Update Post

Update Post UPDATE POST - Your trusted source for the latest news and updates from Mandi Gobindgarh, Distt. Fatehgarh Sahib, Punjab, and across India!

Stay informed with breaking news, in-depth stories, and engaging news videos in Hindi and Punjbi.

ਜਿਨਾਂ ਕਿਸਾਨਾਂ ਨੇ ਬੈਂਕ ਤੋਂ ਲੋਨ ਪ੍ਰਾਪਤ ਕਰਕੇ ਦਧਾਰੂ ਪਸ਼ੂਆਂ ਦੀ ਖਰੀਦ ਕੀਤੀ ਹੈ| ਜੇਕਰ ਉਨਾਂ ਦੇ ਜਾਨਵਰ  ਹੜਾਂ ਕਾਰਨ ਮਾਰੇ ਗਏ ਜਾਂ ਰੁੜ ਗਏ...
04/09/2025

ਜਿਨਾਂ ਕਿਸਾਨਾਂ ਨੇ ਬੈਂਕ ਤੋਂ ਲੋਨ ਪ੍ਰਾਪਤ ਕਰਕੇ ਦਧਾਰੂ ਪਸ਼ੂਆਂ ਦੀ ਖਰੀਦ ਕੀਤੀ ਹੈ| ਜੇਕਰ ਉਨਾਂ ਦੇ ਜਾਨਵਰ ਹੜਾਂ ਕਾਰਨ ਮਾਰੇ ਗਏ ਜਾਂ ਰੁੜ ਗਏ ਹਨ ਉਹ ਹੇਠਾਂ ਦਿੱਤੇ ਫਾਰਮ ਨੂੰ ਭਰ ਕੇ ਜਿਸ ਬੈਂਕ ਤੋਂ ਲੋਨ ਲਿਆ ਹੈ ਉਸ ਵਿੱਚ ਜਮਾ ਕਰਾਉਣ ਤਾਂ ਜੋ ਕਿ ਉਨਾਂ ਨੂੰ ਬੈਂਕ ਦੀ ਬੀਮਾ ਰਾਸ਼ੀ ਪ੍ਰਾਪਤ ਹੋ ਸਕੇ ! ਅੱਗੇ ਹੋਰ ਕਿਸਾਨਾਂ ਨੂੰ share ਕਰੋ ਤਾਂ ਜੋ ਕਿਸੇ ਦੀ ਮੱਦਦ ਹੋ ਸਕੇ।







बाढ़ पीड़ितों की मदद के लिए आगे आया पंजाब का मुस्लिम भाईचारा, भेजी राहत सामग्रीभाईचारासरबत के भले की दुआ के बाद ईदगाह मस्ज...
03/09/2025

बाढ़ पीड़ितों की मदद के लिए आगे आया पंजाब का मुस्लिम भाईचारा, भेजी राहत सामग्री
भाईचारा
सरबत के भले की दुआ के बाद ईदगाह मस्जिद से रवाना किया बाढ़ पीड़ितों के लिए राहत सामग्री का ट्रक

मंडी गोबिंदगढ़ 3 सितंबर () : भारी बारिश और बाढ़ की मार झेल रहे पंजाब के बाढ़ पीड़ित इलाकों की सहायता के लिए पंजाब का मुस्लिम भाईचारा भी तन, मन और धन से बाढ़ पीड़ितों की मदद के प्रयासों में जुटा है।

इसी तहत उत्तर भारत की मशहूर लोहा मंडी गोबिंदगढ़ के मुस्लिम भाईचारे द्वारा शहर की विभिन्न मस्जिदों से अपील कर बाढ़ पीड़ितों के लिए बड़े स्तर पर राहत सामग्री एकत्रित की गई थी जिसमें घरेलू जरूरतों, खाने-पीने का सामान, पानी की बोतलें, औरतों की निजी जरूरतों का समान, दवाएं और पशुओं के लिए चारे के आचार आदि का बड़े स्तर पर इंतजाम किया गया था। जिसे आज सुबह सरबत के भले के लिए दुआ करने के बाद ट्रक जरिये बाढ़ प्रभावित इलाकों के लिए रवाना किया गया।





बाढ़ पीड़ितों की मदद के लिए आगे आया पंजाब का मुस्लिम भाईचारा, भेजी राहत सामग्री भारी बारिश और बाढ़ की मार झेल र....

26/08/2025

ਲਗਭਗ ਦੋ ਦਹਾਕੇ ਲੰਘ ਗਏ ਇਸ ਫੋਕਲ ਪੁਆਇੰਟ ਤੋਂ ਮੰਡੀ ਗੋਬਿੰਦਗੜ੍ਹ ਸਰਵਿਸ ਰੋਡ ਬਣੀ ਨੂੰ। ਪਰ ਹਰ ਬਰਸਾਤ ਚ ਇਹੀ ਹਾਲ ਦੇਖਿਆ। ਕਈ ਸਾਲ ਇਸੇ ਪਾਣੀ ਵਿੱਚੋ ਗੁਜਰਕੇ ਕੰਮ ਤੇ ਜਾਂਦੇ ਲੋਕ ਦੇਖੇ। ਸਰਕਾਰਾਂ ਆਈਆਂ ਗਈਆਂ ਪਰ ਇਸ ਸਮੱਸਿਆ ਦੀ ਕਿਸੇ ਸਾਰ ਨਾ ਲਈ।
ਲੋਕ ਤਾਂ ਇੱਥੋਂ ਤੱਕ ਕਹਿੰਦੇ ਸੁਣੇ ਕੀ ਕਿੰਨਾ ਚੰਗਾ ਹੋਵੇ ਜੇਕਰ ਨਗਰ ਕੌਂਸਲ ਪ੍ਰਸ਼ਾਸ਼ਨ ਬਰਸਾਤਾਂ ਦੌਰਾਨ ਇਥੇ ਕਿਸ਼ਤੀਆਂ ਦਾ ਇੰਤਜ਼ਾਮ ਕਰ ਦੇਵੇ। ਘਟੋ ਘਟ ਨਗਰ ਕੌਂਸਲ ਨੂੰ ਕੁਝ ਆਮਦਨ ਵੀ ਹੋਊ।

15/08/2025

ਇਕ ਸੂਝਵਾਨ ਅਤੇ ਜਿੰਮੇਵਾਰ ਸ਼ਹਿਰੀ ਅਤੇ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਉਂਦੇ ਹੋਵੇ ਵੀਰ ਸੰਜੀਵ ਭਾਰਦਵਾਜ ਵੱਲੋਂ ਇਹ ਵੀਡਿਉ ਖੁਦ ਬਣਾ ਕੇ ਭੇਜੀ ਗਈ ਹੈ।
ਜਿਸ ਵਿਚ ਸਾਫ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਸਰਹਿੰਦ - ਮੰਡੀ ਗੋਬਿੰਦਗੜ੍ਹ ਨਹਿਰ ਦੇ ਓਵੇਰਬ੍ਰਿਜ ਅਤੇ ਅੱਗੇ ਪਿੱਛੇ ਬਣੇ ਪੁਲਾਂ ਤੇ ਲਗੇ ਗੈਪ ਜੁਆਇੰਟ ਵਿਚ ਪਾਈਆਂ ਰਬੜਾਂ ਕਦੋਂ ਦੀਆਂ ਟੁੱਟ ਚੁੱਕੀਆਂ ਹਨ ਜਿਸ ਕਰਕੇ ਇਹਨਾਂ ਦੀ ਜਗ੍ਹਾ ਤੇ ਡੂੰਘੇ ਟੋਏ ਪੈ ਗਏ ਹਨ ਪਰ ਪ੍ਰਸ਼ਾਸਨ ਤੇ NHAI ਵੱਲੋ ਕੋਈ ਸਾਰ ਨਹੀਂ ਲਈ ਜਾ ਰਹੀ।
ਨੈਸ਼ਨਲ ਹਾਈਵੇ ਤੇ ਓਵਰਬਰਿਜ ਤੇ ਟੋਏ ਬੇਹੱਦ ਖਤਰਨਾਕ ਸਾਬਿਤ ਹੋ ਸਕਦੇ ਹਨ ਕਿਉਂ ਜੋਂ ਸ਼ਹਿਰ ਦੀ ਭੀੜਭਾੜ ਤੋਂ ਦੂਰ ਲੰਬੀ ਦੂਰੀ ਦੇ ਵਾਹਨ ਇਥੋਂ ਤੇਜ਼ ਸਪੀਡ ਨਾਲ ਗੁਜ਼ਰਦੇ ਹਨ ਤੇ ਖ਼ੁਦਾ ਨਾ ਖਸਤਾ ਇਹੀ ਤੇਜ਼ ਸਪੀਡ ਤੇ ਮਾਮੂਲੀ ਜਿਹੀ ਚੁੱਕ ਤੇ ਟੋਇਆਂ ਦਾ ਮਿਸ਼ਰਣ ਕਿਸੇ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਅਜੇ ਪਿਛਲੇ ਮਹੀਨੇ ਹੀ ਸਰਹਿੰਦ ਫਤਿਹਗੜ੍ਹ ਸਾਹਿਬ ਸੜਕ ਤੇ ਮਹੇਸ਼ ਹਸਪਤਾਲ ਦੇ ਸਾਹਮਣੇ ਇਸ ਸੜਕ ਵਿਚ ਪਏ ਟੋਏ ਕਾਰਣ ਡਿੱਗਣ ਤੇ ਲਗੀ ਸੱਤ ਕਾਰਨ ਇਸ ਨੌਜ਼ਵਾਨ ਮੁੰਡੇ ਯੁਗੇਸ਼ ਕੁਮਾਰ ਦੀ ਬੇਵਕਤੀ ਮੌਤ ਹੋ ਚੁੱਕੀ ਹੈ ਜਿਸ ਤੋਂ ਲਗਦਾ ਪ੍ਰਸ਼ਾਸ਼ਨ ਨੇ ਕੋਈ ਸਬਕ ਨਹੀਂ ਸਿੱਖਿਆ।

NHAI ਤੇ ਲੋਕਲ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਸ਼ਹਿਰ ਦੀਆਂ ਸੜਕਾਂ ਅਤੇ ਪੁਲਾਂ ਵਿਚ ਪਏ ਇਹਨਾਂ ਟੋਇਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਕਿਸੇ ਸੰਭਾਵੀ ਘਟਨਾ ਅਤੇ ਜਾਨ ਮਾਲ ਦੇ ਨੁਕਸਾਨ ਨੂੰ ਸਮਾਂ ਰਹਿੰਦੇ ਟਾਲਿਆ ਜਾ ਸਕੇ।








30/07/2025

दिल्ली पुलिस की महिला सब इंस्पेक्टर और इंस्टाग्राम इन्फ्लुएंसर नीतू बिष्ट 20 लाख रुपए की रिश्वत लेते रंगे हाथ गिरफ्तार।
दिल्ली के पश्चिम विहार इलाके में विजिलेंस विभाग की टीम ने महिला SI नीतू बिष्ट को 20 लाख रुपये की रिश्वत लेते रंगे हाथ गिरफ्तार किया।
आरोप है कि महिला पुलिस अधिकारी किसी मामले में पीड़ित के पक्ष में कार्रवाई के लिए यह रकम वसूल रही थी।




28/07/2025

ਪਿਛਲੇ ਦਿਨੀਂ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਨਿਆਲ ਦੇ ਦੋ ਟਰੱਕ ਡਰਾਇਵਰਾਂ ਦਵਿੰਦਰ ਸਿੰਘ ਉਰਫ ਗੇਜਾ ਤੇ ਹਰਪ੍ਰੀਤ ਸਿੰਘ ਉਰਫ ਬੋੜਾ ਵੱਲੋਂ ਟਰੱਕ ਮਾਲਕ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਵੱਲੋਂ ਚੋਰੀ ਦਾ ਇਲਜ਼ਾਮ ਲਗਾ ਕੇ ਸਾਥੀਆਂ ਸਮੇਤ ਕੁੱਟਮਾਰ ਤੇ ਲਗਾਤਾਰ ਪ੍ਰਤਾੜਿਤ ਕਰਨ ਤੋਂ ਪ੍ਰੇਸ਼ਾਨ ਹੋ ਕੇ ਬੀਤੀ 25 ਜੁਲਾਈ ਨੂੰ ਮੋਬਾਇਲ ਤੇ ਵੀਡਿਓ ਬਣਾ ਕੇ ਸਲਫਾਸ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ ਸੀ। ਪਰ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਆ ਜਿਸਦੇ ਵਿਰੋਧ ਸਰੂਪ ਪਿੰਡ ਅਤੇ ਇਲਾਕਾ ਨਿਵਾਸੀਆਂ ਵੱਲੋਂ ਨੈਸ਼ਨਲ ਹਾਈਵੇ-71 (NH-71) ਤੇ ਰੋਡ ਜਾਮ ਕਰਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਵੱਲੋਂ ਇਨਸਾਫ ਨਾ ਮਿਲਣ ਕਰਕੇ ਅਜੇ ਤੱਕ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਅਤੇ ਇਹ ਰੋਸ਼ ਧਰਨਾ ਅਜੇ ਵੀ ਜਾਰੀ ਹੈ। ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਦੋਵੇਂ ਮ੍ਰਿਤਕ ਕਾਫੀ ਲੰਬੇ ਸਮੇਂ ਤੋਂ ਇਮਾਨਦਾਰੀ ਨਾਲ ਬਤੌਰ ਟਰੱਕ ਡਰਾਇਵਰ ਕੰਮ ਕਰ ਰਹੇ ਹਨ ਅਤੇ ਅੱਜ ਤੱਕ ਕਦੇ ੳਨ੍ਹਾਂ ਤੇ ਅਜਿਹਾ ਕੋਈ ਇਲਜ਼ਾਮ ਨਹੀਂ ਲਗਿਆ। ਟਰੱਕ ਮੁਲਾਜ਼ਮ ਵੱਲੋਂ ਆਪਣੇ ਅਹੁੱਦੇ ਦਾ ਦੁਰਉਪਯੋਗ ਕਰ ਮ੍ਰਿਤਕਾਂ ਨਾਲ ਧੱਕਾ ਕੀਤਾ ਗਿਆ ਹੈ।







*खन्ना के सरकारी अस्पताल का मामला*गर्भवती महिला को नही मिला समय पर इलाज।नवजन्मे बच्चे की हुई मौत।SMO के कहने पर भी डॉ. क...
25/07/2025

*खन्ना के सरकारी अस्पताल का मामला*

गर्भवती महिला को नही मिला समय पर इलाज।
नवजन्मे बच्चे की हुई मौत।
SMO के कहने पर भी डॉ. कविता शर्मा डयूटी पर नही आई।
SMO को करना पड़ा ऑपरेशन।

इस सबके चलते महिला डॉ कविता शर्मा को ससपेंड कर दिया गया है।







24/07/2025

ਜਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਦੁਆਰਾ ਸਾਈਬਰ ਧੋਖਾਧੜੀ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦੇਭੋਏ ਇਸ ਮਾਮਲੇ ਵਿਚ ਕੁੱਲ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋ ਕਈ ਗਿਰਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ ਤੇ 9 ਲੱਖ ਰੁਪਏ ਦੀ ਬਰਾਮਦਗੀ ਵੀ ਕੀਤੀ ਗਈ ਹੈ। ਸਾਰੇ ਗਿਰਫ਼ਤਾਰ ਆਰੋਪੀ ਪੁਲਿਸ ਹਿਰਾਸਤ ਵਿਚ ਹਨ ਤੇ ਅੱਗੇ ਜਾਂਚ ਜਾਰੀ ਹੈ।

फतेहगढ़ साहिब पुलिस ने एक बड़े साइबर धोखाधड़ी मामले में कई आरोपियों को गिरफ्तार किया है।
कुल 7 लोगों को नामजद किया गया है, कई गिरफ्तारियाँ हुई हैं और ₹9 लाख बरामद किए गए हैं।
आगे की जाँच जारी है और एक आरोपी अभी पुलिस हिरासत में है।


ਸਲੂਟ ਹੈ ਪੰਜਾਬ ਪੁਲਿਸ ਦੇ ਇਸ ਬਹਾਦਰ ਜਵਾਨ ਨੂੰ ਜਿਸਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਪੰਜ ਬੱਚਿਆਂ ਸਮੇਤ ਇੱਕੋ ਪਰਵ...
23/07/2025

ਸਲੂਟ ਹੈ ਪੰਜਾਬ ਪੁਲਿਸ ਦੇ ਇਸ ਬਹਾਦਰ ਜਵਾਨ ਨੂੰ ਜਿਸਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਪੰਜ ਬੱਚਿਆਂ ਸਮੇਤ ਇੱਕੋ ਪਰਵਾਰ ਦੇ 11 ਜੀਆਂ ਦੀ ਜਾਨ ਬਚਾਈ ਹੈ।

ਦਰਅਸਲ, ਬਠਿੰਡਾ ਦੇ ਬਹਿਮਣ ਪੁਲ ਨੇੜੇ ਇੱਕ ਕਾਰ ਨਹਿਰ ਵਿਚ ਡਿੱਗ ਗਈ ਸੀ। ਜਿਸ ਵਿਚ ਇੱਕੋ ਪਰਵਾਰ ਦੇ ਪੰਜ ਬੱਚੇ ਅਤੇ ਛੇ ਬਾਲਗ ਮੈਂਬਰ ਸਵਾਰ ਸਨ। ਬਿਨਾ ਦੇਰੀ ਕਿਤੇ ਬਠਿੰਡਾ ਪੁਲਿਸ ਦੇ ਇਸ ਨੌਜਵਾਨ ਮੁਲਾਜ਼ਮ ਨੇ ਆਪਣੀ ਜਾਨ ਉਤੇ ਖੇਡ ਕੇ ਉਨ੍ਹਾਂ ਸਾਰੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ Honda Amaze ਕਾਰ ਜੋਕਿ 5 ਸੀਟਰ ਹੁੰਦੀ ਹੈ, ਵਿੱਚ 11 ਜਣੇ ਸਵਾਰ ਸਨ।

ਪੰਜਾਬ ਪੁਲਸ ਵਿਚ ਬਤੌਰ ਹੌਲਦਾਰ ਸੇਵਾ ਨਿਭਾ ਰਹੇ ਇਹ ਨੌਜ਼ਵਾਨ ਮੁਲਾਜ਼ਮ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਤਰੱਕੀ ਵੀ ਦੇਣੀ ਚਾਹੀਦੀ ਹੈ।

ਸ਼ਾਬਾਸ਼ ਪੁੱਤਰਾਂ ਰੱਬ ਤੈਨੂੰ ਤਰੱਕੀਆਂ ਬਖਸ਼ੇ। ਇਸ ਨੌਜ਼ਵਾਨ ਨੇ ਸਿੱਧ ਕਰ ਦਿੱਤਾ ਹੈ ਕਿ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ। ਪੁਲਿਸ ਮੁਲਾਜ਼ਮਾਂ ਦੇ ਦਿਲ ਵਿੱਚ ਵੀ ਮਾਨਵਤਾ ਹੁੰਦੀ ਹੈ।






ਪ੍ਰੇਮ ਨਗਰ ਵਿੱਚ ਪਿਛਲੇ 7 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦਪਿਛਲੇ 7 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਪ੍ਰੇਮ ਨਗਰ ਨਿਵਾਸੀ- ਮੋਟਰ ਫੂਕਣ ਕਾਰਨ ਪਾ...
22/07/2025

ਪ੍ਰੇਮ ਨਗਰ ਵਿੱਚ ਪਿਛਲੇ 7 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ
ਪਿਛਲੇ 7 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਪ੍ਰੇਮ ਨਗਰ ਨਿਵਾਸੀ
- ਮੋਟਰ ਫੂਕਣ ਕਾਰਨ ਪਾਣੀ ਦੀ ਸਪਲਾਈ ਬੰਦ
- ਟੈਂਕਰਾਂ ਦੁਆਰਾ ਦਿੱਤੀ ਜਾ ਰਹੀ ਹੈ ਪਾਣੀ ਦੀ ਸਪਲਾਈ

ਮੰਡੀ ਗੋਬਿੰਦਗੜ੍ਹ, 22 ਜੁਲਾਈ ( ): ਸ਼ਹਿਰ ਦੇ ਪ੍ਰੇਮ ਨਗਰ ਏਰੀਏ ਦੇ ਨਿਵਾਸੀ ਪਿਛਲੇ ਲਗਭਗ ਸੱਤ ਦਿਨਾਂ ਤੋਂ ਪਾਣੀ ਦੀ ਸਪਲਾਈ ਨੂੰ ਤਰਸ ਰਹੇ ਹਨ। ਹਾਲਤ ਇਹ ਹੈ ਕਿ ਪੀਣ ਵਾਲੇ ਪਾਣੀ ਤੋਂ ਇਲਾਵਾ ਪ੍ਰੇਮ ਨਗਰ ਨਿਵਾਸੀਆਂ ਨੂੰ ਰੋਜ਼ਾਨਾਂ ਜਰੂਰਤ ਲਈ ਵੀ ਪਾਣੀ ਨਹੀਂ ਮਿਲ ਰਿਹਾ। ਨਗਰ ਕੌਂਸਲ ਵੱਲੋਂ ਇਲਾਕੇ ਵਿੱਚ ਟੈਂਕਰਾਂ ਜ਼ਰੀਏ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਿਕ ਪ੍ਰੇਮ ਨਗਰ ਨੂੰ ਪਾਣੀ ਸਪਲਾਈ ਕਰਨ ਵਾਲੇ ਪੰਪ ਦੀ ਮੋਟਰ ਫੂਕਣ ਕਾਰਨ ਇਹ ਨੌਬਤ ਆਈ ਹੈ, ਅਤੇ 7 ਦਿਨ ਬੀਤ ਚੁੱਕੇ ਹਨ ਮੋਟਰ ਹੁਣ ਤੱਕ ਠੀਕ ਨਹੀਂ ਹੋ ਸਕੀ। ਜਿਸਨੂੰ ਲੈ ਕੇ ਪ੍ਰੇਮ ਨਗਰ ਨਿਵਾਸੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਉਥੇ ਦ ਵਸਨੀਕਾਂ ਅਨੁਸਾਰ ਉਨ੍ਹਾਂ ਨੂੰ ਪੀਣ ਤੋਂ ਇਲਾਵਾ, ਨਹਾਉਣ ਧੌਣ ਅਤੇ ਰੋਜ਼ਾਨਾਂ ਦੀ ਵਰਤੋਂ ਲਈ ਪਾਣੀ ਨਹੀਂ ਮਿਲ ਰਿਹਾ। ਹਾਲਾਂਕਿ ਮੋਟਰ ਠੀਕ ਕੀਤੀ ਜਾ ਰਹੀ ਹੈ ਪਰ 7 ਦਿਨ ਬਹੁਤ ਹੁੰਦੇ ਹਨ। ਇਸ ਨਾਲ ਉਨ੍ਹਾਂ ਦੇ ਡੇਲੀ ਰੂਟੀਨ ਦੇ ਕੰਮਕਾਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ ਕੇ ਕਿਸੇ ਨਾ ਕਿਸੇ ਮੁਹੱਲੇ ਵਿੱਚ ਪਾਣੀ ਸਪਲਾਈ ਚ ਕੋਈ ਨਾ ਕੋਈ ਅੜਿਕਾ ਆਇਆ ਰਹਿੰਦਾ ਹੈ। ਖੁਦਾ ਨਾ ਖਸਤਾ ਜੇਕਰ ਕਿਸੇ ਪੰਪ ਦੀ ਮੋਟਰ ਫੂਕ ਜਾਵੇ ਤਾਂ ਜਦੋਂ ਤੱਕ ਮੋਟਰ ਠੀਕ ਨਹੀਂ ਹੁੰਦੀ ਉਦੋਂ ਤੱਕ ਉਸ ਇਲਾਕੇ ਦੇ ਵਸਨੀਕਾਂ ਨੂੰ ਪਾਣੀ ਤੋਂ ਵਾਂਝਾ ਰਹਿਣਾ ਪੈਂਦਾ ਹੈ।
ਸ਼ਹਿਰ ਨਿਵਾਸੀਆਂ ਨੇ ਜ਼ੋਰਦਾਰ ਢੰਗ ਨਾਲ ਨਗਰ ਕੌਂਸਲ ਪ੍ਰਧਾਨ, ਮਿਉਂਸਿਪਲ ਇੰਜੀਨਿਅਰ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਅਜਿਹੀ ਹਾਲਤ ਨਾਲ ਨਜਿੱਠਣ ਲਈ ਵਾਧੂ ਮੋਟਰਾਂ ਆਦਿ ਦਾ ਹਮੇਸ਼ਾ ਇੰਤਜ਼ਾਮ ਰੱਖਣਾ ਚਾਹੀਦਾ ਹੈ ਤਾਂ ਕਿ ਕਿਸੇ ਇੱਕ ਮੋਟਰ ਦੇ ਖਰਾਬ ਹੋਣ ਦੀ ਸਥਿਤੀ ਵਿੱਚ ਉਸਦੀ ਜਗ੍ਹਾਂ ਦੂਜੀ ਮੋਟਰ ਲਗਾ ਕੇ ਕੰਮ ਚਲਾਇਆ ਜਾ ਸਕੇ।
ਖਬਰ ਲਿਖੇ ਜਾਣ ਤੱਕ ਪ੍ਰੇਮ ਨਗਰ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੋਈ ਸੀ।

ਤਸਵੀਰਾਂ: ਟੈਂਕਰਾਂ ਦੁਆਰਾ ਪਾਣੀ ਦੀ ਸਪਲਾਈ ਲੈਣ ਲਈ ਇੱਕਤਰ ਪ੍ਰੇਮ ਨਗਰ ਵਾਸੀਆਂ ਦੇ ਦ੍ਰਿਸ਼।






22/07/2025

ਦੇਖੋ ਕਿਵੇਂ 85 ਸਾਲਾਂ ਬਜ਼ੁਰਗ ਰਿਟਾਇਰਡ IAS ਅਫ਼ਸਰ ਕਰਦੇ ਹਨ ਸੜਕਾਂ ਦੀ ਸਫਾਈ।

He is an Retired IPS Officer of Punjab Police more than 85 years of age.
He Lives in Sector-49, IAS/IPS Society in Sector-49-A Chandigarh.






Address

Backside Green Park
Mandi Gobindgarh
147301

Alerts

Be the first to know and let us send you an email when Update Post posts news and promotions. Your email address will not be used for any other purpose, and you can unsubscribe at any time.

Share