11/28/2025
ਇਸ ਮੌਸਮ ਨੂੰ ਟਿਕਾਊ ਢੰਗ ਨਾਲ ਮਨਾਓ ਅਤੇ ਊਰਜਾ ਕੁਸ਼ਲਤਾ ਨੂੰ ਹੋਲੀਡੇ ਪਰੰਪਰਾ ਬਣਾਓ
PG&E ਦੇ ਬਜਟ-ਅਨੁਕੂਲ ਸੁਝਾਅ ਵਾਟਸ ਦੀ ਬਰਬਾਦੀ ਕੀਤੇ ਬਿਨਾਂ ਹਾਲਾਂ ਨੂੰ ਸਜਾਉਣ ਵਿੱਚ ਗਾਹਕਾਂ or ਮਦਦ ਕਰ ਸਕਦੇ ਹਨ
ਓਕਲੈਂਡ, ਕੈਲੀਫੋਰਨੀਆ — ਜਿਵੇਂ ਕਿ ਸਜਾਵਟ ਵਧਦੀ ਜਾ ਰਹੀ ਹੈ ਅਤੇ ਪਰਿਵਾਰਕ ਇਕੱਠਾਂ ਲਈ ਉਪਕਰਣ ਲੋੜ ਤੋਂ ਵੱਧ ਚੱਲਦੇ ਹਨ, Pacific Gas and Electric Company (PG&E) ਇਸ ਹੋਲੀਡੇ ਸੀਜ਼ਨ ਵਿੱਚ ਊਰਜਾ ਦੀ ਬਰਬਾਦੀ 'ਤੇ ਕਾਬੂ ਪਾਉਣ ਅਤੇ ਪੈਸੇ ਬਚਾਉਣ ਵਿੱਚ ਗਾਹਕਾਂ or ਮਦਦ ਕਰ ਰਹੀ ਹੈ।
ਕੈਲੀਫੋਰਨੀਆ ਐਨਰਜੀ ਕਮੀਸ਼ਨ, ਦੇ ਮੁਤਾਬਕ, ਆਮ ਤੌਰ 'ਤੇ ਘਰਾਂ ਦੀ 10% ਊਰਜਾ ਦੀ ਵਰਤੋਂ ਰੋਸ਼ਨੀ ਤੋਂ ਹੁੰਦੀ ਹੈ ਅਤੇ 31% ਰਸੋਈ ਦੇ ਉਪਕਰਣਾਂ ਤੋਂ ਹੁੰਦੀ ਹੈ। ਝਪਕਦੀਆਂ ਲਾਈਟਾਂ, ਘਰ ਨੂੰ ਵਾਧੂ ਗਰਮ ਕਰਨ ਅਤੇ ਛੁੱਟੀਆਂ ਦੌਰਾਨ ਤਿਉਹਾਰਾਂ ਦੇ ਖਾਣੇ ਦੇ ਵਿਚਕਾਰ, ਊਰਜਾ ਦੀ ਵਰਤੋਂ ਵਧ ਸਕਦੀ ਹੈ ਅਤੇ ਸਰਦੀਆਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਹੋ ਸਕਦਾ ਹੈ।
"ਛੁੱਟੀਆਂ ਦਾ ਮਤਲਬ ਇੱਕ-ਦੂਜੇ ਨਾਲ ਗੱਲਬਾਤ ਕਰਨਾ ਅਤੇ ਆਰਾਮ ਕਰਨਾ ਹੈ," ਡੇਵਿਡ ਪੋਸਟਰ, PG&E ਡਾਇਰੈਕਟਰ ਆਫ ਬਿਲਡਿੰਗ ਇਲੈਕਟ੍ਰੀਫਿਕੇਸ਼ਨ ਐਂਡ ਐਨਰਜੀ ਐਫੀਸ਼ੀਐਂਸੀ ਨੇ ਕਿਹਾ। "ਗਾਹਕ ਆਪਣੀ ਹੋਲੀਡੇ ਰੁਟੀਨ ਵਿੱਚ ਕੁਝ ਸਧਾਰਨ ਕਦਮਾਂ ਨੂੰ ਸ਼ਾਮਲ ਕਰਕੇ ਊਰਜਾ ਦੀਆਂ ਲਾਗਤਾਂ ਨੂੰ ਘੱਟ ਰੱਖਦੇ ਹੋਏ ਜਸ਼ਨ ਮਨਾ ਸਕਦੇ ਹਨ।"
PG&E ਊਰਜਾ ਕੁਸ਼ਲਤਾ ਸੁਝਾਅ ਅਤੇ ਟਿਕਾਊ ਸਵੈਪ ਖੋਲ੍ਹ ਰਿਹਾ ਹੈ ਤਾਂ ਜੋ ਸਜਾਵਟ ਪੈਕ ਹੋਣ ਤੋਂ ਬਾਅਦ ਵੀ ਗਾਹਕਾਂ ਦੀ ਲੰਮੇ ਸਮੇਂ ਤਕ ਖੁਸ਼ ਅਤੇ ਸੁਚੇਤ ਰਹਿਣ ਵਿੱਚ ਮਦਦ ਕੀਤੀ ਜਾ ਸਕੇ:
• ਤਾਪਮਾਨ ਜਾਂਚ: ਸਰਦੀਆਂ ਦੌਰਾਨ ਆਪਣੇ ਥਰਮੋਸਟੈਟ ਨੂੰ ਹਰ ਡਿਗਰੀ ਘੱਟ ਕਰਨ 'ਤੇ, ਤੁਸੀਂ ਆਪਣੇ ਸਾਲਾਨਾ ਬਿੱਲ ਦਾ 1% ਬਚਾ ਸਕਦਾ ਹੈ।
• ਕਨਵੈਕਸ਼ਨ ਮੋਡ: ਆਪਣੇ ਓਵੇਨ ਉੱਤੇ ਕਨਵੈਕਸ਼ਨ ਸੈਟਿੰਗ ਦੀ ਵਰਤੋਂ ਕਰੋ। ਇਸ ਨਾਲ ਭੋਜਨ ਤੇਜ਼ੀ ਨਾਲ ਅਤੇ ਘੱਟ ਤਾਪਮਾਨ 'ਤੇ ਪਕਦਾ ਹੈ, ਜਿਸ ਨਾਲ ਬਿਜਲੀ ਅਤੇ ਪੈਸਿਆਂ ਦੀ ਬੱਚਤ ਹੁੰਦੀ ਹੈ।
• ਬੈਚ ਕੁਕਿੰਗ ਦੇ ਫਾਇਦੇ: ਸਾਈਡ ਡਿੱਸ਼ਾਂ ਨੂੰ ਓਵੇਨ ਵਿੱਚ ਇੱਕੋ ਸਮੇਂ 'ਤੇ ਨਾਲੋਂ-ਨਾਲ ਪਕਾਓ। ਇਹ ਤੁਹਾਡੇ ਓਵੇਨ ਨੂੰ ਘੱਟ ਸਮੇਂ ਲਈ ਚਲਾ ਕੇ ਤਿਆਰੀ ਦਾ ਸਮਾਂ ਘਟਾਉਂਦਾ ਹੈ ਅਤੇ ਊਰਜਾ ਬਚਾਉਂਦਾ ਹੈ।
• ਝਾਤੀ ਨਾ ਮਾਰੋ: ਜਿੰਨੀ ਵਾਰ ਓਵੇਨ ਦਾ ਦਰਵਾਜ਼ਾ ਖੁੱਲ੍ਹਦਾ ਹੈ, ਅੰਦਰਲਾ ਤਾਪਮਾਨ 25 ਡਿਗਰੀ ਤਕ ਘੱਟ ਜਾਂਦਾ ਹੈ। ਇਸਦੀ ਬਜਾਏ ਓਵੇਨ ਵਿੰਡੋ ਦੀ ਵਰਤੋਂ ਕਰੋ।
• ਅਲ ਡੈਂਟੇ (Al Dente) ਦੇ ਵਿਕਲਪ: ਭੋਜਨਾਂ ਲਈ ਪੁਰਾਣੇ ਸਟੋਵਟੋਪ ਦੇ ਬਜਾਏ ਪਕਾਉਣ ਦੀਆਂ ਵਿਕਲਪਿਕ ਵਿਧੀਆਂ ਦੀ ਖੋਜ ਕਰੋ, ਜਿਹਨਾਂ ਵਿੱਚ ਮਾਈਕ੍ਰੋਵੇਵ, ਕ੍ਰੋਕਪੋਟ, ਜਾਂ ਇੰਡਕਸ਼ਨ ਕੁੱਕਟਾਪ ਸ਼ਾਮਲ ਹਨ, ਤਾਂ ਜੋ ਬਿਜਲੀ ਦੀਆਂ ਲਾਗਤਾਂ ਘਟਾਈਆਂ ਜਾਣ।
• ਬਲਬ ਬੂਸਟ: LED ਹੋਲੀਡੇ ਲਾਈਟਾਂ ਘੱਟੋ-ਘੱਟ 75% ਜ਼ਿਆਦਾ ਊਰਜਾ ਪ੍ਰਭਾਵੀ ਹੁੰਦੀਆਂ ਹਨ, ਅਤੇ ਪੁਰਾਣੇ ਇਨਕੈਂਡੇਸੇਂਟ ਲਾਟੂਆਂ ਨਾਲੋਂ 25 ਗੁਣਾ ਜ਼ਿਆਦਾ ਲੰਮੇ ਸਮੇਂ ਲਈ ਚੱਲਦੀਆਂ ਹਨ।
• ਸਮਾਰਟ ਟਾਇਮਰ: ਊਰਜਾ ਦੀ ਬਰਬਾਦੀ ਨੂੰ ਰੋਕਣ ਲਈ ਚਾਲੂ/ਬੰਦ ਕਰਨ ਦਾ ਸਮਾਂ ਤਹਿ ਕਰਕੇ ਆਪਣੀਆਂ ਹੋਲੀਡੇ ਲਾਈਟਾਂ ਨੂੰ ਸਵੈਚਾਲਿਤ ਕਰੋ। ਹੋਰ ਸੁਝਾਅ ਇੱਥੇ ਮਿਲ ਸਕਦੇ ਹਨ।
ਤੋਹਫ਼ੇ ਜੋ ਵਾਪਸ ਦਿੰਦੇ ਹਨ
• ਇੰਡਕਸ਼ਨ ਕੁੱਕਟਾਪ: ਇੰਡਕਸ਼ਨ ਸਟੋਵ 90% ਤੱਕ ਊਰਜਾ-ਕੁਸ਼ਲ ਹੁੰਦੇ ਹਨ, ਜਦੋਂ ਕਿ ਬਿਜਲੀ ਪ੍ਰਤੀਰੋਧਕ ਸਟੋਵ 75%, ਅਤੇ ਗੈਸ ਸਟੋਵ 40% ਤੱਕ ਊਰਜਾ-ਕੁਸ਼ਲ ਹੁੰਦੇ ਹਨ। PG&E ਇੰਡਕਸ਼ਨ ਕੁੱਕਟਾਪ ਲੋਨਰ ਪ੍ਰੋਗਰਾਮ (PG&E Induction Cooktop Loaner Program) ਗਾਹਕਾਂ ਨੂੰ ਦੋ ਹਫਤਿਆਂ ਲਈ ਬਿਨਾਂ ਕਿਸੇ ਖਰਚ ਦੇ ਸਿੰਗਲ-ਬਰਨਰ ਵਾਲਾ ਇੰਡਕਸ਼ਨ ਕੁੱਕਟਾਪ ਅਤੇ ਕੜਾਹੀ ਉਧਾਰ 'ਤੇ ਲੈਣ ਦੀ ਇਜਾਜ਼ਤ ਦਿੰਦਾ ਹੈ।
• ਊਰਜਾ-ਕੁਸ਼ਲ ਉਪਕਰਣ: Energy Star® ਪ੍ਰਮਾਣਿਤ ਉਪਕਰਣਾਂ ਦੀ ਪੜਚੋਲ ਕਰਨ ਲਈ PG&E ਦੀ ਮੁਫਤ ਐਨਰਜੀ ਐਕਸ਼ਨ ਗਾਈਡ ਦੀ ਵਰਤੋਂ ਕਰੋ।
• LED ਲਾਈਟਾਂ: ਅਮਰੀਕੀ ਊਰਜਾ ਵਿਭਾਗ ਦੇ ਅਨੁਸਾਰ, ਔਸਤਨ ਘਰ LED ਲਾਈਟਾਂ ਦੀ ਵਰਤੋਂ ਕਰਕੇ ਪ੍ਰਤੀ ਸਾਲ ਊਰਜਾ ਖਰਚ ਵਿੱਚ ਲਗਭਗ $225 ਦੀ ਬਚਤ ਕਰਦਾ ਹੈ।
• ਸਮਾਰਟ ਥਰਮੋਸਟੈਟ: ਐਨਰਜੀਸਟਾਰ-ਰੇਟਿਡ ਸਮਾਰਟ ਥਰਮੋਸਟੈਟ ਲਗਾਉਣ ਨਾਲ ਕੈਲੀਫੋਰਨੀਆ ਦੇ ਔਸਤ ਗਾਹਕ ਨੂੰ ਪ੍ਰਤੀ ਸਾਲ $50-$78 ਦੇ ਵਿਚਕਾਰ ਦੀ ਬਚਤ ਹੋ ਸਕਦੀ ਹੈ।
• ਜਗ੍ਹਾ ਅਤੇ ਪਾਣੀ ਗਰਮ ਕਰਨ ਲਈ ਹੀਟ ਪੰਪ: ਰਿਹਾਇਸ਼ੀ ਗਾਹਕ ਜਗ੍ਹਾ ਅਤੇ ਪਾਣੀ ਗਰਮ ਕਰਨ ਲਈ ਗੈਸ ਤੋਂ ਬਹੁਤ ਜ਼ਿਆਦਾ ਕੁਸ਼ਲ ਇਲੈਕਟ੍ਰਿਕ ਹੀਟ ਪੰਪ ਤਕਨਾਲੋਜੀ ਵੱਲ ਬਦਲ ਕੇ ਪ੍ਰਤੀ ਮਹੀਨਾ $78, ਜਾਂ ਲਗਭਗ 20% ਤੱਕ ਦੀ ਬਚਤ ਕਰ ਸਕਦੇ ਹਨ। pge.com/electrification 'ਤੇ ਹੋਰ ਜਾਣੋ।
• EV ਚਾਰਜਰ: ਆਫ-ਪੀਕ ਘੰਟਿਆਂ ਦੌਰਾਨ ਤੁਹਾਡੀ EV ਨੂੰ ਚਾਰਜ ਕਰਨ ਦੀ ਲਾਗਤ ਪੰਪ 'ਤੇ ਪ੍ਰਤੀ ਗੈਲਨ $2.92 ਦਾ ਭੁਗਤਾਨ ਕਰਨ ਦੇ ਬਰਾਬਰ ਹੈ। ਰੈਜ਼ੀਡੈਂਸ਼ੀਅਲ ਚਾਰਜਿੰਗ ਸਲਿਊਸ਼ਨਜ਼ (Residential Charging Solutions) ਪ੍ਰੋਗਰਾਮ PG&E-ਪ੍ਰਵਾਨਿਤ EV ਚਾਰਜਿੰਗ ਉਪਕਰਣਾਂ 'ਤੇ ਛੋਟ ਦੀ ਪੇਸ਼ਕਸ਼ ਕਰਦਾ ਹੈ।
ਤੁਸੀਂ ਇੱਕ ਊਰਜਾ ਕੁਸ਼ਲਤਾ DIY ਟੂਲਕਿੱਟ ਬਣਾ ਕੇ ਵੀ ਸਪਿਰਿਟਾਂ ਨੂੰ ਚਮਕਦਾਰ ਬਣਾ ਸਕਦੇ ਹੋ। ਊਰਜਾ-ਕੁਸ਼ਲ ਸਮੱਗਰੀ ਵਿੱਚ ਨਿਵੇਸ਼ ਦੇ ਨਾਲ, ਗਾਹਕ ਹਰ ਸਾਲ ਲਗਭਗ ਕਈ ਸੈਂਕੜੇ ਡਾਲਰਾਂ ਦੀ ਬੱਚਤ ਕਰ ਸਕਦੇ ਹਨ।
ਇਸ ਸੀਜ਼ਨ ਵਿੱਚ ਵਾਧੂ ਬੱਚਤ ਰਣਨੀਤੀਆਂ ਲਈ ਇਹ ਵੀਡੀਓ ਦੇਖੋ।
ਹੋਰ ਤਰੀਕੇ ਜਿਹਨਾਂ ਨਾਲ ਗਾਹਕ ਬਿੱਲ ਘਟਾ ਸਕਦੇ ਅਤੇ ਪ੍ਰਬੰਧਿਤ ਕਰ ਸਕਦੇ ਹਨ
ਇਹ ਯਕੀਨੀ ਬਣਾਉਣਾ ਕਿ ਗਾਹਕ ਆਪਣੇ ਘਰ ਜਾਂ ਵਪਾਰ ਲਈ ਸਭ ਤੋਂ ਘੱਟ ਲਾਗਤ ਵਾਲੀ ਦਰ 'ਤੇ ਹਨ, ਉਹਨਾਂ ਨੂੰ ਊਰਜਾ ਦੀਆਂ ਲਾਗਤਾਂ ਦਾ ਪ੍ਰਬੰਧਨ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਗਾਹਕ ਆਪਣੇ PG&E ਔਨਲਾਈਨ ਖਾਤੇ ਵਿੱਚ ਲੌਗਇਨ ਕਰਕੇ ਅਤੇ ਰੇਟ ਤੁਲਨਾ ਟੂਲ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਘੱਟ ਰੇਟ ਲੱਭ ਸਕਦੇ ਹਨ।
ਬਜਟ ਬਿਲਿੰਗ ਤੁਹਾਡੇ ਪਿਛਲੇ 12 ਮਹੀਨਿਆਂ ਦੀਆਂ ਊਰਜਾ ਲਾਗਤਾਂ ਦਾ ਔਸਤ ਨਿਕਾਲ ਕੇ ਤੁਹਾਡੇ ਮਾਸਿਕ ਭੁਗਤਾਨ ਦਾ ਨਿਰਧਾਰਤ ਕਰਦੀ ਹੈ ਅਤੇ ਮੌਸਮੀ ਉਤਾਰ-ਚੜਾਅ ਅਤੇ ਹੈਰਾਨ ਕਰ ਦੇਣ ਵਾਲੇ ਬਿੱਲ ਤੋਂ ਬਚਾਉਂਦੀ ਹੈ।
ਛੋਟਾਂ ਅਤੇ ਹੋਰ ਸਰੋਤ
• ਗੋਗ੍ਰੀਨ ਹੋਮ ਫਾਈਨੈਂਸਿੰਗ: ਇੱਕ ਰਾਜ ਵਿਆਪੀ ਪ੍ਰੋਗਰਾਮ ਹੈ ਜੋ ਘਰ ਦੇ ਮਾਲਕਾਂ ਅਤੇ ਕਿਰਾਏਦਾਰਾਂ ਦੀ ਊਰਜਾ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਊਰਜਾ ਕੁਸ਼ਲਤਾ ਅੱਪਗ੍ਰੇਡ ਲਈ ਕਿਫਾਇਤੀ ਵਿੱਤ ਪ੍ਰਦਾਨ ਕਰਦਾ ਹੈ।
• ਸਵਿੱਚ ਚਾਲੂ ਹੈ: ਇੱਕ ਰਾਜ ਵਿਆਪੀ ਔਨਲਾਈਨ ਸਰੋਤ ਜੋ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਉਪਲਬਧ ਪ੍ਰੋਤਸਾਹਨਾਂ ਅਤੇ ਯੋਗ ਠੇਕੇਦਾਰਾਂ ਨਾਲ ਜੋੜ ਕੇ ਗੈਸ ਤੋਂ ਬਿਜਲੀ ਦੇ ਉਪਕਰਣਾਂ ਵੱਲ ਬਦਲਣ ਵਿੱਚ ਦਿਲਚਸਪੀ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
ਜਿਨ੍ਹਾਂ ਗਾਹਕਾਂ ਨੂੰ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਦੀ ਲੋੜ ਹੁੰਦੀ ਹੈ, ਉਹ ਵੀ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ। ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ ਯੋਗ ਹੋ, pge.com/billhelp ‘ਤੇ ਜਾਓ।
PG&E ਬਾਰੇ
Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news‘ਤੇ ਜਾਓ।
Page Not Found