05/27/2024
ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗਿਆਂ (ਹਰਜਿੰਦਰ ਸਿੰਘ ਉਰਫ ਲਾਡੀ ਅਤੇ ਸੁਬੀਰ ਸਿੰਘ ਉਰਫ ਸੂਬੀ) ਨੂੰ ਗ੍ਰਿਫਤਾਰ ਕਰਕੇ 2 ਵੱਡੀਆ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਰੋਕ ਦਿੱਤਾ ਗਿਆ।
ਲਾਡੀ 2017 ਵਿੱਚ ਪੰਚਕੂਲਾ ਵਿੱਚ ਮੀਤ ਬਾਊਂਸਰ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਵਿੱਚੋਂ ਇੱਕ ਸੀ ਅਤੇ ਸਤੰਬਰ 2020 ਤੋਂ ਜ਼ਮਾਨਤ ’ਤੇ ਰਿਹਾਅ ਸੀ।
ਗ੍ਰਿਫਤਾਰ ਕੀਤੇ ਗਏ ਗੁਰਗਿਆਂ ਨੂੰ ਵਿਦੇਸ਼ੀ ਮੂਲ ਦੇ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ, ਜੋ ਕਿ ਫਰਾਰ ਅੱਤਵਾਦੀ ਗੋਲਡੀ ਬਰਾੜ ਦਾ ਸਹਿਯੋਗੀ ਹੈ। ਗੋਲਡੀ ਢਿੱਲੋਂ ਜਨਵਰੀ 2024 ਵਿੱਚ ਚੰਡੀਗੜ੍ਹ ਦੇ ਸੈਕਟਰ-5 ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ।
ਉਨ੍ਹਾਂ ਨੂੰ ਆਪਣੇ ਗੈਂਗ ਦੇ ਮੈਂਬਰ ਦੀ ਹਾਲ ਹੀ ਵਿੱਚ ਵਿਰੋਧੀ ਗੈਂਗ ਦੁਆਰਾ ਖਰੜ ਵਿਖੇ ਕੀਤੀ ਗਈ ਹੱਤਿਆ ਦੇ ਬਦਲੇ ਵਜੋਂ ਦੋ ਕਤਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ।
ਬਰਾਮਦਗੀ: 3 ਪਿਸਤੌਲਾਂ, 15 ਜਿੰਦਾ ਕਾਰਤੂਸ ਅਤੇ ਇੱਕ ਕਾਰ
In a major breakthrough, Patiala Police averts two crimes with the arrest of two operatives (Harjinder Singh @ Laadi & Subir Singh @ Subi) of Lawrance Bishnoi Gang from Rajpura
Laadi was one of the shooters involved in the murder of Meet Bouncer at Panchkula in 2017 and was out on bail since September 2020
The arrested operatives were handled by foreign-based Gangster Goldy Dhillon, an aide of absconding Terrorist Goldy Brar. Goldy Dhillon was involved in the firing incident at Sector 5, Chandigarh in January 2024
They were assigned to carry two target killings in retaliation to a recent murder of their gang member at Kharar by rival gang
3 Pistols along with 15 live cartridges and a car has been recovered