CLEAR TALK

CLEAR TALK latest News of your city

15/08/2026

ਪਿੰਡ ਥਾਦੇਵਾਲਾ ਦੇ ਵਾਸੀਆਂ ਨੇ ਕੋਟਕਪੂਰਾ ਰੋਡ ਤੇ ਬਿਜਲੀ ਘਰ ਦੇ ਬਾਹਰ ਲਾਇਆ ਧਰਨਾ ਰੋਡ ਕੀਤਾ ਜਾਮ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਨੇ ਪਿੰਡ ਵਾਸੀ #ਥਾਂਦੇਵਾਲਾ

🗳️ 2027 ਦੀ ਤਿਆਰੀ — ਤੁਹਾਡੀ ਪਸੰਦ ਕੌਣ?ਮੁਕਤਸਰ ਭਾਜਪਾ ਦੀ ਟਿਕਟ ਲਈ ਇਨ੍ਹਾਂ ਚਾਰ ਚਿਹਰਿਆਂ ਵਿੱਚੋਂ ਤੁਹਾਡੇ ਹਿਸਾਬ ਨਾਲ ਸਭ ਤੋਂ ਮਜ਼ਬੂਤ ਦਾਅਵ...
15/08/2026

🗳️ 2027 ਦੀ ਤਿਆਰੀ — ਤੁਹਾਡੀ ਪਸੰਦ ਕੌਣ?

ਮੁਕਤਸਰ ਭਾਜਪਾ ਦੀ ਟਿਕਟ ਲਈ ਇਨ੍ਹਾਂ ਚਾਰ ਚਿਹਰਿਆਂ ਵਿੱਚੋਂ ਤੁਹਾਡੇ ਹਿਸਾਬ ਨਾਲ ਸਭ ਤੋਂ ਮਜ਼ਬੂਤ ਦਾਅਵੇਦਾਰ ਕੌਣ ਹੋ ਸਕਦਾ ਹੈ?
👇 ਸਿਰਫ਼ A, B, C ਜਾਂ D ਲਿਖ ਕੇ ਆਪਣੀ ਰਾਏ ਦਿਓ।

ਤੁਹਾਡੀ ਰਾਏ — ਸਾਡਾ ਸਰਵੇ!
CLEAR TALK NEWS

CLEAR TALK NEWS ਵੱਲੋਂ🇮🇳 ਸਾਰੇ ਦੇਸ਼ ਵਾਸੀਆਂ ਨੂੰ 🎉 80ਵੇਂ ਸੁਤੰਤਰਤਾ ਦਿਵਸ ਦੀਆਂ ❤️ ਬਹੁਤ-ਬਹੁਤ ਮੁਬਾਰਕਾਂ!ਜੈ ਹਿੰਦ 🇮🇳 | ਵੰਦੇ ਮਾਤਰਮ
14/08/2026

CLEAR TALK NEWS ਵੱਲੋਂ

🇮🇳 ਸਾਰੇ ਦੇਸ਼ ਵਾਸੀਆਂ ਨੂੰ 🎉 80ਵੇਂ ਸੁਤੰਤਰਤਾ ਦਿਵਸ ਦੀਆਂ ❤️ ਬਹੁਤ-ਬਹੁਤ ਮੁਬਾਰਕਾਂ!

ਜੈ ਹਿੰਦ 🇮🇳 | ਵੰਦੇ ਮਾਤਰਮ

14/08/2026

ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਦੀ ਅਗਵਾਈ ਚ ਸ਼ਹਿਰ ਵਿੱਚ ਕੱਢਿਆ ਤਿਰੰਗਾ ਮਾਰਚ ਇਸ ਮੌਕੇ ਪੁਸ਼ਪਿੰਦਰ ਸਿੰਘ ਭੰਡਾਰੀ, ਗੁਰਚਰਨ ਸਿੰਘ ਸੰਧੂ ਡੀਟੀਓ, ਅੰਕੁਸ਼ ਸੇਠੀ, ਅਨੁਰਾਗ ਸ਼ਰਮਾ, ਵਿਕਰਾਂਤ ਤੇਰੀਆ,ਮਿੰਕਲ ਬਜਾਜ, ਮਾਣਕ ਬਾਵਾ,ਗੋਰਾ ਪਠੇਲਾ, ਅਸ਼ਵਨੀ ਗਿਰਧਰ, ਅਸ਼ੋਕ ਚੁੱਘ, ਰਾਹੁਲ ਕਟਾਰੀਆ ,ਜਗਸੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਸ਼ਾਮਿਲ ਹੋਇਆ

ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ , ਪੰਜਾਬ ਮਾਮਲਿਆਂ ਦੇ ਪ੍ਰਭਾਰੀ ਭੁਪੇਸ਼ ਬਘੇਲ ਅਤੇ ਪੰ...
13/08/2026

ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ , ਪੰਜਾਬ ਮਾਮਲਿਆਂ ਦੇ ਪ੍ਰਭਾਰੀ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਰ-ਵਾਰ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਇਸ ਵਾਰ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ 70% ਟਿਕਟਾ ਨੌਜਵਾਨਾਂ ਨੂੰ ਦੇਵੇਗੀ, ਨੌਜਵਾਨਾਂ ਦੀ ਸੂਚੀ ਵਿੱਚ ਜੋ ਦੋ ਨਾਮ ਸ਼੍ਰੀ ਮੁਕਤਸਰ ਸਾਹਿਬ ਹਲਕੇ ਦੀ ਰੇਸ ਚ ਸਭ ਤੋਂ ਅੱਗੇ ਨਜ਼ਰ ਆਉਂਦੇ ਹਨ ਉਹ ਸਿਮਰਜੀਤ ਸਿੰਘ ਭਿੰਨਾ ਬਰਾੜ ਅਤੇ ਜਸ਼ਨ ਚਹਿਲ ਦੇ ਨੇ ਇਹਨਾਂ ਦੋਨਾਂ ਵਿੱਚੋਂ ਕਿਸ ਨੂੰ ਪਾਰਟੀ 2027 ਵਿੱਚ ਟਿਕਟ ਨਾਲ਼ ਨਵਾਜੇਗੀ ਜਾਂ ਕੋਈ ਹੋਰ ਬਾਜ਼ੀ ਮਾਰੂ ਆਪਣੀ ਰਾਏ ਦੱਸੋ

13/08/2026

ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਇੱਕ ਪਿੰਡ ਦੀ ਪੀੜੀਤਾਂ ਦੀ ਸੁਣਵਾਈ ਕਰਨ ਥਾਣਾ ਸਦਰ ਪਹੁੰਚੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂਗੋ ਦੇ ਆਉਣ ਤੋਂ ਬਾਅਦ ਪੁਲਿਸ ਨੇ ਕੀਤੀ ਐਫਆਈਆਰ ਦਰਜ ਆਓ ਸੁਣਦੇ ਹਾਂ ਕੀ ਕਹਿਣਾ ਹੈ ਡੀਐਸਪੀ ਸਰਦਾਰ ਬਚਨ ਸਿੰਘ ਦਾ

13/08/2026

ਕਿ ਕਿਹਾ ਥਾਣਾ ਸਦਰ ਪੁਹੰਚੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂੰਗੋ ਨੇ ਇਸ ਮੌਕੇ ਓਹਨਾਂ ਨਾਲ ਸਰਦਾਰ ਕੁਲਦੀਪ ਸਿੰਘ ਭੰਗੇਵਾਲਾ ਜ਼ਿਲ੍ਾ ਪ੍ਰਧਾਨ ਬੀਜੇਪੀ, ਗੌਰਾ ਪਠੇਲਾ,ਮਾਣਕ ਬਾਬਾ ਜੀ ਗਊ ਸੇਵਕ, ਅੰਕੁਸ਼ ਸੇਠੀ ਜੀ, ਵਿਕਰਾਂਤ ਤੇਰੀਆ ਜੀ, ਨਵੀਨ ਕੁਮਾਰ ਨਵੀ ਮੋਰਵਾਲ, ਮਨੀਸ਼ ਧਮੀਜਾ, ਅਖਿਲ ਭਾਰਤੀ, ਅਨੁਰਾਗ ਸ਼ਰਮਾ ਹਾਜ਼ਿਰ ਸੀ

13/08/2026

ਸ਼੍ਰੀ ਮੁਕਤਸਰ ਸਾਹਿਬ ਚ ਪੰਜਾਬ ਸਟੇਟ ਮਨਿਟੀਰੀਅਲ ਸਰਵਿਸਜ਼ ਐਸੋਸੀਏਸ਼ਨ ਦੇ ਕਰਮਚਾਰੀਆਂ ਨੇ ਮੰਗਾਂ ਨਾ ਮੰਗਣ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਅਰਥੀ ਫੂਕ ਪ੍ਰਦਰਸ਼ਨ

13/08/2026

ਸ੍ਰੀ ਮੁਕਤਸਰ ਸਾਹਿਬ ਦੇ ਰੀਜਨਲ ਸੈਂਟਰ ਦੀ ਉਸਾਰੀ ਚ ਘਟੀਆ ਮਟੀਰੀਅਲ ਦੀ ਵਰਤੋਂ ਕਰਨ ਦੀਆਂ ਖਬਰਾਂ ਦਾ ਹੋਇਆ ਅਸਰ ਵਧੀਆ ਕੁਆਲਿਟੀ ਦੀ ਇੱਟ ਲੱਗਣੀ ਹੋਈ ਸ਼ੁਰੂ ਪਰ ਸਵਾਲ ਇਹ ਖੜੇ ਹੁੰਦੇ ਹਨ ਕਿ ਜੋ ਘਟੀਆ ਕੁਆਲਿਟੀ ਦਾ ਮਟੀਰੀਅਲ ਪਹਿਲਾ ਨੀਹਾ ਵਿੱਚ ਲੱਗ ਚੁੱਕਿਆ ਹੈ ਉਸਨੂੰ ਵੀ ਬਦਲਵਾ ਕੇ ਵਧੀਆ ਕੁਆਲਿਟੀ ਦਾ ਲਵਾਇਆ ਜਾਵੇਗਾ ਜਾਂ ਨਹੀਂ

ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ ਕਿ ਰੁੱਖ ਕੱਟਣ ਵਾਲਿਆਂ ਤੇ 50,000 ਜੁਰਮਾਨਾ ਲਾਗੂ ਕੀਤਾ ਜਾਵੇਗਾ ਪਰ ਸ੍ਰੀ ਮ...
12/08/2026

ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ ਕਿ ਰੁੱਖ ਕੱਟਣ ਵਾਲਿਆਂ ਤੇ 50,000 ਜੁਰਮਾਨਾ ਲਾਗੂ ਕੀਤਾ ਜਾਵੇਗਾ ਪਰ ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਰੇਆਮ ਸੋਸ਼ਲ ਮੀਡੀਆ ਤੇ ਪੌਦਿਆਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਇੱਕ ਐਨਜੀਓ ਦੀ ਮਦਦ ਨਾਲ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਲਾਏ ਗਏ ਟਰੀਗਾਰਡ ਦਿਨ ਦਿਹਾੜੇ ਲਾਏ ਜਾਣ ਦੀਆਂ ਕਥਿਤ ਫੋਟੋਆਂ ਵਾਇਰਲ ਹੋ ਰਹੀਆਂ ਹਨ ਉਹਨਾਂ ਉੱਪਰ ਸਬੰਧਿਤ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਜਾਂ ਜਾਂਚ ਨਹੀਂ ਕੀਤੀ ਗਈ ਜੇ ਗੱਲ ਕਰੀਏ ਤਾਂ ਬੀਤੇ ਸਾਲਾਂ ਪਹਿਲਾਂ ਕੋਟਕਪੂਰਾ ਰੋਡ ਦੇ ਪੁਰਾਣੀ ਜੇਲ ਵਾਲੀ ਜਗ੍ਹਾ ਤੇ ਇੱਕ ਐਨਜੀਓ ਵੱਲੋਂ ਪੌਦੇ ਲਗਾਏ ਗਏ ਸੀ ਜਿਨਾਂ ਨੂੰ ਪਿਛਲੇ ਦਿਨੀ ਤਿੰਨ ਚਾਰ ਠੇਕੇਦਾਰਾ ਵੱਲੋਂ ਆਪਦਾ ਮਲਵਾ ਉਥੇ ਸਿੱਟ ਕੇ ਤਹਿਸ ਨਹਿਸ ਕਰ ਦਿੱਤਾ ਗਿਆ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਐਨਜੀਓ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉੱਥੇ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਬੜੇ ਸਵਾਲ ਖੜੇ ਹੁੰਦੇ ਹਨ ਕਿ ਵਾਤਾਵਰਨ ਪ੍ਰੇਮੀ ਇੰਨੀ ਮਿਹਨਤ ਨਾਲ ਪੌਦੇ ਲਾਉਂਦੇ ਹਨ ਉਹਨਾਂ ਦੀ ਰੱਖਿਆ ਲਈ ਟਰੀ ਗਾਰਡ ਲਾਉਂਦੇ ਹਨ ਉਹ ਦਿਨ ਦਿਹਾੜੇ ਗਾਇਬ ਹੋ ਜਾਂਦੇ ਹਨ ਅਤੇ ਪੌਦਿਆਂ ਦਾ ਨੁਕਸਾਨ ਹੁੰਦਾ ਹੈ ਇਸ ਦੀ ਜਿੰਮੇਵਾਰੀ ਕਿਸ ਦੀ ਹੈ

Address

Kkp Road Near Shiv Mandir
Muktsar
152026

Alerts

Be the first to know and let us send you an email when CLEAR TALK posts news and promotions. Your email address will not be used for any other purpose, and you can unsubscribe at any time.

Shortcuts

Share