08/06/2026
ਟਰਿਪਲ ਐੱਮ ਸਕੂਲ ਆਫ਼ ਐਕਸੀਲੈਂਸ, ਨੰਗਲ ਸ਼ਹੀਦਾਂ (ਹੁਸ਼ਿਆਰਪੁਰ) ਵਿੱਚ ਸਮਰ ਕੈਂਪ ਦਾ ਸ਼ਾਨਦਾਰ ਆਯੋਜਨ
ਟਰਿਪਲ ਐੱਮ ਸਕੂਲ ਆਫ ਐਕਸੀਲੈਂਸ ਵਿੱਚ 1 ਜੂਨ ਤੋਂ 8 ਜੂਨ ਤੱਕ ਸਮਰ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਰੁਚੀਆਂ ਅਤੇ ਹੁਨਰਾਂ ਨੂੰ ਨਿਖਾਰਿਆ।
ਹਰ ਰੋਜ਼ ਸਵੇਰੇ ਵਿਦਿਆਰਥੀਆਂ ਲਈ ਜੁੰਬਾ ਕਲਾਸਿਜ ਮੈਡਮ ਮੋਨੀਆ ਜੀ ਦੁਆਰਾ ਅਤੇ ਯੋਗਾ ਸੈਸ਼ਨ ਸ਼੍ਰੀ ਸੁਰਿੰਦਰ ਕੁਮਾਰ (ਯੋਗਾ ਲੈਕਚਰਾਰ), ਡਾ: ਲਵਪ੍ਰੀਤ ਕੌਰ, ਬਿਕਰਮ ਲਖਨਪਾਲ (NTHW male), ਸ਼ਮਿੰਦਰ ਕੌਰ (NTHW female) ਜੀ ਰਾਮ ਡਿਸਪੈਂਸਰੀ ਰਾਮ ਕਲੋਨੀ ਕੈਂਪ ਦੁਆਰਾ ਚਾਰ ਸੈਸ਼ਨ ਕਰਵਾਏ ਗਏ , ਜਿਸ ਨਾਲ ਬੱਚਿਆਂ ਦੀ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਇਕਾਗਰਤਾ ਵਿੱਚ ਵਾਧਾ ਹੋਇਆ। ਉਨਾਂ ਨੇ ਬੱਚਿਆਂ ਨੂੰ ਕਸਰਤਾਂ ਸਰੀਰਕ ਲਚਕਤਾ ਦੇ ਨਾਲ ਨਾਲ ਆਪਣੇ ਆਪ ਦੀ ਸਫਾਈ ਰੱਖਣੀ, ਆਪਣੀ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਸਬੰਧੀ ਅਤੇ ਲੜਕੀਆਂ ਨੂੰ ਆਪਣੇ ਸਰੀਰ ਦੀ ਸਫਾਈ ਰੱਖਣ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ।
ਕੁਕਿੰਗ ਗਤੀਵਿਧੀ ਅਧੀਨ ਵਿਦਿਆਰਥੀਆਂ ਨੇ ਪਫਡ ਰਾਈਸ, ਮਾਚੋ ਵਾਈਟ, ਕੁਕੰਬਰ ਬੋਟ, ਗੁਲਾਬੀ ਚਾਟ, ਫਰੂਟ ਚਾਟ, ਫਰੂਟ ਕ੍ਰੀਮ ਆਦਿ ਸੁਆਦਿਸ਼ਟ ਅਤੇ ਪੌਸ਼ਟਿਕ ਪਕਵਾਨ ਤਿਆਰ ਕੀਤੇ। ਜਿਨਾਂ ਜਮਾਤਾਂ ਦੀ ਅਗਵਾਈ ਸ੍ਰੀ ਰਕੇਸ਼ ਭਸੀਨ, ਮੈਡਮ ਰਾਜਵਿੰਦਰ ਕੌਰ, ਮੈਡਮ ਸੁਨੰਦਾ ਸ਼ਰਮਾ, ਮੈਡਮ ਕਿੰਟੀ ਕਾਲਰਾ ਜੀ ਨੇ ਬਾਖੂਬੀ ਨਿਭਾਈ।
ਸੱਭਿਆਚਾਰਕ ਗਤੀਵਿਧੀਆਂ ਦੇ ਤਹਿਤ ਪੰਜਾਬੀ ਲੋਕ ਨਾਚ ਗਿੱਧਾ ਮੈਡਮ ਸੁਰਜੀਤ ਕੌਰ ਜੀ ਵੱਲੋਂ ਤਿਆਰ ਕਰਵਾਇਆ ਗਿਆ, ਜਦਕਿ ਲੋਕ ਨਾਚ ਭੰਗੜਾ ਮੈਡਮ ਮੋਨੀਆ ਜੀ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ। ਵਿਦਿਆਰਥੀਆਂ ਨੇ ਇਨ੍ਹਾਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੁੰਦਰ ਝਲਕ ਪੇਸ਼ ਕੀਤੀ। ਬੱਚਿਆਂ ਦੀ ਸ਼ਖਸ਼ੀਅਤ ਨੂੰ ਹੋਰ ਨਿਖਾਰਨ ਲਈ ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ੀਤਲ ਮਈਅਰ ਜੀ ਦੀ ਅਗਵਾਈ ਹੇਠ ਮੈਡਮ ਕਿਰਨਦੀਪ ਕੌਰ ਅਤੇ ਮੈਡਮ ਜੋਤੀ ਸ਼ਰਮਾ ਦੁਆਰਾ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੂੰ ਚੰਗੇ ਆਚਰਣ ,ਚੰਗੀਆਂ ਆਦਤਾਂ ਅਤੇ ਸਹੀ ਸੰਚਾਰ ਕੌਸ਼ਲ ਦੀ ਮਹੱਤਤਾ ਬਾਰੇ ਸਿੱਖਿਆ ਦਿੱਤੀ ਗਈ। ਵਿਦਿਆਰਥੀ ਰੋਜ਼ਾਨਾ ਜੀਵਨ ਵਿੱਚ ਅਪਣਾਏ ਜਾਣ ਵਾਲੇ ਚੰਗੇ ਵਿਵਹਾਰ ਅਤੇ ਬਚਣ ਯੋਗ ਆਦਤਾਂ ਜਿਵੇਂ ਕਿ ਸਤਿਕਾਰ ਕਰਨਾ ਸਮੇਂ ਦੇ ਪਾਬੰਧ ਰਹਿਣਾ, ਇਮਾਨਦਾਰ ਅਤੇ ਜਿੰਮੇਵਾਰ ਬਣਨਾ ਸਿਖਾਇਆ ਗਿਆ। ਇਸ ਕਲਾਸ ਵਿੱਚ ਵਿਦਿਆਰਥੀਆਂ ਨੂੰ ਨਿੱਜੀ ਸਫਾਈ ਰੱਖਣ ਬਾਰੇ ,ਆਪਣੇ ਆਲੇ -ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਬਾਰੇ ਅਤੇ ਹੋਰਨਾਂ ਪ੍ਰਤੀ ਦਇਆ ਅਤੇ ਪਿਆਰ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਸੰਚਾਰ ਕੌਸ਼ਲਾਂ ਦੇ ਵਿਕਾਸ ਵਿੱਚ ਬੋਲਣ ਸਬੰਧੀ ਗਤੀਵਿਧੀਆਂ ਗੱਲਬਾਤਾਂ ਅਤੇ ਸਮੂਹ ਚਰਚਾਵਾਂ ਰਾਹੀਂ ਬੱਚਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਆਪਣੇ ਵਿਚਾਰਾਂ ਨੂੰ ਸਪਸ਼ਟ ਅਤੇ ਆਤਮ ਵਿਸ਼ਵਾਸ ਨਾਲ ਬੋਲਣ ਦੀ ਸਿੱਖਿਆ ਦਿੱਤੀ ਗਈ।
ਆਰਟ ਅਤੇ ਕਰਾਫਟ ਦੇ ਖੇਤਰ ਵਿੱਚ ਵੀ ਬੱਚਿਆਂ ਨੂੰ ਮੈਡਮ ਸੋਨਾਲੀ ਦੁਆਰਾ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਬੱਚਿਆਂ ਨੇ ਟਿਸ਼ੂ ਪੇਪਰ ਕਰਾਫਟ ,ਫੈਬਰਿਕ ਪੇਂਟਿੰਗ, ਨਿਊਜ਼ ਪੇਪਰ ਕ੍ਰਾਫਟ, ਪੋਟ ਪੇਂਟਿੰਗ ਦੁਆਰਾ ਬੱਚਿਆਂ ਨੇ ਦਿਲਚਸਪ ਗਤੀਵਿਧੀਆਂ ਕੀਤੀਆਂ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਮਾਸਟਰ ਕਮਲਜੀਤ ਸਿੰਘ ਜੀ ਦੁਆਰਾ ਬੱਚਿਆਂ ਨੂੰ ਕ੍ਰਿਕਟ, ਫੁੱਟਬਾਲ, ਸੈਲਫ ਡਿਫੈਂਸ ਆਦਿ ਦੇ ਬਹੁਤ ਸਾਰੇ ਗੁਣ ਸਿਖਾਏ ਗਏ ਅਤੇ ਬੱਚਿਆਂ ਨੇ ਇਸ ਕੈਂਪ ਨੂੰ ਬਹੁਤ ਹੀ ਦਿਲਚਸਪੀ ਨਾਲ ਲਗਾਇਆ।
ਸਮਰ ਕੈਂਪ ਦੇ ਸਮਾਪਨ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਮਾਪਿਆਂ ਅਤੇ ਅਧਿਆਪਕਾਂ ਨੇ ਭਰਪੂਰ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਮਰ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦਾ ਇੱਕ ਟੈਲੈਂਟ ਹੰਟ ਸ਼ੋ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੀ ਮੁੱਖ ਨਿਰਦੇਸ਼ਕ ਸ਼੍ਰੀਮਤੀ ਸੁਦੇਸ਼ ਰਾਣੀ ਕਪੂਰ ਜੀ, ਨਿਰਦੇਸ਼ਕਾ ਸ਼੍ਰੀਮਤੀ ਰੀਨਾ ਕਪੂਰ ਜੀ, ਸਕੂਲ ਦੇ ਮਾਰਗ ਦਰਸ਼ਕ ਪ੍ਰੋਫੈਸਰ ਮਨੋਜ ਕਪੂਰ ਜੀ ,ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਰੇਨੂੰ ਚਾਹਲ ਜੀ , ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ੀਤਲ ਮਈਅਰ, ਅਕੈਡਮਿਕ ਕੋਆਰਡੀਨੇਟਰ ਸ੍ਰੀਮਤੀ ਗੀਤਾਂਜਲੀ , ਮੀਨਾ ਵਸ਼ਿਸ਼ਟ ਅਤੇ ਐਡਮਿਨਸਟ੍ਰੇਸ਼ਨ ਆਫਿਸਰ ਸ੍ਰੀ ਅਕਸ਼ੈ ਸ਼ਾਰਧਾ ਜੀ ਮੁੱਖ ਤੌਰ ਤੇ ਮੌਜੂਦ ਸਨ। ਜਿਸ ਵਿੱਚ ਬੱਚਿਆਂ ਨੇ ਆਪਣੇ ਸਮਰ ਕੈਂਪ ਦੁਆਰਾ ਪ੍ਰਾਪਤ ਕੀਤੀਆਂ ਵੱਖ ਵੱਖ ਹੁਨਰਾਂ ਨੂੰ ਪੇਸ਼ ਕੀਤਾ ਅਤੇ ਇਨਾਂ ਵੱਖ ਵੱਖ ਜਮਾਤਾਂ ਵਿੱਚੋਂ ਫਸਟ, ਸੈਕੰਡ ਅਤੇ ਥਰਡ ਪੋਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ।