Bhadaur live

Bhadaur live News /Media, , , , today, live, news #ਭਦੌੜਲਾਈਵ #ਭਦੌੜ #ਬਰਨਾਲ਼ਾ

16/07/2025

ਭਦੌੜ ਸ੍ਰ. ਸੁਖਬੀਰ ਬਾਦਲ ਵੱਲੋਂ ਕੀਤੀਆਂ ਗਈ ਨਵੀਂਆਂ ਨਿਯੁਕਤੀਆਂ 'ਤੇ ਚੂਘਾਂ ਵੱਲੋਂ ਭਦੌੜ 'ਚ ਨਵ-ਨਿਯੁਕਤ ਅਹੁਦੇਦਾਰਾਂ ਦਾ ਸਿਰੋਪਾਓ 'ਤੇ ਸਨਮਾਨ ਚਿੰਨ ਦੇ ਕੇ ਕੀਤਾ ਗਿਆ ਵਿਸ਼ੇਸ਼ ਸਨਮਾਨ

ਬਹੁਤ ਹੀ ਨਰਮ ਸੁਭਾਅ ਦੇ ਮਾਲਕ ਸਨ ਮਾਸਟਰ ਮੱਖਣ ਸਿੰਘ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ
14/07/2025

ਬਹੁਤ ਹੀ ਨਰਮ ਸੁਭਾਅ ਦੇ ਮਾਲਕ ਸਨ ਮਾਸਟਰ ਮੱਖਣ ਸਿੰਘ
ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ

ਬੇਹੱਦ ਅਫ਼ਸੋਸਜਨਕ ਖ਼ਬਰ
14/07/2025

ਬੇਹੱਦ ਅਫ਼ਸੋਸਜਨਕ ਖ਼ਬਰ

13/07/2025

ਭਦੌੜ ਤਿੰਨ ਕੋਣੀ ਤੇ ਲੱਗਿਆ ਧਰਨਾ ਖਤਮ, ਪ੍ਰਸ਼ਾਸਨ ਨੇ ਜੋੜਿਆ ਜੈਂਪਰ ਅਤੇ ਤਲਵੰਡੀ ਸਮੇਤ ਕਈ ਪਿੰਡਾਂ ਦੀ ਲਾਈਟ ਕੀਤੀ ਚਾਲੂ

ਭਦੌੜ ਤਿੰਨ ਕੋਣੀ ਤੇ ਅੱਜ ਸਵੇਰ ਤੋਂ ਲੱਗਿਆ ਧਰਨਾ ਤਕਰੀਬਨ 7 ਵਜੇ ਸਮਾਪਤ ਹੋ ਗਿਆ ਹੈ ਜਾਣਕਾਰੀ ਅਨੁਸਾਰ ਤਲਵੰਡੀ ਪਿੰਡ ਅਤੇ ਸੈਦੋਕੇ ਪਿੰਡ ਦਾ ਬਿਜਲੀ ਸਪਲਾਈ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਰੇੜਕਾ ਚੱਲਦਾ ਆ ਰਿਹਾ ਹੈ ਜਿਸ ਨੂੰ ਲੈ ਕੇ ਤਲਵੰਡੀ ਪਿੰਡ ਵੱਲੋਂ ਸੈਦੋਕੇ ਪਿੰਡ ਨੂੰ ਬਿਜਲੀ ਸਪਲਾਈ ਨਾ ਦੇਣ ਲਈ ਮਾਨਯੋਗ ਅਦਾਲਤ ਵਿੱਚ ਸਟੇਅ ਲਈ ਹੋਈ ਹੈ ।ਅਤੇ ਲੰਘੇ ਦਿਨੀ ਬਿਜਲੀ ਗਰਿੱਡ ਤਲਵੰਡੀ ਵਿੱਚ ਵਿੱਚ ਵਿਖੇ ਕੋਈ ਤਕਨੀਕੀ ਖਰਾਬੀ ਆ ਗਈ ਸੀ ਜਿਸ ਨੂੰ ਚਾਲੂ ਕਰਨ ਲਈ ਬਿਜਲੀ ਵਿਭਾਗ ਵੱਲੋਂ ਪਿੰਡ ਸੈਦੋਕੇ ਦੀ ਜਮੀਨ ਵਿੱਚ ਲੱਗੇ ਟਾਵਰ ਤੋਂ ਜੈਂਪਰ ਕੱਟ ਕੇ ਇਸਦੀ ਰਿਪੇਅਰ ਕੀਤੀ ਅਤੇ ਇਸ ਨੂੰ ਠੀਕ ਕਰਨ ਲਈ ਦੋ ਤਿੰਨ ਦਿਨ ਲੱਗ ਗਏ ਅਤੇ ਜਦੋਂ ਇਸ ਵਿੱਚ ਆਈ ਤਕਨੀਕੀ ਖਰਾਬੀ ਠੀਕ ਕਰ ਲਈ ਅਤੇ ਸੈਦੋਕੇ ਪਿੰਡ ਦੀ ਜਮੀਨ ਵਿੱਚ ਲੱਗੇ ਟਾਵਰ ਤੋਂ ਗਰਿੱਡ ਦਾ ਜੈਂਪਰ ਜੋੜਨ ਲੱਗੇ ਤਾਂ ਸੈਦੋਕੇ ਪਿੰਡ ਵਾਸੀਆਂ ਨੇ ਜੈਂਪਰ ਜੋੜਨ ਦਾ ਵਿਰੋਧ ਕੀਤਾ ਜਿਸ ਨੂੰ ਲੈ ਕੇ ਤਲਵੰਡੀ ਅਤੇ ਸੈਦੋਕੇ ਲੋਕਾਂ ਦਾ ਕੱਲ ਦਿਨ ਵੇਲੇ ਆਪਸੀ ਤਕਰਾਰ ਹੋਣ ਬਚਾਅ ਰਹਿ ਗਿਆ ਅਤੇ ਕੱਲ ਰਾਤੀਂ ਇਸ ਨੂੰ ਲੈ ਕੇ ਤਲਵੰਡੀ ਪਿੰਡ ਦੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਹਨ ਅਤੇ ਬਿਜਲੀ ਸਪਲਾਈ ਚਾਲੂ ਕਰਨ ਨੂੰ ਲੈ ਕੇ ਤਲਵੰਡੀ ਸਮੇਤ ਪਿੰਡ ਮੱਝੂਕੇ, ਅਲਕੜਾ ਅਤੇ ਖੜਕ ਸਿੰਘ ਵਾਲਾ ਦੇ ਲੋਕਾਂ ਨੇ ਸਵੇਰੇ ਤਕਰੀਬਨ 9 ਵਜੇ ਤੋਂ ਭਦੌੜ ਦੇ ਤਿੰਨ ਕੋਣੀ ਚੌਂਕ ਵਿੱਚ ਧਰਨਾ ਲਗਾ ਦਿੱਤਾ ਸੀ ਅਤੇ ਹੁਣ ਲਾਈਟ ਚਾਲੂ ਹੋਣ ਤੋਂ ਬਾਅਦ ਤਕਰੀਬਨ ਸ਼ਾਮੀ 7 ਵਜੇ ਇਸ ਧਰਨੇ ਦੀ ਸਮਾਪਤੀ ਕਰ ਦਿੱਤੀ ਗਈ ਹੈ ।

ਭਦੌੜ ਲਾਈਵ
#ਗਰਿੱਡ #ਧਰਨਾ #ਤਿੰਨਕੋਣੀ

13/07/2025
ਭਦੌੜ ਨੇੜਲੇ ਤਲਵੰਡੀ ਪਿੰਡ ਦੇ ਬਿਜਲੀ ਗਰਿੱਡ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਲੰਘੇ ਕੱਲ ਤਲਵੰਡੀ ਪਿੰਡ ਅਤੇ ਸੈਦੋਕੇ ਪਿੰਡ ਦੇ ਲੋ...
13/07/2025

ਭਦੌੜ ਨੇੜਲੇ ਤਲਵੰਡੀ ਪਿੰਡ ਦੇ ਬਿਜਲੀ ਗਰਿੱਡ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਲੰਘੇ ਕੱਲ ਤਲਵੰਡੀ ਪਿੰਡ ਅਤੇ ਸੈਦੋਕੇ ਪਿੰਡ ਦੇ ਲੋਕਾਂ ਵਿੱਚ ਆਪਸੀ ਤਣਾਅ ਪੂਰਨ ਮਾਹੌਲ ਪੈਦਾ ਹੋ ਗਿਆ ਸੀ ਜਿਸ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਸ਼ਾਂਤ ਕਰਵਾ ਦਿੱਤਾ ਸੀ ਅਤੇ ਕੱਲ ਰਾਤੀਂ ਫਿਰ ਦੋਨਾਂ ਪਿੰਡਾਂ ਦੇ ਲੋਕਾਂ ਵਿੱਚ ਝੜਪ ਹੋਈ ਦੱਸੀ ਜਾ ਰਹੀ ਹੈ ਜਿਸ ਵਿੱਚ ਤਲਵੰਡੀ ਪਿੰਡ ਦੇ ਕੁਝ ਲੋਕ ਜ਼ਖਮੀ ਹੋ ਗਏ ਹਨ ਅਤੇ ਭਦੌੜ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਭਦੌੜ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਤਲਵੰਡੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਕੱਲ ਰਾਤ ਅਸੀਂ ਬਿਜਲੀ ਗਰਿੱਡ ਕੋਲ ਬੈਠੇ ਸੀ ਅਤੇ ਤਕਰੀਬਨ ਰਾਤ 11 ਵਜੇ ਸੈਦੋਕੇ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਦੀ ਇੱਕ ਸਕੂਟੀ ਅਤੇ ਟਰੈਕਟਰ ਵੀ ਨੁਕਸਾਨਿਆ ਗਿਆ ਅਤੇ ਤਕਰੀਬਨ ਅੱਧੀ ਦਰਜਨ ਬੰਦੇ ਜਖਮੀ ਹੋ ਗਏ ।

ਭਦੌੜ ਦੇ ਵਿਕਾਸ ਦੀ ਇੱਕ ਝਲਕ। ਬਿਨਾਂ ਮੀਂਹ ਤੋ ਭਦੌੜ ਦੀਆ ਸੜਕਾਂ ਦੀ ਸੁੰਦਰ ਤਸਵੀਰ।
10/07/2025

ਭਦੌੜ ਦੇ ਵਿਕਾਸ ਦੀ ਇੱਕ ਝਲਕ। ਬਿਨਾਂ ਮੀਂਹ ਤੋ ਭਦੌੜ ਦੀਆ ਸੜਕਾਂ ਦੀ ਸੁੰਦਰ ਤਸਵੀਰ।

01/07/2025
01/07/2025

ਬਰਨਾਲਾ ਪੁਲਿਸ ਦੀ ਵੱਡੀ ਸਫਲਤਾ
ਬਾਹਰਲੀ ਸਟੇਟ ਵਿੱਚੋਂ ਕਾਰਾਂ ਚੋਰੀ ਕਰਕੇ, ਜਿਨਾਂ ਦੀਆਂ ਕਿਸ਼ਤਾਂ ਟੁੱਟੀਆਂ ਐਕਸੀਡੈਂਟ ਗੱਡੀਆਂ ਜਾਂ ਪੂਰੀ ਤਰਾਂ ਖਤਮ ਹੋਈਆਂ ਗੱਡੀਆਂ ਉਹਨਾਂ ਦੇ ਇੰਜਨ ਨੰਬਰ ਚਾਸੀ ਨੰਬਰ ਟੈਪਰਿੰਗ ਕਰਕੇ ਜਾਲੀ ਫਰਜੀ ਐਨਓਸੀ ਤਿਆਰ ਕਰਕੇ ਗੱਡੀਆਂ ਕਾਰਾਂ ਦੇ ਬਿਲਾਂ ਵਿੱਚ ਚਾਸੀ ਨੰਬਰ ਇੰਜਨ ਨੰਬਰ ਦੇ ਅੱਖਰਾਂ ਨੂੰ ਬਦਲ ਕੇ ਅਤੇ ਹੋਰ ਕਾਗਜ਼ਾਤਾਂ ਨਾਲ ਛੇੜ ਛਾਡ ਕਰਕੇ ਰਜਿਸਟਰੇਸ਼ਨ ਅਥੋਰਟੀ ਦੇ ਏਜਂਟਾਂ ਜਾਂ ਕਲਰਕਾਂ ਨਾਲ ਮਿਲ ਕੇ ਕਾਰਾਂ ਦੀਆਂ ਗਲਤ ਤਰੀਕੇ ਨਾਲ ਜਾਲੀ ਆਰਸੀਆਂ ਤਿਆਰ ਕਰਾਉਂਦੇ ਸਨ.
ਅੱਜ ਬਰਨਾਲਾ ਪੁਲਿਸ ਨੇ ਅੱਠ ਗੱਡੀਆਂ ਫੋਰਚੂਨਰ ਕਰੇਟਾ ਥਾਰ ਕਾਬੂ ਕੀਤੀਆਂ ਅਤੇ ਦੋਸ਼ੀਆਂ ਤੇ ਮੁਕਦਮਾ ਦਰਜ ਕੀਤਾ.

30/06/2025

ਭਦੌੜ ਪੁਲਿਸ ਨੇ ਲੁਟੇਰਿਆਂ ਤੋਂ 8 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ

27/06/2025

ਕਾਰਗੁਜ਼ਾਰੀ ਦਰਜਾ ਸੂਚਕ ਅੰਕ ਵਿਚ ਜ਼ਿਲ੍ਹਾ ਬਰਨਾਲਾ ਦੇਸ਼ ਭਰ ਵਿੱਚੋਂ ਮੋਹਰੀ

ਵੱਖ ਵੱਖ 6 ਮਾਪਦੰਡਾਂ ਦੇ ਆਧਾਰ 'ਤੇ ਹੋਇਆ ਸੀ ਸਕੂਲਾਂ ਦਾ ਸਰਵੇਖਣ

*ਜ਼ਿਲ੍ਹੇ ਨੇ 600 ਵਿੱਚੋਂ 424 ਅੰਕ ਪ੍ਰਾਪਤ ਕਰਕੇ ਮੱਲਿਆ ਪਹਿਲਾ ਸਥਾਨ

Address

Barnala

Telephone

+917557277000

Website

Alerts

Be the first to know and let us send you an email when Bhadaur live posts news and promotions. Your email address will not be used for any other purpose, and you can unsubscribe at any time.

Contact The Business

Send a message to Bhadaur live:

Share