Daily Kafla News

Daily Kafla News we are serving Punjabi Community worldwide with Daily Kafla News online . News Channel Punjabi

ਲਾਲ ਕਿਲ੍ਹਾ ਧਮਾਕਾ ‘ਸਪਸ਼ਟ ਰੂਪ ’ਚ ਦਹਿਸ਼ਤੀ ਹਮਲਾ’: ਮਾਰਕੋ ਰੂਬੀਓਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਲੀ ਵਿਚ ਸੋਮਵਾਰ ਸ਼ਾਮ ਨੂੰ ਹੋਏ...
11/13/2025

ਲਾਲ ਕਿਲ੍ਹਾ ਧਮਾਕਾ ‘ਸਪਸ਼ਟ ਰੂਪ ’ਚ ਦਹਿਸ਼ਤੀ ਹਮਲਾ’: ਮਾਰਕੋ ਰੂਬੀਓ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਲੀ ਵਿਚ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਨੂੰ ਸਪਸ਼ਟ ਰੂਪ ਵਿਚ ‘ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ। ਉਨ੍ਹਾਂ ਜਾਂਚ ਲਈ ਭਾਰਤ ਦੀ ਪੇਸ਼ੇਵਰ ਪਹੁੰਚ ਦੀ ਤਾਰੀਫ਼ ਕੀਤੀ। ਰੂਬੀਓ ਨੇ ਇਹ ਟਿੱਪਣੀ ਭਾਰਤ ਵੱਲੋਂ ਧਮਾਕੇ ਨੂੰ ‘ਦਹਿਸ਼ਤੀ ਘਟਨਾ’ ਐਲਾਨਣ ਬਾਰੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ।
ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬੀਓ ਨੇ ਕਿਹਾ, ‘‘ਭਾਰਤੀਆਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਉਹ ਇਸ ਜਾਂਚ ਨੂੰ ਬਹੁਤ ਚੌਕਸੀ ਤੇ ਪੇਸ਼ੇਵਰ ਢੰਗ ਨਾਲ ਅੰਜਾਮ ਦੇ ਰਹੇ ਹਨ। ਜਾਂਚ ਜਾਰੀ ਹੈ। ਸਪੱਸ਼ਟ ਤੌਰ ’ਤੇ ਇਹ ਦਹਿਸ਼ਤੀ ਹਮਲਾ ਸੀ। ਇਹ ਵਿਸਫੋਟਕ ਸਮੱਗਰੀ ਨਾਲ ਭਰੀ ਕਾਰ ਸੀ ਜਿਸ ਵਿੱਚ ਧਮਾਕਾ ਹੋਇਆ ਅਤੇ ਬਹੁਤ ਸਾਰੇ ਲੋਕ ਮਾਰੇ ਗਏ।’’ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਜਾਂਚ ਨੂੰ ਲੈ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਕੋਲ ਤੱਥ ਹੋਣਗੇ, ਤਾਂ ਉਹ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਣਗੇ।’’ ਰੂਬੀਓ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਬਾਰੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲ ਕੀਤੀ।
ਰੂਬੀਓ ਨੇ ਕਿਹਾ, ‘‘ਅਮਰੀਕਾ ਨੇ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਹੈ ਕਿ ਭਾਰਤ ਜਾਂਚ ਨੂੰ ਸੰਭਾਲਣ ਵਿਚ ‘ਬਹੁਤ ਸਮਰੱਥ’ ਹੈ ਅਤੇ ਉਸ ਨੂੰ ਮਦਦ ਦੀ ਲੋੜ ਨਹੀਂ ਹੈ ਤੇ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ।’’ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਰੂਬੀਓ ਨੇ ਕੈਨੇਡਾ ਦੇ ਨਿਆਗਰਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਇਕਪਾਸੇ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਰੂਬੀਓ ਨੇ ਹਾਲ ਹੀ ਵਿੱਚ ਦਿੱਲੀ ਧਮਾਕੇ ਵਿੱਚ ਮਾਰੇ ਗਏ ਲੋਕਾਂ ਲਈ ਸੰਵੇਦਨਾ ਪ੍ਰਗਟ ਕੀਤੀ। ਮੀਟਿੰਗ ਵਿੱਚ ਦੁਵੱਲੇ ਸਬੰਧਾਂ ਦੇ ਨਾਲ-ਨਾਲ ਆਲਮੀ ਘਟਨਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ।

ਬ੍ਰਾਜ਼ੀਲ ’ਚ ਯੂ ਐੱਨ ਜਲਵਾਯੂ ਕਾਨਫਰੰਸ ਨੇੜੇ ਝੜਪ ਬ੍ਰਾਜ਼ੀਲ ਦੇ ਬੇੱਲੇਮ ਸ਼ਹਿਰ ਵਿੱਚ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਜਲਵਾਯੂ ਸੰਵਾਦ ਦੌਰਾਨ ਕਾਰਕ...
11/13/2025

ਬ੍ਰਾਜ਼ੀਲ ’ਚ ਯੂ ਐੱਨ ਜਲਵਾਯੂ ਕਾਨਫਰੰਸ ਨੇੜੇ ਝੜਪ
ਬ੍ਰਾਜ਼ੀਲ ਦੇ ਬੇੱਲੇਮ ਸ਼ਹਿਰ ਵਿੱਚ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਜਲਵਾਯੂ ਸੰਵਾਦ ਦੌਰਾਨ ਕਾਰਕੁਨਾਂ ਦੇ ਇੱਕ ਸਮੂਹ ਦੀ ਸੁਰੱਖਿਆ ਮੁਲਾਜ਼ਮਾਂ ਨਾਲ ਝੜਪ ਹੋ ਗਈ। ਕਾਰਕੁਨਾਂ ਨੇ ਮੁੱਖ ਸਮਾਗਮ ਵਾਲੇ ਸਥਾਨ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਦੌਰਾਨ ਦੋ ਸੁਰੱਖਿਆ ਕਰਮੀ ਜ਼ਖਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਹ ਝੜਪ ਦੇਰ ਸ਼ਾਮ ਉਸ ਵੇਲੇ ਵਾਪਰੀ ਜਦੋਂ ਲੋਕ ਸੀ ਓ ਪੀ-30 ਲਈ ਪ੍ਰੋਗਰਾਮ ਵਾਲੇ ਜਗ੍ਹਾ ਤੋਂ ਬਾਹਰ ਨਿਕਲ ਰਹੇ ਸਨ। ਯੂ ਐੱਨ ਕਲਾਈਮੇਟ ਚੇਂਜ ਨੇ ਬਿਆਨ ’ਚ ਕਿਹਾ, ‘‘ਅੱਜ ਦੇਰ ਸ਼ਾਮ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਕਾਨਫਰੰਸ (ਸੀ ਓ ਪੀ) ਦੇ ਮੁੱਖ ਗੇਟ ਨੇੜੇ ਸੁਰੱਖਿਆ ਬੈਰੀਕੇਡ ਤੋੜ ਕੇ ਪ੍ਰੋਗਰਾਮ ਵਾਲੇ ਜਗ੍ਹਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਦੋ ਸੁਰੱਖਿਆ ਕਰਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਪ੍ਰੋਗਰਾਮ ਵਾਲੀ ਜਗ੍ਹਾ ’ਤੇ ਵੀ ਨੁਕਸਾਨ ਹੋਇਆ।’’
ਗਲੋਬਲ ਯੂਥ ਗੱਠਜੋੜ ਵਾਸਤੇ ਨੌਜਵਾਨਾਂ ਦੀ ਲਾਮਬੰਦੀ ਲਈ ਕੋਆਰਡੀਨੇਟਰ ਅਗਸਟਿਨ ਓਕਾਨਾ ਨੇ ਦੱਸਿਆ ਕਿ ਉਹ ਬਾਹਰ ਖੜ੍ਹੇ ਸਨ ਜਦੋਂ ਉਨ੍ਹਾਂ ਨੇ ਲੋਕਾਂ ਦੇ ਦੋ ਗੁੱਟਾਂ ਨੂੰ ਸਮਾਗਮ ਵਾਲੀ ਜਗ੍ਹਾ ਵੱਲ ਆਉਂਦੇ ਦੇਖਿਆ। ਉਨ੍ਹਾਂ ਵਿੱਚੋਂ ਕੁਝ ਨੇ ਪੀਲੀਆਂ ਸ਼ਰਟਾਂ ਤੇ ਪਹਿਨੀਆਂ ਸਨ ਤੇ ਕੁਝ ਸਵਦੇਸ਼ੀ ਭਾਈਚਾਰਿਆਂ ਦੇ ਪਹਿਰਾਵੇ ਵਿੱਚ ਸਨ। ਓਕਾਨਾ ਮੁਤਾਬਕ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਕਿਹੜੇ ਗੁੱਟ ਨੇ ਪਹਿਲਾਂ ਸੁਰੱਖਿਆ ਘੇਰਾ ਤੋੜਿਆ ਪਰ ਸੁਰੱਖਿਆ ਗਾਰਡਾਂ ਵੱਲੋਂ ਰੋਕਣ, ਜਬਰੀ ਦਰਵਾਜ਼ੇ ਬੰਦ ਕਰਨ ਤੇ ਹੋਰ ਸੁਰੱਖਿਆ ਮੰਗਵਾਉਣ ਮਗਰੋਂ ਸਥਿਤੀ ਵਿਗੜ ਗਈ।

ਅਮਰੀਕਾ ਵਿਚ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ ਖ਼ਤਮ; ਟਰੰਪ ਨੇ ਬਿੱਲ ’ਤੇ ਸਹੀ ਪਾਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਸਰਕਾਰੀ...
11/13/2025

ਅਮਰੀਕਾ ਵਿਚ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ ਖ਼ਤਮ; ਟਰੰਪ ਨੇ ਬਿੱਲ ’ਤੇ ਸਹੀ ਪਾਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ’ਤੇ ਦਸਤਖ਼ਤ ਕਰ ਦਿੱਤੇ, ਜਿਸ ਨਾਲ ਪਿਛਲੇ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ (Shutdown) ਦਾ ਭੋਗ ਪੈ ਗਿਆ। ਤਾਲਾਬੰਦੀ ਕਰਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਦਬਾਅ ਝੱਲਣਾ ਪੈ ਰਿਹਾ ਸੀ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ ਤੇ ਕੁਝ ਖੁਰਾਕੀ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ।
ਬਿੱਲ ’ਤੇ ਟਰੰਪ ਦੀ ਸਹੀ ਨਾਲ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਚਲਾਈ ਗਈ ਦੂਜੀ ਸਰਕਾਰੀ ਤਾਲਾਬੰਦੀ ਸਮਾਪਤ ਹੋ ਗਈ। ਇਸ ਤਾਲਾਬੰਦੀ ਨੇ ਵਾਸ਼ਿੰਗਟਨ ਵਿਚ ਪੱਖਪਾਤੀ ਵੰਡ ਨੂੰ ਹੋਰ ਹਵਾ ਦਿੱਤੀ ਕਿਉਂਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਬੇਮਿਸਾਲ ਇਕਤਰਫ਼ਾ ਕਾਰਵਾਈ ਕੀਤੀ- ਜਿਸ ਵਿਚ ਪ੍ਰਾਜੈਕਟਾਂ ਨੂੰ ਰੱਦ ਕਰਨਾ ਤੇ ਸੰਘੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ- ਤਾਂ ਕਿ ਡੈਮੋਕਰੈਟਸ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਰਮ ਰੁਖ਼ ਅਪਣਾਉਣ ਲਈ ਦਬਾਅ ਬਣਾਇਆ ਜਾ ਸਕੇ। ਸਦਨ ਵੱਲੋਂ 222-209 ਦੇ ਬਹੁਮਤ ਨਾਲ ਬਿੱਲ ਪਾਸ ਕਰਨ ਤੋਂ ਕੁਝ ਘੰਟਿਆਂ ਬਾਅਦ ਟਰੰਪ ਨੇ ਇਸ ’ਤੇ ਸਹੀ ਪਾ ਦਿੱਤੀ। ਸੈਨੇਟ ਨੇ ਸੋਮਵਾਰ ਨੂੰ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀ।

ਡੀਐੱਨਏ ਟੈਸਟ ਤੋਂ ਪੁਸ਼ਟੀ ਹੋਈ, ਉਮਰ ਨਬੀ ਹੀ ਚਲਾ ਰਿਹਾ ਸੀ ਧਮਾਕੇ ਵਾਲੀ ਕਾਰ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਇਕੱਤਰ ਕੀਤੇ ਨਮੂਨਿਆਂ ਦ...
11/13/2025

ਡੀਐੱਨਏ ਟੈਸਟ ਤੋਂ ਪੁਸ਼ਟੀ ਹੋਈ, ਉਮਰ ਨਬੀ ਹੀ ਚਲਾ ਰਿਹਾ ਸੀ ਧਮਾਕੇ ਵਾਲੀ ਕਾਰ
ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਇਕੱਤਰ ਕੀਤੇ ਨਮੂਨਿਆਂ ਦੇ ਡੀਐੱਨਏ ਟੈਸਟ ਤੋਂ ਸਾਫ਼ ਹੋ ਗਿਆ ਹੈ ਕਿ ਡਾ.ਉਮਰ ਨਬੀ ਉਸ ਕਾਰ ਨੂੰ ਚਲਾ ਰਿਹਾ ਸੀ, ਜਿਸ ਵਿਚ ਸੋਮਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ। ਪੁਲੀਸ ਵਿਚਲੇ ਸੂਤਰਾਂ ਨੇ ਦੱਸਿਆ ਕਿ ਉਮਰ ਦੀ ਮਾਂ ਦੇ ਡੀਐਨਏ ਨਮੂਨੇ ਮੰਗਲਵਾਰ ਨੂੰ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਇੱਥੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਮਨੁੱਖੀ ਅੰਗਾਂ ਨਾਲ ਉਨ੍ਹਾਂ ਦਾ ਮਿਲਾਨ ਕੀਤਾ ਗਿਆ ਸੀ। ਸੂਤਰ ਨੇ ਕਿਹਾ ਕਿ ਡੀਐਨਏ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਧਮਾਕੇ ਵਾਲੀ ਕਾਰ ਨੂੰ ਉਮਰ ਚਲਾ ਰਿਹਾ ਸੀ। ਉਮਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੇਨਕਾਬ ਕੀਤੇ ਗਏ ‘ਵ੍ਹਾਈਟ ਕਾਲਰ’ ਅਤਿਵਾਦੀ ਮੌਡਿਊਲ ਦਾ ਮੁੱਖ ਮੈਂਬਰ ਸੀ। ਉਹ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਹੈ।
ਕਾਬਿਲੇਗੌਰ ਹੈ ਕਿ ਪੁਲੀਸ ਵੱਲੋਂ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਸਬੰਧਾਂ ਵਾਲੇ ਦਹਿਸ਼ਤੀ ਮੌਡਿਊਲ ਨੂੰ ਬੇਨਕਾਬ ਕਰਨ ਅਤੇ ਤਿੰਨ ਡਾਕਟਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਕੁਝ ਘੰਟਿਆਂ ਬਾਅਦ, ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹਾ ਖੇਤਰ ਨੇੜੇ ਧੀਮੀ ਰਫ਼ਤਾਰ ਨਾਲ ਚੱਲਦੀ ਕਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਜੰਮੂ-ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਇਸ ਅਤਿਵਾਦੀ ਮੌਡਿਊਲ ਦੀ ਪੈੜ ਨੱਪਣ ਮਗਰੋਂ ਪੁਲੀਸ ਨੇ ਕਰੀਬ 3,000 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਜ਼ਬਤ ਕੀਤੇ ਸਨ।

https://youtu.be/RgpCFyFMJLg?si=TiQRAUybHt8IVJAb
11/12/2025

https://youtu.be/RgpCFyFMJLg?si=TiQRAUybHt8IVJAb

Hello Everyone, Hope you guys love this video: ਮਸਕੀਨ ਜੀ ਕਥਾ | Maskeen Ji Best Katha | Sant Maskeen ji || Gurbani KathaBy - Giani Sant Singh Ji Maskeen Produc...

ਟਰੰਪ ਦੀ ਸੰਪਾਦਤ ਤਕਰੀਰ: ਬੀਬੀਸੀ ਦੇ ਦੋ ਸਿਖਰਲੇ ਅਧਿਕਾਰੀਆਂ ਵੱਲੋਂ ਅਸਤੀਫ਼ੇਨਿਊਯਾਰਕ- ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦੋ ਸਿਖਰਲ...
11/10/2025

ਟਰੰਪ ਦੀ ਸੰਪਾਦਤ ਤਕਰੀਰ: ਬੀਬੀਸੀ ਦੇ ਦੋ ਸਿਖਰਲੇ ਅਧਿਕਾਰੀਆਂ ਵੱਲੋਂ ਅਸਤੀਫ਼ੇ
ਨਿਊਯਾਰਕ- ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦੋ ਸਿਖਰਲੇ ਅਧਿਕਾਰੀਆਂ ਨੇ ਨਿਰਪੱਖਤਾ ਤੇ ਪੱਖਪਾਤ ਦੇ ਵਧਦੇ ਘੁਟਾਲੇ ਦਰਮਿਆਨ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਸੀਐੱਨਐੱਨ ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਸੀਐੱਨਐੱਨ ਨੇ ਇੱਕ ਮੀਮੋ ਲੀਕ ਹੋਣ ਤੋਂ ਬਾਅਦ ਕਿਹਾ ਕਿ ਡਾਇਰੈਕਟਰ-ਜਨਰਲ ਟਿਮ ਡੇਵੀ (Tim Davie) ਅਤੇ ਨਿਊਜ਼ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਡੇਬੋਰਾ ਟਰਨੈਸ (Deborah Turness), ਦੋਵਾਂ ਨੇ ਅਸਤੀਫਾ ਦੇ ਦਿੱਤਾ ਹੈ। ਮੀਮੋ ਤੋਂ ਖੁਲਾਸਾ ਹੋਇਆ ਸੀ ਕਿ ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਸ਼ਣ ਨੂੰ ਗੁੰਮਰਾਹਕੁਨ ਢੰਗ ਨਾਲ ਸੰਪਾਦਿਤ ਕੀਤਾ ਸੀ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਉਨ੍ਹਾਂ ਨੇ 6 ਜਨਵਰੀ, 2021 ਨੂੰ ਹਿੰਸਾ ਲਈ ਸਿੱਧੇ ਤੌਰ ’ਤੇ ਸੱਦਾ ਦਿੱਤਾ ਸੀ।
ਸੀਐੱਨਐੱਨ ਨੇ ਬੀਬੀਸੀ ਦੇ ਹਵਾਲੇ ਨਾਲ ਕਿਹਾ ਕਿ ਡੇਵੀ ਨੇ ਐਤਵਾਰ ਦੁਪਹਿਰ ਨੂੰ ਸਟਾਫ ਨੂੰ ਭੇਜੇ ਇੱਕ ਨੋਟ ਵਿੱਚ ਬ੍ਰਿਟਿਸ਼ ਪ੍ਰਸਾਰਕ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਅਸਤੀਫਾ ‘ਪੂਰੀ ਤਰ੍ਹਾਂ ਨਿੱਜੀ ਫੈਸਲਾ’ ਸੀ। ਸੀਐੱਨਐੱਨ ਦੇ ਹਵਾਲੇ ਨਾਲ ਉਸ ਨੇ ਕਿਹਾ, ‘‘ਕੁੱਲ ਮਿਲਾ ਕੇ ਬੀਬੀਸੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ, ਪਰ ਕੁਝ ਗਲਤੀਆਂ ਹੋਈਆਂ ਹਨ ਅਤੇ ਡਾਇਰੈਕਟਰ-ਜਨਰਲ ਹੋਣ ਦੇ ਨਾਤੇ ਮੈਨੂੰ ਅੰਤਮ ਜ਼ਿੰਮੇਵਾਰੀ ਲੈਣੀ ਪਵੇਗੀ।’’
ਅਹੁਦਾ ਛੱਡਣ ਵਾਲੇ ਟਰਨੈਸ ਨੇ ਬੀਬੀਸੀ ਵੈੱਬਸਾਈਟ ’ਤੇ ਇੱਕ ਬਿਆਨ ਵਿੱਚ ਕਿਹਾ, ‘‘ਰਾਸ਼ਟਰਪਤੀ ਟਰੰਪ ਬਾਰੇ ਪੈਨੋਰਮਾ ਦੇ ਬਿਆਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਇੱਕ ਅਜਿਹੇ ਪੱਧਰ ’ਤੇ ਪਹੁੰਚ ਗਿਆ ਹੈ ਜਿੱਥੇ ਇਹ ਬੀਬੀਸੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ - ਇੱਕ ਸੰਸਥਾ ਜਿਸ ਨੂੰ ਮੈਂ ਪਿਆਰ ਕਰਦਾ ਹਾਂ।’’ ਟਰਨੈਸ ਨੇ ਕਿਹਾ, ‘‘ਹੁਣ ਜ਼ਿੰਮੇਦਾਰੀ ਮੇਰੀ ਹੈ,’’ ਤੇ ਸ਼ਨਿੱਚਰਵਾਰ ਨੂੰ ਟਿਮ ਡੇਵੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਕਿਹਾ, ‘‘ਹਾਲਾਂਕਿ ਕੁਝ ਗਲਤੀਆਂ ਹੋਈਆਂ ਹਨ, ਪਰ ਮੈਂ ਇਹ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਬੀਬੀਸੀ ਨਿਊਸਜ਼ ’ਤੇ ਸੰਸਥਾਗਤ ਪੱਖਪਾਤ ਦੇ ਦੋਸ਼ ਗ਼ਲਤ ਹਨ।’’

ਟਰੰਪ ਨੇ ਟੈਰਿਫਾਂ ਦਾ ਵਿਰੋਧ ਕਰਨ ਵਾਲਿਆਂ ਨੂੰ ‘ਮੂਰਖ’ ਦੱਸਿਆ; ਅਮਰੀਕੀਆਂ ਨੂੰ ਟੈਰਿਫ ਮਾਲੀਏ ’ਚੋਂ 2000 ਡਾਲਰ ਦਾ ਲਾਭਅੰਸ਼ ਦੇਣ ਦਾ ਐਲਾਨਨਿਊਯਾ...
11/10/2025

ਟਰੰਪ ਨੇ ਟੈਰਿਫਾਂ ਦਾ ਵਿਰੋਧ ਕਰਨ ਵਾਲਿਆਂ ਨੂੰ ‘ਮੂਰਖ’ ਦੱਸਿਆ; ਅਮਰੀਕੀਆਂ ਨੂੰ ਟੈਰਿਫ ਮਾਲੀਏ ’ਚੋਂ 2000 ਡਾਲਰ ਦਾ ਲਾਭਅੰਸ਼ ਦੇਣ ਦਾ ਐਲਾਨ
ਨਿਊਯਾਰਕ- ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਆਪਣੀ ਟੈਰਿਫ ਨੀਤੀ ਦਾ ਬਚਾਅ ਕਰਦੇ ਹੋਏ ਇਸ ਉਪਾਅ ਦਾ ਵਿਰੋਧ ਕਰਨ ਵਾਲਿਆਂ ਨੂੰ ‘ਮੂਰਖ’ ਦੱਸਿਆ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਟੈਰਿਫ ਨੇ ਅਮਰੀਕਾ ਨੂੰ ‘ਵਿਸ਼ਵ ਦਾ ਸਭ ਤੋਂ ਅਮੀਰ, ਸਭ ਤੋਂ ਸਤਿਕਾਰਤ ਦੇਸ਼ ਬਣਾ ਦਿੱਤਾ ਹੈ, ਜਿੱਥੇ ਲਗਪਗ ਕੋਈ ਮਹਿੰਗਾਈ ਨਹੀਂ ਹੈ।’ ਟਰੰਪ ਨੇ ਕਿਹਾ ਕਿ ਟੈਰਿਫ ਮਾਲੀਏ ’ਚੋਂ ‘ਘੱਟੋ-ਘੱਟ 2,000 ਡਾਲਰ ਪ੍ਰਤੀ ਵਿਅਕਤੀ (ਉੱਚ-ਆਮਦਨ ਵਾਲੇ ਲੋਕਾਂ ਨੂੰ ਛੱਡ ਕੇ!) ਦਾ ਲਾਭ ਹਰ ਕਿਸੇ ਨੂੰ ਦਿੱਤਾ ਜਾਵੇਗਾ।’
ਟਰੰਪ ਨੇ ਟਰੁੱਥ ਸੋਸ਼ਲ ’ਤੇ ਇਕ ਪੋਸਟ ਵਿਚ ਲਿਖਿਆ, ‘‘ਜੋ ਲੋਕ ਟੈਰਿਫ ਦੇ ਖਿਲਾਫ਼ ਹਨ, ਉਹ ਮੂਰਖ ਹਨ!’’ ਟਰੰਪ ਨੇ ਪੋਸਟ ਵਿਚ ਅੱਗੇ ਦਾਅਵਾ ਕੀਤਾ ਕਿ ਸੰਯੁਕਤ ਰਾਜ ਅਮਰੀਕਾ ‘ਦੁਨੀਆ ਦਾ ਸਭ ਤੋਂ ਅਮੀਰ, ਸਭ ਤੋਂ ਸਤਿਕਾਰਤ ਦੇਸ਼ ਬਣ ਗਿਆ ਹੈ, ਲਗਪਗ ਕੋਈ ਮਹਿੰਗਾਈ ਨਹੀਂ ਹੈ, ਅਤੇ ਇੱਕ ਰਿਕਾਰਡ ਸਟਾਕ ਮਾਰਕੀਟ ਕੀਮਤ 401k ਹੁਣ ਤੱਕ ਸਭ ਤੋਂ ਵੱਧ ਹੈ।’ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਅਮਰੀਕਾ ਟੈਰਿਫ ਤੋਂ ‘ਖਰਬਾਂ ਡਾਲਰ ਲੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ‘ਜਲਦੀ ਹੀ ਆਪਣੇ ਵੱਡੇ ਕਰਜ਼ੇ 37 ਟ੍ਰਿਲੀਅਨ ਡਾਲਰ’ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਵੇਗਾ।
ਟਰੰਪ ਨੇ ਕਿਹਾ ਕਿ ਦੇਸ਼ ਵਿੱਚ ਰਿਕਾਰਡ ਨਿਵੇਸ਼ ਆ ਰਿਹਾ ਹੈ, ‘ਹਰ ਥਾਂ ਪਲਾਂਟ ਅਤੇ ਫੈਕਟਰੀਆਂ ਵੱਧ ਰਹੀਆਂ ਹਨ’। ਅਮਰੀਕੀ ਸਦਰ ਨੇ ਕਿਹਾ ਕਿ ‘ਹਰ ਕਿਸੇ ਨੂੰ ਘੱਟੋ-ਘੱਟ 2,000 ਡਾਲਰ ਪ੍ਰਤੀ ਵਿਅਕਤੀ (ਉੱਚ-ਆਮਦਨੀ ਵਾਲੇ ਲੋਕਾਂ ਨੂੰ ਛੱਡ ਕੇ!) ਦਾ ਲਾਭ ਦਿੱਤਾ ਜਾਵੇਗਾ।’’ ਟਰੰਪ ਨੇ ਹਾਲਾਂਕਿ ਤਜਵੀਜ਼ਤ ਭੁਗਤਾਨ ਬਾਰੇ ਕੋਈ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ। ਟਰੰਪ ਦੀਆਂ ਇਹ ਟਿੱਪਣੀਆਂ ਅਮਰੀਕੀ ਸੁਪਰੀਮ ਕੋਰਟ ਵੱਲੋਂ 6 ਨਵੰਬਰ ਨੂੰ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਲਗਾਏ ਗਏ ਗਲੋਬਲ ਟੈਰਿਫਾਂ ’ਤੇ ਬਹਿਸ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਹਨ, ਜਿਸ ਵਿੱਚ ਉਨ੍ਹਾਂ ਨੀਤੀਆਂ ਦੀ ਚੱਲ ਰਹੀ ਕਾਨੂੰਨੀ ਜਾਂਚ ਨੂੰ ਉਜਾਗਰ ਕੀਤਾ ਗਿਆ ਹੈ ਜਿਨ੍ਹਾਂ ਦਾ ਉਹ ਬਚਾਅ ਕਰ ਰਹੇ ਹਨ।

ਨਿਊਯਾਰਕ ਫਾਇਰ ਬ੍ਰਿਗੇਡ ਕਾਮੇ ਦੀ ਅੱਗ ਬੁਝਾਉਂਦਿਆਂ ਮੌਤਨਿਊਯਾਰਕ-ਨਿਊਯਾਰਕ ਸ਼ਹਿਰ ਵਿੱਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ...
11/10/2025

ਨਿਊਯਾਰਕ ਫਾਇਰ ਬ੍ਰਿਗੇਡ ਕਾਮੇ ਦੀ ਅੱਗ ਬੁਝਾਉਂਦਿਆਂ ਮੌਤ
ਨਿਊਯਾਰਕ-ਨਿਊਯਾਰਕ ਸ਼ਹਿਰ ਵਿੱਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦਸਤੇ ਦੇ ਇੱਕ ਕਾਮੇ ਦੇ ਦਿਲ ਦੀ ਧੜਕਨ ਰੁਕਣ ਕਰਕੇ ਮੌਤ ਹੋ ਗਈ। ਉਹ ਇਮਾਰਤ ਦੀ ਤੀਜੀ ਮੰਜ਼ਿਲ ਉੱਤੇ ਅੱਗ ਉੱਤੇ ਕਾਬੂ ਪਾਉਣ ਦੇ ਯਤਨ ਕਰ ਰਿਹਾ ਸੀ। ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਪੈਟਰਿੱਕ ਬਰੈਡੀ (42) ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਨੇ ਆਪਣਾ ਅਣਥੱਕ ਹੀਰਾ ਗਵਾ ਲਿਆ ਹੈ। ਉਨ੍ਹਾਂ ਕਿਹਾ ਕਿ ਬਰੈਡੀ ਨੇ ਉਸੇ ਸ਼ਹਿਰ ਲਈ ਜਾਨ ਦੇ ਦਿੱਤੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਤੇ ਸ਼ਹਿਰ ਵਾਸੀ ਉਸ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਗੇ। ਅੱਗ ’ਤੇ ਕਾਬੂ ਪਾਉਣ ਦੇ ਯਤਨਾਂ ਦੌਰਾਨ ਫਰਸ਼ ’ਤੇ ਡਿੱਗੇ ਬਰੈਡੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹ 11 ਸਾਲਾਂ ਤੋਂ ਵਿਭਾਗ ਵਿਚ ਆਪਣੀ ਡਿਊਟੀ ਨਿਭਾ ਰਿਹਾ ਸੀ। ਸ਼ਹਿਰ ਦੇ ਨਵੇਂ ਚੁਣੇ ਮੇਅਰ ਤੇ ਭਾਰਤੀ ਪਿਛੋਕੜ ਦੇ ਜੋਹਰਾਨ ਮਮਦਾਨੀ ਨੇ ਵੀ ਬਰੈਡੀ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਦਿਆਂ ਉਸ ਦੇ ਪਰਿਵਾਰ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

ਨਜ਼ਰਬੰਦੀ ਨੂੰ ਚੁਣੌਤੀ: ਸੁਪਰੀਮ ਕੋਰਟ ਵੱਲੋਂ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ, ਹਾਈ ਕੋਰਟ ਜਾਣ ਲਈ ਕਿਹਾ ਦਿੱਲੀ-ਸੁਪਰੀਮ ਕੋਰਟ ਨ...
11/10/2025

ਨਜ਼ਰਬੰਦੀ ਨੂੰ ਚੁਣੌਤੀ: ਸੁਪਰੀਮ ਕੋਰਟ ਵੱਲੋਂ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ, ਹਾਈ ਕੋਰਟ ਜਾਣ ਲਈ ਕਿਹਾ
ਦਿੱਲੀ-ਸੁਪਰੀਮ ਕੋਰਟ ਨੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਕੌਮੀ ਸੁਰੱਖਿਆ ਐਕਟ (NSA) ਤਹਿਤ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨਵੀ ਅੰਜਾਰੀਆ ਦੇ ਬੈਂਚ ਨੇ ਸਿੰਘ ਨੂੰ ਆਪਣੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਛੇ ਹਫ਼ਤਿਆਂ ਅੰਦਰ ਫੈਸਲਾ ਲੈਣ ਦੀ ਹਦਾਇਤ ਕੀਤੀ ਹੈ। ‘ਵਾਰਿਸ ਪੰਜਾਬ ਦੇ’ ਸੰਗਠਨ ਦਾ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਐਨਐਸਏ ਅਧੀਨ ਨੌਂ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

ਵਿਦਿਆਰਥੀਆਂ ਦੀ ਹਮਾਇਤ ’ਚ ਯੂਨੀਵਰਸਿਟੀ ਪੁੱਜੇ ਕਿਸਾਨ; ਸੈਨੇਟ ਚੋਣਾਂ ਦੇ ਨੋਟੀਫਿਕੇਸ਼ਨ ਤਕ ’ਵਰਸਟੀ ’ਚ ਧਰਨਾ ਦੇਣਗੇ ਕਿਸਾਨਚੰਡੀਗੜ੍ਹ-ਪੰਜਾਬ ਯੂਨ...
11/10/2025

ਵਿਦਿਆਰਥੀਆਂ ਦੀ ਹਮਾਇਤ ’ਚ ਯੂਨੀਵਰਸਿਟੀ ਪੁੱਜੇ ਕਿਸਾਨ; ਸੈਨੇਟ ਚੋਣਾਂ ਦੇ ਨੋਟੀਫਿਕੇਸ਼ਨ ਤਕ ’ਵਰਸਟੀ ’ਚ ਧਰਨਾ ਦੇਣਗੇ ਕਿਸਾਨ
ਚੰਡੀਗੜ੍ਹ-ਪੰਜਾਬ ਯੂਨੀਵਰਸਿਟੀ ਵਿੱਚ ਅੱਜ ਮਾਹੌਲ ਤਣਾਅਪੂਰਨ ਹੈ। ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਗਏ ‘ਪੀਯੂ ਬੰਦ’ ਦੇ ਸੱਦੇ ਦੌਰਾਨ ਕੈਂਪਸ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਜੂਮ ਨੂੰ ਕਾਬੂ ਕਰਨ ਲਈ ਵਾਧੂ ਪੁਲੀਸ ਬਲ ਸੱਦ ਲਏ ਗਏ ਹਨ। ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ ਪੁਲੀਸ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਕਿਸਾਨ ਪੰਜਾਬ ਯੂਨੀਵਰਸਿਟੀ ਵਿਚ ਦਾਖਲ ਹੋ ਗਏ। ਇਸ ਦੌਰਾਨ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ 50 ਤੋਂ 70 ਕਿਸਾਨਾਂ ਦਾ ਜਥਾ ਪੰਜਾਬ ਯੂਨੀਵਰਸਿਟੀ ਵਿਚ ਧਰਨਾ ਦੇਵੇਗਾ ਤੇ ਇਹ ਧਰਨਾ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਐਲਾਨ ਹੋਣ ਤਕ ਜਾਰੀ ਰਹੇਗਾ ਤੇ ਬਾਕੀ ਕਿਸਾਨ ਅੱਜ ਰਾਤ ਨੂੰ ਵਾਪਸ ਚਲੇ ਜਾਣਗੇ।
ਪੀਯੂਸੀਐਸਸੀ ਦੇ ਉਪ-ਪ੍ਰਧਾਨ ਅਸ਼ਮੀਤ ਸਿੰਘ ਨੇ ਦੋਸ਼ ਲਗਾਇਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਇੱਕ ਹੋਰ ਵਿਦਿਆਰਥੀ ਆਗੂ ਅਭਿਸ਼ੇਕ ਡਾਗਰ ਨੇ ਕਿਹਾ ਕਿ ਸਰਕਾਰ ਵੱਲੋਂ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨਾਲ ਜੁੜੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਮੁਹਾਲੀ ਦੇ ਫੇਜ਼-6 ਦੇ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਕਿਸਾਨ ਬਾਅਦ ਵਿੱਚ ਯੂਨੀਵਰਸਿਟੀ ਕੈਂਪਸ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਲੋਕ ਤੇ ਹੋਰ ਜਥੇਬੰਦੀਆਂ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਯੂਨੀਵਰਸਿਟੀ ਪੁੱਜੀਆਂ ਪਰ ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਨਾਲ ਜੂਝਣਾ ਪਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਐਸਕੇਐਮ (ਗੈਰ-ਰਾਜਨੀਤਿਕ) ਆਗੂ ਕਾਕਾ ਸਿੰਘ ਕੋਟੜਾ ਅਤੇ ਐਮਐਸ ਰਾਏ ਕੈਂਪਸ ਵਿੱਚ ਪ੍ਰਦਰਸ਼ਨਕਾਰੀਆਂ ਕੋਲ ਪੁੱਜੇ। ਉਧਰ ਸੰਘਰਸ਼ ਦੀ ਹਮਾਇਤ ਵਿੱਚ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਪੁਲੀਸ ਨੇ ਮੁਹਾਲੀ ਦੇ ਫੇਜ਼ ਛੇ ਦੇ ਨਜ਼ਦੀਕ ਰੋਕ ਲਿਆ ਸੀ ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿੱਚ ਵਿੱਚ ਭਾਰੀ ਖਿੱਚ ਧੂਹ ਹੋਈ ਅਤੇ ਕਿਸਾਨ ਬੈਰੀਕੇਡ ਤੋੜ ਕੇ ਹੀ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਹਨ। ਇਸ ਤੋਂ ਬਾਅਦ ਕਿਸਾਨਾਂ ਪੈਦਲ ਹੀ ਯੂਨੀਵਰਸਿਟੀ ਵੱਲ ਤੁਰ ਪਏ ।
ਇਸ ਦੌਰਾਨ ਉਪ ਕੁਲਪਤੀ ਦਫ਼ਤਰ ਨੇੜੇ ਲੱਗੀ ਸਟੇਜ ’ਤੇ ਸਿਆਸੀ ਆਗੂਆਂ ਦੀ ਆਮਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ‘ਆਪ’ ਆਗੂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਧਰਨੇ ਵਾਲੀ ਥਾਂ ਪਹੁੰਚੇ ਹਨ। ਇਸ ਤੋਂ ਪਹਿਲਾਂ ਪੁਲੀਸ ਦੀ ਤਾਇਨਾਤੀ ਦੇ ਬਾਵਜੂਦ ਪ੍ਰਦਰਸ਼ਨਕਾਰੀ ਗੇਟ ਨੰ. 1 ਤੋਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਦਾਖ਼ਲ ਹੋਣ ’ਚ ਸਫ਼ਲ ਰਹੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਮੁਲਾਜ਼ਮਾਂ ਦੀਆਂ ਡਾਂਗਾਂ ਖੋਹ ਲਈਆਂ ਤੇ ਪੁਲੀਸ ਅਮਲੇ ਨਾਲ ਧੱਕਾਮੁੱਕੀ ਵੀ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਨ੍ਹਾਂ ’ਤੇ ਹਲਕਾ ਲਾਠੀਚਾਰਜ ਕੀਤਾ। ਪੁਲੀਸ ਨੇ ਮਗਰੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਬੱਸਾਂ ਵਿਚ ਬਿਠਾ ਕੇ ਲੈ ਗਏ। ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਵੀ ਮੌਕੇ ’ਤੇ ਪੁੱਜ ਗਏ ਹਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਵੀ ਕੀਤੀ। ਐੱਸਐੱਸਪੀ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਆਉਣ ਤੋਂ ਨਹੀਂ ਰੋਕ ਰਹੇ, ਪਰ ਕਿਸੇ ਬਾਹਰੀ ਵਿਅਕਤੀ ਨੂੰ ਕੈਂਪਸ ’ਚ ਦਾਖ਼ਲੇ ਲਈ ਇਜਾਜ਼ਤ ਲੈਣੀ ਹੋਵੇਗੀ। ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੇ ਉਪ-ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਵਿਦਿਆਰਥੀ ਆਗੂ ਅਭਿਸ਼ੇਕ ਡਾਗਰ ਨੇ ਪੁਸ਼ਟੀ ਕੀਤੀ ਕਿ ਸੈਨੇਟ ਚੋਣਾਂ ਦੇ ਸ਼ਡਿਊਲ ਦਾ ਐਲਾਨ ਹੋਣ ਤੱਕ ਅੰਦੋਲਨ ਜਾਰੀ ਰਹੇਗਾ।
ਇਸ ਦੌਰਾਨ ਕਈ ਸਿਆਸੀ ਹਸਤੀਆਂ ਨੇ ਧਰਨਾ ਸਥਾਨ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ, ਮਲਵਿੰਦਰ ਸਿੰਘ ਕੰਗ ਸ਼ਾਮਲ ਹਨ। ਇਸ ਵਿਰੋਧ ਪ੍ਰਦਰਸ਼ਨ ਨੂੰ ਪਾਰਟੀਆਂ, ਕਿਸਾਨ ਸੰਗਠਨਾਂ ਅਤੇ ਕਲਾਕਾਰਾਂ ਦੇ ਆਗੂਆਂ ਵੱਲੋਂ ਵੀ ਸਮਰਥਨ ਮਿਲਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲੀਸ ਵੱਲੋਂ 'PU Bandh’ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਕੈਂਪਸ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਸੀ। ਯੂਨੀਵਰਸਿਟੀ ਕੈਂਪਸ ਦੇ ਗੇਟਾਂ ’ਤੇ ਚੰਡੀਗੜ੍ਹ ਪੁਲੀਸ ਅਤੇ ਰਿਜ਼ਰਵ ਫੋਰਸਾਂ ਵੱਲੋਂ ਭਾਰੀ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਸੀ। ਗੇਟਾਂ ਨੂੰ ਵਾਧੂ ਬੈਰੀਕੇਡਿੰਗ ਤੇ ਬੱਸਾਂ ਖੜ੍ਹਾ ਕੇ ਬੰਦ ਕਰ ਦਿੱਤਾ ਗਿਆ।
ਗੇਟ ਨੰ.1 ਅੰਸ਼ਕ ਤੌਰ ’ਤੇ ਖੁੱਲ੍ਹਾਂ ਸੀ ਜਦੋਂਕਿ ਬਾਕੀ ਸਾਰੇ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਯੂਨੀਵਰਸਿਟੀ ਵਿਚ ਰਹਿੰਦੇ ਲੋਕਾਂ ਨੂੰ ਵੀ ਅੰਦਰ ਹੀ ਸੀਮਤ ਕਰ ਦਿੱਤਾ ਗਿਆ ਹੈ। ਦੁਪਹਿਰ 1 ਵਜੇ ਤੱਕ ਇਹੀ ਹਾਲਾਤ ਬਣੇ ਰਹਿਣ ਦੀ ਉਮੀਦ ਹੈ।

Address

Milpitas, CA

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 1pm
Sunday 9am - 5pm

Telephone

+14085439200

Alerts

Be the first to know and let us send you an email when Daily Kafla News posts news and promotions. Your email address will not be used for any other purpose, and you can unsubscribe at any time.

Share