20/05/2026
ਨਗਰ ਨਿਗਮ ਚੋਣਾਂ ਅਤੇ ਜਨਗਣਨਾ ਵਿੱਚ ਨਾਲੋਂ ਨਾਲ਼ ਡਿਊਟੀ ਲੱਗੀ ਹੋਣ ਕਰਕੇ ਇੱਕ ਹਫ਼ਤੇ ਤੋੰ ਮੈਂ ਸਕੂਲ ਦਾ ਮੂੰਹ ਅਤੇ ਮੇਰੇ ਵਿਦਿਆਰਥੀਆਂ ਨੇ ਮੇਰਾ ਮੂੰਹ ਨੀ ਦੇਖਿਆ, ਸ਼ਾਮ ਨੂੰ ਚੋਣਾਂ ਦੀ ਡਿਊਟੀ ਤੋੰ ਵੇਹਲਾ ਹੋ ਕੇ ਜਦੋਂ 12-13 ਕਿਲੋਮੀਟਰ ਤਪਦੀ ਧੁੱਪ 'ਚ ਹਫ਼ਿਆ ਹੋਇਆ ਘਰਾਂ ਦੇ ਨੰਬਰ ਲਾ ਰਿਹਾ ਸੀ ਤਾਂ ਮੇਰੇ ਆਲ਼ੇ ਵਿਦਿਆਰਥੀ ਭੱਜੇ -ਭੱਜੇ ਆਏ। ਪੈਰੀਂ ਹੱਥ ਲਾਉਣ ਲਈ ਪੈਰਾਂ 'ਚ ਡਿਗਦਿਆਂ ਹੀ ਉਹਨਾਂ ਦਾ ਪਹਿਲਾ ਸਵਾਲ ਸੀ ਕੇ ਸਰ ਤੁਸੀਂ ਸਕੂਲ ਕਿਉਂ ਨੀ ਆਉਂਦੇ, ਜਦੋਂ ਉਹਨਾਂ ਨੂੰ ਚੋਣਾਂ ਅਤੇ ਜਨਗਣਨਾ ਆਲ਼ੀ ਸਾਰੀ ਗੱਲ ਵਿਸਥਾਰ ਨਾਲ਼ ਦੱਸੀ ਤਾਂ ਕਹਿੰਦੇ ਅਸੀਂ ਕਰਵਾਉਣੇ ਆਂ ਜੀ ਨਾਲ਼, ਮੈਂ ਮਨ੍ਹਾ ਕੀਤਾ ਤਾਂ ਕਹਿੰਦੇ ਸਰ ਘਰੇ ਆਜੋ ਤੇ ਪਾਣੀ ਤਾਂ ਜਰੂਰ ਪੀ ਕੇ ਜਾਇਓ, ਜੀਭ ਹਲਕ ਨਾਲ਼ ਲੱਗੀ ਹੋਣ ਕਰਕੇ ਆਲ਼ੇ ਭੋਲਿਆਂ ਨੂੰ ਪਾਣੀ ਨੂੰ ਜਵਾਬ ਨਾ ਦੇ ਸਕਿਆ। ਚਲਦਾ