
07/26/2025
ਮਾਨਸਾ ਵਿੱਚ ਪੰਜਾਬ ਸਰਕਾਰ ਦੇ 'ਨਸ਼ਾ ਮੁਕਤੀ ਯਾਤਰਾ' ਕੱਢਣ ਮੌਕੇ ਸ. ਪਰਮਿੰਦਰ ਸਿੰਘ ਝੋਟਾ ਪਹੁੰਚ ਗਿਆ। ਝੋਟੇ ਨੇ ਕਿਹਾ ਕਿ ਸਰਕਾਰ ਦੇ ਦਾਅਵੇ ਝੂਠੇ ਹਨ, ਮਾਨਸਾ 'ਚ ਥਾਂ ਥਾਂ ਨਸ਼ਾ ਵਿਕ ਰਿਹਾ, ਮੈਂ ਇਹ ਵੀ ਦੱਸ ਸਕਦਾ ਕੌਣ ਕੌਣ ਵੇਚਦਾ'।
ਸ. ਸੁਖਨੈਬ ਸਿੰਘ ਸਿੱਧੂ ਨੇ ਆਪਣੇ ਪੰਨੇ ਤੇ ਸਾਂਝਾ ਕਰਦਿਆਂ ਕਿਹਾ ਕਿ ਪਰਮਿੰਦਰ ਝੋਟਾ, ਸਥਾਨਕ ਵਿਧਾਇਕ ਅਤੇ ਅਧਿਕਾਰੀਆਂ ਨੂੰ ਸਵਾਲ ਕਰਨਾ ਚਾਹੁੰਦਾ ਸੀ, ਪਰ ਜਦੋਂ ਝੋਟੇ ਦੇ ਆਉਣ ਦੀ ਭਿਣਕ ਪਈ ਤਾਂ ਨਾ ਵਿਧਾਇਕ ਪਹੁੰਚੇ , ਨਾ ਕੋਈ ਸੀਨੀਅਰ ਅਧਿਕਾਰੀ ਅਤੇ ਨਾ 'ਨਸ਼ਾ ਮੁਕਤੀ ਯਾਤਰਾ' ਨਿਕਲੀ।