09/14/2025
ਕਈ ਵਾਰੀ ਅਸੀਂ ਗਲਤੀ ਏਡੀ ਵੱਡੀ ਕਰ ਜਾਂਦੇ ਹਾਂ ਕਿ ਉਸਦਾ ਖਮਿਆਜਾ ਆਪ ਹੀ ਨਹੀਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਭੁਗਤਣਾ ਪੈਂਦਾ ਹੈ। ਗਲਤੀ ਬੇਵਕੂਫੀ ਜਾਂ ਨਾ ਸਮਝੀ ਤੇ ਬੇਈਮਾਨੀ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਹਨ ।ਗਲਤੀ ਹਮੇਸ਼ਾ ਅਣਜਾਣੇ ਵਿੱਚ ਹੁੰਦੀ ਹੈ ਤੇ ਬੇਈਮਾਨੀ ਹਮੇਸ਼ਾ ਜਾਣਕਾਰ ਬੰਦਾ ਹੀ ਕਰਦਾ ਹੈ ।ਪ੍ਰੰਤੂ ਗਲਤੀ ਤੇ ਨਾ ਸਮਝੀ ਅਗਰ ਆਪਣੀ ਹੱਦ ਪਾਰ ਕਰ ਜਾਏ ਤਾਂ ਨੁਕਸਾਨ ਬੇਈਮਾਨੀ ਜਿੰਨਾ ਹੀ ਹੁੰਦਾ ਹੈ। ਇਹੋ ਤਰੀਕਾ ਸਾਡਾ ਹਜ਼ਾਰਾਂ ਨੌਜਵਾਨ ਮਾਰ ਕੇ 90ਵਿਆਂ ਦੇ ਵਿੱਚ ਸੱਭਿਆਚਾਰਕ ਮੇਲਿਆਂ ਦੇ ਹੀ ਰੂਪ ਵਿੱਚ ਜਸੋਵਾਲ ਦੇ ਰਾਹੀਂ ਮਾਰਕੀਟ ਵਿੱਚ ਲਿਆਂਦਾ ਗਿਆ ਸੀ । ਅਸੀਂ ਇਹ ਭੁੱਲ ਹੀ ਗਏ ਕਿ ਸਾਡੇ ਕੋਠੇ ਕੋਠੇ ਜਿੱਡੇ ਮੁੰਡੇ ਇਹਨਾਂ ਨੇ ਮਾਰ ਦਿੱਤੇ ਅਸੀਂ ਉਸ ਗਮ ਨੂੰ ਪੀੜਤ ਦੀ ਧਿਰ ਵਜੋਂ ਵਿਚਰਨਾ ਸੀ ਪ੍ਰੰਤੂ ਅਸੀਂ ਪੀੜਤ ਵਲੋਂ ਨਹੀਂ ਅਸੀਂ ਖੁਸ਼ੀਆਂ ਮਨਾਉਣ ਲੱਗ ਗਏ। ਅੱਜ ਕਿਤੇ ਉਹੀ ਤਾਂ ਨਹੀਂ ਹੋ ਰਿਹਾ ਅਸੀਂ ਪੀੜਿਤ ਹੋ ਕੇ ਫਿਰ ਖੁਸ਼ੀਆਂ ਮਨਾਉਣ ਲੱਗ ਪਏ ਹਾਂ ਭਾਵੇਂ ਕਿ ਸਿੰਗਰਾਂ ਦੇ ਪ੍ਰੋਗਰਾਮ, ਚਾਹੇ ਕਬੱਡੀ ਦਾ ਹੋਵੇ ਇਸ ਦੀ ਤਿਆਰੀ ਕਈ ਮਹੀਨਿਆਂ ਪਹਿਲਾਂ ਕੀਤੀ ਜਾਂਦੀ ਹੈ ਬਹੁਤ ਮਿਹਨਤ ਦੇ ਨਾਲ ਇਹ ਸੰਪੂਰਨ ਹੁੰਦੇ ਹਨ। ਪੰਜਾਬ ਦੀ ਧਰਤੀ ਦਾ ਕਲਚਰ ਅਗਰ ਪਿੰਡ ਵਿੱਚ ਕੋਈ ਮਰਗ ਹੋ ਜਾਵੇ ਕਿਸੇ ਨੇ ਵਿਆਹ ਜਾਂ ਜਨਮਦਿਨ ਹੋਵੇ ਜਾਂ ਖੁਸ਼ੀ ਦਾ ਦਿਨ ਕੋਈ ਵੀ ਹੋਵੇ ਉਹ ਖੁਸ਼ੀ ਦਾ ਦਿਨ ਨਹੀਂ ਮਨਾਉਂਦੇ ਪੋਸਟਪੋਨ ਕਰ ਦਿੰਦੇ ਹਨ ਇਹ ਕਦੀ ਵੀ ਨਹੀਂ ਹੋਇਆ ਕਿ ਅਸੀਂ ਉਸ ਘਰ ਵਾਲੇ ਨੂੰ ਕਹੀਏ ਕਿ ਤੈਨੂੰ 50 ਹਜਾਰ ਤੇਰੀ ਮੱਝ ਲੈਣ ਦੇ ਲਈ ਦੇ ਦਿੰਦੇ ਹਾਂ ਜਾਂ ਕਿਸੇ ਕੰਮ ਕਾਰ ਲਈ ਦੇ ਦਿੰਦੇ ਹਾਂ ਪਰ ਆਪਾਂ ਸਪੀਕਰ ਤੇ ਗਾਣੇ ਚਲਾ ਕੇ ਭੰਗੜਾ ਪਾ ਲਈਏ ਪੈਸੇ ਹੋਰ ਵੀ ਇਕੱਠੇ ਕਰਕੇ ਦੇਵਾਂਗੇ। ਬੱਬੂ ਮਾਨ ਦਾ ਤੇ ਰਣਜੀਤ ਬਾਵੇ ਦਾ ਪਹਿਲਾ ਸ਼ੋ ਕਨੇਡਾ ਵਿੱਚ ਸੀ। ਸ਼ੋਅ ਤੋਂ ਚਾਰ ਦਿਨ ਪਹਿਲਾਂ ਕਹਿ ਰਹੇ ਸਨ ਕਿ ਜੋ ਵੀ ਕਮਾਈ ਸ਼ੋਅ ਵਿੱਚੋਂ ਆਵੇਗੀ ਉਹ ਅਸੀਂ ਪੰਜਾਬ ਦੇ ਹਰ ਪੀੜਤਾਂ ਦੀ ਸੇਵਾ ਵਿੱਚ ਲਾਵਾਂਗੇ। ਇਸ ਨੂੰ ਸੇਵਾ ਨਹੀਂ ਬਿਜਨਸ ਕਹਿੰਦੇ ਆ। ਕੀ ਉਸ ਤੋਂ ਪਹਿਲਾਂ ਉਹਨਾਂ ਦੇ ਅਕਾਂਓਟ ਵਿੱਚ ਕੋਈ ਪੈਸਾ ਨਹੀਂ ਸੀ ਇਸੇ ਤਰ੍ਹਾਂ ਕਬੱਡੀ ਦੇ ਨਾਂ ਉੱਤੇ ਇਕ ਲੱਖ ਡਾਲਰ ਅਸੀਂ ਪੰਜਾਬ ਨੂੰ ਦਿਆਂਗੇ ਤੇ ਇਹ ਮੈਚ ਪੰਜਾਬ ਨੂੰ ਸਮਰਪਿਤ ਹੋਵੇਗਾ ਕੀ ਇਸ ਨੂੰ ਸੇਵਾ ਸਮਝਦੇ ਹੋ ।ਇਤਿਹਾਸ ਕਦੀ ਵੀ ਕਿਸੇ ਨੂੰ ਮਾਫ ਨਹੀਂ ਕਰਦਾ, ਬਾਬਾ ਰਾਮਰਾਏ ਜੀ ਨੇ ਸਿਰਫ ਮੁਸਲਮਾਨ ਦੀ ਜਗ੍ਹਾ, ਬੇਈਮਾਨ ਹੀ ਕਿਹਾ ਸੀ ਮਲੇਰ ਕੋਟਲੇ ਨਵਾਬ ਨੇ ਸਿਰਫ ਹਾਅ ਦਾ ਨਾਰਾ ਹੀ ਮਾਰਿਆ ਸੀ। ਸਾਹਿਬਜ਼ਾਦਿਆਂ ਲਈ ਪਰ ਗੁਰੂ ਸਾਹਿਬ ਦਾ ਸਿਰ ਕਲਮ ਕਰਨ ਦੀ ਕਸਮ ਖਾਧੀ ਸੀ। ਮਾਸਟਰ ਤਾਰਾ ਸਿੰਘ ਨੇ ਜਾਂ ਸਾਡੇ ਬੰਦਿਆਂ ਨੇ ਇੱਕ ਗਲਤੀ ਕਰਕੇ ਕੌਮ ਨੂੰ ਗੁਲਾਮ ਕਰਵਾ ਦਿੱਤਾ ।ਜੁਲਮ ਬੇਅੰਤੇ ਬੁਚੱੜ ਨੇ ਕੀਤਾ ਸੀ ਪ੍ਰੰਤੂ ਅੱਜ ਅਸੀਂ ਸੰਬੋਧਨ ਬੇਅੰਤੇ ਬੁੱਚੜ ਦਾ ਪੋਤਾ ਕਹਿ ਕੇ ਹੁੰਦੇ ਹਾਂ। ਅਟੈਕ ਇੰਦਰਾ ਗਾਂਧੀ ਨੇ ਕੀਤਾ ਸੀ ਰਾਹੁਲ ਗਾਂਧੀ ਤੇ ਲੱਗਾ ਕਲੰਕ ਉਤਰਨ ਦਾ ਨਾਮ ਨਹੀਂ ਲੈ ਰਿਹਾ। ਅੱਜ ਪੰਜਾਬ ਨੂੰ ਬਾਹਰਲੇ ਸਿੱਖ ਦੀ ਹਮਦਰਦੀ ਦੀ ਲੋੜ ਹੈ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਜਰੂਰਤ ਹੈ ਇਹਨਾਂ ਮੈਚਾਂ ਨੂੰ ਪੋਸਟਪੋਨ ਵੀ ਕੀਤਾ ਜਾ ਸਕਦਾ ਹੈ ਜਾਂ ਕੋਈ ਹੋਰ ਹੱਲ ਵੀ ਕੱਢਿਆ ਜਾ ਸਕਦਾ ਹੈ ਪ੍ਰੰਤੂ ਇਹ ਨਾ ਕਰਨ ਦੇ ਵਿੱਚ ਇਹ ਕਲੰਕ ਆਪਣੇ ਬੱਚਿਆਂ ਦੇ ਸਿਰ ਮੜ ਕੇ ਜਰੂਰ ਜਾਵਾਂਗੇ। ਸਪੋਰਟਰ ਖਿਡਾਰੀ ਆਰਗਨਾਈਜ਼ਰ ਤੇ ਫੋਟੋ ਕਲਚਰ ਵਾਲੇ ਜਰੂਰ ਸੋਚਣ ਤੇ ਸਮਝਣ ਭੁੱਲ ਚੁੱਕ ਦੀ ਖਿਮਾ ।
ਦਾਸ ਸੁਖਵਿੰਦਰ ਸਿੰਘ