07/27/2024
••••••••••••••••• #ਸ਼ਹੀਦੀ_ਦਿਹਾੜਾ ••••••••••••••••
•••• #ਭਾਈ_ਬੋਤਾ_ਸਿੰਘ_ਜੀ_ਤੇ_ਭਾਈ_ਗਰਜਾ_ਸਿੰਘ_ਜੀ ••••
ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਪੰਜਾਬ ਦੀ ਧਰਤੀ 'ਤੇ ਪੈਦਾ ਹੋਏ ਉਹ #ਯੋਧੇ ਸਨ, ਜਿਹਨਾ ਨੇ ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਕਲਗੀਧਰ ਦਸਮੇਸ਼ ਪਿਤਾ, #ਧੰਨ_ਧੰਨ_ਸ੍ਰੀ_ਗੁਰੂ_ਗੋਬਿੰਦ_ਸਿੰਘ_ਜੀ ਦੇ #ਸਵਾ_ਲਾਖ_ਸੇ_ਏਕ_ਲੜਾਊਂ ਦੇ ਮਹਾਂਵਾਕ ਨੂੰ ਸੱਚ ਕਰਦਿਆਂ ਜਾਬਰ ਹਕੂਮਤ ਨਾਲ ਟੱਕਰ ਲਈ।
ਸੰਨ ੧੭੩੯ ਈਸਵੀ 'ਚ #ਜਕਰੀਆ_ਖਾਨ ਨੇ ਸਿੰਘਾਂ ਦੇ #ਸਿਰਾਂ ਦੇ #ਮੁੱਲ ਰੱਖੇ ਹੋਏ ਸਨ, ਲਾਲਚੀ ਲੋਕਾਂ ਤੇ ਪਠਾਨਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰ ਮੁਕਾਇਆ ਤੇ ਸਿਰਾਂ ਦੇ ਇਨਾਮ ਸਰਕਾਰ ਕੋਲੋਂ ਲੈ ਰਹੇ ਸਨ ਤੇ ਵਿਰਲਾ ਹੀ ਸਿੱਖ ਨਜ਼ਰ ਆਉਂਦਾ ਸੀ।
ਓਦੋਂ ਇੱਕ ਵੇਰਾਂ #ਦੋ_ਪਠਾਨ ਆਪਸ ਵਿੱਚ ਗੱਲ੍ਹਬਾਤ ਕਰ ਰਹੇ ਸਨ ਕਿ ਹੁਣ ਸਿੱਖ ਖਤਮ ਹੋ ਗਏ ਹਨ। ਇਹ ਗਲ੍ਹ #ਬੋਤਾ_ਸਿੰਘ ਤੇ #ਗਰਜ਼ਾ_ਸਿੰਘ ਨੇ ਕਿਸੇ ਤਰ੍ਹਾਂ ਸੁਣ ਲਈ ਤੇ ਉਨ੍ਹਾਂ ਨੇ ਧਾਰ ਲਿਆ ਕਿ ਬੇਗੈਰਤ ਜੀਣ ਨਾਲੋਂ ਤਾਂ ਮਰਨਾ ਚੰਗਾ।
ਸਿੱਖ ਅੱਜ ਵੀ ਚੜ੍ਹਦੀ ਕਲਾ 'ਚ ਹਨ ਇਹ ਜਤਾਉਣ ਵਾਸਤੇ ਉਨ੍ਹਾਂ ਨੇ #ਜਰਨੈਲੀ_ਸੜਕ ਤੇ ਪਿੰਡ #ਨੂਰਦੀਨ (ਤਰਨਤਾਰਨ) ਲਾਗੇ ਨਾਕਾ ਲਾ ਦਿੱਤਾ ਤੇ ਕਰ (ਟੈਕਸ) ਉਗਰਾਹਉਣਾ ਸ਼ੁਰੂ ਕਰ ਦਿੱਤਾ ਅਤੇ ਜਕਰੀਆ ਖਾਨ ਨੂੰ #ਚਿੱਠੀ ਲਿਖ ਦਿੱਤੀ :
" #ਚਿੱਠੀ_ਲਿਖੇ_ਸਿੰਘ_ਬੋਤਾ।
ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ।
ਆਖੋ ਭਾਬੀ ਖਾਨੋ ਨੂੰ, ਯੌਂ ਆਖੇ ਸਿੰਘ ਬੋਤਾ।’’
ਜਦੋਂ ਇਹ ਖ਼ਤ ਸਰਕਾਰੇ-ਦਰਬਾਰੇ ਪੁੱਜਾ ਤਾਂ ਜ਼ਕਰੀਆ ਖਾਨ ਨੂੰ ਬੜਾ ਗੁੱਸਾ ਆਇਆ। ਗੁੱਸੇ ਵਿਚ ਲਾਲ-ਪੀਲੇ ਹੋਏ ਜ਼ਕਰੀਆ ਖਾਨ ਨੇ ੰਦਿਆਂ ਦੀ ਇਕ ਫ਼ੌਜੀ ਟੁਕੜੀ #ਜਲਾਲ_ਦੀਨ ਦੀ ਕਮਾਨ ਹੇਠ, ਨੂਰਦੀਨ ਦੀ ਸਰਾਂ "ਜਿਥੇ ਸਿੱਖਾਂ ਨੇ ਨਾਕਾ ਲਾਇਆ ਹੋਇਆ ਸੀ" ਵੱਲ ਭੇਜ ਦਿਤੀ। ਇਨ੍ਹਾਂ ਸਿਪਾਹੀਆਂ ਦੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨਾਲ ਹੱਥੋ-ਹੱਥ ਲੜਾਈ ਹੋਈ। ਇਸ ਲੜਾਈ ਵਿਚ ੩੦ ਦੇ ਕਰੀਬ ਮੁਗਲ ਸਿਪਾਹੀ ਮਾਰੇ ਗਏ ਤੇ ਦੋਵੇਂ ਸਿੰਘ ਆਪ ਵੀ #ਸ਼ਹੀਦੀ ਜਾਮ ਪੀ ਗਏ। #ਭਾਈ_ਬੋਤਾ_ਸਿੰਘ_ਜੀ_ਤੇ_ਭਾਈ_ਗਰਜਾ_ਸਿੰਘ_ਜੀ #ਦੋ_ਪਠਾਨ #ਚਿੱਠੀ_ਲਿਖੇ_ਸਿੰਘ_ਬੋਤਾ #ਸਵਾ_ਲਾਖ_ਸੇ_ਏਕ_ਲੜਾਊਂ