ANJUM GILL

ANJUM GILL Punjabi Activist

ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2026 ਲਾਹੌਰ"ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਦੇ ਨਾਂ"چوتھی انٹرنیشنل پنجابی کانفرنس 2026 لہور"بُلھ...
27/08/2026

ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2026 ਲਾਹੌਰ
"ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਦੇ ਨਾਂ"
چوتھی انٹرنیشنل پنجابی کانفرنس 2026 لہور
"بُلھے شاہ دی وچار دھارا دے ناں"

ਪੰਜਾਬ ਤੇ ਪੰਜਾਬੀ ਮੇਰਾ ਇਸ਼ਕ ਹੈ, ਇਸ ਦੀ ਰਾਹ 'ਤੇ ਜਦੋਂ ਦਾ ਚੱਲਿਆ ਹਾਂ ਦਰਜਨਾਂ ਹਮ-ਖ਼ਿਆਲ ਸੱਜਣ ਮਿਲਦੇ ਜਾ ਰਹੇ ਨੇ। ਜੀ ਐਸ ਭਾਜੀ ਉਹਨਾਂ ਦੋਸ...
23/08/2026

ਪੰਜਾਬ ਤੇ ਪੰਜਾਬੀ ਮੇਰਾ ਇਸ਼ਕ ਹੈ, ਇਸ ਦੀ ਰਾਹ 'ਤੇ ਜਦੋਂ ਦਾ ਚੱਲਿਆ ਹਾਂ ਦਰਜਨਾਂ ਹਮ-ਖ਼ਿਆਲ ਸੱਜਣ ਮਿਲਦੇ ਜਾ ਰਹੇ ਨੇ। ਜੀ ਐਸ ਭਾਜੀ ਉਹਨਾਂ ਦੋਸਤਾਂ ਚੋਂ ਨੇ ਜੋ ਪੰਜਾਬ ਪੰਜਾਬੀ ਲਈ ਉਹੀ ਸੋਚ ਰੱਖਦੇ ਨੇ ਜੋ ਪਾਕਿਸਤਾਨ ਵਿੱਚ ਬੈਠੇ ਅਸੀਂ ਲੋਕ ਰੱਖਦੇ ਹਾਂ। ਕੋਈ ਦੋ ਮਹੀਨੇ ਪਹਿਲਾਂ ਮੈਂ ਜੀ ਐਸ ਭਾਜੀ ਹੋਰਾਂ ਨੂੰ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 'ਤੇ ਲਾਹੌਰ ਆਉਣ ਦਾ ਕਿਹਾ ਤੇ ਉਹਨਾਂ ਨਾਲ ਹੀ "ਹਾਂ" ਦਾ ਨਾਅਰਾ ਮਾਰ ਦਿੱਤਾ। ਆਖਣ ਲੱਗੇ ਆਪ ਵੀ ਆਉਣਾ ਐ ਤੇ ਜੀ ਐਸ ਭਾਜੀ ਗਲੋਬਲ ਫੈਮਿਲੀ ਦੇ ਦੁਨੀਆ ਭਰ ਵਿੱਚ ਵੱਸਦੇ ਸੱਜਣਾਂ ਨੂੰ ਵੀ ਨਾਲ ਲਿਆਉਣਾ ਐ। ਸੋ ਆਪਣੇ ਵਾਅਦੇ ਮੂਜਬ ਜੀ ਐਸ ਗਲੋਬਲ ਫੈਮਿਲੀ ਦੇ ਸੱਜਣ ਇਸ ਕਾਨਫਰੰਸ ਵਿੱਚ ਭਰਵੀਂ ਸਾਂਝ ਬਣਾਉਣਗੇ। ਇਸ ਸਾਂਝ ਦੇ ਨਾਲ-ਨਾਲ ਉਹਨਾਂ ਵੱਲੋਂ ਇਕ ਬਹੁਤ ਉਚੇਚਾ ਪੰਜਾਬੀ ਐਵਾਰਡ ਵੀ ਜਾਰੀ ਕੀਤਾ ਜਾਵੇਗਾ ਜੋ ਹਰ ਸਾਲ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਮੌਕੇ 'ਤੇ ਕਿਸੇ ਮਾਣ-ਯੋਗ ਪੰਜਾਬੀ ਸੂਝਵਾਨ ਨੂੰ ਪੇਸ਼ ਕੀਤਾ ਜਾਵੇਗਾ। ਯਕੀਨਨ ਇਸ ਐਵਾਰਡ ਬਾਰੇ ਜਾਣ ਕੇ ਹਰ ਪੰਜਾਬੀ ਨੂੰ ਖ਼ੁਸ਼ੀ ਹੋਵੇਗੀ।ਜੀ ਆਇਆਂ ਨੂੰ ਜੀ ਐਸ ਭਾਜੀ ਤੇ ਸਭ ਪੰਜਾਬੀ ਪਿਆਰਿਆਂ ਨੂੰ, ਤੁਹਾਡਾ ਆਉਣਾ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ.

پنجاب تے پنجابی میرا عشق اے، ایس دی راہ تے جدوں دا چلیا آں درجناں ہم خیال سجن ملدے جا رئے نیں۔ جی ایس بھا جی اوہناں دوستاں چوں نیں جو پنجاب پنجابی لئی اوہی سوچ رکھدے نیں جو پاکستان وچ بیٹھے اسیں لوگ رکھدے آں. کوئی دو مہینے پہلے میں جی ایس بھا جی ہوراں نوں چوتھی انٹرنیشنل پنجابی کانفرنس تے لہور آن دا کہیا تے اوہناں نال ای "ہاں" دا نعرہ مار دتا۔ آکھن لگے آپ وی آنا اے تے جی ایس بھا جی گلوبل فیملی دے دنیا بھر وچ وسدے سجناں نوں وی نال لیانا اے۔ سو اپنے وعدے موجب جی ایس گلوبل فیملی دے سجن ایس کانفرنس وچ بھرویں سانجھ بنان گے۔ ایس سانجھ دے نال نال اوہناں ولوں اک بہت اُچیچا پنجابی ایوارڈ وی جاری کیتا جائے گا جو ہر سال انٹرنیشنل پنجابی کانفرنس دے موقعے تے کسے مان جوگ پنجابی سوجھوان نوں پیش کیتا جائے گا۔ یقینن ایس ایوارڈ بارے جان کے ہر پنجابی نوں خُشی ہوئے گی۔
جی آیاں نوں جی ایس بھا جی تے سب پنجابی پیاریاں نوں، تُہاڈا آنا ساڈے لئی وڈے مان دی گل اے..

پنجابی ورثے، پنجابی بولی تے پنجاب دے آن والے کل نوں اگانہہ ودھو سوچ نال جوڑن لئی وڈے جتن کرن آلے سربریندر سنگھ کُلار تے ...
23/08/2026

پنجابی ورثے، پنجابی بولی تے پنجاب دے آن والے کل نوں اگانہہ ودھو سوچ نال جوڑن لئی وڈے جتن کرن آلے سربریندر سنگھ کُلار تے کرن جیت کور کُلار ہوراں دی اسٹریلیا توں کانفرنس وچ اُچیچی رلت ہوئے گی۔ جی آیاں نوں کرن جی تے سربریندر جی۔ تہاڈی سانجھ ساڈے لئی مان دی گل اے

ਪੰਜਾਬੀ ਵਿਰਸੇ, ਪੰਜਾਬੀ ਬੋਲੀ ਤੇ ਪੰਜਾਬ ਦੇ ਆਉਣ ਵਾਲੇ ਕੱਲ੍ਹ ਨੂੰ ਅਗਾਹਾਂਵਧੂ ਸੋਚ ਨਾਲ ਜੋੜਨ ਲਈ ਵੱਡੇ ਜਤਨ ਕਰਨ ਵਾਲੇ ਸਰਬਰਿੰਦਰ ਸਿੰਘ ਕੁਲਾਰ ਤੇ ਕਰਨਜੀਤ ਕੌਰ ਕੁਲਾਰ ਹੋਰਾਂ ਦੀ ਆਸਟ੍ਰੇਲੀਆ ਤੋਂ ਕਾਨਫਰੰਸ ਵਿੱਚ ਉਚੇਚੀ ਰਲਤ ਹੋਵੇਗੀ। ਜੀ ਆਇਆਂ ਨੂੰ ਕਰਨ ਜੀ ਤੇ ਸਰਬਰਿੰਦਰ ਜੀ, ਤੁਹਾਡੀ ਸਾਂਝ ਸਾਡੇ ਲਈ ਮਾਣ ਦੀ ਗੱਲ ਹੈ..

اجوکی پنجابی پیڑھی نوں ایہ آکھنا چاہندا آں کہ چوتھی انٹرنیشنل پنجابی کانفرنس دے موقعے دے پنجابی شارٹ فلماں دا مقابلہ ایہ...
21/08/2026

اجوکی پنجابی پیڑھی نوں ایہ آکھنا چاہندا آں کہ چوتھی انٹرنیشنل پنجابی کانفرنس دے موقعے دے پنجابی شارٹ فلماں دا مقابلہ ایہ سوچ کے رکھا گیا اے کہ پنجابی دھیاں پُتر ایس آرٹ راہیں پنجاب پنجابی دے مسلیاں نوں سُچجے ڈھنگ نال بیان کر سکن۔ فلم راہیں اسیں اپنی ہر گل کر سکدے آں، وکھا سکدے آں۔
پیاریو! اسیں ایہ سب اپنی مدد آپ دے تحت کر رئے آں اور یقینن اوکھے ہو کے کردے آں۔ پلیز ایس دے کرن دے مقصد نوں سمجھو۔۔ ایس وار اسیں انعامی رقم سو فیصد ایس لئی ودھا رئے آں کہ شارٹ فلم بناون آلے کُڑیاں مُنڈے ہور چج دا کنٹیکٹ بنا سکن۔ ایس مقابلے دے دو انعام اسیں پاکستانی پنجاب دے رکھے نیں تے اک انعام پاکستان توں باہر بیٹھی اجوکی پیڑھی دے ناں کیتا اے۔ سانوں پوری امید اے کہ ایہ پنجابی شارٹ فلماں پنجاب پنجابی دا سیوا دا اک نواں ٹرینڈ بنن گیاں۔
مِتھیاں تریخاں تک فلماں دا ساڈے کول اپڑنا ضروری اے۔

ਅਜੋਕੀ ਪੰਜਾਬੀ ਪੀੜ੍ਹੀ ਨੂੰ ਇਹ ਆਖਣਾ ਚਾਹੁੰਦਾ ਹਾਂ ਕਿ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਮੌਕੇ 'ਤੇ ਪੰਜਾਬੀ ਸ਼ਾਰਟ ਫ਼ਿਲਮਾਂ ਦਾ ਮੁਕਾਬਲਾ ਇਹ ਸੋਚ ਕੇ ਕਰਵਾ ਰਹੇ ਹਾਂ ਕਿ ਪੰਜਾਬੀ ਧੀਆਂ-ਪੁੱਤਰ ਇਸ ਆਰਟ ਰਾਹੀਂ ਪੰਜਾਬ, ਪੰਜਾਬੀ ਤੇ ਇਸ ਨਾਲ ਜੁੜੇ ਮਸਲਿਆਂ ਨੂੰ ਸੁਚੱਜੇ ਢੰਗ ਨਾਲ ਬਿਆਨ ਕਰ ਸਕਣ। ਫ਼ਿਲਮ ਰਾਹੀਂ ਅਸੀਂ ਆਪਣੀ ਹਰ ਗੱਲ ਕਰ ਸਕਦੇ ਹਾਂ, ਵਿਖਾ ਸਕਦੇ ਹਾਂ।ਪਿਆਰਿਓ! ਅਸੀਂ ਇਹ ਸਭ ਆਪਣੀ ਮਦਦ ਆਪ ਦੇ ਤਹਿਤ ਕਰ ਰਹੇ ਹਾਂ ਔਰ ਯਕੀਨਨ ਔਖੇ ਹੋ ਕੇ ਕਰਦੇ ਹਾਂ। ਇਸ ਵਾਰ ਅਸੀਂ ਇਨਾਮੀ ਰਕਮ ਸੌ ਫ਼ੀਸਦ ਇਸ ਲਈ ਵਧਾ ਰਹੇ ਹਾਂ ਕਿ ਸ਼ਾਰਟ ਫ਼ਿਲਮ ਬਣਾਉਣ ਵਾਲੇ ਕੁੜੀਆਂ-ਮੁੰਡੇ ਹੋਰ ਚੱਜ ਦਾ ਕੰਟੈਂਟ ਬਣਾ ਸਕਣ। ਇਸ ਮੁਕਾਬਲੇ ਦੇ ਦੋ ਇਨਾਮ ਅਸੀਂ ਪਾਕਿਸਤਾਨੀ ਪੰਜਾਬ ਦੇ ਰੱਖੇ ਨੇ ਤੇ ਇੱਕ ਇਨਾਮ ਪਾਕਿਸਤਾਨ ਤੋਂ ਬਾਹਰ ਬੈਠੀ ਅਜੋਕੀ ਪੀੜ੍ਹੀ ਦੇ ਨਾਂ ਕੀਤਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਪੰਜਾਬੀ ਸ਼ਾਰਟ ਫ਼ਿਲਮਾਂ ਪੰਜਾਬ ਪੰਜਾਬੀ ਦੀ ਸੇਵਾ ਦਾ ਇੱਕ ਨਵਾਂ ਟ੍ਰੈਂਡ ਬਣਨਗੀਆਂ।ਮਿੱਥੀਆਂ ਤਾਰੀਖ਼ਾਂ ਤੱਕ ਫ਼ਿਲਮਾਂ ਦਾ ਸਾਡੇ ਕੋਲ ਅੱਪੜਨਾ ਜ਼ਰੂਰੀ ਹੈ।
(ਅਹਿਮਦ ਰਜ਼ਾ ਪੰਜਾਬੀ, ਚੀਫ਼ ਆਰਗੇਨਾਈਜ਼ਰ, ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਲਾਹੌਰ)

ਸ਼ਾਰਟ ਫ਼ਿਲਮ ਪੰਜਾਬੀ ਜ਼ਬਾਨ ਵਿੱਚ ਹੋਵੇ।ਸ਼ਾਰਟ ਫ਼ਿਲਮ ਦੇ ਮੁਦੱਈ (ਵਿਸ਼ੇ): ਪੰਜਾਬੀ ਜ਼ਬਾਨ, ਪੰਜਾਬੀ ਰਹਿਤਲ, ਪੰਜਾਬ ਦੀ ਵੰਡ ਨਾਮਨਜ਼ੂਰ, ਮਾਹੌਲੀਆਤੀ ਤੇ ਪੰਜਾਬੀ ਯੂਥ ਦੇ ਮਸਲੇ।ਫ਼ਿਲਮ ਦੀ ਕਹਾਣੀ 'ਤੇ ਫੋਕਸ ਕੀਤਾ ਜਾਵੇ ਡਾਇਰੈਕਟ ਪ੍ਰੋਪੇਗੰਡਾ ਨਾ ਹੋਵੇ।ਸ਼ਾਰਟ ਫ਼ਿਲਮ ਦੇ ਮੁਕਾਬਲੇ ਵਿੱਚ ਜਿੱਤਣ ਵਾਲੀਆਂ ਪਹਿਲੀਆਂ 3 ਫ਼ਿਲਮਾਂ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿੱਚ ਵਿਖਾਈਆਂ ਜਾਣਗੀਆਂ।ਮੁਕਾਬਲੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪੜ੍ਹਿਆਰਾਂ (ਵਿਦਿਆਰਥੀਆਂ) ਦੇ ਨਾਲ ਸੋਸ਼ਲ ਮੀਡੀਆ 'ਤੇ ਕੰਮ ਕਰਦੀਆਂ ਟੀਮਾਂ ਵੀ ਹਿੱਸਾ ਲੈ ਸਕਦੀਆਂ ਨੇ।ਮੁਕਾਬਲੇ ਵਿੱਚ ਘੱਲੀਆਂ (ਭੇਜੀਆਂ) ਗਈਆਂ ਫ਼ਿਲਮਾਂ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ ਮਲਕੀਅਤ ਹੋਣਗੀਆਂ।ਜੀਊਰੀ ਦਾ ਫ਼ੈਸਲਾ ਹਰ ਸੂਰਤ ਮੰਨਿਆ ਜਾਏਗਾ।ਪੰਜਾਬੀ ਫ਼ਿਲਮਾਂ ਐਚ ਡੀ ਰੇਜ਼ੋਲਿਊਸ਼ਨ ਵਿੱਚ ਹੋਣ ਤੇ ਕੋਈ ਕਾਪੀਰਾਈਟ ਮਿਊਜ਼ਿਕ ਨਾ ਵਰਤਿਆ ਜਾਵੇ।ਮੁਕਾਬਲੇ ਦੇ 60 ਫ਼ੀਸਦ ਨੰਬਰਾਂ ਦਾ ਅਖ਼ਤਿਆਰ ਜੱਜਾਂ ਕੋਲ ਤੇ ਚਾਲੀ ਫ਼ੀਸਦ ਵੀਊਜ਼ ਦੇ ਨੰਬਰਜ਼ ਸ਼ਾਮਲ ਕੀਤੇ ਜਾਣਗੇ।

❤️ Lahore Babar Jalandhari  Mohsin Basra Rana Umar Punjabi
13/08/2026

❤️ Lahore Babar Jalandhari Mohsin Basra Rana Umar Punjabi

چوتھی انٹرنیشنل پنجابی کانفرنس 2026 ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2026 اج لاہور وچ پنجابی پرچار والوں چوتھی انٹرنیشنل پ...
10/08/2026

چوتھی انٹرنیشنل پنجابی کانفرنس 2026
ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2026

اج لاہور وچ پنجابی پرچار والوں چوتھی انٹرنیشنل پنجابی کانفرنس 2026 دا باقاعدہ اعلان کر دِتا گیا اے۔

اے تین روزہ کانفرنس 27، 28 تے 29 نومبر 2026 نوں پلاک (PILAC)، لاہور وچ منعقد ہووے گی، جتھے پنجاب دے مختلف حصیاں تے دنیا بھر توں پنجابی زبان نال پیار کرن والے دوست اکٹھے ہون گے۔

تُسی سب وی تیاری کر لو
📅 27، 28 تے 29 نومبر 2026 — اے تاریخاں یاد رکھنا

ਅੱਜ ਲਾਹੌਰ ਵਿੱਚ ਪੰਜਾਬੀ ਪ੍ਰਚਾਰ ਵੱਲੋਂ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2026 ਦਾ ਬਾਕਾਇਦਾ ਐਲਾਨ ਕਰ ਦਿੱਤਾ ਗਿਆ ਏ।
ਇਹ ਤਿੰਨ ਰੋਜ਼ਾ ਕਾਨਫਰੰਸ 27, 28 ਤੇ 29 ਨਵੰਬਰ 2026 ਨੂੰ ਪਲਾਕ (PILAC), ਲਾਹੌਰ ਵਿੱਚ ਕਰਵਾਈ ਜਾਵੇਗੀ, ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਦੁਨੀਆ ਭਰ ਤੋਂ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਦੋਸਤ ਇਕੱਠੇ ਹੋਣਗੇ।

ਤੁਸੀਂ ਸਾਰੇ ਵੀ ਤਿਆਰੀ ਕਰ ਲਓ! 💚
📅 27, 28 ਤੇ 29 ਨਵੰਬਰ 2026 — ਇਹ ਤਾਰੀਖਾਂ ਯਾਦ ਰੱਖਣਾ।

*" سدٌا "*Mela Baba Bulleh Shah 2026Date: 29 August 2026Time: 7:00 PMVenue: Sanjha Vehra, Kasur*سانجھا ویڑھا قصور* ولوں ...
07/08/2026

*" سدٌا "*
Mela Baba Bulleh Shah 2026

Date: 29 August 2026
Time: 7:00 PM
Venue: Sanjha Vehra, Kasur
*سانجھا ویڑھا قصور* ولوں سب سجن پیاریاں نوں، کُل خلقت نوں، ہاری ساری نوں سدٌا *میلہ بُلھے شاہ 2026*

تریخ: 29 اگست 2026
دیہاڑ : ہفتہ، شامیں 7 وجے
تھاں: سانجھا ویڑھا، قصور

Lahore ❤️
03/08/2026

Lahore ❤️

01/08/2026

Lahore 1947 ,Pre partition building At Anarkali Bazar Lahore

Address

Punjab
Lahore

Alerts

Be the first to know and let us send you an email when ANJUM GILL posts news and promotions. Your email address will not be used for any other purpose, and you can unsubscribe at any time.

Contact The Business

Send a message to ANJUM GILL:

Shortcuts

Share