12/13/2025
ਐਡਮਿੰਟਨ ਵਿੱਚ ਕੱਲ੍ਹ ਵੱਡੇ ਤੜਕੇ ਮਾਰੇ ਗਏ ਦੋਵੇਂ ਨੌਜਵਾਨ ਪੰਜਾਬੀ ਸਨ।
ਮ੍ਰਿਤਕ ਗੁਰਦੀਪ ਸਿੰਘ (27) ਦਾ ਸਬੰਧ ਜ਼ਿਲ੍ਹਾ ਮਾਨਸਾ ਦੇ ਪਿੰਡ ਬਰੇ ਨਾਲ ਸੀ ਜਦਕਿ ਰਣਵੀਰ ਸਿੰਘ (19) ਦਾ ਸਬੰਧ ਇਸੇ ਜ਼ਿਲ੍ਹੇ ਦੇ ਪਿੰਡ ਉੜਤ ਸੈਦੇਵਾਲਾ (ਬੋਹਾ) ਨਾਲ ਸੀ।
ਦੋਵੇਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਏ ਹਨ।
ਮਾਪਿਆਂ ਦਾ ਇਕਲੌਤਾ ਪੁੱਤਰ ਗੁਰਦੀਪ ਢਾਈ ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਹੁਣ ਵਰਕ ਪਰਮਿਟ ‘ਤੇ ਸੀ। ਉਸਦੀ ਪਤਨੀ ਹਾਲੇ ਕੈਨੇਡਾ ਨਹੀਂ ਸੀ ਪੁੱਜੀ।
ਰਣਵੀਰ ਸਿੰਘ ਗੁਰਦੀਪ ਦਾ ਦੋਸਤ ਸੀ। ਉਹ ਦੋ ਸਾਲ ਪਹਿਲਾਂ ਕੈਨੇਡਾ ਪੁੱਜਾ ਸੀ।
ਐਡਮਿੰਟਨ ਪੁਲਿਸ ਨੇ ਦੱਸਿਆ ਕਿ ਦੋਵਾਂ ਦੇ ਗੋਲੀਆਂ ਲੱਗੀਆਂ ਸਨ, ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਇਆ ਨਹੀਂ ਜਾ ਸਕਿਆ। ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਇਨ੍ਹਾਂ ਦੇ ਦੋਸਤਾਂ-ਮਿੱਤਰਾਂ ਅਤੇ ਹੋਰ ਗਵਾਹਾਂ ਤੋਂ ਜਾਣਕਾਰੀ ਹਾਸਲ ਕਰਕੇ ਇਸ ਵਾਰਦਾਤ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ
💔💔🥲🥲🥲