28/02/2024
ਫਿਲਮ ਸਟਾਰ ਜਗਜੀਤ ਸੰਧੂ ਦਾ ਸਾਥ ਦੇਣਾ ਚਾਹੀਦਾ ਉਸਨੇ ਆਪਣੀ ਨਵੀਂ ਫਿਲਮ ਉਏ ਭੋਲੇ ਉਏ ਵਿੱਚ ਪੰਖਡੀਆਂ ਨੂੰ ਨੰਗੇ ਕੀਤਾ ਪਰ ਉਸਤੇ ਪਰਚਾ ਦਰਜ ਕਰਤਾ ਉਹਨਾਂ ਤੇ ਕਾਰਵਾਈ ਕਦੋਂ ਹੋਊ ਜੋ ਧੁੰਨੀ ਤੇ ਹੱਥ ਫੇਰਕੇ ਕਿਡਨੀ ਚੋਂ ਪੱਥਰੀ ਕੱਢ ਦਿੰਦੇ,,, ਗੋਰੇ ਤਾਂ ਵੇਖੇ ਨਹੀ ਇੰਝ ਡਰਾਮੇ ਕਰਦੇ ਆਹ ਸਾਡੇ ਨਵੇ ਬਣੇ ਪਾਸਟਰਾਂ ਨੇ ਬੇੜਾ ਗਰਕ ਕੀਤਾ ਕਿੱਥੇ ਧੁੰਨੀ ਤੇ ਕਿੱਥੇ ਕਿਡਨੀ ਹੁੰਦੀ ਹੈ ਏਹ ਵੀ ਨਹੀ ਪਤਾ ਡਾਕਟਰ ਪੰਜਾਹ ਲੱਖ ਲਾਕੇ ਡਿਗਰੀ ਲੈਂਦੇ ਨੇ ਏਹ ਗਲ ਵਿੱਚ ਕਰਾਸ ਪਾਕੇ ਕਿਸੇ ਕਿਡਨੀ ਚੋਂ ਪੱਥਰੀ ਕੱਢੀ ਜਾਂਦੇ ਕਿਸੇ ਚੋਂ ਭੂਤ ਆਤਮਾ ਕੱਢੀ ਜਾਂਦੇ ਨੇ। ਉਸ ਮੁੰਡੇ ਨੇ ਫਿਲਮ ਵਿੱਚ ਕੁੱਝ ਗਲਤ ਨਹੀ ਵਿਖਾਇਆ ਉਸਤੇ ਪਰਚਾ ਦੇ ਦਿੱਤਾ ਇਸ ਤੋਂ OMG 1/2 pk ਵਰਗੀਆਂ ਫਿਲਮਾਂ ਵਾਰੀ ਤਾਂ ਕੋਈ ਕੁਸਕਿਆ ਨਹੀ ।।।
ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜੋ ਪਾਖੰਡ ਵਾਦ ਪੈਦਾ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਉਸਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਮੈ ਜਗਜੀਤ ਸੰਧੂ ਵੱਲੋਂ ਵਿਖਾਏ ਸੱਚ ਦੀ ਸਪੋਟ ਕਰਦਾ ਪਰਚਾ ਦਰਜ ਕਰਵਾਉਣ ਵਾਲੇ ਵੀਰਾਂ ਨੂੰ ਬੇਨਤੀ ਕਰਦਾਂ ਤੁਹਾਡੇ ਲੋਕ ਜੋ ਗਲਤ ਕਰਦੇ ਨੇ ਉਹਨਾਂ ਤੇ ਐਕਸ਼ਨ ਲਵੋ ਤੁਹਾਨੂੰ
ਉਹ ਵੀਡੀਓ ਨਹੀ ਦਿਸਦੀਆਂ ਜੋ ਕਿਵੇਂ ਸਟੇਜ ਤੇ ਹੱਥ ਲਾਇਆਂ ਬਿਜਲੀ ਦੇ ਕਰੰਟ ਲੱਗਣ ਵਾਂਗ ਭੁੜਕਣ ਲੱਗ ਜਾਦੀਆਂ ਜੇ ਏਹਨਾਂ ਵਿੱਚ ਐਨੀ ਸ਼ਕਤੀ ਹੈ ਮੈਨੂੰ ਹੱਥ ਲਾਕੇ ਹੀ ਵਿਖਾ ਦੇਣ ਨਚਾਉਣਾ ਹਿਲਾਉਣਾ ਤਾਂ ਦੂਰ ਦੀ ਗੱਲ ਦੁੱਖੀ ਲੋਕ ਆਉਂਦੇ ਨੇ ਵਿਸ਼ਵਾਸ ਕਰਕੇ ਏਹ ਉਹਨਾਂ ਦਾ ਸਹੀ ਇਲਾਜ ਕਰਵਾਉਣ ਦੀ ਜਗਾਹ ਪਾਖੰਡ ਵਿੱਚ ਪਾ ਦਿੰਦੇ ਨੇ ਸਾਡੀਆਂ ਧਾਰਮਿਕ ਜੱਥੇਬੰਦੀਆ ਨੂੰ ਬੋਲਣਾ ਚਾਹੀਦਾ ਸੀ ਪ੍ਰਚਾਰਕ ਚੁੱਪ ਨੇ ਸ਼੍ਰੋਮਣੀ ਕਮੇਟੀ ਨੇ ਕਦੇ ਗੁਰੂ ਪੀਰਾਂ ਫਕੀਰਾਂ ਦੀ ਧਰਤੀ ਤੇ ਹੋ ਰਹੇ ਪਾਖੰਡ ਦਾ ਵਿਰੋਧ ਨਹੀ ਕੀਤਾ
ਮੈਂ ਜਗਜੀਤ ਸੰਧੂ ਨੂੰ ਸਪੋਟ ਕਰਦਾ ਹੋਇਆ ਪੋਸਟ ਲਿਖ ਰਿਹਾਂ ਮੇਰਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜਾਂ ਕਿਸੇ ਵੀ ਧਰਮ ਨਾਲ ਕੋਈ ਰੌਲਾ ਨਹੀ ਪਰ ਪਾਖੰਡ ਵਾਦ ਵਿਰੋਧ ਕਰਦਾ