12/15/2025
ਦੁਨੀਆਂ ਵਿੱਚ ਕਦੇ ਵੀ ਕੋਈ ਜਾਤ ਨਹੀਂ ਮਰਦੀ—ਮਰਦਾ ਤਾਂ ਸਿਰਫ਼ ਇਨਸਾਨ ਹੈ।
ਜਾਤ, ਧਰਮ, ਕੌਮ ਜਾਂ ਵਰਗ—ਇਹ ਸਭ ਵੰਡਾਂ ਇਨਸਾਨ ਨੇ ਨਹੀਂ, ਸਗੋਂ ਪੋਲੀਟੀਕਲ ਲੀਡਰਾਂ ਨੇ ਆਪਣੀ ਤਾਕਤ ਬਣਾਈ ਰੱਖਣ ਲਈ ਬਣਾਈਆਂ ਹਨ।
ਇਤਿਹਾਸ ਗਵਾਹ ਹੈ ਕਿ ਜਦੋਂ ਵੀ:
• ਸਮਾਜ ਨੂੰ “ਅਸੀਂ” ਅਤੇ “ਉਹ” ਵਿੱਚ ਵੰਡਿਆ ਗਿਆ
• ਕਿਸੇ ਇੱਕ ਵਰਗ ਨੂੰ ਉੱਚਾ ਅਤੇ ਦੂਜੇ ਨੂੰ ਨੀਵਾਂ ਦਿਖਾਇਆ ਗਿਆ
• ਡਰ, ਨਫ਼ਰਤ ਅਤੇ ਅਹੰਕਾਰ ਰਾਹੀਂ ਰਾਜ ਕੀਤਾ ਗਿਆ
ਉਸਦਾ ਨਤੀਜਾ ਹਮੇਸ਼ਾਂ ਹਿੰਸਾ, ਜੰਗਾਂ, ਦਬਾਅ ਅਤੇ ਇਨਸਾਨੀਅਤ ਦੇ ਕਤਲੇਆਮ ਦੇ ਰੂਪ ਵਿੱਚ ਨਿਕਲਿਆ।
ਅੱਜ ਵੀ ਚੁਣੌਤੀ ਉਹੀ ਹੈ—ਅਸੀਂ ਇਤਿਹਾਸ ਤੋਂ ਸਿੱਖੀਏ ਜਾਂ ਉਸਨੂੰ ਫਿਰ ਦੁਹਰਾਈਏ।
ਇੱਕ ਗੱਲ ਯਾਦ ਰੱਖਣ ਯੋਗ ਹੈ:
ਕਦੇ ਵੀ ਕੋਈ ਜਾਤ ਨਹੀਂ ਮਰਦੀ, ਕਿਉਂਕਿ ਅਸਲ ਵਿੱਚ ਜਾਤ ਹੁੰਦੀ ਹੀ ਨਹੀਂ। ਅਸੀਂ ਸਾਰੇ ਪਹਿਲਾਂ ਇਨਸਾਨ ਹਾਂ।
ਜਦੋਂ ਵੀ ਦੁਨੀਆਂ ਵਿੱਚ ਕਿਤੇ ਵੀ ਕਤਲੇਆਮ ਹੁੰਦਾ ਹੈ, ਉਹ ਕਿਸੇ ਜਾਤ ਦਾ ਨਹੀਂ—ਉਹ ਇਨਸਾਨੀਅਤ ਦਾ ਕਤਲੇਆਮ ਹੁੰਦਾ ਹੈ।
ਅਤੇ ਇਹ ਕਤਲੇਆਮ ਕਰਨ ਵਾਲਿਆਂ ਨੂੰ ਆਪਣੇ ਆਪ ਨਾਲ ਸੱਚੀ ਤਰ੍ਹਾਂ ਸੋਚਣ ਦੀ ਲੋੜ ਹੈ।
ਹਿੰਦੂ ਪਹਾੜੀ ਰਾਜਿਆਂ ਨੇ ਆਪਣੀ ਗੰਦੀ ਰਾਜਨੀਤੀ ਲਈ ਜਾਤਾਂ ਅਤੇ ਧਰਮਾਂ ਦੇ ਨਾਂ ’ਤੇ ਇਨਸਾਨੀਅਤ ਨੂੰ ਵੰਡਿਆ। ਇਸੀ ਅਨਿਆਂ ਦੇ ਵਿਰੋਧ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਪਹਾੜੀ ਰਾਜਿਆਂ ਨਾਲ 13 ਜੰਗਾਂ ਲੜਨੀਆਂ ਪਈਆਂ ਅਤੇ 14ਵੀਂ ਜੰਗ ਮੁਗਲਾਂ ਨਾਲ ਹੋਈ। ਇਹ ਸਾਰੀਆਂ 14 ਦੀਆਂ 14 ਜੰਗਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲਈ ਜਿੱਤੀਆਂ ਕਿਉਂਕਿ ਇਹ ਜੰਗਾਂ ਸੱਤਾ ਜਾਂ ਧਰਮ ਲਈ ਨਹੀਂ, ਸਗੋਂ ਇਨਸਾਨੀਅਤ, ਇਨਸਾਫ ਅਤੇ ਸੱਚ ਲਈ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਪਸ਼ਟ ਸਿੱਖਿਆ ਦਿੰਦੇ ਹਨ ਕਿ ਅਸੀਂ ਸਭ ਇਕੋ ਜਿਹੇ ਇਨਸਾਨ ਹਾਂ—ਨਾ ਕੋਈ ਉੱਚਾ, ਨਾ ਕੋਈ ਨੀਵਾਂ। ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਿਕ ਲੋਕ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਾਤਾਂ, ਪਾਤਾਂ ਅਤੇ ਧਰਮਾਂ ਦੇ ਨਾਂ ’ਤੇ ਲੋਕਾਂ ਨੂੰ ਵੰਡ ਕੇ ਇਨਸਾਨੀਅਤ ਦਾ ਕਤਲੇਆਮ ਕਰ ਰਹੇ ਹਨ। ਇਹ ਕਤਲੇਆਮ ਰੁਕਣ ਦੀ ਬਜਾਏ ਸਮੇਂ ਦੇ ਨਾਲ ਹੋਰ ਵੀ ਵਧਦਾ ਜਾ ਰਿਹਾ ਹੈ।
ਗੁਰਮਤ ਸਾਨੂੰ ਜੋੜਨ ਦੀ ਸਿੱਖਿਆ ਦਿੰਦੀ ਹੈ, ਜਦਕਿ ਰਾਜਨੀਤੀ ਵੰਡ ਕੇ ਰਾਜ ਕਰਨ ਦੀ। ਅਸਲੀ ਜਿੱਤ ਉਹੀ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿਖਾਈ—ਇਨਸਾਨੀਅਤ ਦੀ ਜਿੱਤ।,
ਜੇ ਅਸੀਂ ਤੀਰਾਂ ਦੀ ਗੱਲ ਕਰੀਏ ਤਾਂ ਤੀਰ ਮੁਗਲਾਂ ਕੋਲ ਵੀ ਸਨ।
ਜੇ ਅਸੀਂ ਕਿਰਪਾਨਾਂ ਦੀ ਗੱਲ ਕਰੀਏ ਤਾਂ ਕਿਰਪਾਨਾਂ ਮੁਗਲਾਂ ਕੋਲ ਵੀ ਸਨ ਅਤੇ ਹਿੰਦੂ ਪਹਾੜੀ ਰਾਜਿਆਂ ਕੋਲ ਵੀ ਸਨ।
ਪਰ ਜਦੋਂ ਗੱਲ ਤਰਸੂਲ ਜਾਂ ਹਨੂਮਾਨ ਦੇ ਗਧੇ (ਗਦਾ) ਦੀ ਆਉਂਦੀ ਹੈ, ਤਾਂ ਇਹ ਚੀਜ਼ਾਂ ਸਾਡੇ ਦਸਾਂ ਗੁਰੂ ਸਾਹਿਬਾਨ ਕੋਲ ਕਦੇ ਨਹੀਂ ਰਹੀਆਂ। ਇਸੇ ਕਾਰਨ ਸਿੱਖ ਰਿਹਤ ਅਤੇ ਗੁਰਮਤ ਮਰਯਾਦਾ ਅਨੁਸਾਰ ਕਿਹਾ ਜਾਂਦਾ ਹੈ ਕਿ ਤਰਸੂਲ ਜਾਂ ਗਦਾ ਗੁਰਦੁਆਰਿਆਂ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ।
ਅੱਜ ਕੁਝ ਲੋਕ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਨੀਅਤ ਨਾਲ ਉਹ ਤਰਸੂਲ ਅਤੇ ਗਧੇ ਵਰਗੇ ਨਿਸ਼ਾਨ ਗੁਰਦੁਆਰਿਆਂ ਵਿੱਚ ਲੈ ਕੇ ਆ ਰਹੇ ਹਨ, ਤਾਂ ਜੋ ਸਿੱਖ ਧਰਮ ਦੀ ਵੱਖਰੀ ਪਹਿਚਾਣ ਨੂੰ ਮਿਟਾਇਆ ਜਾ ਸਕੇ।
ਪਰ ਸੱਚ ਇਹ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ।
ਇਸ ਕੌਮ ਦੀ ਸਾਜਨਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਸੀ —
ਇਨਸਾਨੀਅਤ ਦੀ ਰੱਖਿਆ, ਜ਼ੁਲਮ ਦੇ ਖ਼ਿਲਾਫ਼ ਖੜ੍ਹਨ ਅਤੇ ਧਰਮ ਦੀ ਆਜ਼ਾਦੀ ਲਈ।
ਸਿੱਖੀ ਦਾ ਮਕਸਦ ਕਿਸੇ ਹੋਰ ਧਰਮ ਵਿੱਚ ਮਿਲ ਜਾਣਾ ਨਹੀਂ,
ਸਗੋਂ ਸੱਚ, ਨਿਆਂ ਅਤੇ ਸਰਬੱਤ ਦੇ ਭਲੇ ਦੀ ਰਾਖੀ ਕਰਨਾ ਹੈ।
ਇਹ ਗੱਲ ਇਤਿਹਾਸਕ ਤੌਰ ਤੇ ਸਾਫ਼ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਇੱਕ ਵੱਖਰੀ ਕੌਮ ਅਤੇ ਵੱਖਰੀ ਫੌਜ ਵਜੋਂ ਇਸ ਲਈ ਸਾਜਿਆ ਸੀ ਤਾਂ ਜੋ ਜਾਤ–ਪਾਤ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਰਾਖੀ ਕੀਤੀ ਜਾ ਸਕੇ।
ਅੱਜ ਗੰਦੀ ਰਾਜਨੀਤੀ ਦੇ ਤਹਿਤ ਖਾਲਸੇ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਗੁਰਦੁਆਰਿਆਂ ਵਿੱਚ ਹਨੂਮਾਨ ਦਾ ਗਧਾ ਜਾਂ ਤਰਸੂਲ ਰੱਖ ਕੇ, ਅਤੇ ਅਖੌਤੀ ਨਿਹੰਗ ਬਣਾਕੇ, ਸਿੱਖ ਪਛਾਣ ਨੂੰ ਤੋੜਿਆ ਜਾ ਰਿਹਾ ਹੈ।
ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਕਿਰਪਾਨ, ਢਾਲ ਅਤੇ ਕਟਾਰ ਬਖ਼ਸ਼ੀ—ਪਰ ਕਦੇ ਵੀ ਹਨੂਮਾਨ ਦਾ ਗਧਾ ਜਾਂ ਤਰਸੂਲ ਨਹੀਂ ਦਿੱਤਾ। ਇਹ ਚੀਜ਼ਾਂ ਅੱਜ ਗੁਰਦੁਆਰਿਆਂ ਵਿੱਚ ਰੱਖਣ ਦਾ ਮਕਸਦ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਹੈ, ਜੋ ਗੁਰੂਆਂ ਦੀ ਸੋਚ ਅਤੇ ਖਾਲਸੇ ਦੀ ਆਤਮਾ ਦੇ ਬਿਲਕੁਲ ਖ਼ਿਲਾਫ਼ ਹੈ।