
21/07/2025
Ozark is finally done, yay ! 🙌
Netflix ਦੀ ਚਰਚਿਤ Ozark ਸੀਰੀਜ, ਜਿਸਦੀ ਤੁਲਨਾ ਅਕਸਰ ਮੇਰੀ ਲਿਸਟ ਦੇ ਟਾੱਪ ਸ਼ੋਅ "Breaking Bad" ਨਾਲ ਕੀਤੀ ਜਾਂਦੀ ਹੈ।
Ozark ਚਾਰ ਸੀਜ਼ਨ ਦੇ 44 ਐਪੀਸੋਡਾਂ ਵਿੱਚ ਆਪਣੀ ਕਹਾਣੀ ਸਮੇਟਦਾ ਹੋਣ ਕਰਕੇ ਲੰਬੇ ਸਮੇਂ ਤੋਂ ਵਾਚਲਿਸ਼ਟ ਦਾ ਹਿੱਸਾ ਸੀ। ਪਰ IMDB ਦੀ 8.4. ਦੀ ਰੇਟਿੰਗ ਅਕਸਰ ਵੇਖਣ ਨੂੰ ਹਲੂਣਦੀ ਰਹੀ। ਸੋ ਲੱਗਭੱਗ 2 ਮਹੀਨਿਆਂ ਬਾਅਦ ਖਤਮ ਕਰ ਹੀ ਲਿਆ।
ਕੀ ਇਹ Breaking Bad ਦੇ ਲੈਵਲ ਦਾ ਹੈ ?
ਸ਼ਾਇਦ 19 ਹੈ, ਪਰ ਜੇ Breaking Bad ਤੁਹਾਡਾ ਪਸੰਦੀਦਾ ਹੈ, ਤੇ ਉਸ ਵਰਗਾ ਕੁੱਝ ਵੇਖਣਾ ਤਾਂ ਮਸਟਵਾੱਚ ਆ। ਪਰ ਪਹਿਲਾ ਸੀਸਨ ਉਸਦੇ ਉੱਲਟ ਬਹੁਤ ਸਲੋਅ ਹੈ। ਅਸਲ ਵਿੱਚ ਦਿਲਚਸਪੀ ਦੂਜੇ ਸੀਜ਼ਨ ਵਿੱਚ ਜਾ ਕੇ ਹੀ ਬਣਦੀ ਹੈ।
ਇਹ ਕ੍ਰਾਈਮ ਡਰਾਮਾ ਹੈ, ਅਤੇ ਚੰਗੇ ਲੈਵਲ ਦਾ ਬਣਿਆ ਵਾ ਹੈ। ਇਸਦੇ ਕਿਰਦਾਰ ਮਾਰਟੀ, ਵੈਂਡੀ, ਰੂਥ, ਜੋਨ੍ਹਾਂ, ਸ਼ੈਰਲੈੱਟ, ਵ੍ਹਾਇਟ, ਓਮਾਰ, ਬੈੱਨ ਆਦਿ ਖਤਮ ਹੋਣ ਤੋਂ ਬਾਅਦ ਵੀ ਤੁਹਾਡੇ ਜਿਹਨ ਵਿੱਚ ਘੁੰਮਣਗੇ।
ਜੇ 44 ਐਪੀਸੋਡ ਦਾ ਸਮਾਂ ਤੇ ਇਹ ਜਾੱਨਰ ਪਸੰਦ ਹੈ ਤਾਂ ਗੋ ਫਾਰ ਇਟ।
ਪਲੇਟਫਾਰਮ: ਨੈੱਟਫਲਿਕਸ