ਨੇ ਦੁੱਧ ਪਾ ਪਾ ਪਾਲੇ ਸਨ ਜੀਹਨਾਂ ਡੰਗਣ ਦਾ ਕੋਈ ਮੌਕਾ ਨਹੀਂ ਛੱਡਿਆ।
▪️ ਸਿੱਖ ਜਰਨੈਲਾਂ 'ਤੇ ਚਿੱਕੜ ਇਨ ਸੁਟਿਆ,
▪️ ਸਿੱਖ ਸ਼ਹੀਦਾਂ ਦਾ ਮਖੌਲ ਇਨ ਓਡਾਇਆ,
▪️ ਸਿੱਖ ਗੁਰੂ ਸਹਿਬਾਨਾਂ ਅਤੇ ਪਰਿਵਾਰਾਂ ਉਪਰ ਉਂਗਲਾਂ ਇਨ ਚੁਕੀਆਂ, ਇਸ ਬਾਰੇ ਬਿਨਾ ਕੋਈ ਸਵਾਲ... #ਸਿੱਧੀ #ਮਾਫੀ?
❌ ਤੁਹਾਡੀਆਂ ਜੱਥੇਦੇਰਾਂ ਨਾਮ ਦੀਆਂ ਲਾਸ਼ਾਂ ਤੋਂ ਤਾਂ ਐਨਾਂ ਨਹੀਂ ਪੁੱਛ ਹੋਇਆ ਕਿ ਗਲਤੀ ਤਾਂ ਮੰਗਣ ਆ ਗਿਆਂ ਏ,
▪️ ਕੌਮ ਦਾ ਮਖੌਲ ਉਡਾਓਂਣ ਵਾਲੇ ਮਸਖਰੇ ਛੱਡੇ ਈ ਪਹਿਲਾਂ?
▪️ ਸਿੱਖ ਕੌਮ ਦਾ ਘਾਤ ਕਰਨ ਵਾਲੇ ਕੇ.ਪੀ ਗਿਲ ਵਰਗੇ ਜਰਵਾਣੇ ਨੂੰ ਪਿਓ ਕਹਿਣ ਵਾਲੇ ਬੇਗੈਰਤਾਂ ਨਾਲੋਂ ਨਾਤਾ ਤੋੜ ਲਿਆ ਈ?
▪️ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥” ਦਾ ਪ੍ਰਮਾਣ ਦੇਣ ’ਤੇ ਸੱਪ ਹਰਨੇਕ ਨੇ ਬਕਵਾਸ ਕੀਤੀ ਸੀ ਕਿ “ਸਾਨੂੰ ਕੀ ਪਤਾ ਗੁਰੂ ਸਾਹਿਬ ਨੇ ਇਹ ਕਿਹਾ ਕਿ ਨਹੀਂ। ਸਾਨੂੰ ਕੀ ਗਾਰੰਟੀ ਆ ਕਿ ਕਿਸੇ ਨੇ ਪੰਕਤੀਆਂ ਲਿਖ ਦਿੱਤੀਆਂ ਉਹਦੇ ਵਿੱਚ।” ਕਹਿਣ ਵਾਲੇ ਨਾਲ ਸੰਬੰਧ ਤੋੜ ਲਿਆ?
🚫 ਸੁਖਬੀਰ ਬਾਦਲ ਦੇ ਅੰਡਬਰ ਵੇਲੇ ਵੀ ਮੈਂ ਕਿਹਾ ਸੀ ਕਿ ਕੌਮ ਨਾਲ ਫਰਾਡ ਐ, ਨਹੀਂ ਲੱਤਾਂ ਵਿੱਚ ਜਾਨ ਇਨਾ ਲਾਸ਼ਾਂ ਦੇ ਪਰ ਕੌਮ ਮੇਰੀ ਪਲ ਲਾਓਂਦੀ ਮਾਫੀਆਂ ਦੇ ਟੋਕਰੇ ਚੁੱਕਣ ਲੱਗੀ।
👳 ਕੌਮ ਮੇਰੀ ਇਨੀ ਹਰਾਸੀ ਕਿਓਂ ਐ, ਕਿਓਂ ਨਹੀਂ ਗੁਰਾਂ 'ਤੇ ਭਰੋਸਾ ਰਿਹਾ ਕਿ ਕਦੇ ਨਚਾਰਾਂ ਤੇ ਪ੍ਰਚਾਰ ਦੀ ਆਸ ਕਰ ਬੈਠਦੀ ਕਦੇ ਤੋਤੇ ਵਰਗੀਆਂ ਲਾਸ਼ਾਂ ਤੇ ਕਿ ਇਹ ਗਡਾ ਕਢਣਗੇ ਕੌਮ ਦਾ।
🙉 ਅਖੇ ਜੀ ਪ੍ਰਚਾਰ ਕਰੂ ਸਿੱਖ ਈਸਾਈ ਬਣਦੇ ਜਾ ਰਹੇ। ਈਸਾਈਆਂ ਦੀਆਂ ਪਲਾਂ ਵਿਚ ਚੀਕਾਂ ਕਢਵਾ ਦੇਣ ਵਾਲਾ ਮਰਦ ਤਾਂ ਥੋਤੋਂ ਸਾਂਭਿਆ ਨਹੀਂ ਗਿਆ, ਹਲਵਾਈਆਂ ਦੇ ਲੱਡੂ ਮੁਕਾ ਛੱਡੇ ਬੇਗੈਰਤਾਂ ਉਸ ਦੀ ਨਾਸਾਂ ਵੱਧਣ 'ਤੇ ਤਾਂ ਹੁਣ ਟੇਕ ਰੱਖ ਰਹੇ ਓਂ ਢਡਰੀ ਵਰਗੇ ਬੇਇਤਬਾਰੇ ਤੇ? ਜਿਹੜਾ ਖੁਦ ਈਸਾਈਆਂ ਨਾਲੋਂ ਖਤਰਨਾਕ ਰੋਲ ਕਰ ਚੁਕਾ ਹੋਇਆ?
👳♂️ ਖਾਲਸੇ ਏ ਇਤਿਹਾਸ ਅਤੇ ਗੁਰਾਂ ਦੇ ਫਲਸਫੇ ਵੰਨੀ ਮੁੜੋਂ ਅਤੇ ਭਰੋਸੇ ਵਿੱਚ ਉਤਰੋ, ਇਨ੍ਹਾਂ ਬਦਬੂ ਮਾਰਦੀਆਂ ਲਾਸ਼ਾਂ ਥੋਡਾ ਕੱਖ ਨਹੀਂ ਸੰਵਾਰਨਾ। ਜੇ ਪਹਿਲਾਂ ਸਵਾਰਿਆ ਤਾਂ ਦਸ ਦਿਓ!❗