10/11/2025
سانوں بےحد خوشی اے کہ تیسری انٹرنیشنل پنجابی کانفرنس دا باقاعدہ اعلان کر رہے آں، جیہڑی لاہور وچ 5-6-7 دسمبر 2025 نوں منعقد ہو رہی اے۔
ایس واری کانفرنس، پچھلی واری توں وی وڈی، بھرپور تے تاریخی اکٹھ ہوئے گا اِنشاءاللہ۔
دنیا بھر توں مشہور فنکار، سنگر، شاعر، ادیب، آرٹسٹ، محقق تے لکھاری ایس کانفرنس وچ شرکت لئی آ رہے نیں۔
ایہ موقع صرف ملاقات یا تقریر دا نئیں، ایہ ساڈی ماں بولی، ثقافت، تاریخ تے شناخت نوں محفوظ کرن دا قدم اے۔
اسی سارے پنجابی پیاریاں نوں پیار نال اپیل کر دے آں:
ساڈے نال بانھ بَلی بنو،
تاکہ اسی اکٹھے ہو کے اپنی بولی تے اپنی دھرتی دی پہچان نوں بچا سکیے
ਸਾਨੂੰ ਬੇਹੱਦ ਖ਼ੁਸ਼ੀ ਏ ਕਿ ਤੀਸਰੀ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਦਾ ਬਾਕਾਇਦਾ ਐਲਾਨ ਕਰ ਰਹੇ ਆਂ, ਜਿਹੜੀ ਲਾਹੌਰ ਵਿਚ 5-6-7 ਦਸੰਬਰ 2025 ਨੂੰ ਮੁਨਅੱਕਿਦ ਹੋ ਰਹੀ ਏ।
ਏਸ ਵਾਰੀ ਕਾਨਫ਼ਰੰਸ, ਪਿਛਲੀ ਵਾਰੀ ਤੋਂ ਵੀ ਵੱਡੀ, ਭਰਪੂਰ ਤੇ ਤਾਰੀਖ਼ੀ ਇਕੱਠ ਹੋਏਗਾ ਅੰਨਸ਼ਾਇਲਲਾ।
ਦੁਨੀਆ ਭਰ ਤੋਂ ਮਸ਼ਹੂਰ ਫ਼ਨਕਾਰ, ਸਿੰਗਰ, ਸ਼ਾਇਰ, ਅਦੀਬ, ਆਰਟਿਸਟ, ਮੁਹੱਕਿਕ ਤੇ ਲਿਖਾਰੀ ਏਸ ਕਾਨਫ਼ਰੰਸ ਵਿਚ ਸ਼ਿਰਕਤ ਲਈ ਆ ਰਹੇ ਨੇਂ।
ਇਹ ਮੌਕਾ ਸਿਰਫ਼ ਮੁਲਾਕਾਤ ਯਾ ਤਕਰੀਰ ਦਾ ਨਈਂ, ਇਹ ਸਾਡੀ ਮਾਂ ਬੋਲੀ, ਸਕਾਫ਼ਤ, ਤਾਰੀਖ਼ ਤੇ ਸ਼ਨਾਖ਼ਤ ਨੂੰ ਮਹਿਫ਼ੂਜ਼ ਕਰਨ ਦਾ ਕਦਮ ਏ।
ਇਸੀ ਸਾਰੇ ਪੰਜਾਬੀ ਪਿਆਰਿਆਂ ਨੂੰ ਪਿਆਰ ਨਾਲ਼ ਅਪੀਲ ਕਰਦੇ ਆਂ:
ਸਾਡੇ ਨਾਲ਼ ਬਾਂਹ ਬਲੀ ਬਿਨੁ,
ਤਾਕਿ ਇਸੀ ਇਕੱਠੇ ਹੋ ਕੇ ਆਪਣੀ ਬੋਲੀ ਤੇ ਆਪਣੀ ਧਰਤੀ ਦੀ ਪਹਿਚਾਣ ਨੂੰ ਬਚਾ ਸਕੀਏ